-
ਬੁੱਧੀ ਦੇ ਬਚਨਾਂ ਦੀ ਇਕ ਕਿਤਾਬ, ਜਿਸ ਵਿਚ ਸਾਡੇ ਸਮੇਂ ਲਈ ਸੰਦੇਸ਼ ਹੈਪਹਿਰਾਬੁਰਜ—1999 | ਅਪ੍ਰੈਲ 1
-
-
ਆਪਣੇ ਪਤੀ ਵਿਚ ਆਈਆਂ ਤਬਦੀਲੀਆਂ ਨੂੰ ਦੇਖ ਕੇ, ਮੀਹੋਕੋ ਨੇ ਵੀ ਉਹ ਸਭ ਕੁਝ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਸਿੱਖ ਰਹੀ ਸੀ। ਇਕ ਸਿਧਾਂਤ ਜਿਸ ਨੇ ਉਸ ਦੀ ਖ਼ਾਸ ਤੌਰ ਤੇ ਮਦਦ ਕੀਤੀ, ਉਹ ਇਹ ਸੀ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ। ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ।”e ਇਸ ਲਈ ਮੀਹੋਕੋ ਅਤੇ ਉਸ ਦੇ ਪਤੀ ਨੇ ਫ਼ੈਸਲਾ ਕੀਤਾ ਕਿ ਉਹ ਇਕ ਦੂਸਰੇ ਦੇ ਚੰਗੇ ਗੁਣਾਂ ਬਾਰੇ ਗੱਲ ਕਰਨਗੇ। ਉਹ ਇਸ ਬਾਰੇ ਵੀ ਗੱਲ ਕਰਨਗੇ ਕਿ ਇਕ ਦੂਸਰੇ ਉੱਤੇ ਦੋਸ਼ ਲਾਉਣ ਦੀ ਬਜਾਇ ਉਹ ਆਪਣੇ ਆਪ ਨੂੰ ਕਿਵੇਂ ਸੁਧਾਰ ਸਕਦੇ ਸਨ। ਨਤੀਜਾ ਕੀ ਨਿਕਲਿਆ? ਮੀਹੋਕੋ ਯਾਦ ਕਰਦੀ ਹੈ: “ਇਸ ਨਾਲ ਮੈਨੂੰ ਸੱਚ-ਮੁੱਚ ਬਹੁਤ ਖ਼ੁਸ਼ੀ ਹੋਈ ਹੈ। ਅਸੀਂ ਹਰ ਰੋਜ਼ ਰਾਤ ਦਾ ਖਾਣਾ ਖਾਣ ਵੇਲੇ ਇਸ ਤਰ੍ਹਾਂ ਕਰਦੇ ਹਾਂ। ਸਾਡਾ ਤਿੰਨ ਸਾਲ ਦਾ ਬੱਚਾ ਵੀ ਸਾਡੀ ਗੱਲ-ਬਾਤ ਵਿਚ ਹਿੱਸਾ ਲੈਂਦਾ ਹੈ। ਸੱਚ-ਮੁੱਚ ਇਸ ਤੋਂ ਸਾਨੂੰ ਉਤਸ਼ਾਹ ਮਿਲਿਆ ਹੈ!”
-