ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • “ਜੇ ਮੈਂ ਬੁਰਾ ਕਿਹਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ?” ਇਸ ਵਿਚਾਰ-ਵਟਾਂਦਰੇ ਮਗਰੋਂ, ਅੰਨਾਸ ਬੰਨ੍ਹੇ ਹੋਏ ਯਿਸੂ ਨੂੰ ਕਯਾਫ਼ਾ ਕੋਲ ਭੇਜ ਦਿੰਦਾ ਹੈ।

      ਇੰਨੇ ਨੂੰ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਗ੍ਰੰਥੀ, ਜੀ ਹਾਂ, ਸਾਰੀ ਮਹਾਸਭਾ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਸਪੱਸ਼ਟ ਤੌਰ ਤੇ ਉਨ੍ਹਾਂ ਦੇ ਮਿਲਣ ਦੀ ਥਾਂ ਕਯਾਫ਼ਾ ਦਾ ਘਰ ਹੈ। ਪਸਾਹ ਦੀ ਰਾਤ ਨੂੰ ਅਜਿਹਾ ਮੁਕੱਦਮਾ ਚਲਾਉਣਾ ਸਪੱਸ਼ਟ ਤੌਰ ਤੇ ਯਹੂਦੀ ਨਿਯਮ ਦੇ ਵਿਰੁੱਧ ਹੈ। ਪਰੰਤੂ ਇਹ ਧਾਰਮਿਕ ਆਗੂਆਂ ਨੂੰ ਉਨ੍ਹਾਂ ਦੇ ਦੁਸ਼ਟ ਮਕਸਦ ਤੋਂ ਨਹੀਂ ਰੋਕਦਾ ਹੈ।

      ਕਈ ਹਫ਼ਤੇ ਪਹਿਲਾਂ, ਜਦੋਂ ਯਿਸੂ ਨੇ ਲਾਜ਼ਰ ਨੂੰ ਪੁਨਰ-ਉਥਿਤ ਕੀਤਾ ਸੀ, ਉਦੋਂ ਹੀ ਮਹਾਸਭਾ ਆਪੋ ਵਿਚ ਧਾਰਨ ਕਰ ਚੁੱਕੀ ਸੀ ਕਿ ਉਸ ਨੂੰ ਜ਼ਰੂਰ ਮਰਨਾ ਹੈ। ਅਤੇ ਸਿਰਫ਼ ਦੋ ਦਿਨ ਪਹਿਲਾਂ ਹੀ, ਬੁੱਧਵਾਰ ਨੂੰ, ਧਾਰਮਿਕ ਅਧਿਕਾਰੀਆਂ ਨੇ ਇਕੱਠਿਆਂ ਮਿਲ ਕੇ ਯਿਸੂ ਨੂੰ ਚਲਾਕ ਜੁਗਤ ਨਾਲ ਫੜ ਕੇ ਮਾਰਨ ਦੀ ਸਲਾਹ ਕੀਤੀ ਸੀ। ਕਲਪਨਾ ਕਰੋ, ਉਸ ਨੂੰ ਅਸਲ ਵਿਚ ਉਸ ਦੇ ਮੁਕੱਦਮੇ ਤੋਂ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਸੀ!

  • ਵਿਹੜੇ ਵਿਚ ਇਨਕਾਰ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਡਰ ਦੇ ਮਾਰੇ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਛੱਡ ਕੇ ਬਾਕੀ ਰਸੂਲਾਂ ਨਾਲ ਦੌੜ ਜਾਣ ਤੋਂ ਬਾਅਦ, ਪਤਰਸ ਅਤੇ ਯੂਹੰਨਾ ਰਸਤੇ ਵਿਚ ਹੀ ਰੁਕ ਜਾਂਦੇ ਹਨ। ਸ਼ਾਇਦ ਉਹ ਯਿਸੂ ਤਕ ਪਹੁੰਚ ਜਾਂਦੇ ਹਨ ਜਦੋਂ ਉਸ ਨੂੰ ਅੰਨਾਸ ਦੇ ਘਰ ਲਿਜਾਇਆ ਜਾ ਰਿਹਾ ਹੁੰਦਾ ਹੈ। ਜਦੋਂ ਅੰਨਾਸ ਉਸ ਨੂੰ ਪਰਧਾਨ ਜਾਜਕ ਕਯਾਫ਼ਾ ਕੋਲ ਭੇਜ ਦਿੰਦਾ ਹੈ, ਤਾਂ ਪਤਰਸ ਅਤੇ ਯੂਹੰਨਾ, ਕੁਝ ਫਾਸਲੇ ਤੇ ਉਸ ਦੇ ਮਗਰ-ਮਗਰ ਜਾਂਦੇ ਹਨ, ਸਪੱਸ਼ਟ ਤੌਰ ਤੇ ਉਹ ਕਸ਼ਮਕਸ਼ ਵਿਚ ਪਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਾਨਾਂ ਖੋਹ ਬੈਠਣ ਦਾ ਡਰ ਹੈ, ਪਰੰਤੂ ਇਸ ਗੱਲ ਦੀ ਵੀ ਡੂੰਘੀ ਚਿੰਤਾ ਹੈ ਕਿ ਉਨ੍ਹਾਂ ਦੇ ਸੁਆਮੀ ਦਾ ਕੀ ਹੋਵੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ