-
‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’ਪਹਿਰਾਬੁਰਜ (ਸਟੱਡੀ)—2020 | ਜਨਵਰੀ
-
-
ਜੀਉਂਦਾ ਹੋਣ ਤੋਂ ਬਾਅਦ ਜਦੋਂ ਯਿਸੂ ਗਲੀਲ ਵਿਚ ਆਪਣੇ ਰਸੂਲਾਂ ਤੇ ਹੋਰਨਾਂ ਨੂੰ ਮਿਲਿਆ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ, “ਜਾਓ . . . ਅਤੇ ਚੇਲੇ ਬਣਾਓ” (ਪੈਰੇ 3-4 ਦੇਖੋ)
3-4. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੱਤੀ 28:19, 20 ਵਿਚ ਦਰਜ ਹੁਕਮ ਸਿਰਫ਼ ਰਸੂਲਾਂ ਨੂੰ ਹੀ ਨਹੀਂ ਦਿੱਤਾ ਗਿਆ ਸੀ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
3 ਮੱਤੀ 28:16-20 ਪੜ੍ਹੋ। ਯਿਸੂ ਨੇ ਆਪਣੇ ਚੇਲਿਆਂ ਨੂੰ ਮਿਲ ਕੇ ਇਕ ਅਹਿਮ ਕੰਮ ਦਿੱਤਾ ਜੋ ਉਨ੍ਹਾਂ ਨੇ ਪਹਿਲੀ ਸਦੀ ਵਿਚ ਕਰਨਾ ਸੀ। ਉਹੀ ਕੰਮ ਅਸੀਂ ਅੱਜ ਕਰ ਰਹੇ ਹਾਂ। ਯਿਸੂ ਨੇ ਕਿਹਾ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ . . . ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।”
-