-
‘ਮੇਰੀ ਯਾਦ ਵਿਚ ਇਸ ਤਰ੍ਹਾਂ ਕਰੋ’ਪਹਿਰਾਬੁਰਜ—2013 | ਦਸੰਬਰ 15
-
-
9. ਯਿਸੂ ਦੁਆਰਾ ਵਰਤੀ ਰੋਟੀ ਬਾਰੇ ਕੁਝ ਲੋਕਾਂ ਦਾ ਕੀ ਗ਼ਲਤ ਵਿਚਾਰ ਹੈ?
9 ਚਰਚ ਜਾਣ ਵਾਲੇ ਕੁਝ ਲੋਕ ਕਹਿੰਦੇ ਹਨ ਕਿ ਯਿਸੂ ਨੇ ਕਿਹਾ ਸੀ: ‘ਇਹ ਮੇਰਾ ਸਰੀਰ ਹੈ।’ ਇਸ ਕਰਕੇ ਉਹ ਮੰਨਦੇ ਹਨ ਕਿ ਰੋਟੀ ਚਮਤਕਾਰੀ ਢੰਗ ਨਾਲ ਉਸ ਦੇ ਮਾਸ ਵਿਚ ਬਦਲ ਜਾਂਦੀ ਹੈ। ਪਰ ਇਹ ਸਹੀ ਨਹੀਂ ਹੈ।a ਯਿਸੂ ਉਨ੍ਹਾਂ ਦੇ ਨਾਲ ਜੀਉਂਦਾ-ਜਾਗਦਾ ਬੈਠਾ ਸੀ ਅਤੇ ਬੇਖ਼ਮੀਰੀ ਰੋਟੀ ਜੋ ਵਫ਼ਾਦਾਰ ਰਸੂਲ ਖਾਣ ਵਾਲੇ ਸਨ, ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਸੀ। ਯਿਸੂ ਇੱਥੇ ਆਪਣੇ ਸਰੀਰ ਦੀ ਤੁਲਨਾ ਰੋਟੀ ਨਾਲ ਕਰ ਰਿਹਾ ਸੀ। ਉਸ ਨੇ ਪਹਿਲਾਂ ਵੀ ਕਈ ਵਾਰ ਦੂਜਿਆਂ ਨੂੰ ਸਿਖਾਉਂਦੇ ਵੇਲੇ ਇਹ ਤਰੀਕਾ ਵਰਤਿਆ ਸੀ।—ਯੂਹੰ. 2:19-21; 4:13, 14; 10:7; 15:1.
10. ਮੈਮੋਰੀਅਲ ਦੌਰਾਨ ਵਰਤੀ ਜਾਂਦੀ ਰੋਟੀ ਕਿਸ ਨੂੰ ਦਰਸਾਉਂਦੀ ਹੈ?
10 ਬੇਖ਼ਮੀਰੀ ਰੋਟੀ ਯਿਸੂ ਦੇ ਸਰੀਰ ਨੂੰ ਦਰਸਾਉਂਦੀ ਹੈ। ਪਰ ਕਿਹੜੇ ਸਰੀਰ ਨੂੰ? ਪਹਿਲਾਂ ਪਰਮੇਸ਼ੁਰ ਦੇ ਲੋਕ ਸੋਚਦੇ ਸਨ ਕਿ ਰੋਟੀ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਨੂੰ ਦਰਸਾਉਂਦੀ ਸੀ ਜਿਸ ਨੂੰ ਬਾਈਬਲ ਵਿਚ ‘ਮਸੀਹ ਦਾ ਸਰੀਰ’ ਕਿਹਾ ਗਿਆ ਹੈ। ਉਹ ਇਸ ਕਰਕੇ ਇੱਦਾਂ ਮੰਨਦੇ ਸਨ ਕਿਉਂਕਿ ਯਿਸੂ ਨੇ ਰੋਟੀ ਦੇ ਕਈ ਟੁਕੜੇ ਕੀਤੇ ਸਨ, ਪਰ ਉਸ ਦੀ ਕੋਈ ਵੀ ਹੱਡੀ ਤੋੜੀ ਨਹੀਂ ਗਈ ਸੀ। (ਅਫ਼. 4:12; ਰੋਮੀ. 12:4, 5; 1 ਕੁਰਿੰ. 10:16, 17; 12:27) ਪਰ ਹੋਰ ਰਿਸਰਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਟੀ ਯਿਸੂ ਦੇ ਇਨਸਾਨੀ ਸਰੀਰ ਨੂੰ ਦਰਸਾਉਂਦੀ ਹੈ। ਬਾਈਬਲ ਵਿਚ ਕਿਹਾ ਗਿਆ ਹੈ ਕਿ ਯਿਸੂ ਨੇ ਕਿਵੇਂ “ਇਨਸਾਨ ਹੁੰਦਿਆਂ ਦੁੱਖ ਝੱਲੇ” ਅਤੇ ਉਸ ਨੂੰ ਤਸੀਹੇ ਦੀ ਸੂਲ਼ੀ ਉੱਤੇ ਟੰਗ ਕੇ ਮਾਰਿਆ ਗਿਆ ਸੀ। ਇਸ ਲਈ ਮੈਮੋਰੀਅਲ ਵਿਚ ਵਰਤੀ ਜਾਂਦੀ ਰੋਟੀ ਉਸ ਦੇ ਇਨਸਾਨੀ ਸਰੀਰ ਨੂੰ ਦਰਸਾਉਂਦੀ ਹੈ ਜਿਸ ਨੂੰ ਉਸ ਨੇ ਸਾਡੇ ਪਾਪਾਂ ਦੀ ਖ਼ਾਤਰ ਕੁਰਬਾਨ ਕੀਤਾ ਸੀ।—1 ਪਤ. 2:21-24; 4:1; ਯੂਹੰ. 19:33-36; ਇਬ. 10:5-7.
-
-
‘ਮੇਰੀ ਯਾਦ ਵਿਚ ਇਸ ਤਰ੍ਹਾਂ ਕਰੋ’ਪਹਿਰਾਬੁਰਜ—2013 | ਦਸੰਬਰ 15
-
-
15, 16. ਪ੍ਰਭੂ ਦੇ ਭੋਜਨ ਵਿਚ ਰੋਟੀ ਨਾਲ ਕੀ ਕੀਤਾ ਜਾਂਦਾ ਹੈ?
15 ਭਾਸ਼ਣ ਦੇ ਅਖ਼ੀਰਲੇ ਭਾਗ ਵਿਚ ਭਾਸ਼ਣਕਾਰ ਕਹੇਗਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵੀ ਉਹੀ ਕਰੀਏ ਜੋ ਯਿਸੂ ਨੇ ਆਪਣੇ ਰਸੂਲਾਂ ਨੂੰ ਕਰਨ ਲਈ ਕਿਹਾ ਸੀ। ਬੇਖ਼ਮੀਰੀ ਰੋਟੀ ਅਤੇ ਲਾਲ ਦਾਖਰਸ ਭਾਸ਼ਣਕਾਰ ਦੇ ਲਾਗੇ ਮੇਜ਼ ਉੱਤੇ ਪਿਆ ਹੋਵੇਗਾ। ਉਹ ਬਾਈਬਲ ਵਿੱਚੋਂ ਪੜ੍ਹੇਗਾ ਕਿ ਯਿਸੂ ਨੇ ਇਹ ਰੀਤ ਸ਼ੁਰੂ ਕਰਨ ਵੇਲੇ ਕੀ ਕਿਹਾ ਸੀ ਤੇ ਕੀ ਕੀਤਾ ਸੀ। ਉਦਾਹਰਣ ਲਈ, ਮੱਤੀ ਦੀ ਇੰਜੀਲ ਵਿਚ ਲਿਖਿਆ ਹੈ: “ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: ‘ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।’” (ਮੱਤੀ 26:26) ਯਿਸੂ ਨੇ ਰੋਟੀ ਤੋੜੀ ਸੀ ਤਾਂਕਿ ਉਹ ਆਪਣੇ ਦੋਵੇਂ ਪਾਸੇ ਬੈਠੇ ਰਸੂਲਾਂ ਵਿਚ ਵਰਤਾ ਸਕੇ। ਤੁਸੀਂ 14 ਅਪ੍ਰੈਲ ਨੂੰ ਮੀਟਿੰਗ ਵਿਚ ਦੇਖੋਗੇ ਕਿ ਬੇਖ਼ਮੀਰੀ ਰੋਟੀ ਪਹਿਲਾਂ ਹੀ ਤੋੜ ਕੇ ਪਲੇਟਾਂ ਵਿਚ ਰੱਖੀ ਹੋਵੇਗੀ।
-