-
ਯਿਸੂ ਦਾ ਬਪਤਿਸਮਾਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਪਰੰਤੂ ਯਿਸੂ ਦੇ ਬਪਤਿਸਮੇ ਦੇ ਸਮੇਂ ਇਸ ਤੋਂ ਵੀ ਜ਼ਿਆਦਾ ਕੁਝ ਵਾਪਰਦਾ ਹੈ। ‘ਆਕਾਸ਼ ਉਹ ਦੇ ਲਈ ਖੁੱਲ੍ਹ ਜਾਂਦਾ ਹੈ।’ ਇਸ ਦਾ ਕੀ ਮਤਲਬ ਹੈ? ਸਪੱਸ਼ਟ ਤੌਰ ਤੇ ਇਸ ਦਾ ਮਤਲਬ ਹੈ ਕਿ ਜਦੋਂ ਉਹ ਬਪਤਿਸਮਾ ਲੈ ਰਿਹਾ ਹੁੰਦਾ ਹੈ, ਤਾਂ ਉਸ ਨੂੰ ਸਵਰਗ ਵਿਚ ਆਪਣੇ ਪੂਰਵ-ਮਾਨਵੀ ਜੀਵਨ ਦੀ ਯਾਦ ਵਾਪਸ ਆਉਂਦੀ ਹੈ। ਇਸ ਤਰ੍ਹਾਂ, ਯਿਸੂ ਨੂੰ ਹੁਣ ਪੂਰੀ ਤਰ੍ਹਾਂ ਯਹੋਵਾਹ ਪਰਮੇਸ਼ੁਰ ਦੇ ਇਕ ਆਤਮਿਕ ਪੁੱਤਰ ਦੇ ਤੌਰ ਤੇ ਆਪਣਾ ਜੀਵਨ ਯਾਦ ਆਉਂਦਾ ਹੈ, ਨਾਲੇ ਉਹ ਸਾਰੀਆ ਗੱਲਾਂ ਵੀ ਜੋ ਉਸ ਨੂੰ ਪਰਮੇਸ਼ੁਰ ਨੇ ਸਵਰਗ ਵਿਚ ਉਸ ਦੀ ਪੂਰਵ-ਮਾਨਵੀ ਹੋਂਦ ਦੌਰਾਨ ਬੋਲੀਆਂ ਸਨ।
-
-
ਯਿਸੂ ਦੇ ਪਰਤਾਵਿਆਂ ਤੋਂ ਸਿੱਖਣਾਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਆਪਣੇ ਬਪਤਿਸਮੇ ਤੋਂ ਤੁਰੰਤ ਬਾਅਦ, ਯਿਸੂ ਪਰਮੇਸ਼ੁਰ ਦੀ ਆਤਮਾ ਦੁਆਰਾ ਯਹੂਦਿਯਾ ਦੀ ਉਜਾੜ ਵਿਚ ਲਿਜਾਇਆ ਜਾਂਦਾ ਹੈ। ਉਸ ਨੇ ਬਹੁਤ ਚੀਜ਼ਾਂ ਬਾਰੇ ਸੋਚਣਾ ਹੈ, ਕਿਉਂਕਿ ਉਸ ਦੇ ਬਪਤਿਸਮੇ ਦੇ ਸਮੇਂ “ਅਕਾਸ਼ . . . ਖੁੱਲ੍ਹ ਗਿਆ” ਸੀ, ਤਾਂਕਿ ਉਹ ਸਵਰਗੀ ਗੱਲਾਂ ਨੂੰ ਸਮਝ ਸਕੇ। ਸੱਚ-ਮੁੱਚ ਹੀ, ਉਸ ਦੇ ਲਈ ਮਨਨ ਕਰਨ ਲਈ ਬਹੁਤ ਕੁਝ ਹੈ!
-