ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਤੁਸੀਂ ਨਿਆਉਂ-ਗੱਦੀ ਦੇ ਅੱਗੇ ਕਿਵੇਂ ਖੜ੍ਹੇ ਹੋਵੋਗੇ?
    ਪਹਿਰਾਬੁਰਜ—1995 | ਅਕਤੂਬਰ 1
    • 21 ਪਰੰਤੂ, ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਵਿਚ ਆਉਂਦਾ ਹੈ, ਤਾਂ ਇਨ੍ਹਾਂ ਕੌਮਾਂ ਦੇ ਲੋਕ ਕਿਵੇਂ ਨਿਭਣਗੇ? ਆਓ ਅਸੀਂ ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਤੋਂ ਪਤਾ ਲਗਾਈਏ, ਜੋ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ।”—ਮੱਤੀ 25:31, 32.

      22, 23. ਕਿਹੜੇ ਨੁਕਤੇ ਸੰਕੇਤ ਕਰਦੇ ਹਨ ਕਿ ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੀ ਪੂਰਤੀ 1914 ਵਿਚ ਸ਼ੁਰੂ ਨਹੀਂ ਹੋਈ?

      22 ਕੀ ਇਹ ਦ੍ਰਿਸ਼ਟਾਂਤ ਉਦੋਂ ਲਾਗੂ ਹੁੰਦਾ ਹੈ ਜਦੋਂ 1914 ਵਿਚ ਯਿਸੂ ਰਾਜਕੀ ਸ਼ਕਤੀ ਵਿਚ ਬੈਠਿਆ, ਜਿਵੇਂ ਕਿ ਅਸੀਂ ਕਾਫ਼ੀ ਚਿਰ ਤੋਂ ਸਮਝਦੇ ਆਏ ਹਾਂ? ਖ਼ੈਰ, ਮੱਤੀ 25:34 ਉਸ ਦਾ ਜ਼ਿਕਰ ਰਾਜਾ ਦੇ ਤੌਰ ਤੇ ਜ਼ਰੂਰ ਕਰਦਾ ਹੈ, ਇਸ ਲਈ ਤਾਰਕਿਕ ਢੰਗ ਨਾਲ ਇਹ ਦ੍ਰਿਸ਼ਟਾਂਤ ਉਦੋਂ ਤੋਂ ਲਾਗੂ ਹੁੰਦਾ ਹੈ ਜਦੋਂ ਯਿਸੂ 1914 ਵਿਚ ਰਾਜਾ ਬਣਿਆ। ਪਰੰਤੂ ਉਸ ਦੇ ਤੁਰੰਤ ਮਗਰੋਂ ਉਸ ਨੇ ਕਿਹੜਾ ਨਿਆਉਂ ਕਾਰਜ ਕੀਤਾ? ਇਹ “ਸਭ ਕੌਮਾਂ” ਦਾ ਨਿਆਉਂ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਆਪਣਾ ਧਿਆਨ ਉਨ੍ਹਾਂ ਵੱਲ ਮੋੜਿਆ ਜੋ ‘ਪਰਮੇਸ਼ੁਰ ਦੇ ਘਰ’ ਬਣਨ ਦਾ ਦਾਅਵਾ ਕਰਦੇ ਸਨ। (1 ਪਤਰਸ 4:17) ਮਲਾਕੀ 3:1-3 ਦੀ ਅਨੁਕੂਲਤਾ ਵਿਚ, ਯਿਸੂ ਨੇ ਯਹੋਵਾਹ ਦੇ ਦੂਤ ਦੇ ਰੂਪ ਵਿਚ, ਧਰਤੀ ਉੱਤੇ ਬਚੇ ਹੋਇਆਂ ਮਸਹ ਕੀਤੇ ਮਸੀਹੀਆਂ ਨੂੰ ਨਿਆਇਕ ਤੌਰ ਤੇ ਜਾਂਚਿਆ। ਨਾਲੇ ਮਸੀਹੀ-ਜਗਤ, ਜਿਸ ਨੇ ‘ਪਰਮੇਸ਼ੁਰ ਦਾ ਘਰ’c ਹੋਣ ਦਾ ਝੂਠਾ-ਮੂਠਾ ਦਾਅਵਾ ਕੀਤਾ, ਉੱਤੇ ਨਿਆਇਕ ਸਜ਼ਾ ਸੁਣਾਉਣ ਦਾ ਵੀ ਸਮਾਂ ਆ ਪਹੁੰਚਿਆ ਸੀ। (ਪਰਕਾਸ਼ ਦੀ ਪੋਥੀ 17:1, 2; 18:4-8) ਫਿਰ ਵੀ ਕੋਈ ਵੀ ਸੰਕੇਤ ਨਹੀਂ ਮਿਲਦਾ ਹੈ ਕਿ ਯਿਸੂ ਉਸ ਸਮੇਂ, ਜਾਂ ਉਸ ਸਮੇਂ ਦੇ ਬਾਅਦ ਤੋਂ ਸਭ ਕੌਮਾਂ ਦੇ ਲੋਕਾਂ ਦਾ ਭੇਡਾਂ ਜਾਂ ਬੱਕਰੀਆਂ ਦੇ ਤੌਰ ਤੇ ਆਖ਼ਰਕਾਰ ਨਿਆਉਂ ਕਰਨ ਲਈ ਬੈਠਿਆ।

      23 ਜੇਕਰ ਅਸੀਂ ਇਸ ਦ੍ਰਿਸ਼ਟਾਂਤ ਵਿਚ ਯਿਸੂ ਦੇ ਕੰਮ ਦਾ ਵਿਸ਼ਲੇਸ਼ਣ ਕਰੀਏ, ਤਾਂ ਅਸੀਂ ਉਸ ਨੂੰ ਆਖ਼ਰਕਾਰ ਸਭ ਕੌਮਾਂ ਦਾ ਨਿਆਉਂ ਕਰਦੇ ਹੋਏ ਦੇਖਦੇ ਹਾਂ। ਦ੍ਰਿਸ਼ਟਾਂਤ ਇਹ ਨਹੀਂ ਦਿਖਾਉਂਦਾ ਹੈ ਕਿ ਅਜਿਹਾ ਨਿਆਉਂ ਕਈ ਸਾਲਾਂ ਦੀ ਵਿਸਤ੍ਰਿਤ ਅਵਧੀ ਦੇ ਲਈ ਜਾਰੀ ਰਹੇਗਾ, ਮਾਨੋ ਇਨ੍ਹਾਂ ਬੀਤੇ ਦਸ਼ਕਾਂ ਦੇ ਦੌਰਾਨ ਮਰਨ ਵਾਲੇ ਹਰੇਕ ਵਿਅਕਤੀ ਦਾ ਸਦੀਪਕ ਮੌਤ ਜਾਂ ਸਦੀਪਕ ਜੀਵਨ ਦੇ ਯੋਗ ਨਿਆਉਂ ਕੀਤਾ ਗਿਆ ਸੀ। ਇੰਜ ਜਾਪਦਾ ਹੈ ਕਿ ਹਾਲ ਹੀ ਦੇ ਦਸ਼ਕਾਂ ਵਿਚ ਮਰੇ ਅਧਿਕਤਰ ਲੋਕ ਮਨੁੱਖਜਾਤੀ ਦੀ ਆਮ ਕਬਰ ਵਿਚ ਗਏ ਹਨ। (ਪਰਕਾਸ਼ ਦੀ ਪੋਥੀ 6:8; 20:13) ਪਰੰਤੂ, ਦ੍ਰਿਸ਼ਟਾਂਤ ਉਸ ਸਮੇਂ ਨੂੰ ਚਿਤ੍ਰਿਤ ਕਰਦਾ ਹੈ ਜਦੋਂ ਯਿਸੂ “ਸਭ ਕੌਮਾਂ” ਦੇ ਉਨ੍ਹਾਂ ਲੋਕਾਂ ਦਾ ਨਿਆਉਂ ਕਰਦਾ ਹੈ ਜੋ ਉਦੋਂ ਜੀਵਿਤ ਹੋਣਗੇ ਅਤੇ ਉਸ ਦੀ ਨਿਆਇਕ ਸਜ਼ਾ ਦੀ ਪੂਰਤੀ ਦਾ ਸਾਮ੍ਹਣਾ ਕਰਦੇ ਹੋਣਗੇ।

  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • “ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ।”—ਮੱਤੀ 25:32.

  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • 3. ਆਪਣੇ ਚਰਚੇ ਦੇ ਮੁੱਢਲੇ ਭਾਗ ਵਿਚ, ਯਿਸੂ ਦੇ ਕਹਿਣ ਅਨੁਸਾਰ ਵੱਡੀ ਬਿਪਤਾ ਦੇ ਸ਼ੁਰੂ ਹੋਣ ਦੇ ਝੱਟ ਪਿੱਛੋਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ?

      3 ਯਿਸੂ ਨੇ ਪੂਰਵ-ਸੂਚਿਤ ਕੀਤਾ ਕਿ ਵੱਡੀ ਬਿਪਤਾ “ਦੇ ਪਿੱਛੋਂ ਝੱਟ” ਮਾਅਰਕੇ ਵਾਲੀਆਂ ਘਟਨਾਵਾਂ ਹੋਣਗੀਆਂ, ਉਹ ਘਟਨਾਵਾਂ ਜਿਨ੍ਹਾਂ ਦੀ ਸਾਨੂੰ ਉਡੀਕ ਹੈ। ਉਸ ਨੇ ਕਿਹਾ ਕਿ ਤਦ “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ” ਪ੍ਰਗਟ ਹੋਵੇਗਾ। ਇਹ “ਧਰਤੀ ਦੀਆਂ ਸਾਰੀਆਂ ਕੌਮਾਂ” ਨੂੰ ਅਤਿਅੰਤ ਪ੍ਰਭਾਵਿਤ ਕਰੇਗਾ ਜੋ “ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।” ਮਨੁੱਖ ਦਾ ਪੁੱਤਰ “ਆਪਣੇ ਦੂਤਾਂ” ਦੇ ਨਾਲ ਆਵੇਗਾ। (ਮੱਤੀ 24:21, 29-31)a ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਬਾਰੇ ਕੀ? ਆਧੁਨਿਕ ਬਾਈਬਲਾਂ ਇਸ ਨੂੰ ਅਧਿਆਇ 25 ਵਿਚ ਦਰਜ ਕਰਦੀਆਂ ਹਨ, ਪਰੰਤੂ ਇਹ ਯਿਸੂ ਦੇ ਜਵਾਬ ਦਾ ਹੀ ਇਕ ਹਿੱਸਾ ਹੈ, ਜੋ ਉਸ ਦੇ ਤੇਜ ਵਿਚ ਆਉਣ ਬਾਰੇ ਹੋਰ ਵੇਰਵੇ ਦਿੰਦਾ ਹੈ ਅਤੇ ਉਸ ਵੱਲੋਂ “ਸਭ ਕੌਮਾਂ” ਦਾ ਨਿਆਉਂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ।—ਮੱਤੀ 25:32.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ