ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ
    ਪਹਿਰਾਬੁਰਜ—2015 | ਮਾਰਚ 15
    • 4 1881 ਦੇ ਪਹਿਰਾਬੁਰਜ ਵਿਚ ਯਿਸੂ ਨੂੰ “ਮਨੁੱਖ ਦਾ ਪੁੱਤਰ” ਜਾਂ “ਰਾਜਾ” ਕਿਹਾ ਗਿਆ ਸੀ। ਨਾਲੇ ਇਸ ਵਿਚ ਸਮਝਾਇਆ ਗਿਆ ਸੀ ਕਿ ਰਾਜੇ ਦੇ ‘ਭਰਾ’ ਸਿਰਫ਼ ਉਹੀ ਨਹੀਂ ਹਨ ਜੋ ਸਵਰਗ ਵਿਚ ਯਿਸੂ ਨਾਲ ਰਾਜ ਕਰਨਗੇ, ਪਰ ਇਨ੍ਹਾਂ ਵਿਚ ਉਹ ਸਾਰੇ ਲੋਕ ਵੀ ਸ਼ਾਮਲ ਹਨ ਜੋ ਧਰਤੀ ʼਤੇ ਹਮੇਸ਼ਾ ਲਈ ਰਹਿਣਗੇ ਜਦੋਂ ਉਹ ਮੁਕੰਮਲ ਹੋ ਜਾਣਗੇ। ਪਹਿਰਾਬੁਰਜ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਲੋਕਾਂ ਨੂੰ ਅੱਡ ਕੀਤਾ ਜਾਵੇਗਾ ਤੇ ਉਹ ਲੋਕ ਭੇਡਾਂ ਵਰਗੇ ਹੋਣਗੇ ਜਿਨ੍ਹਾਂ ਨੇ ਹਰ ਗੱਲ ਵਿਚ ਪਰਮੇਸ਼ੁਰ ਦੇ ਪਿਆਰ ਦੀ ਰੀਸ ਕੀਤੀ।

      5. 1923 ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਮਿਸਾਲ ਬਾਰੇ ਕਿਹੜੀ ਸਮਝ ਸੀ?

      5 ਬਾਅਦ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀ ਇਸ ਮਿਸਾਲ ਨੂੰ ਸਮਝਣ ਵਿਚ ਹੋਰ ਮਦਦ ਕੀਤੀ। 15 ਅਕਤੂਬਰ 1923 ਦੇ ਪਹਿਰਾਬੁਰਜ ਵਿਚ ਯਿਸੂ ਨੂੰ “ਮਨੁੱਖ ਦਾ ਪੁੱਤਰ” ਕਿਹਾ ਗਿਆ ਸੀ। ਫਿਰ ਬਾਈਬਲ ਦੀਆਂ ਆਇਤਾਂ ਤੋਂ ਸਮਝਾਇਆ ਗਿਆ ਸੀ ਕਿ ਮਿਸਾਲ ਵਿਚ ਜ਼ਿਕਰ ਕੀਤੇ ਗਏ “ਭਰਾਵਾਂ” ਵਿਚ ਸਿਰਫ਼ ਉਹੀ ਲੋਕ ਸ਼ਾਮਲ ਹਨ ਜੋ ਯਿਸੂ ਨਾਲ ਰਾਜ ਕਰਨਗੇ ਤੇ ਹਜ਼ਾਰ ਸਾਲ ਦੇ ਰਾਜ ਦੌਰਾਨ ਉਹ ਸਵਰਗ ਵਿਚ ਹੋਣਗੇ। ਇਹ ਵੀ ਦੱਸਿਆ ਗਿਆ ਸੀ ਕਿ ਭੇਡਾਂ ਉਹ ਲੋਕ ਹਨ ਜੋ ਯਿਸੂ ਤੇ ਉਸ ਦੇ ਭਰਾਵਾਂ ਦੇ ਰਾਜ ਅਧੀਨ ਧਰਤੀ ʼਤੇ ਰਹਿਣਗੇ। ਨਾਲੇ ਮਿਸਾਲ ਵਿਚ ਦੱਸਿਆ ਗਿਆ ਹੈ ਕਿ ਭੇਡਾਂ ਵਰਗੇ ਲੋਕ ਰਾਜੇ ਦੇ ਭਰਾਵਾਂ ਦਾ ਸਾਥ ਦੇਣਗੇ। ਪਹਿਰਾਬੁਰਜ ਵਿਚ ਸਮਝਾਇਆ ਗਿਆ ਸੀ ਕਿ ਭੇਡਾਂ ਵਰਗੇ ਲੋਕ ਰਾਜੇ ਦੇ ਭਰਾਵਾਂ ਨਾਲ ਮਿਲ ਕੇ ਅੱਡ ਕਰਨ ਜਾਂ ਨਿਆਂ ਕਰਨ ਦੇ ਕੰਮ ਵਿਚ ਹਿੱਸਾ ਲੈਣਗੇ। ਇਸ ਦਾ ਮਤਲਬ ਸੀ ਕਿ ਨਿਆਂ ਦੇ ਸਮੇਂ ਚੁਣੇ ਹੋਏ ਮਸੀਹੀਆਂ ਨੇ ਧਰਤੀ ʼਤੇ ਹੀ ਹੋਣਾ ਸੀ ਅਤੇ ਇਹ ਨਿਆਂ ਮਸੀਹ ਦੇ ਹਜ਼ਾਰ ਸਾਲ ਤੋਂ ਪਹਿਲਾਂ ਕੀਤਾ ਜਾਣਾ ਸੀ। ਇਸ ਲੇਖ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਭੇਡਾਂ ਵਰਗੇ ਉਹ ਲੋਕ ਹੋਣਗੇ ਜੋ ਯਿਸੂ ʼਤੇ ਵਿਸ਼ਵਾਸ ਕਰਦੇ ਹਨ ਤੇ ਇਹ ਮੰਨਦੇ ਹਨ ਕਿ ਰਾਜ ਦੁਆਰਾ ਹੀ ਵਧੀਆ ਜ਼ਿੰਦਗੀ ਮਿਲੇਗੀ।

  • ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ
    ਪਹਿਰਾਬੁਰਜ—2015 | ਮਾਰਚ 15
    • 7. ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਦਾ ਕੀ ਮਤਲਬ ਹੈ?

      7 ਅੱਜ ਅਸੀਂ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਸਾਨੂੰ ਪਤਾ ਹੈ ਕਿ “ਮਨੁੱਖ ਦਾ ਪੁੱਤਰ” ਜਾਂ “ਰਾਜਾ” ਯਿਸੂ ਹੈ। ਰਾਜੇ ਦੇ ‘ਭਰਾ’ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀ ਹਨ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। (ਰੋਮੀ. 8:16, 17) “ਭੇਡਾਂ ਅਤੇ ਬੱਕਰੀਆਂ” ਸਾਰੀਆਂ ਕੌਮਾਂ ਦੇ ਲੋਕ ਹਨ। ਉਨ੍ਹਾਂ ਦਾ ਨਿਆਂ ਮਹਾਂਕਸ਼ਟ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਕੀਤਾ ਜਾਵੇਗਾ ਜੋ ਜਲਦੀ ਹੀ ਸ਼ੁਰੂ ਹੋਵੇਗਾ। ਨਾਲੇ ਸਾਨੂੰ ਪਤਾ ਹੈ ਕਿ ਯਿਸੂ ਉਨ੍ਹਾਂ ਲੋਕਾਂ ਦਾ ਨਿਆਂ ਇਸ ਆਧਾਰ ʼਤੇ ਕਰੇਗਾ ਕਿ ਉਨ੍ਹਾਂ ਨੇ ਧਰਤੀ ʼਤੇ ਰਹਿ ਰਹੇ ਚੁਣੇ ਹੋਏ ਮਸੀਹੀਆਂ ਨਾਲ ਕਿਹੋ ਜਿਹਾ ਵਰਤਾਅ ਕੀਤਾ ਹੈ। ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਲਾਂ ਤੋਂ ਇਸ ਮਿਸਾਲ ਤੇ ਮੱਤੀ 24 ਤੇ 25 ਅਧਿਆਇ ਵਿਚ ਦਿੱਤੀਆਂ ਹੋਰ ਮਿਸਾਲਾਂ ਨੂੰ ਸਮਝਣ ਵਿਚ ਸਾਡੀ ਮਦਦ ਕੀਤੀ!

  • ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ
    ਪਹਿਰਾਬੁਰਜ—2015 | ਮਾਰਚ 15
    • 9 ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਪਹਿਲਾਂ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਯਿਸੂ ਮਿਸਾਲ ਰਾਹੀਂ ਇਕ ਸਬਕ ਸਿਖਾ ਰਿਹਾ ਸੀ। ਇਸ ਮਿਸਾਲ ਵਿਚ ਉਹ ਅਸਲੀ ਭੇਡਾਂ ਅਤੇ ਬੱਕਰੀਆਂ ਦੀ ਗੱਲ ਨਹੀਂ ਕਰ ਰਿਹਾ ਸੀ। ਇਸੇ ਤਰ੍ਹਾਂ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਹਰ ਮਸੀਹੀ ਨੂੰ ਤਾਂ ਹੀ ਭੇਡ ਸਮਝਿਆ ਜਾਵੇਗਾ ਜੇ ਉਹ ਯਿਸੂ ਦੇ ਕਿਸੇ ਭਰਾ ਨੂੰ ਖਾਣਾ ਤੇ ਕੱਪੜੇ ਦੇਵੇ, ਬੀਮਾਰ ਦੀ ਦੇਖ-ਭਾਲ ਕਰੇ ਜਾਂ ਜੇਲ੍ਹ ਵਿਚ ਜਾ ਕੇ ਉਸ ਨੂੰ ਮਿਲੇ। ਇੱਥੇ ਯਿਸੂ ਦੱਸ ਰਿਹਾ ਸੀ ਕਿ “ਧਰਮੀ” ਲੋਕ ਭੇਡਾਂ ਵਰਗੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਚੁਣੇ ਹੋਏ ਮਸੀਹੀ ਯਿਸੂ ਦੇ ਭਰਾ ਹਨ ਤੇ ਮੁਸ਼ਕਲਾਂ ਭਰੇ ਆਖ਼ਰੀ ਦਿਨਾਂ ਦੌਰਾਨ ਉਨ੍ਹਾਂ ਦੇ ਵਫ਼ਾਦਾਰ ਰਹਿੰਦੇ ਹਨ।—ਮੱਤੀ 10:40-42; 25:40, 46; 2 ਤਿਮੋ. 3:1-5.

      10. ਭੇਡਾਂ ਵਰਗੇ ਲੋਕ ਮਸੀਹ ਦੇ ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਨ?

      10 ਜਦੋਂ ਯਿਸੂ ਨੇ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਦਿੱਤੀ, ਤਾਂ ਉਹ ਦੱਸ ਰਿਹਾ ਸੀ ਕਿ ਆਖ਼ਰੀ ਸਮੇਂ ਦੌਰਾਨ ਕੀ ਹੋਵੇਗਾ। (ਮੱਤੀ 24:3) ਮਿਸਾਲ ਲਈ, ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:14) ਫਿਰ ਯਿਸੂ ਨੇ ਭੇਡਾਂ ਅਤੇ ਬੱਕਰੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦਿੱਤੀ ਸੀ। ਯਿਸੂ ਨੇ ਇਹ ਮਿਸਾਲ ਦੇ ਕੇ ਸਿਖਾਇਆ ਸੀ ਕਿ ਚੁਣੇ ਹੋਏ ਭਰਾਵਾਂ ਨੂੰ ਪ੍ਰਚਾਰ ਦੇ ਕੰਮ ਵਿਚ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਪਰ ਧਰਤੀ ʼਤੇ ਚੁਣੇ ਹੋਏ ਮਸੀਹੀਆਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ ਤੇ ਕੰਮ ਅਜੇ ਬਹੁਤ ਪਿਆ ਹੈ। ਚੁਣੇ ਹੋਏ ਮਸੀਹੀਆਂ ਨੂੰ ਕਿਹਾ ਗਿਆ ਕਿ ਅੰਤ ਆਉਣ ਤੋਂ ਪਹਿਲਾਂ ਉਹ “ਸਾਰੀਆਂ ਕੌਮਾਂ” ਨੂੰ ਪ੍ਰਚਾਰ ਕਰਨ। ਜਿੱਦਾਂ ਅਸੀਂ ਭੇਡਾਂ ਤੇ ਬੱਕਰੀਆਂ ਦੀ ਮਿਸਾਲ ਤੋਂ ਸਿੱਖਿਆ ਕਿ “ਭੇਡਾਂ” ਵਰਗੇ ਲੋਕ ਯਿਸੂ ਦੇ ਭਰਾਵਾਂ ਦੀ ਮਦਦ ਕਰਨਗੇ। ਯਿਸੂ ਦੇ ਭਰਾਵਾਂ ਦੀ ਹੋਰ ਕੰਮਾਂ ਵਿਚ ਮਦਦ ਕਰਨ ਦੇ ਨਾਲ-ਨਾਲ ਅਸੀਂ ਪ੍ਰਚਾਰ ਦੇ ਕੰਮ ਵਿਚ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਪਰ ਕੀ ਸਿਰਫ਼ ਇਸ ਕੰਮ ਲਈ ਪੈਸੇ ਦਾਨ ਕਰਨੇ ਜਾਂ ਉਨ੍ਹਾਂ ਨੂੰ ਪ੍ਰਚਾਰ ਦਾ ਕੰਮ ਕਰਨ ਦੀ ਹੱਲਾਸ਼ੇਰੀ ਦੇਣੀ ਹੀ ਕਾਫ਼ੀ ਹੈ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ