-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2014 | ਦਸੰਬਰ 15
-
-
ਯਿਰਮਿਯਾਹ 31:15 ਵਿਚ ਲਿਖਿਆ ਹੈ: “ਯਹੋਵਾਹ ਐਉਂ ਫ਼ਰਮਾਉਂਦਾ ਹੈ, — ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ, ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਏਸ ਲਈ ਜੋ ਓਹ ਨਹੀਂ ਹਨ।”
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2014 | ਦਸੰਬਰ 15
-
-
ਕਾਰਨ ਜੋ ਵੀ ਸੀ, ਰਾਕੇਲ ਦੇ ਰੋਣ ਬਾਰੇ ਯਿਰਮਿਯਾਹ ਦੀ ਗੱਲ ਅਸਲ ਵਿਚ ਇਕ ਭਵਿੱਖਬਾਣੀ ਸੀ। ਇਹ ਭਵਿੱਖਬਾਣੀ ਸਦੀਆਂ ਬਾਅਦ ਪੂਰੀ ਹੋਈ। ਜਦੋਂ ਯਿਸੂ ਨਿਆਣਾ ਸੀ, ਤਾਂ ਉਸ ਨੂੰ ਮਰਵਾਉਣ ਲਈ ਰਾਜਾ ਹੇਰੋਦੇਸ ਨੇ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਦੱਖਣ ਵਿਚ ਪੈਂਦੇ ਬੈਤਲਹਮ ਸ਼ਹਿਰ ਵਿਚ ਦੋ ਸਾਲ ਤਕ ਦੇ ਸਾਰੇ ਮੁੰਡਿਆਂ ਨੂੰ ਮਾਰ ਦਿੱਤਾ ਜਾਵੇ। ਉਹ ਮੁੰਡੇ ਨਹੀਂ ਰਹੇ ਯਾਨੀ ਉਹ ਮਾਰ ਦਿੱਤੇ ਗਏ। ਉਨ੍ਹਾਂ ਮਾਵਾਂ ਦੇ ਦਰਦ ਦੀ ਕਲਪਨਾ ਕਰੋ ਜਿਨ੍ਹਾਂ ਦੇ ਮੁੰਡਿਆਂ ਨੂੰ ਮਾਰਿਆ ਗਿਆ ਸੀ! ਉਹ ਉੱਚੀ-ਉੱਚੀ ਰੋਈਆਂ-ਪਿੱਟੀਆਂ ਹੋਣੀਆਂ, ਮਾਨੋ ਉਨ੍ਹਾਂ ਦੀ ਆਵਾਜ਼ ਦੂਰ ਰਾਮਾਹ ਵਿਚ ਸੁਣਾਈ ਦਿੱਤੀ ਹੋਣੀ ਜੋ ਕਿ ਯਰੂਸ਼ਲਮ ਦੇ ਉੱਤਰ ਵਿਚ ਸੀ।—ਮੱਤੀ 2:16-18.
ਰਾਕੇਲ ਦਾ ਆਪਣੇ ਬੱਚਿਆਂ ਲਈ ਰੋਣਾ ਯਿਰਮਿਯਾਹ ਅਤੇ ਯਿਸੂ ਦੇ ਜ਼ਮਾਨੇ ਵਿਚ ਉਨ੍ਹਾਂ ਯਹੂਦੀ ਮਾਵਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਜਿਨ੍ਹਾਂ ਦੇ ਬੱਚੇ ਮਾਰ ਦਿੱਤੇ ਗਏ ਸਨ। ਜਿਹੜੇ ਲੋਕ “ਵੈਰੀ” ਯਾਨੀ ਮੌਤ ਦੇ ਮੂੰਹ ਵਿਚ ਚਲੇ ਗਏ ਸਨ, ਉਨ੍ਹਾਂ ਨੂੰ ਸ਼ਾਇਦ ਦੁਬਾਰਾ ਜੀਉਂਦਾ ਕਰ ਕੇ ਮੌਤ ਦੇ ਪੰਜਿਆਂ ਤੋਂ ਛੁਡਾਇਆ ਜਾਵੇਗਾ।—ਯਿਰ. 31:16; 1 ਕੁਰਿੰ. 15:26.
-