ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • ਹਰੇਕ ਸਮੂਹ ਦੇ ਲਈ ਕੀ ਭਵਿੱਖ?

      16, 17. ਭੇਡਾਂ ਦਾ ਕੀ ਭਵਿੱਖ ਹੋਵੇਗਾ?

      16 ਯਿਸੂ ਨੇ ਭੇਡਾਂ ਦਾ ਆਪਣਾ ਨਿਆਉਂ ਸੁਣਾਇਆ: “ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” ਕਿੰਨਾ ਹੀ ਨਿੱਘਾ ਨਿਮੰਤ੍ਰਣ—“ਆਓ!” ਕਿੱਥੇ ਨੂੰ? ਸਦੀਪਕ ਜੀਵਨ ਨੂੰ, ਜਿਵੇਂ ਕਿ ਉਸ ਨੇ ਨਿਚੋੜ ਵਜੋਂ ਅਭਿਵਿਅਕਤ ਕੀਤਾ: “ਧਰਮੀ ਸਦੀਪਕ ਜੀਉਣ ਵਿੱਚ [ਜਾਣਗੇ]।”—ਮੱਤੀ 25:34, 46.

      17 ਤੋੜਿਆਂ ਦੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਦਿਖਾਇਆ ਕਿ ਉਸ ਦੇ ਨਾਲ ਸਵਰਗ ਵਿਚ ਰਾਜ ਕਰਨ ਵਾਲਿਆਂ ਤੋਂ ਕੀ ਮੰਗ ਕੀਤੀ ਜਾਂਦੀ ਹੈ, ਪਰੰਤੂ ਇਸ ਦ੍ਰਿਸ਼ਟਾਂਤ ਵਿਚ ਉਹ ਦਿਖਾਉਂਦਾ ਹੈ ਕਿ ਰਾਜ ਦੀ ਪਰਜਾ ਤੋਂ ਕੀ ਆਸ ਰੱਖੀ ਜਾਂਦੀ ਹੈ। (ਮੱਤੀ 25:14-23) ਸਪੱਸ਼ਟ ਤੌਰ ਤੇ, ਯਿਸੂ ਦੇ ਭਰਾਵਾਂ ਨੂੰ ਪੂਰੇ ਦਿਲ ਤੋਂ ਆਪਣਾ ਸਮਰਥਨ ਦੇਣ ਦੇ ਕਾਰਨ, ਭੇਡਾਂ ਵਿਰਸੇ ਵਿਚ ਉਸ ਦੇ ਰਾਜ ਦੇ ਪਾਰਥਿਵ ਖੇਤਰ ਵਿਚ ਇਕ ਥਾਂ ਹਾਸਲ ਕਰਦੀਆਂ ਹਨ। ਉਹ ਇਕ ਪਰਾਦੀਸ ਧਰਤੀ ਉੱਤੇ ਜੀਵਨ ਦਾ ਆਨੰਦ ਮਾਣਨਗੀਆਂ—ਇਕ ਅਜਿਹਾ ਭਵਿੱਖ ਜੋ ਪਰਮੇਸ਼ੁਰ ਨੇ ਉਧਾਰਯੋਗ ਮਾਨਵ ਦੇ “ਸੰਸਾਰ ਦੇ ਮੁੱਢੋਂ” ਉਨ੍ਹਾਂ ਲਈ ਤਿਆਰ ਕੀਤਾ ਸੀ।—ਲੂਕਾ 11:50, 51.

  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • 19 ਬਾਈਬਲ ਵਿਦਿਆਰਥੀ ਜਾਣਦੇ ਹਨ ਕਿ ਇਸ ਦਾ ਇਹ ਅਰਥ ਨਹੀਂ ਹੋ ਸਕਦਾ ਹੈ ਕਿ ਬੱਕਰੀ-ਸਮਾਨ ਵਿਅਕਤੀਆਂ ਦੇ ਅਮਰ ਪ੍ਰਾਣ ਇਕ ਸਦੀਪਕ ਅੱਗ ਵਿਚ ਕਸ਼ਟ ਭੋਗਣਗੇ। ਨਹੀਂ, ਕਿਉਂਕਿ ਮਨੁੱਖ ਖ਼ੁਦ ਪ੍ਰਾਣ ਹਨ; ਉਹ ਅਮਰ ਪ੍ਰਾਣ ਨਹੀਂ ਰੱਖਦੇ ਹਨ। (ਉਤਪਤ 2:7; ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4) ਬੱਕਰੀਆਂ ਨੂੰ “ਸਦੀਪਕ ਅੱਗ” ਦੀ ਸਜ਼ਾ ਦੇਣ ਤੋਂ ਨਿਆਂਕਾਰ ਦਾ ਅਰਥ ਹੈ ਅਜਿਹਾ ਵਿਨਾਸ਼ ਜੋ ਭਾਵੀ ਉਮੀਦ ਤੋਂ ਰਹਿਤ ਹੈ, ਅਤੇ ਇਬਲੀਸ ਅਤੇ ਉਸ ਦੇ ਪਿਸ਼ਾਚਾਂ ਦੇ ਲਈ ਵੀ ਇਹੋ ਸਥਾਈ ਅੰਤ ਹੋਵੇਗਾ। (ਪਰਕਾਸ਼ ਦੀ ਪੋਥੀ 20:10, 14) ਇਸ ਤਰ੍ਹਾਂ, ਯਹੋਵਾਹ ਦਾ ਨਿਆਂਕਾਰ ਵਿਪਰੀਤ ਨਿਆਉਂ ਕਰਦਾ ਹੈ। ਉਹ ਭੇਡਾਂ ਨੂੰ ਕਹਿੰਦਾ ਹੈ, “ਆਓ”; ਅਤੇ ਬੱਕਰੀਆਂ ਨੂੰ, ‘ਮੇਰੇ ਕੋਲੋਂ ਚੱਲੇ ਜਾਓ।’ ਭੇਡਾਂ ਵਿਰਸੇ ਵਿਚ “ਸਦੀਪਕ ਜੀਉਣ” ਹਾਸਲ ਕਰਨਗੀਆਂ। ਬੱਕਰੀਆਂ “ਸਦੀਪਕ ਸਜ਼ਾ” ਹਾਸਲ ਕਰਨਗੀਆਂ।—ਮੱਤੀ 25:46.b

  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • 21 ਪਰੰਤੂ, ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੀ ਇਹ ਨਵੀਂ ਸਮਝ ਸਾਡੇ ਲਈ ਕੀ ਅਰਥ ਰੱਖਦੀ ਹੈ? ਖ਼ੈਰ, ਲੋਕ ਹੁਣੇ ਤੋਂ ਹੀ ਪੱਖ ਲੈ ਰਹੇ ਹਨ। ਕੁਝ ਲੋਕ ਉਸ ‘ਖੁੱਲ੍ਹੇ ਰਾਹ’ ਉੱਤੇ ਹਨ “ਜਿਹੜਾ ਨਾਸ ਨੂੰ ਜਾਂਦਾ ਹੈ,” ਜਦ ਕਿ ਦੂਜੇ ਲੋਕ ਉਸ ‘ਸੌੜੇ ਰਾਹ’ ਉੱਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰਦੇ ਹਨ, “ਜਿਹੜਾ ਜੀਉਣ ਨੂੰ ਜਾਂਦਾ ਹੈ।” (ਮੱਤੀ 7:13, 14) ਪਰੰਤੂ ਉਹ ਸਮਾਂ ਹਾਲੇ ਅਗਾਹਾਂ ਨੂੰ ਹੈ, ਜਦੋਂ ਯਿਸੂ ਦ੍ਰਿਸ਼ਟਾਂਤ ਵਿਚ ਚਿਤ੍ਰਿਤ ਕੀਤੀਆਂ ਗਈਆਂ ਭੇਡਾਂ ਅਤੇ ਬੱਕਰੀਆਂ ਉੱਤੇ ਆਖ਼ਰੀ ਨਿਆਉਂ ਸੁਣਾਵੇਗਾ। ਜਦੋਂ ਮਨੁੱਖ ਦਾ ਪੁੱਤਰ ਨਿਆਂਕਾਰ ਦੀ ਭੂਮਿਕਾ ਵਿਚ ਆਉਂਦਾ ਹੈ, ਤਾਂ ਉਹ ਨਿਸ਼ਚਿਤ ਕਰੇਗਾ ਕਿ ਅਨੇਕ ਸੱਚੇ ਮਸੀਹੀ—ਅਸਲ ਵਿਚ ਸਮਰਪਿਤ ਭੇਡਾਂ ਦੀ “ਇੱਕ ਵੱਡੀ ਭੀੜ”—“ਵੱਡੀ ਬਿਪਤਾ” ਦੇ ਅਖ਼ੀਰਲੇ ਹਿੱਸੇ ਵਿੱਚੋਂ ਨਿਕਲ ਕੇ ਨਵੇਂ ਸੰਸਾਰ ਵਿਚ ਜਾਣ ਦੇ ਲਈ ਯੋਗ ਠਹਿਰੇਗੀ। ਇਸ ਉਮੀਦ ਨੂੰ ਹੁਣ ਆਨੰਦ ਦਾ ਇਕ ਕਾਰਨ ਹੋਣਾ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 7:9, 14) ਦੂਜੇ ਪਾਸੇ, “ਸਭ ਕੌਮਾਂ” ਵਿੱਚੋਂ ਇਕ ਵੱਡੀ ਗਿਣਤੀ ਨੇ ਆਪਣੇ ਆਪ ਨੂੰ ਢੀਠ ਬੱਕਰੀਆਂ ਦੇ ਵਾਂਗ ਸਾਬਤ ਕੀਤਾ ਹੋਵੇਗਾ। ਉਹ “ਸਦੀਪਕ ਸਜ਼ਾ ਵਿੱਚ ਜਾਣਗੇ।” ਧਰਤੀ ਦੇ ਲਈ ਕੀ ਹੀ ਰਾਹਤ!

  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • b ਐੱਲ ਇਵਾਨਹੇਲਿਓ ਡੇ ਮਾਟਿਓ ਟਿੱਪਣੀ ਕਰਦਾ ਹੈ: “ਸਦੀਪਕ ਜੀਵਨ ਨਿਸ਼ਚਿਤ ਜੀਵਨ ਹੈ; ਇਸ ਦਾ ਵਿਪਰੀਤ ਨਿਸ਼ਚਿਤ ਸਜ਼ਾ ਹੈ। ਯੂਨਾਨੀ ਵਿਸ਼ੇਸ਼ਣ ਏਓਨਿਓਸ ਮੁੱਖ ਤੌਰ ਤੇ ਅਵਧੀ ਨੂੰ ਨਹੀਂ, ਬਲਕਿ ਗੁਣ ਨੂੰ ਸੂਚਿਤ ਕਰਦਾ ਹੈ। ਨਿਸ਼ਚਿਤ ਸਜ਼ਾ ਹੈ ਸਦਾ ਦੀ ਮੌਤ।”—ਰੀਟਾਇਰਡ ਪ੍ਰੋਫੈਸਰ ਕੁਔਨ ਮਾਟਿਓਸ (ਪੌਂਟੀਫਿਕਲ ਬਿਬਲਿਕਲ ਇੰਸਟੀਟਿਊਟ, ਰੋਮ) ਅਤੇ ਪ੍ਰੋਫੈਸਰ ਫ਼ਰਨਾਨਡੋ ਕਾਮਾਚੋ (ਥੀਉਲਾਜਿਕਲ ਸੈਂਟਰ, ਸਵਿੱਲ), ਮੈਡਰਿਡ, ਸਪੇਨ, 1981.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ