ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
2-8 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 6-7
“ਖੁੱਲ੍ਹੇ ਦਿਲ ਨਾਲ ਦਿਓ”
(ਲੂਕਾ 6:37) “ਇਸ ਤੋਂ ਇਲਾਵਾ, ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਕਦੇ ਨੁਕਸ ਨਹੀਂ ਕੱਢੇ ਜਾਣਗੇ। ਦੂਸਰਿਆਂ ਨੂੰ ਦੋਸ਼ੀ ਠਹਿਰਾਉਣਾ ਛੱਡ ਦਿਓ, ਤਾਂ ਤੁਹਾਨੂੰ ਵੀ ਕਦੇ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। ਦੂਸਰਿਆਂ ਨੂੰ ਪੂਰੀ ਤਰ੍ਹਾਂ ਮਾਫ਼ ਕਰਦੇ ਰਹੋ, ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ।
nwtsty ਵਿੱਚੋਂ ਲੂਕਾ 6:37 ਲਈ ਖ਼ਾਸ ਜਾਣਕਾਰੀ
ਮਾਫ਼ ਕਰਦੇ ਰਹੋ, ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ: “ਰਿਹਾ ਕਰਦੇ ਰਹੋ, ਤਾਂ ਤੁਹਾਨੂੰ ਵੀ ਰਿਹਾ ਕੀਤਾ ਜਾਵੇਗਾ।” ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਮਾਫ਼ ਕਰਨਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, “ਆਜ਼ਾਦ ਕਰਨਾ, ਜਾਣ ਦੇਣਾ ਅਤੇ ਰਿਹਾ ਕਰਨਾ (ਮਿਸਾਲ ਲਈ, ਇਕ ਕੈਦੀ ਨੂੰ)।” ਇਸ ਆਇਤ ਵਿਚ ਜਿਸ ਸ਼ਬਦ ਨੂੰ ਦੋਸ਼ੀ ਠਹਿਰਾਉਣ ਅਤੇ ਨੁਕਸ ਕੱਢਣ ਨਾਲ ਵਰਤਿਆ ਗਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੂੰ ਦੋਸ਼ ਤੋਂ ਮੁਕਤ ਕਰਨਾ ਅਤੇ ਮਾਫ਼ ਕਰਨਾ, ਉਦੋਂ ਵੀ ਜਦੋਂ ਸਜ਼ਾ ਦੇਣੀ ਜ਼ਰੂਰੀ ਲੱਗੇ।
ਭਲਾ ਕਰਦੇ ਰਹੋ
13 ਮੱਤੀ ਦੀ ਇੰਜੀਲ ਵਿਚ ਯਿਸੂ ਦੇ ਇਹ ਸ਼ਬਦ ਦਰਜ ਹਨ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” (ਮੱਤੀ 7:1) ਲੂਕਾ ਦੇ ਅਨੁਸਾਰ ਯਿਸੂ ਨੇ ਕਿਹਾ: “ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ। ਛੱਡ ਦਿਓ ਤਾਂ ਤੁਸੀਂ ਛੱਡੇ ਜਾਓਗੇ।” (ਲੂਕਾ 6:37) ਪਹਿਲੀ ਸਦੀ ਦੇ ਫ਼ਰੀਸੀ ਆਪਣੇ ਬਣਾਏ ਅਸੂਲਾਂ ਦੇ ਆਧਾਰ ʼਤੇ ਦੂਜਿਆਂ ਵਿਚ ਨੁਕਸ ਕੱਢਦੇ ਹੀ ਰਹਿੰਦੇ ਸਨ। ਯਿਸੂ ਦੀ ਗੱਲ ਸੁਣਨ ਵਾਲਿਆਂ ਵਿੱਚੋਂ ਜੇ ਕੋਈ ਇੱਦਾਂ ਕਰ ਰਿਹਾ ਸੀ, ਤਾਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਹਟ ਜਾਣਾ ਚਾਹੀਦਾ ਸੀ। ਉਸ ਨੂੰ ਹੋਰਨਾਂ ਨੂੰ ‘ਛੱਡ ਦੇਣਾ ਚਾਹੀਦਾ ਸੀ’ ਮਤਲਬ ਕਿ ਹੋਰਨਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਸੀ। ਮਾਫ਼ ਕਰਨ ਬਾਰੇ ਪੌਲੁਸ ਨੇ ਵੀ ਵਧੀਆ ਸਲਾਹ ਦਿੱਤੀ।
14 ਯਿਸੂ ਦੇ ਚੇਲੇ ਦੂਜਿਆਂ ਨੂੰ ਮਾਫ਼ ਕਰ ਕੇ ਚੰਗੀ ਮਿਸਾਲ ਕਾਇਮ ਕਰ ਸਕਦੇ ਹਨ। ਉਨ੍ਹਾਂ ਦੀ ਮਿਸਾਲ ਦੇਖ ਕੇ ਲੋਕਾਂ ਵਿਚ ਹੋਰਨਾਂ ਨੂੰ ਮਾਫ਼ ਕਰਨ ਦੀ ਇੱਛਾ ਪੈਦਾ ਹੋ ਸਕਦੀ ਹੈ। ਯਿਸੂ ਨੇ ਕਿਹਾ: “ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ।” (ਮੱਤੀ 7:2) ਲੋਕੀ ਉਸੇ ਤਰ੍ਹਾਂ ਸਾਡੇ ਨਾਲ ਪੇਸ਼ ਆਉਣਗੇ ਜਿਸ ਤਰ੍ਹਾਂ ਅਸੀਂ ਉਨ੍ਹਾਂ ਨਾਲ ਪੇਸ਼ ਆਵਾਂਗੇ।—ਗਲਾ. 6:7.
(ਲੂਕਾ 6:38) ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ। ਉਹ ਦੱਬ-ਦੱਬ ਕੇ, ਹਿਲਾ-ਹਿਲਾ ਕੇ ਉੱਪਰ ਤਕ ਮਾਪ ਨੂੰ ਭਰਨਗੇ, ਸਗੋਂ ਜ਼ਿਆਦਾ ਭਰ ਕੇ ਤੁਹਾਡੀ ਝੋਲ਼ੀ ਵਿਚ ਪਾਉਣਗੇ। ਜਿਸ ਮਾਪ ਨਾਲ ਤੁਸੀਂ ਮਾਪ ਕੇ ਦੂਸਰਿਆਂ ਨੂੰ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਮਾਪ ਕੇ ਦੇਣਗੇ।”
nwtsty ਵਿੱਚੋਂ ਲੂਕਾ 6:38 ਲਈ ਖ਼ਾਸ ਜਾਣਕਾਰੀ
ਦਿੰਦੇ ਰਹੋ: ਇੱਥੇ ਯੂਨਾਨੀ ਕਿਰਿਆ ਦੀ ਜਿਹੜੀ ਕਿਸਮ ਵਰਤੀ ਗਈ ਹੈ, ਉਸ ਦਾ ਮਤਲਬ ਹੋ ਸਕਦਾ ਹੈ, “ਦੇਣਾ” ਅਤੇ ਇਹ ਲਗਾਤਾਰ ਕੀਤੇ ਜਾਣ ਵਾਲੇ ਕੰਮ ਨੂੰ ਦਰਸਾਉਂਦੀ ਹੈ।
(ਲੂਕਾ 6:38) ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ। ਉਹ ਦੱਬ-ਦੱਬ ਕੇ, ਹਿਲਾ-ਹਿਲਾ ਕੇ ਉੱਪਰ ਤਕ ਮਾਪ ਨੂੰ ਭਰਨਗੇ, ਸਗੋਂ ਜ਼ਿਆਦਾ ਭਰ ਕੇ ਤੁਹਾਡੀ ਝੋਲ਼ੀ ਵਿਚ ਪਾਉਣਗੇ। ਜਿਸ ਮਾਪ ਨਾਲ ਤੁਸੀਂ ਮਾਪ ਕੇ ਦੂਸਰਿਆਂ ਨੂੰ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਮਾਪ ਕੇ ਦੇਣਗੇ।”
nwtsty ਵਿੱਚੋਂ ਲੂਕਾ 6:38 ਲਈ ਖ਼ਾਸ ਜਾਣਕਾਰੀ
ਤੁਹਾਡੀ ਝੋਲ਼ੀ: ਇਸ ਯੂਨਾਨੀ ਸ਼ਬਦ ਦਾ ਅਸਲ ਮਤਲਬ ਹੈ, “ਤੁਹਾਡੀ ਛਾਤੀ”। ਪਰ ਇਸ ਆਇਤ ਵਿਚ ਇਹ ਉਸ ਝੋਲ਼ੀ ਨੂੰ ਦਰਸਾਉਂਦੀ ਹੈ ਜੋ ਖੁੱਲ੍ਹੇ ਕੱਪੜੇ ʼਤੇ ਲਾਈ ਬੈਲਟ ਕਰ ਕੇ ਬਣ ਜਾਂਦੀ ਸੀ। ਜ਼ਿਆਦਾ ਭਰ ਕੇ ਸਾਡੀ ਝੋਲ਼ੀ ਵਿਚ ਪਾਉਣਗੇ’ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਰਿਵਾਜ ਅਨੁਸਾਰ ਕੁਝ ਦੁਕਾਨਦਾਰ ਗਾਹਕਾਂ ਦੀਆਂ ਝੋਲ਼ੀਆਂ ਚੀਜ਼ਾਂ ਨਾਲ ਭਰ ਦਿੰਦੇ ਸਨ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 6:12, 13) ਕੁਝ ਦਿਨਾਂ ਬਾਅਦ, ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਗਿਆ ਅਤੇ ਸਾਰੀ ਰਾਤ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਰਿਹਾ। 13 ਫਿਰ ਦਿਨ ਚੜ੍ਹੇ ਉਸ ਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣ ਕੇ ਉਨ੍ਹਾਂ ਨੂੰ ਰਸੂਲ ਕਿਹਾ:
ਪਰਮੇਸ਼ੁਰ ਨਾਲ ਰਿਸ਼ਤਾ ਕਿਵੇਂ ਕਾਇਮ ਕੀਤਾ ਜਾ ਸਕਦਾ ਹੈ?
ਯਿਸੂ ਕਈ ਵਾਰ ਲੰਬੇ ਸਮੇਂ ਲਈ ਪ੍ਰਾਰਥਨਾ ਕਰਦਾ ਹੁੰਦਾ ਸੀ। (ਯੂਹੰਨਾ 17:1-26) ਮਿਸਾਲ ਲਈ, ਆਪਣੇ 12 ਰਸੂਲ ਚੁਣਨ ਤੋਂ ਪਹਿਲਾਂ ਯਿਸੂ ‘ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ।’ (ਲੂਕਾ 6:12) ਭਾਵੇਂ ਇਹ ਜ਼ਰੂਰੀ ਨਹੀਂ ਕਿ ਅਸੀਂ ਸਾਰੀ ਰਾਤ ਪ੍ਰਾਰਥਨਾ ਵਿਚ ਲਾਈਏ, ਪਰ ਪ੍ਰਾਰਥਨਾ ਦੇ ਸੰਬੰਧ ਵਿਚ ਅਸੀਂ ਜ਼ਰੂਰ ਯਿਸੂ ਦੀ ਰੀਸ ਕਰਾਂਗੇ। ਜ਼ਿੰਦਗੀ ਵਿਚ ਵੱਡੇ-ਵੱਡੇ ਫ਼ੈਸਲੇ ਕਰਨ ਤੋਂ ਪਹਿਲਾਂ ਅਸੀਂ ਕਾਫ਼ੀ ਸਮਾਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਾਂਗੇ। ਅਸੀਂ ਪਵਿੱਤਰ ਆਤਮਾ ਦੀ ਮਦਦ ਨਾਲ ਅਜਿਹੇ ਫ਼ੈਸਲੇ ਕਰਾਂਗੇ ਜੋ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨਗੇ।
(ਲੂਕਾ 7:35) ਅਸਲ ਵਿਚ, ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।”
nwtsty ਵਿੱਚੋਂ ਲੂਕਾ 7:35 ਲਈ ਖ਼ਾਸ ਜਾਣਕਾਰੀ
ਇਨਸਾਨ ਦੇ ਨੇਕ ਕੰਮਾਂ ਤੋਂ: ਇਸ ਆਇਤ ਮੁਤਾਬਕ ਕਿਸੇ ਦੀ ਬੁੱਧ ਦਾ ਪਤਾ ਉਸ ਵੱਲੋਂ ਕੀਤੇ ਨੇਕ ਕੰਮਾਂ ਤੋਂ ਲੱਗਦਾ ਹੈ। ਮੱਤੀ 11:19 ਵਿਚ ਦਰਜ ਇਸੇ ਬਿਰਤਾਂਤ ਵਿਚ ਕਿਹਾ ਗਿਆ ਹੈ ਕਿ ਇਨਸਾਨ ਨੇਕ ਕੰਮਾਂ ਤੋਂ ਬੁੱਧੀਮਾਨ ਸਾਬਤ ਹੁੰਦਾ ਹੈ। ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਦੇ ਕੰਮਾਂ ਤੋਂ ਹੀ ਸਾਬਤ ਹੋਇਆ ਕਿ ਉਨ੍ਹਾਂ ʼਤੇ ਲਗਾਏ ਦੋਸ਼ ਝੂਠੇ ਸਨ। ਯਿਸੂ ਇਕ ਤਰੀਕੇ ਨਾਲ ਕਹਿ ਰਿਹਾ ਸੀ ਕਿ ‘ਜੇ ਤੁਸੀਂ ਨੇਕ ਕੰਮਾਂ ਅਤੇ ਚਾਲ-ਚਲਣ ਵੱਲ ਧਿਆਨ ਦਿਓ, ਤਾਂ ਤੁਸੀਂ ਜਾਣ ਜਾਓਗੇ ਕਿ ਲਗਾਏ ਗਏ ਇਲਜ਼ਾਮ ਝੂਠੇ ਹਨ।’
9-15 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 8-9
“ਮੇਰਾ ਚੇਲਾ ਬਣ ਜਾ—ਇਸ ਲਈ ਕੀ ਜ਼ਰੂਰੀ ਹੈ?”
(ਲੂਕਾ 9:57, 58) ਹੁਣ ਜਦ ਉਹ ਰਾਹ ਵਿਚ ਜਾ ਰਹੇ ਸਨ, ਤਾਂ ਕਿਸੇ ਨੇ ਉਸ ਨੂੰ ਕਿਹਾ: “ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੇ ਪਿੱਛੇ-ਪਿੱਛੇ ਆਵਾਂਗਾ।” 58 ਅਤੇ ਯਿਸੂ ਨੇ ਉਸ ਨੂੰ ਕਿਹਾ: “ਲੂੰਬੜੀਆਂ ਕੋਲ ਘੁਰਨੇ ਹਨ ਅਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਆਪਣਾ ਸਿਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ।”
it-2 494
ਆਲ੍ਹਣਾ
ਜਦੋਂ ਇਕ ਗ੍ਰੰਥੀ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਜਿੱਥੇ ਕਿਤੇ ਤੂੰ ਜਾਏਂਗਾ, ਮੈਂ ਤੇਰੇ ਪਿੱਛੇ-ਪਿੱਛੇ ਆਵਾਂਗਾ,” ਤਾਂ ਯਿਸੂ ਨੇ ਜਵਾਬ ਦਿੱਤਾ, “ਲੂੰਬੜੀਆਂ ਕੋਲ ਘੁਰਨੇ ਹਨ ਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ, ਪਰ ਮਨੁੱਖ ਦੇ ਪੁੱਤਰ ਕੋਲ ਤਾਂ ਆਪਣਾ ਸਿਰ ਰੱਖਣ ਲਈ ਵੀ ਕੋਈ ਜਗ੍ਹਾ ਨਹੀਂ ਹੈ।” (ਮੱਤੀ 8:19, 20; ਲੂਕਾ 9: 57, 58) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਉਸ ਦਾ ਚੇਲਾ ਬਣਨ ਲਈ ਇਕ ਵਿਅਕਤੀ ਨੂੰ ਸੁੱਖ-ਆਰਾਮ ਅਤੇ ਸਹੂਲਤਾਂ ਛੱਡਣੀਆਂ ਪੈਣਗੀਆਂ ਅਤੇ ਪੂਰਾ ਭਰੋਸਾ ਯਹੋਵਾਹ ʼਤੇ ਰੱਖਣਾ ਪਵੇਗਾ। ਇਹ ਅਸੂਲ ਯਿਸੂ ਵੱਲੋਂ ਆਪਣੇ ਚੇਲਿਆਂ ਨੂੰ ਸਿਖਾਈ ਗਈ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਜਿੱਥੇ ਉਸ ਨੇ ਕਿਹਾ ਸੀ: “ਸਾਨੂੰ ਅੱਜ ਦੀ ਰੋਟੀ ਅੱਜ ਦੇ,” ਅਤੇ ਯਿਸੂ ਦੀ ਕਹੀ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ, “ਜਿਹੜਾ ਆਪਣੀਆਂ ਸਾਰੀਆਂ ਚੀਜ਼ਾਂ ਦਾ ਤਿਆਗ ਨਹੀਂ ਕਰਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ।”—ਮੱਤੀ 6:11; ਲੂਕਾ 14:33.
(ਲੂਕਾ 9:59, 60) ਫਿਰ ਉਸ ਨੇ ਕਿਸੇ ਹੋਰ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” ਉਸ ਆਦਮੀ ਨੇ ਉਸ ਨੂੰ ਕਿਹਾ: “ਮੈਨੂੰ ਆਗਿਆ ਦੇ ਕਿ ਮੈਂ ਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਦਫ਼ਨਾ ਆਵਾਂ।” 60 ਯਿਸੂ ਨੇ ਉਸ ਨੂੰ ਕਿਹਾ: “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ, ਪਰ ਤੂੰ ਜਾ ਕੇ ਸਾਰੇ ਪਾਸੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ।”
nwtsty ਵਿੱਚੋਂ ਲੂਕਾ 9:59, 60 ਲਈ ਖ਼ਾਸ ਜਾਣਕਾਰੀ
ਆਪਣੇ ਪਿਤਾ ਨੂੰ ਦਫ਼ਨਾ ਆਵਾਂ: ਇਨ੍ਹਾਂ ਸ਼ਬਦਾਂ ਦਾ ਇਹ ਮਤਲਬ ਨਹੀਂ ਹੈ ਕਿ ਉਸ ਆਦਮੀ ਦੇ ਪਿਤਾ ਦੀ ਮੌਤ ਹੁਣੇ ਹੀ ਹੋਈ ਸੀ ਅਤੇ ਉਹ ਉਸ ਦਾ ਦਾਹ-ਸੰਸਕਾਰ ਕਰਨ ਬਾਰੇ ਪੁੱਛ ਰਿਹਾ ਸੀ। ਜੇ ਇਸ ਤਰ੍ਹਾਂ ਹੁੰਦਾ, ਤਾਂ ਉਹ ਯਿਸੂ ਨਾਲ ਗੱਲਾਂ ਨਾ ਕਰ ਰਿਹਾ ਹੁੰਦਾ। ਪੁਰਾਣੇ ਮੱਧ-ਪੂਰਵ ਵਿਚ ਜਦੋਂ ਪਰਿਵਾਰ ਦੇ ਕਿਸੇ ਜੀਅ ਦੀ ਮੌਤ ਹੋ ਜਾਂਦੀ ਸੀ ਤਾਂ ਜਲਦ ਤੋਂ ਜਲਦ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਸੀ, ਆਮ ਤੌਰ ਤੇ ਉਸੇ ਦਿਨ। ਹੋ ਸਕਦਾ ਹੈ ਕਿ ਉਸ ਵਿਅਕਤੀ ਦਾ ਪਿਤਾ ਮਰਿਆ ਨਾ ਹੋਵੇ, ਪਰ ਬੀਮਾਰ ਜਾਂ ਬਜ਼ੁਰਗ ਹੋਵੇ। ਯਿਸੂ ਨੇ ਉਸ ਆਦਮੀ ਨੂੰ ਬੀਮਾਰ ਅਤੇ ਲੋੜਵੰਦ ਪਿਤਾ ਨੂੰ ਛੱਡਣ ਲਈ ਨਹੀਂ ਕਹਿਣਾ ਸੀ। ਹੋ ਸਕਦਾ ਹੈ ਕਿ ਉਸ ਦੇ ਪਰਿਵਾਰ ਵਿਚ ਹੋਰ ਜੀਅ ਹੋਣ ਜੋ ਉਸ ਦੀ ਦੇਖ-ਭਾਲ ਕਰ ਸਕਦੇ ਸਨ। (ਮਰ 7:9-13) ਉਹ ਵਿਅਕਤੀ ਇਕ ਤਰੀਕੇ ਨਾਲ ਕਹਿ ਰਿਹਾ ਸੀ ਕਿ ‘ਮੈਂ ਉਦੋਂ ਤਕ ਤੇਰਾ ਚੇਲਾ ਨਹੀਂ ਬਣ ਸਕਦਾ ਜਦੋਂ ਤਕ ਮੇਰਾ ਪਿਤਾ ਜੀਉਂਦਾ ਹੈ। ਉਦੋਂ ਤਕ ਉਡੀਕ ਕਰ ਜਦੋਂ ਤਕ ਮੇਰੇ ਪਿਤਾ ਦੀ ਮੌਤ ਨਾ ਹੋ ਜਾਵੇ ਤੇ ਮੈਂ ਉਸ ਨੂੰ ਦਫ਼ਨਾ ਨਾ ਆਵਾਂ। ਯਿਸੂ ਦੀ ਨਜ਼ਰ ਵਿਚ ਉਹ ਆਦਮੀ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਦਾ ਮੌਕਾ ਗੁਆ ਰਿਹਾ ਸੀ।—ਲੂਕਾ 9:60, 62.
ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ: ਜਿਸ ਤਰ੍ਹਾਂ ਲੂਕਾ 9:59 ਦੇ ਸਟੱਡੀ ਨੋਟ ਵਿਚ ਦੱਸਿਆ ਗਿਆ ਹੈ ਕਿ ਉਸ ਆਦਮੀ ਦਾ ਪਿਤਾ ਮਰਿਆ ਨਹੀਂ, ਸਗੋਂ ਬੀਮਾਰ ਜਾਂ ਬਜ਼ੁਰਗ ਸੀ। ਯਿਸੂ ਇਕ ਤਰੀਕੇ ਨਾਲ ਕਹਿ ਰਿਹਾ ਸੀ ਕਿ ‘ਜਿਹੜੇ ਲੋਕਾਂ ਦੀ ਨਿਹਚਾ ਮਰੀ ਹੋਈ ਹੈ, ਉਨ੍ਹਾਂ ਨੂੰ ਮੁਰਦੇ ਦਫ਼ਨਾਉਣ ਦੇ’ ਯਾਨੀ ਉਹ ਆਦਮੀ ਆਪਣੇ ਪਿਤਾ ਦੀ ਮੌਤ ਤਕ ਉਸ ਦੀ ਦੇਖ-ਭਾਲ ਕਰਨ ਅਤੇ ਦਫ਼ਨਾਉਣ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦੇਵੇ। ਜੇ ਉਹ ਆਦਮੀ ਯਿਸੂ ਦੀ ਗੱਲ ਮੰਨਦਾ, ਤਾਂ ਉਹ ਹਮੇਸ਼ਾ ਦੀ ਜ਼ਿੰਦਗੀ ਦੇ ਰਸਤੇ ਤੇ ਹੁੰਦਾ ਅਤੇ ਉਨ੍ਹਾਂ ਵਰਗਾ ਨਾ ਹੁੰਦਾ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਕੋਈ ਰਿਸ਼ਤਾ ਨਹੀਂ ਸੀ। ਉਸ ਦਾ ਜਵਾਬ ਦਿੰਦੇ ਹੋਏ ਯਿਸੂ ਇਹ ਕਹਿਣਾ ਚਾਹੁੰਦਾ ਸੀ ਕਿ ਇਕ ਇਨਸਾਨ ਪਰਮੇਸ਼ੁਰ ਦੇ ਰਾਜ ਨੂੰ ਜ਼ਿੰਦਗੀ ਵਿਚ ਪਹਿਲੀ ਜਗ੍ਹਾ ʼਤੇ ਰੱਖ ਕੇ ਅਤੇ ਦੂਸਰਿਆਂ ਨੂੰ ਇਸ ਬਾਰੇ ਦੱਸ ਕੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖ ਸਕਦਾ ਹੈ।
(ਲੂਕਾ 9:61, 62) ਇਕ ਹੋਰ ਨੇ ਉਸ ਨੂੰ ਕਿਹਾ: “ਪ੍ਰਭੂ, ਮੈਂ ਤੇਰੇ ਪਿੱਛੇ-ਪਿੱਛੇ ਆਵਾਂਗਾ, ਪਰ ਮੈਨੂੰ ਇਜਾਜ਼ਤ ਦੇ ਕਿ ਮੈਂ ਪਹਿਲਾਂ ਆਪਣੇ ਘਰਦਿਆਂ ਨੂੰ ਜਾ ਕੇ ਆਖ਼ਰੀ ਵਾਰ ਮਿਲ ਆਵਾਂ।” 62 ਯਿਸੂ ਨੇ ਉਸ ਆਦਮੀ ਨੂੰ ਕਿਹਾ: “ਜਿਹੜਾ ਵੀ ਆਦਮੀ ਹਲ਼ ʼਤੇ ਹੱਥ ਰੱਖ ਕੇ ਪਿੱਛੇ ਛੱਡੀਆਂ ਚੀਜ਼ਾਂ ਨੂੰ ਦੇਖਦਾ ਹੈ, ਉਹ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ ਨਹੀਂ ਹੈ।”
nwtsty ਵਿੱਚੋਂ ਤਸਵੀਰਾਂ
ਹਲ਼ ਵਾਹੁਣਾ
ਹਲ਼ ਵਾਹੁਣ ਦਾ ਕੰਮ ਅਕਸਰ ਪਤਝੜ ਵਿਚ ਕੀਤਾ ਜਾਂਦਾ ਸੀ ਜਦੋਂ ਗਰਮੀ ਦੇ ਮਹੀਨਿਆਂ ਵਿਚ ਧੁੱਪ ਨਾਲ ਸਖ਼ਤ ਹੋਈ ਮਿੱਟੀ ਮੀਂਹ ਪੈਣ ਨਾਲ ਪੋਲੀ ਹੋ ਜਾਂਦੀ ਸੀ। (ਅਪੈਂਡਿਕਸ B12 ਦੇਖੋ।) ਕੁਝ ਹਲ਼ ਲੱਕੜ ਦੇ ਬਣੇ ਹੁੰਦੇ ਸਨ ਜਿਨ੍ਹਾਂ ਦੇ ਮੋਹਰੇ ਧਾਤ ਦੇ ਬਣੇ ਨੁਕੀਲੇ ਕੰਡੇ ਲੱਗੇ ਹੁੰਦੇ ਸਨ। ਇਸ ਹਲ਼ ਨੂੰ ਇਕ ਜਾਂ ਇਕ ਤੋਂ ਜ਼ਿਆਦਾ ਜਾਨਵਰ ਖਿੱਚਦੇ ਸਨ। ਮਿੱਟੀ ਵਾਹੁਣ ਤੋਂ ਬਾਅਦ ਬੀ ਬੀਜੇ ਜਾਂਦੇ ਸਨ। ਇਬਰਾਨੀ ਸ਼ਾਸਤਰ ਵਿਚ ਅਕਸਰ ਹਲ਼ ਵਾਹੁਣ ਨਾਲ ਸੰਬੰਧਿਤ ਮਿਸਾਲਾਂ ਦਾ ਜ਼ਿਕਰ ਆਉਂਦਾ ਹੈ। (ਨਿਆਂ 14:18; ਯਸਾ 2:4; ਯਿਰ 4:3; ਮੀਕਾਹ 4:3) ਯਿਸੂ ਨੇ ਬਹੁਤ ਵਾਰ ਜ਼ਰੂਰੀ ਸਬਕ ਸਿਖਾਉਣ ਲਈ ਖੇਤੀਬਾੜੀ ਨਾਲ ਸੰਬੰਧਿਤ ਮਿਸਾਲਾਂ ਵਰਤੀਆਂ। ਮਿਸਾਲ ਲਈ ਹਲ਼ ਵਾਹੁਣ ਦੇ ਕੰਮ ਦਾ ਇਸਤੇਮਾਲ ਕਰ ਕੇ ਉਸ ਨੇ ਪੂਰੇ ਦਿਲ ਨਾਲ ਉਸ ਦਾ ਚੇਲਾ ਬਣਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ। (ਲੂਕਾ 9:62) ਜੇ ਹਲ਼ ਵਾਹੁਣ ਵਾਲੇ ਦਾ ਧਿਆਨ ਭਟਕ ਜਾਂਦਾ ਸੀ, ਤਾਂ ਵੱਟਾਂ ਟੇਢੀਆਂ ਬਣ ਸਕਦੀਆਂ ਸਨ। ਇਸੇ ਤਰ੍ਹਾਂ ਜੇ ਕਿਸੇ ਚੇਲੇ ਦਾ ਆਪਣੀਆਂ ਜ਼ਿੰਮੇਵਾਰੀਆਂ ਚੁੱਕਣ ਤੋਂ ਧਿਆਨ ਭਟਕ ਜਾਵੇ ਜਾਂ ਉਹ ਪਿੱਛੇ ਹਟ ਜਾਵੇ, ਤਾਂ ਉਹ ਪਰਮੇਸ਼ੁਰ ਦੇ ਰਾਜ ਦਾ ਵਾਰਸ ਬਣਨ ਦੇ ਕਾਬਲ ਨਹੀਂ ਰਹਿੰਦਾ।
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
11 ਯਿਸੂ ਦੀ ਛੋਟੀ ਜਿਹੀ ਮਿਸਾਲ ਤੋਂ ਸਬਕ ਸਿੱਖਣ ਲਈ ਜ਼ਰਾ ਕਲਪਨਾ ਕਰੋ ਕਿ ਮਜ਼ਦੂਰ ਦੇ ਮਨ ਵਿਚ ਕੀ ਚੱਲ ਰਿਹਾ ਹੈ। ਉਹ ਖੇਤ ਵਿਚ ਹਲ਼ ਵਾਹ ਰਿਹਾ ਹੈ। ਪਰ ਹਲ਼ ਵਾਹੁੰਦੇ ਹੋਏ ਉਹ ਆਪਣੇ ਘਰ ਬਾਰੇ ਸੋਚ ਰਿਹਾ ਹੈ ਜਿੱਥੇ ਉਸ ਦਾ ਪਰਿਵਾਰ ਤੇ ਦੋਸਤ ਇਕੱਠੇ ਹੋਏ ਹਨ। ਉਹ ਖਾਂਦੇ-ਪੀਂਦੇ, ਹੱਸਦੇ-ਖੇਡਦੇ ਤੇ ਠੰਢੀਆਂ ਛਾਵਾਂ ਮਾਣਦੇ ਹਨ। ਉਹ ਦਾ ਵੀ ਦਿਲ ਕਰਦਾ ਹੈ ਕਿ ਉਹ ਉਨ੍ਹਾਂ ਨਾਲ ਹੋਵੇ। ਖੇਤ ਦਾ ਕਾਫ਼ੀ ਹਿੱਸਾ ਵਾਹ ਲੈਣ ਤੋਂ ਬਾਅਦ ਮਜ਼ਦੂਰ ਦੇ ਮਨ ਵਿਚ ਇਨ੍ਹਾਂ ਚੀਜ਼ਾਂ ਦੀ ਇੱਛਾ ਇੰਨੀ ਵਧ ਜਾਂਦੀ ਹੈ ਕਿ ਉਹ ਹਲ਼ ਛੱਡ ਕੇ “ਪਿੱਛੇ ਛੱਡੀਆਂ ਚੀਜ਼ਾਂ” ਨੂੰ ਦੇਖਣ ਲੱਗ ਪੈਂਦਾ ਹੈ। ਭਾਵੇਂ ਬਿਜਾਈ ਤਕ ਖੇਤ ਵਿਚ ਅਜੇ ਕਾਫ਼ੀ ਕੰਮ ਕਰਨ ਨੂੰ ਰਹਿੰਦਾ ਹੈ, ਪਰ ਉਸ ਦਾ ਧਿਆਨ ਭੰਗ ਹੋ ਜਾਂਦਾ ਹੈ ਤੇ ਉਹ ਆਪਣਾ ਕੰਮ ਵਿੱਚੇ ਛੱਡ ਦਿੰਦਾ ਹੈ। ਮਾਲਕ ਉਸ ਤੋਂ ਖ਼ੁਸ਼ ਨਹੀਂ ਹੋਵੇਗਾ।
12 ਹੁਣ ਅਸੀਂ ਦੇਖਦੇ ਹਾਂ ਕਿ ਇਹ ਮਿਸਾਲ ਸਾਡੇ ʼਤੇ ਕਿਵੇਂ ਲਾਗੂ ਹੁੰਦੀ ਹੈ। ਮਜ਼ਦੂਰ ਕੋਈ ਵੀ ਮਸੀਹੀ ਹੋ ਸਕਦਾ ਹੈ ਜੋ ਦੇਖਣ ਨੂੰ ਯਹੋਵਾਹ ਦੀ ਸੇਵਾ ਤਾਂ ਕਰ ਰਿਹਾ ਹੈ, ਪਰ ਅਸਲ ਵਿਚ ਉਹ ਖ਼ਤਰੇ ਵਿਚ ਹੈ। ਫ਼ਰਜ਼ ਕਰੋ ਕਿ ਇਕ ਭਰਾ ਪ੍ਰਚਾਰ ਕਰਦਾ ਹੈ ਤੇ ਮੀਟਿੰਗਾਂ ਵਿਚ ਜਾਂਦਾ ਹੈ। ਫਿਰ ਵੀ ਉਹ ਦੁਨੀਆਂ ਦੀਆਂ ਉਨ੍ਹਾਂ ਚੀਜ਼ਾਂ ਬਾਰੇ ਸੋਚਦਾ ਰਹਿੰਦਾ ਹੈ ਜੋ ਉਸ ਨੂੰ ਚੰਗੀਆਂ ਲੱਗਦੀਆਂ ਹਨ। ਆਪਣੇ ਦਿਲ ਵਿਚ ਉਹ ਉਨ੍ਹਾਂ ਚੀਜ਼ਾਂ ਨੂੰ ਲੋਚਦਾ ਰਹਿੰਦਾ ਹੈ। ਫਿਰ ਕਈ ਸਾਲ ਯਹੋਵਾਹ ਦੀ ਸੇਵਾ ਕਰਨ ਤੋਂ ਬਾਅਦ ਇਨ੍ਹਾਂ ਚੀਜ਼ਾਂ ਦੀ ਖਿੱਚ ਇੰਨੀ ਵਧ ਜਾਂਦੀ ਹੈ ਕਿ ਉਹ “ਪਿੱਛੇ” ਮੁੜ ਕੇ ਦੇਖਦਾ ਹੈ। ਭਾਵੇਂ ਕਿ ਅਜੇ ਪ੍ਰਚਾਰ ਵਿਚ ਬਹੁਤ ਕੰਮ ਰਹਿੰਦਾ ਹੈ, ਪਰ ਉਹ “ਜ਼ਿੰਦਗੀ ਦੇ ਬਚਨ ਨੂੰ ਘੁੱਟ ਕੇ ਫੜੀ” ਨਹੀਂ ਰੱਖਦਾ ਤੇ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਨਹੀਂ ਕਰਦਾ। (ਫ਼ਿਲਿ. 2:16) “ਖੇਤ ਦੇ ਮਾਲਕ” ਯਹੋਵਾਹ ਨੂੰ ਦੁੱਖ ਹੋਵੇਗਾ ਕਿ ਉਹ ਉਸ ਦੀ ਸੇਵਾ ਵਿਚ ਲੱਗਾ ਨਹੀਂ ਰਿਹਾ।—ਲੂਕਾ 10:2.
13 ਇਸ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? ਇਹ ਚੰਗੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਪ੍ਰਚਾਰ ਕਰਦੇ ਹਾਂ ਤੇ ਮੀਟਿੰਗਾਂ ਵਿਚ ਜਾਂਦੇ ਹਾਂ। ਪਰ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। (2 ਇਤ. 25:1, 2, 27) ਜੇ ਕੋਈ ਮਸੀਹੀ ਦੁਨੀਆਂ ਵਿਚ “ਪਿੱਛੇ ਛੱਡੀਆਂ ਚੀਜ਼ਾਂ” ਨੂੰ ਦਿਲੋਂ ਚਾਹੁੰਦਾ ਹੈ, ਤਾਂ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। (ਲੂਕਾ 17:32) ਅਸੀਂ ਤਾਂ ਹੀ “ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ” ਹੋ ਸਕਦੇ ਹਾਂ ਜੇ ਅਸੀਂ ‘ਬੁਰਾਈ ਨਾਲ ਨਫ਼ਰਤ ਕਰਦੇ ਹਾਂ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖਦੇ ਹਾਂ।’ (ਰੋਮੀ. 12:9; ਲੂਕਾ 9:62) ਇਸ ਲਈ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਦੀ ਦੁਨੀਆਂ ਦੀ ਕੋਈ ਵੀ ਚੀਜ਼, ਚਾਹੇ ਉਹ ਜਿੰਨੀ ਮਰਜ਼ੀ ਫ਼ਾਇਦੇਮੰਦ ਜਾਂ ਸੋਹਣੀ ਲੱਗੇ, ਸਾਨੂੰ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਨਾ ਰੋਕੇ।—2 ਕੁਰਿੰ. 11:14; ਫ਼ਿਲਿੱਪੀਆਂ 3:13, 14 ਪੜ੍ਹੋ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 8:3) ਹੇਰੋਦੇਸ ਦੇ ਘਰ ਦੇ ਨਿਗਰਾਨ ਖੂਜ਼ਾਹ ਦੀ ਪਤਨੀ ਯੋਆਨਾ, ਸੁਸੰਨਾ ਅਤੇ ਕਈ ਹੋਰ ਤੀਵੀਆਂ। ਇਹ ਸਾਰੀਆਂ ਤੀਵੀਆਂ ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।
nwtsty ਵਿੱਚੋਂ ਲੂਕਾ 8:3 ਲਈ ਖ਼ਾਸ ਜਾਣਕਾਰੀ
ਰਸੂਲਾਂ ਦੀ ਸੇਵਾ ਕਰਦੀਆਂ ਸਨ: ਜਾਂ “ਉਨ੍ਹਾਂ ਦੀ ਮਦਦ (ਚੀਜ਼ਾਂ ਦੇ ਕੇ) ਕਰਦੀਆਂ ਸਨ।” ਯੂਨਾਨੀ ਸ਼ਬਦ ਡਾਇਕੌਨੀਓ (di·a·ko·neʹo) ਦਾ ਮਤਲਬ ਹੈ, ਕਿਸੇ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਉਸ ਲਈ ਖਾਣਾ ਲਿਆਉਣਾ, ਬਣਾਉਣਾ, ਦੇਣਾ ਅਤੇ ਇਸ ਤਰ੍ਹਾਂ ਦੇ ਹੋਰ ਕੰਮ ਕਰਨੇ। ਇਹੀ ਸ਼ਬਦ ਲੂਕਾ 10:40 (“ਸਾਰਾ ਕੰਮ”), ਲੂਕਾ 12:37 (“ਸੇਵਾ”), ਲੂਕਾ 17:8 (“ਸੇਵਾ”) ਅਤੇ ਰਸੂ 6:2 (“ਭੋਜਨ ਵੰਡਣ”) ਵਿਚ ਇਸੇ ਤਰੀਕੇ ਨਾਲ ਵਰਤਿਆ ਗਿਆ ਹੈ, ਪਰ ਇਹ ਕਿਸੇ ਇਨਸਾਨ ਲਈ ਕੀਤੇ ਜਾਂਦੇ ਇਸ ਤਰ੍ਹਾਂ ਦੇ ਹੋਰ ਕੰਮਾਂ ਨੂੰ ਵੀ ਦਰਸਾ ਸਕਦਾ ਹੈ। ਇੱਥੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਆਇਤ 2 ਅਤੇ 3 ਵਿਚ ਜ਼ਿਕਰ ਕੀਤੀਆਂ ਔਰਤਾਂ ਨੇ ਯਿਸੂ ਅਤੇ ਉਸ ਦੇ ਚੇਲਿਆਂ ਦੀ ਪਰਮੇਸ਼ੁਰ ਵੱਲੋਂ ਦਿੱਤੇ ਕੰਮ ਨੂੰ ਪੂਰਾ ਕਰਨ ਵਿਚ ਮਦਦ ਕੀਤੀ। ਇਸ ਤਰ੍ਹਾਂ ਕਰ ਕੇ ਇਨ੍ਹਾਂ ਔਰਤਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। ਪਰਮੇਸ਼ੁਰ ਨੇ ਬਾਈਬਲ ਵਿਚ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਔਰਤਾਂ ਦੀ ਖੁੱਲ੍ਹ-ਦਿਲੀ ਬਾਰੇ ਲਿਖਵਾ ਕੇ ਉਨ੍ਹਾਂ ਪ੍ਰਤੀ ਕਦਰਦਾਨੀ ਜ਼ਾਹਰ ਕੀਤੀ। (ਕਹਾ 19:17, ਇਬ 6:10) ਇਹੀ ਯੂਨਾਨੀ ਸ਼ਬਦ ਮੱਤੀ 27:55; ਮਰ 15:41 ਵਿਚ ਔਰਤਾਂ ਲਈ ਵਰਤਿਆ ਗਿਆ ਹੈ।
(ਲੂਕਾ 9:49, 50) ਫਿਰ ਯੂਹੰਨਾ ਨੇ ਉਸ ਨੂੰ ਕਿਹਾ: “ਗੁਰੂ ਜੀ, ਅਸੀਂ ਇਕ ਆਦਮੀ ਨੂੰ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਦੇ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਸਾਡੇ ਨਾਲ ਤੇਰੇ ਪਿੱਛੇ-ਪਿੱਛੇ ਨਹੀਂ ਆਉਂਦਾ।” 50 ਪਰ ਯਿਸੂ ਨੇ ਉਸ ਨੂੰ ਕਿਹਾ: “ਤੁਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਿਹੜਾ ਤੁਹਾਡੇ ਖ਼ਿਲਾਫ਼ ਨਹੀਂ ਉਹ ਤੁਹਾਡੇ ਵੱਲ ਹੈ।”
ਲੂਕਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
9:49, 50—ਯਿਸੂ ਨੇ ਉਸ ਆਦਮੀ ਨੂੰ ਭੂਤ ਕੱਢਣ ਤੋਂ ਕਿਉਂ ਨਹੀਂ ਰੋਕਿਆ ਜੋ ਉਸ ਦੇ ਨਾਲ-ਨਾਲ ਨਹੀਂ ਰਹਿੰਦਾ ਸੀ? ਯਿਸੂ ਨੇ ਇਸ ਲਈ ਉਸ ਨੂੰ ਨਹੀਂ ਰੋਕਿਆ ਕਿਉਂਕਿ ਉਸ ਵੇਲੇ ਅਜੇ ਮਸੀਹੀ ਕਲੀਸਿਯਾ ਸਥਾਪਿਤ ਨਹੀਂ ਕੀਤੀ ਗਈ ਸੀ। ਇਸ ਲਈ ਯਿਸੂ ਵਿਚ ਨਿਹਚਾ ਕਰਨ ਅਤੇ ਭੂਤ ਕੱਢਣ ਲਈ ਉਸ ਆਦਮੀ ਦਾ ਯਿਸੂ ਦੇ ਨਾਲ-ਨਾਲ ਰਹਿਣਾ ਜ਼ਰੂਰੀ ਨਹੀਂ ਸੀ।—ਮਰ. 9:38-40.
16-22 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ
“ਦਿਆਲੂ ਸਾਮਰੀ ਦੀ ਮਿਸਾਲ”
(ਲੂਕਾ 10:29-32) ਪਰ ਉਹ ਆਦਮੀ ਆਪਣੇ ਆਪ ਨੂੰ ਧਰਮੀ ਸਾਬਤ ਕਰਨਾ ਚਾਹੁੰਦਾ ਸੀ। ਉਸ ਨੇ ਯਿਸੂ ਨੂੰ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” 30 ਯਿਸੂ ਨੇ ਜਵਾਬ ਦਿੰਦਿਆਂ ਕਿਹਾ: “ਇਕ ਆਦਮੀ ਯਰੂਸ਼ਲਮ ਤੋਂ ਯਰੀਹੋ ਜਾ ਰਿਹਾ ਸੀ ਅਤੇ ਰਾਹ ਵਿਚ ਲੁਟੇਰਿਆਂ ਦੇ ਹੱਥ ਆ ਗਿਆ। ਉਨ੍ਹਾਂ ਨੇ ਉਸ ਦਾ ਸਭ ਕੁਝ ਲੁੱਟ ਲਿਆ ਅਤੇ ਮਾਰਿਆ-ਕੁੱਟਿਆ ਅਤੇ ਉਸ ਨੂੰ ਅਧਮੋਇਆ ਛੱਡ ਕੇ ਚਲੇ ਗਏ। 31 ਫਿਰ ਸਬੱਬੀਂ ਇਕ ਪੁਜਾਰੀ ਉਸ ਰਸਤਿਓਂ ਥੱਲੇ ਨੂੰ ਜਾ ਰਿਹਾ ਸੀ, ਪਰ ਉਸ ਆਦਮੀ ਨੂੰ ਦੇਖ ਕੇ ਦੂਜੇ ਪਾਸਿਓਂ ਦੀ ਲੰਘ ਗਿਆ। 32 ਇਸੇ ਤਰ੍ਹਾਂ, ਇਕ ਲੇਵੀ ਵੀ ਥੱਲੇ ਨੂੰ ਜਾਂਦਾ ਹੋਇਆ ਉੱਥੇ ਪਹੁੰਚਿਆ ਤੇ ਉਸ ਨੂੰ ਦੇਖ ਕੇ ਦੂਜੇ ਪਾਸਿਓਂ ਦੀ ਲੰਘ ਗਿਆ।
nwtsty ਵਿੱਚੋਂ ਤਸਵੀਰਾਂ
ਇਸ ਵੀਡੀਓ ਵਿਚ ਦਿਖਾਇਆ ਗਿਆ ਰਾਹ (1) ਉਸੇ ਰਸਤੇ ਵਾਂਗ ਹੈ ਜੋ ਯਰੂਸ਼ਲਮ ਨੂੰ ਯਰੀਹੋ ਨਾਲ ਜੋੜਦਾ ਸੀ। ਉਹ ਰਸਤਾ ਲਗਭਗ 20 ਕਿਲੋਮੀਟਰ (12 ਮੀਲ) ਲੰਬਾ ਸੀ ਅਤੇ ਯਰੂਸ਼ਲਮ ਤੋਂ ਯਰੀਹੋ ਵੱਲ ਜਾਂਦਿਆਂ 1 ਕਿਲੋਮੀਟਰ (0.6 ਮੀਲ) ਦੀ ਸਿੱਧੀ ਢਲਾਣ ਸੀ। ਜੰਗਲੀ ਅਤੇ ਸੁੰਨਸਾਨ ਇਲਾਕਿਆਂ ਵਿਚ ਲੁੱਟ-ਖੋਹ ਦੀਆਂ ਇੰਨੀਆਂ ਜ਼ਿਆਦਾ ਵਾਰਦਾਤਾਂ ਹੁੰਦੀਆਂ ਸਨ ਕਿ ਸੈਨਾ ਦੀ ਟੋਲੀ ਰਾਹਗੀਰਾਂ ਦੀ ਰਾਖੀ ਲਈ ਤੈਨਾਤ ਕੀਤੀ ਜਾਂਦੀ ਸੀ। ਰੋਮੀ ਯਰੀਹੋ (2) ਯਹੂਦੀਆ ਦੀ ਉਜਾੜ ਤੋਂ ਬਾਹਰ ਜਾਂਦੇ ਰਸਤੇ ʼਤੇ ਸਥਿਤ ਸੀ। ਯਰੀਹੋ ਦਾ ਇਕ ਪੁਰਾਣਾ ਸ਼ਹਿਰ (3) ਰੋਮ ਸ਼ਹਿਰ ਤੋਂ ਲਗਭਗ 2 ਕਿਲੋਮੀਟਰ (ਇਕ ਮੀਲ ਤੋਂ ਜ਼ਿਆਦਾ) ਦੀ ਦੂਰੀ ʼਤੇ ਸੀ।
“ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ”
14 ਦੂਜੀ, ਸਾਮਰੀ ਗੁਆਂਢੀ ਦੀ ਕਹਾਣੀ ਨੂੰ ਯਾਦ ਕਰੋ। ਯਿਸੂ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ: “ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਰ ਅਧਮੋਇਆ ਛੱਡ ਕੇ ਚੱਲੇ ਗਏ।” (ਲੂਕਾ 10:30) ਇਹ ਗੱਲ ਅਹਿਮ ਹੈ ਕਿ ਯਿਸੂ ਨੇ ਉਸ ਰਸਤੇ ਦੀ ਗੱਲ ਕੀਤੀ ਜੋ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦਾ ਸੀ। ਜਦੋਂ ਯਿਸੂ ਇਹ ਕਹਾਣੀ ਦੱਸ ਰਿਹਾ ਸੀ, ਤਾਂ ਉਹ ਯਹੂਦਿਯਾ ਵਿਚ ਸੀ ਜੋ ਯਰੂਸ਼ਲਮ ਦੇ ਨੇੜੇ ਸੀ। ਇਸ ਲਈ ਸੰਭਵ ਹੈ ਕਿ ਉਸ ਦੇ ਸੁਣਨ ਵਾਲੇ ਇਸ ਰਸਤੇ ਨੂੰ ਜਾਣਦੇ ਸਨ। ਇਹ ਰਸਤਾ ਕਾਫ਼ੀ ਖ਼ਤਰਨਾਕ ਸੀ, ਖ਼ਾਸ ਕਰਕੇ ਜੇ ਇਕੱਲਾ ਮੁਸਾਫ਼ਰ ਉੱਧਰੋਂ ਦੀ ਲੰਘਦਾ ਹੋਵੇ। ਇਸ ਰਸਤੇ ਵਿਚ ਬਹੁਤ ਮੋੜ-ਘੇੜ ਸਨ ਤੇ ਇਹ ਵਿਰਾਨ ਜਗ੍ਹਾ ਵਿੱਚੋਂ ਦੀ ਲੰਘਦਾ ਸੀ, ਇਸ ਲਈ ਡਾਕੂਆਂ ਲਈ ਲੁਕਣ ਵਾਸਤੇ ਕਾਫ਼ੀ ਥਾਂ ਸੀ।
15 “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦੇ ਰਸਤੇ ਬਾਰੇ ਇਕ ਹੋਰ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕਹਾਣੀ ਦੇ ਅਨੁਸਾਰ ਪਹਿਲਾਂ ਇਕ ਜਾਜਕ, ਫਿਰ ਇਕ ਲੇਵੀ ਉਸ ਰਸਤਿਓਂ ਉਤਰਿਆ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਬੰਦੇ ਦੀ ਮਦਦ ਨਹੀਂ ਕੀਤੀ ਸੀ। (ਲੂਕਾ 10:31, 32) ਜਾਜਕ ਯਰੂਸ਼ਲਮ ਦੀ ਹੈਕਲ ਵਿਚ ਸੇਵਾ ਕਰਦੇ ਸਨ ਅਤੇ ਲੇਵੀ ਉਨ੍ਹਾਂ ਦੀ ਸਹਾਇਤਾ ਕਰਦੇ ਸਨ। ਕਈ ਜਾਜਕ ਅਤੇ ਲੇਵੀ ਯਰੀਹੋ ਵਿਚ ਰਹਿੰਦੇ ਸਨ ਜਦੋਂ ਉਹ ਹੈਕਲ ਵਿਚ ਸੇਵਾ ਨਹੀਂ ਕਰ ਰਹੇ ਹੁੰਦੇ ਸਨ ਕਿਉਂਕਿ ਯਰੀਹੋ ਯਰੂਸ਼ਲਮ ਤੋਂ ਸਿਰਫ਼ 23 ਕਿਲੋਮੀਟਰ ਦੂਰ ਸੀ। ਇਸ ਲਈ ਉਹ ਅਕਸਰ ਇਸ ਰਸਤਿਓਂ ਲੰਘਦੇ ਸਨ। ਇਹ ਵੀ ਧਿਆਨ ਦਿਓ ਕਿ ਜਾਜਕ ਅਤੇ ਲੇਵੀ “ਯਰੂਸ਼ਲਮ ਤੋਂ” ਆ ਰਹੇ ਸਨ ਮਤਲਬ ਕਿ ਉਹ ਹੈਕਲ ਤੋਂ ਵਾਪਸ ਆ ਰਹੇ ਸਨ। (ਟੇਢੇ ਟਾਈਪ ਸਾਡੇ।) ਇਸ ਲਈ ਉਨ੍ਹਾਂ ਦੀ ਲਾਪਰਵਾਹੀ ਦੇ ਸੰਬੰਧ ਵਿਚ ਕੋਈ ਇਹ ਨਹੀਂ ਕਹਿ ਸਕਦਾ ਕਿ ‘ਇਹ ਬੰਦੇ ਉਸ ਜ਼ਖਮੀ ਆਦਮੀ ਤੋਂ ਇਸ ਲਈ ਦੂਰ ਰਹੇ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਆਦਮੀ ਮਰਿਆ ਪਿਆ ਸੀ ਅਤੇ ਜੇ ਉਹ ਲਾਸ਼ ਨੂੰ ਹੱਥ ਲਾ ਦਿੰਦੇ, ਤਾਂ ਉਹ ਸੱਤਾਂ ਦਿਨਾਂ ਲਈ ਅਸ਼ੁੱਧ ਹੋਣ ਕਰਕੇ ਹੈਕਲ ਵਿਚ ਸੇਵਾ ਨਾ ਕਰ ਪਾਉਂਦੇ।’ (ਲੇਵੀਆਂ 21:1; ਗਿਣਤੀ 19:11, 16) ਇਸ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੇ ਦ੍ਰਿਸ਼ਟਾਂਤ ਵਿਚ ਉਹ ਗੱਲਾਂ ਸਨ ਜੋ ਉਸ ਦੇ ਸੁਣਨ ਵਾਲੇ ਜਾਣਦੇ ਸਨ।
(ਲੂਕਾ 10:33-35) ਪਰ ਫਿਰ ਇਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੋਂ ਦੀ ਲੰਘ ਰਿਹਾ ਸੀ। ਜਦ ਉਸ ਨੇ ਉਸ ਆਦਮੀ ਨੂੰ ਦੇਖਿਆ, ਤਾਂ ਸਾਮਰੀ ਨੂੰ ਉਸ ʼਤੇ ਬੜਾ ਤਰਸ ਆਇਆ। 34 ਉਹ ਉਸ ਕੋਲ ਆਇਆ ਅਤੇ ਉਸ ਦੇ ਜ਼ਖ਼ਮਾਂ ਉੱਤੇ ਤੇਲ ਤੇ ਦਾਖਰਸ ਲਾ ਕੇ ਪੱਟੀਆਂ ਕਰ ਦਿੱਤੀਆਂ। ਫਿਰ ਉਸ ਨੂੰ ਆਪਣੇ ਗਧੇ ਉੱਤੇ ਬਿਠਾ ਕੇ ਮੁਸਾਫਰਖ਼ਾਨੇ ਲੈ ਗਿਆ ਅਤੇ ਉਸ ਦੀ ਦੇਖ-ਭਾਲ ਕੀਤੀ। 35 ਅਗਲੇ ਦਿਨ ਉਸ ਨੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਦੋ ਦੀਨਾਰ ਦਿੰਦਿਆਂ ਕਿਹਾ, ‘ਇਸ ਦਾ ਖ਼ਿਆਲ ਰੱਖੀਂ। ਜੇ ਤੈਨੂੰ ਹੋਰ ਪੈਸੇ ਖ਼ਰਚਣੇ ਪਏ, ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਦੇ ਦਿਆਂਗਾ।’
nwtsty ਵਿੱਚੋਂ ਲੂਕਾ 10:33, 34 ਲਈ ਖ਼ਾਸ ਜਾਣਕਾਰੀ
ਇਕ ਸਾਮਰੀ: ਯਹੂਦੀ ਸਾਮਰੀਆਂ ਨੂੰ ਨੀਵਾਂ ਸਮਝਦੇ ਸਨ ਅਤੇ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਰੱਖਦੇ ਸਨ। (ਯੂਹੰ 4:9) ਕੁਝ ਯਹੂਦੀ ਤਾਂ “ਸਾਮਰੀ” ਸ਼ਬਦ ਨੂੰ ਬੇਇੱਜ਼ਤੀ ਕਰਨ ਅਤੇ ਨੀਵਾਂ ਦਿਖਾਉਣ ਲਈ ਵਰਤਦੇ ਸਨ। (ਯੂਹੰ 8:48) ਇਕ ਯਹੂਦੀ ਧਾਰਮਿਕ ਗੁਰੂ ਦੀ ਕਹੀ ਇਹ ਗੱਲ ਮਿਸ਼ਨਾਹ ਵਿਚ ਦਰਜ ਹੈ: “ਜਿਹੜਾ ਸਾਮਰੀਆਂ ਦੀ ਰੋਟੀ ਖਾਂਦਾ ਹੈ, ਸਮਝੋ ਉਹ ਸੂਰ ਦਾ ਮਾਸ ਖਾਂਦਾ ਹੈ।” (Shebith8:10) ਬਹੁਤ ਸਾਰੇ ਯਹੂਦੀ ਸਾਮਰੀਆਂ ਦੀ ਗਵਾਹੀ ʼਤੇ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਕੰਮ ਕਰਾਉਂਦੇ ਸਨ। ਯਿਸੂ ਨੂੰ ਯਹੂਦੀਆਂ ਦੇ ਇਸ ਕਠੋਰ ਰਵੱਈਏ ਬਾਰੇ ਪਤਾ ਸੀ। ਇਸੇ ਕਰਕੇ ਯਿਸੂ ਨੇ ਇਸ ਮਿਸਾਲ ਵਿਚ ਇਕ ਅਹਿਮ ਗੱਲ ਦੱਸੀ। ਇਸ ਮਿਸਾਲ ਨੂੰ ਚੰਗੇ ਸਾਮਰੀ ਜਾਂ ਗੁਆਂਢੀ ਵਜੋਂ ਜਾਣਿਆ ਜਾਂਦਾ ਹੈ।
ਜ਼ਖ਼ਮਾਂ ਉੱਤੇ ਤੇਲ ਤੇ ਦਾਖਰਸ ਲਾ ਕੇ ਪੱਟੀਆਂ ਕਰ ਦਿੱਤੀਆਂ: ਵੈਦ ਲੂਕਾ ਨੇ ਯਿਸੂ ਦੀ ਇਸ ਮਿਸਾਲ ਨੂੰ ਬਹੁਤ ਧਿਆਨ ਨਾਲ ਲਿਖਦੇ ਹੋਏ ਉਸ ਸਮੇਂ ਵਰਤੇ ਜਾਂਦੇ ਇਲਾਜ ਦੇ ਤਰੀਕਿਆਂ ਬਾਰੇ ਦੱਸਿਆ। ਤੇਲ ਅਤੇ ਦਾਖਰਸ ਜ਼ਖ਼ਮਾਂ ਨੂੰ ਠੀਕ ਕਰਨ ਲਈ ਘਰ ਵਿਚ ਆਮ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਨ। ਤੇਲ ਦਾ ਇਸਤੇਮਾਲ ਜ਼ਖ਼ਮ ਨੂੰ ਨਰਮ ਕਰਨ ਲਈ (ਯਸਾ 1:6 ਵਿਚ ਨੁਕਤਾ ਦੇਖੋ) ਅਤੇ ਦਾਖਰਸ ਦਾ ਇਸਤੇਮਾਲ ਜ਼ਖ਼ਮ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੀਤਾ ਜਾਂਦਾ ਸੀ। ਲੂਕਾ ਨੇ ਇਹ ਵੀ ਦੱਸਿਆ ਕਿ ਜ਼ਖ਼ਮ ਨੂੰ ਵਧਣ ਤੋਂ ਰੋਕਣ ਲਈ ਪੱਟੀ ਕਿਸ ਤਰ੍ਹਾਂ ਕੀਤੀ ਜਾਂਦੀ ਸੀ
ਮੁਸਾਫਰਖ਼ਾਨਾ: ਇਸ ਯੂਨਾਨੀ ਸ਼ਬਦ ਦਾ ਮਤਲਬ ਹੈ, “ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਕੋਈ ਵੀ ਰਹਿ ਸਕਦਾ ਸੀ।” ਸਫ਼ਰ ਕਰਨ ਵਾਲੇ ਆਪਣੇ ਜਾਨਵਰਾਂ ਦੇ ਨਾਲ ਇੱਥੇ ਰਹਿ ਸਕਦੇ ਸਨ। ਮੁਸਾਫਰਖ਼ਾਨੇ ਦਾ ਮਾਲਕ ਸਫ਼ਰ ਕਰਨ ਵਾਲਿਆਂ ਨੂੰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਾਉਂਦਾ ਸੀ। ਜੇ ਕੋਈ ਕਿਸੇ ਨੂੰ ਉੱਥੇ ਛੱਡ ਕੇ ਜਾਂਦਾ ਸੀ, ਤਾਂ ਮੁਸਾਫਰਖ਼ਾਨੇ ਦਾ ਮਾਲਕ ਪੈਸਿਆਂ ਦੇ ਬਦਲੇ ਵਿਚ ਉਸ ਦੀ ਦੇਖ-ਰੇਖ ਕਰਦਾ ਸੀ।
(ਲੂਕਾ 10:36, 37) ਤੇਰੇ ਮੁਤਾਬਕ ਇਨ੍ਹਾਂ ਤਿੰਨਾਂ ਵਿੱਚੋਂ ਕਿਸ ਨੇ ਆਪਣੇ ਆਪ ਨੂੰ ਉਸ ਆਦਮੀ ਦਾ ਗੁਆਂਢੀ ਸਾਬਤ ਕੀਤਾ ਜੋ ਲੁਟੇਰਿਆਂ ਦੇ ਹੱਥ ਆ ਗਿਆ ਸੀ?” 37 ਉਸ ਨੇ ਕਿਹਾ: “ਉਹੀ ਜਿਸ ਨੇ ਉਸ ਆਦਮੀ ਉੱਤੇ ਦਇਆ ਕਰ ਕੇ ਉਸ ਦੀ ਮਦਦ ਕੀਤੀ ਸੀ।” ਫਿਰ ਯਿਸੂ ਨੇ ਉਸ ਨੂੰ ਕਿਹਾ: “ਜਾਹ ਅਤੇ ਤੂੰ ਵੀ ਇਸੇ ਤਰ੍ਹਾਂ ਕਰਦਾ ਰਹਿ।”
ਇਕ ਸਾਮਰੀ ਚੰਗਾ ਗੁਆਂਢੀ ਸਾਬਤ ਹੋਇਆ
ਯਿਸੂ ਦੀ ਇਸ ਕਹਾਣੀ ਤੋਂ ਪਤਾ ਚੱਲਦਾ ਹੈ ਕਿ ਧਰਮੀ ਇਨਸਾਨ ਉਹ ਹੈ ਜੋ ਨਾ ਸਿਰਫ਼ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਦਾ ਹੈ, ਪਰ ਉਸ ਦੇ ਗੁਣਾਂ ਦੀ ਵੀ ਰੀਸ ਕਰਦਾ ਹੈ। (ਅਫ਼ਸੀਆਂ 5:1) ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” (ਰਸੂਲਾਂ ਦੇ ਕੰਮ 10:34) ਕੀ ਅਸੀਂ ਇਸ ਮਾਮਲੇ ਵਿਚ ਪਰਮੇਸ਼ੁਰ ਦੀ ਰੀਸ ਕਰਦੇ ਹਾਂ? ਯਿਸੂ ਦੀ ਇਸ ਮਿਸਾਲ ਤੋਂ ਇਹ ਪਤਾ ਲੱਗਦਾ ਹੈ ਕਿ ਸਾਡੇ ਗੁਆਂਢੀ ਕਿਸੇ ਵੀ ਦੇਸ਼, ਕਿਸੇ ਵੀ ਸਭਿਆਚਾਰ ਅਤੇ ਕਿਸੇ ਵੀ ਧਰਮ ਦੇ ਹੋ ਸਕਦੇ ਹਨ। ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ “ਸਾਰਿਆਂ ਦਾ ਭਲਾ ਕਰਦੇ ਰਹੀਏ,” ਨਾ ਕਿ ਸਿਰਫ਼ ਉਨ੍ਹਾਂ ਦਾ ਜੋ ਸਾਡੀ ਨਸਲ ਜਾਂ ਦੇਸ਼ ਦੇ ਹੋਣ ਜਾਂ ਜੋ ਸਾਡੇ ਵਾਂਗ ਅਮੀਰ ਹੋਣ ਜਾਂ ਜੋ ਸਾਡੇ ਮਸੀਹੀ ਭੈਣ-ਭਰਾ ਹੋਣ।—ਗਲਾਤੀਆਂ 6:10.
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 10:18) ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਦੇਖ ਲਿਆ ਹੈ ਕਿ ਜਿਵੇਂ ਆਕਾਸ਼ੋਂ ਬਿਜਲੀ ਡਿਗਦੀ ਹੈ, ਉਸੇ ਤਰ੍ਹਾਂ ਸ਼ੈਤਾਨ ਉੱਪਰੋਂ ਡਿਗ ਚੁੱਕਾ ਹੈ।
nwtsty ਵਿੱਚੋਂ ਲੂਕਾ 10:18 ਲਈ ਖ਼ਾਸ ਜਾਣਕਾਰੀ
ਮੈਂ ਦੇਖ ਲਿਆ ਹੈ ਕਿ ਜਿਵੇਂ ਆਕਾਸ਼ੋਂ ਬਿਜਲੀ ਡਿਗਦੀ ਹੈ, ਉਸੇ ਤਰ੍ਹਾਂ ਸ਼ੈਤਾਨ ਉੱਪਰੋਂ ਡਿਗ ਚੁੱਕਾ ਹੈ: ਯਿਸੂ ਨੇ ਇਹ ਭਵਿੱਖਬਾਣੀ ਇੱਦਾਂ ਕੀਤੀ ਜਿੱਦਾਂ ਮਾਨੋ ਸ਼ੈਤਾਨ ਨੂੰ ਪਹਿਲਾਂ ਹੀ ਸਵਰਗੋਂ ਕੱਢ ਦਿੱਤਾ ਗਿਆ ਸੀ। ਪ੍ਰਕਾ 12:7-9 ਵਿਚ ਸਵਰਗ ਵਿਚ ਹੋਏ ਯੁੱਧ ਬਾਰੇ ਦੱਸਿਆ ਗਿਆ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਸ਼ੈਤਾਨ ਨੂੰ ਸਵਰਗੋਂ ਸੁੱਟੇ ਜਾਣ ਦੇ ਨਾਲ ਮਸੀਹ ਦਾ ਰਾਜ ਸ਼ੁਰੂ ਹੋ ਗਿਆ ਸੀ। ਯਿਸੂ ਨੇ ਇੱਥੇ ਭਵਿੱਖ ਵਿਚ ਹੋਣ ਵਾਲੇ ਯੁੱਧ ਵਿਚ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੀ ਹਾਰ ਬਾਰੇ ਇਹ ਕਹਿ ਕੇ ਦੱਸਿਆ ਕਿ ਉਸ ਦੇ 70 ਚੇਲਿਆਂ ਨੂੰ ਨਾਮੁਕੰਮਲ ਹੁੰਦੇ ਹੋਏ ਵੀ ਪਰਮੇਸ਼ੁਰ ਵੱਲੋਂ ਦੁਸ਼ਟ ਦੂਤਾਂ ਨੂੰ ਕੱਢਣ ਦੀ ਤਾਕਤ ਮਿਲੀ ਸੀ।—ਲੂਕਾ 10:17
ਲੂਕਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
10:18—ਯਿਸੂ ਦਾ ਆਪਣੇ 70 ਚੇਲਿਆਂ ਨੂੰ ਇਹ ਕਹਿਣ ਦਾ ਕੀ ਮਤਲਬ ਸੀ: “ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਅਕਾਸ਼ ਤੋਂ ਡਿੱਗਾ ਹੋਇਆ ਡਿੱਠਾ”? ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਸ਼ਤਾਨ ਨੂੰ ਸਵਰਗ ਤੋਂ ਥੱਲੇ ਸੁੱਟਿਆ ਜਾ ਚੁੱਕਾ ਸੀ। ਅਸਲ ਵਿਚ ਸ਼ਤਾਨ ਨੂੰ ਸਦੀਆਂ ਬਾਅਦ 1914 ਵਿਚ ਸਵਰਗ ਵਿਚ ਮਸੀਹ ਦੇ ਰਾਜਾ ਬਣਨ ਤੋਂ ਬਾਅਦ ਹੀ ਧਰਤੀ ਉੱਤੇ ਸੁੱਟਿਆ ਗਿਆ ਸੀ। (ਪਰ. 12:1-10) ਸ਼ਾਇਦ ਯਿਸੂ ਨੇ ਭਵਿੱਖ ਵਿਚ ਹੋਣ ਵਾਲੀ ਘਟਨਾ ਨੂੰ ਇਸ ਤਰ੍ਹਾਂ ਦੱਸਿਆ ਜਿਵੇਂ ਕਿ ਉਹ ਹੋ ਗਈ ਹੋਵੇ। ਇਸ ਤਰ੍ਹਾਂ ਕਹਿ ਕੇ ਉਹ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਸ਼ਤਾਨ ਦਾ ਸਵਰਗ ਤੋਂ ਡੇਗਿਆ ਜਾਣਾ ਪੱਕਾ ਸੀ।
(ਲੂਕਾ 11:5-9) ਉਸ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਮੰਨ ਲਓ ਕੋਈ ਅੱਧੀ ਰਾਤ ਨੂੰ ਆਪਣੇ ਦੋਸਤ ਕੋਲ ਜਾ ਕੇ ਕਹੇ, ‘ਯਾਰ, ਮੈਨੂੰ ਤਿੰਨ ਰੋਟੀਆਂ ਉਧਾਰੀਆਂ ਤਾਂ ਦੇਈਂ, 6 ਕਿਉਂਕਿ ਮੇਰਾ ਮਿੱਤਰ ਸਫ਼ਰ ਕਰਦਾ ਹੋਇਆ ਮੇਰੇ ਕੋਲ ਆਇਆ ਹੈ ਅਤੇ ਉਸ ਨੂੰ ਖਿਲਾਉਣ ਲਈ ਮੇਰੇ ਕੋਲ ਕੁਝ ਨਹੀਂ ਹੈ।’ 7 ਉਸ ਦਾ ਦੋਸਤ ਅੰਦਰੋਂ ਜਵਾਬ ਦਿੰਦਾ ਹੈ: ‘ਮੈਨੂੰ ਪਰੇਸ਼ਾਨ ਨਾ ਕਰ। ਦਰਵਾਜ਼ੇ ਨੂੰ ਜਿੰਦਾ ਲੱਗਾ ਹੋਇਆ ਹੈ, ਨਾਲੇ ਮੇਰੇ ਬੱਚੇ ਮੇਰੇ ਨਾਲ ਸੁੱਤੇ ਪਏ ਹਨ; ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ।’ 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਉੱਠ ਕੇ ਉਸ ਨੂੰ ਜੋ ਵੀ ਚਾਹੀਦਾ ਹੈ ਜ਼ਰੂਰ ਦੇਵੇਗਾ, ਪਰ ਇਸ ਕਰਕੇ ਨਹੀਂ ਕਿ ਉਹ ਉਸ ਦਾ ਦੋਸਤ ਹੈ, ਸਗੋਂ ਇਸ ਕਰਕੇ ਕਿ ਉਸ ਨੇ ਰੋਟੀਆਂ ਲਈ ਉਸ ਦਾ ਪਿੱਛਾ ਨਹੀਂ ਛੱਡਿਆ। 9 ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।
nwtsty ਵਿੱਚੋਂ ਲੂਕਾ 11:5-9 ਲਈ ਖ਼ਾਸ ਜਾਣਕਾਰੀ
ਯਾਰ ਮੈਨੂੰ ਤਿੰਨ ਰੋਟੀਆਂ ਉਧਾਰੀਆਂ ਤਾਂ ਦੇਈਂ: ਮੱਧ ਪੂਰਬੀ ਸਭਿਆਚਾਰ ਵਿਚ ਲੋਕ ਵਧੀਆ ਤੋਂ ਵਧੀਆ ਤਰੀਕੇ ਨਾਲ ਪਰਾਹੁਣਚਾਰੀ ਕਰਨੀ ਪਸੰਦ ਕਰਦੇ ਸਨ, ਜਿਸ ਤਰ੍ਹਾਂ ਇਸ ਮਿਸਾਲ ਵਿਚ ਦੱਸਿਆ ਗਿਆ ਹੈ। ਭਾਵੇਂ ਉਸ ਦਾ ਦੋਸਤ ਬਿਨਾਂ ਦੱਸੇ ਅੱਧੀ ਰਾਤ ਨੂੰ ਪਹੁੰਚਿਆ, ਫਿਰ ਵੀ ਘਰ-ਮਾਲਕ ਨੂੰ ਜ਼ਰੂਰੀ ਲੱਗਾ ਕਿ ਉਹ ਉਸ ਨੂੰ ਕੁਝ ਖਾਣ ਨੂੰ ਦੇਵੇ। ਭਾਵੇਂ ਇਸ ਤਰ੍ਹਾਂ ਕਰਨ ਲਈ ਉਸ ਨੂੰ ਆਪਣੇ ਗੁਆਂਢੀ ਨੂੰ ਉਠਾ ਕੇ ਉਸ ਤੋਂ ਰੋਟੀ ਕਿਉਂ ਨਹੀਂ ਮੰਗਣੀ ਪਈ।
ਮੈਨੂੰ ਪਰੇਸ਼ਾਨ ਨਾ ਕਰ: ਇਸ ਮਿਸਾਲ ਵਿਚ ਗੁਆਂਢੀ ਮਦਦ ਕਰਨ ਤੋਂ ਇਸ ਕਰਕੇ ਪਿੱਛੇ ਨਹੀਂ ਹਟ ਰਿਹਾ ਸੀ ਕਿਉਂਕਿ ਉਹ ਦੋਸਤਾਨਾ ਨਹੀਂ ਸੀ, ਸਗੋਂ ਇਸ ਕਰਕੇ ਕਿਉਂਕਿ ਉਹ ਸੌਂ ਚੁੱਕਾ ਸੀ। ਉਨ੍ਹਾਂ ਦਿਨਾਂ ਵਿਚ ਘਰਾਂ ਵਿਚ ਇੱਕੋ ਹੀ ਵੱਡਾ ਕਮਰਾ ਹੁੰਦਾ ਸੀ, ਖ਼ਾਸ ਕਰਕੇ ਗ਼ਰੀਬਾਂ ਦੇ ਘਰਾਂ ਵਿਚ। ਜੇ ਘਰ ਦੇ ਕਿਸੇ ਜੀਅ ਨੂੰ ਉੱਠਣਾ ਪੈਂਦਾ ਸੀ, ਤਾਂ ਉਸ ਦੇ ਸਾਰੇ ਪਰਿਵਾਰ ਦੇ ਨਾਲ-ਨਾਲ ਬੱਚਿਆਂ ਦੀ ਨੀਂਦ ਵੀ ਖ਼ਰਾਬ ਹੁੰਦੀ ਸੀ।
ਪਿੱਛਾ ਨਹੀਂ ਛੱਡਿਆ: ਇੱਥੇ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ “ਬਿਨਾਂ ਸੰਗੇ” ਜਾਂ “ਬਿਨਾਂ ਝਿਜਕੇ” ਹੋ ਸਕਦਾ ਹੈ। ਪਰ ਇਸ ਆਇਤ ਵਿਚ ਇਹ ਪਿੱਛਾ ਨਾ ਛੱਡਣ ਜਾਂ ਵਾਰ-ਵਾਰ ਕੁਝ ਮੰਗਦੇ ਰਹਿਣ ਨੂੰ ਦਰਸਾਉਂਦਾ ਹੈ। ਯਿਸੂ ਦੀ ਇਸ ਮਿਸਾਲ ਵਿਚ ਵਿਅਕਤੀ ਨਾ ਤਾਂ ਸੰਗਦਾ ਹੈ ਤੇ ਨਾ ਤੇ ਵਾਰ-ਵਾਰ ਮੰਗਣ ਤੋਂ ਪਿੱਛੇ ਹਟਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸੇ ਤਰ੍ਹਾਂ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ।—ਲੂਕਾ 11:9, 10.
23-29 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 12-13
“ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਬਹੁਤ ਕੀਮਤੀ ਹੋ”
(ਲੂਕਾ 12:6) ਕੀ ਪੰਜ ਚਿੜੀਆਂ ਦੋ ਪੈਸਿਆਂ ਦੀਆਂ ਨਹੀਂ ਵਿਕਦੀਆਂ? ਪਰ ਪਰਮੇਸ਼ੁਰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਭੁੱਲਦਾ।
nwtsty ਵਿੱਚੋਂ ਲੂਕਾ 12:6 ਲਈ ਖ਼ਾਸ ਜਾਣਕਾਰੀ
ਚਿੜੀਆਂ: ਯੂਨਾਨੀ ਸ਼ਬਦ ਸਟ੍ਰੋਓਤੀਅਨ (strou·thi’on) ਇਸਤੇਮਾਲ ਕੀਤਾ ਗਿਆ ਜੋ ਹਰੇਕ ਛੋਟੇ ਪੰਛੀ ਨੂੰ ਦਰਸਾਉਂਦਾ ਹੈ। ਪਰ ਇਹ ਅਕਸਰ ਚਿੜੀਆਂ ਨੂੰ ਦਰਸਾਉਂਦਾ ਹੈ ਜੋ ਖਾਣ ਲਈ ਬਹੁਤ ਸਸਤੀਆਂ ਵੇਚੀਆਂ ਜਾਂਦੀਆਂ ਸਨ।
(ਲੂਕਾ 12:7) ਤੁਹਾਡੇ ਤਾਂ ਸਗੋਂ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ। ਇਸ ਲਈ ਡਰੋ ਨਾ; ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਬਹੁਤ ਕੀਮਤੀ ਹੋ।
nwtsty ਵਿੱਚੋਂ ਲੂਕਾ 12:7 ਲਈ ਖ਼ਾਸ ਜਾਣਕਾਰੀ
ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ: ਇਕ ਵਿਅਕਤੀ ਦੇ ਸਿਰ ʼਤੇ 1,00,000 ਤੋਂ ਜ਼ਿਆਦਾ ਵਾਲ਼ ਹੁੰਦੇ ਹਨ। ਯਹੋਵਾਹ ਨੂੰ ਇਹ ਗੱਲ ਪਤਾ ਹੈ। ਇਹ ਇਸ ਗੱਲ ਦੀ ਗਾਰੰਟੀ ਹੈ ਕਿ ਉਸ ਨੂੰ ਮਸੀਹ ਦੇ ਹਰ ਚੇਲੇ ਵਿਚ ਗਹਿਰੀ ਦਿਲਚਸਪੀ ਹੈ।
(ਲੂਕਾ 12:7) ਤੁਹਾਡੇ ਤਾਂ ਸਗੋਂ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ। ਇਸ ਲਈ ਡਰੋ ਨਾ; ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਬਹੁਤ ਕੀਮਤੀ ਹੋ।
ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ’ ਨਹੀਂ ਕਰ ਸਕਦੀ
4 ਪਹਿਲੀ ਗੱਲ, ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਨੂੰ ਆਪਣੇ ਹਰ ਸੇਵਕ ਦੀ ਕਦਰ ਹੈ। ਮਿਸਾਲ ਦੇ ਤੌਰ ਤੇ ਯਿਸੂ ਨੇ ਕਿਹਾ ਸੀ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) ਜ਼ਰਾ ਸੋਚੋ ਕਿ ਇਨ੍ਹਾਂ ਸ਼ਬਦਾਂ ਨੇ ਯਿਸੂ ਦੇ ਸੁਣਨ ਵਾਲਿਆਂ ਉੱਤੇ ਕੀ ਪ੍ਰਭਾਵ ਪਾਇਆ ਸੀ।
5 ਅਸੀਂ ਸ਼ਾਇਦ ਸੋਚੀਏ ਕਿ ਕੋਈ ਵਿਅਕਤੀ ਇਕ ਚਿੜੀ ਕਿਉਂ ਖ਼ਰੀਦੇਗਾ ਯਿਸੂ ਦੇ ਦਿਨਾਂ ਵਿਚ ਖਾਣ ਲਈ ਚਿੜੀਆਂ ਬਹੁਤ ਸਸਤੀਆਂ ਵਿਕਦੀਆਂ ਸਨ ਸਸਤੀਆਂ ਤੋਂ ਸਸਤੀਆਂ ਦੋ ਚਿੜੀਆਂ ਦੀ ਕੀਮਤ ਇਕ ਪੈਸਾ ਸੀ ਪਰ ਬਾਅਦ ਵਿਚ ਯਿਸੂ ਮਸੀਹ ਨੇ ਜ਼ਿਕਰ ਕੀਤਾ ਸੀ ਕਿ ਜੇ ਕੋਈ ਦੋ ਪੈਸੇ ਖ਼ਰਚ ਕੇ ਚਾਰ ਚਿੜੀਆਂ ਖ਼ਰੀਦਦਾ ਸੀ, ਤਾਂ ਉਸ ਨੂੰ ਚਾਰ ਦੀ ਬਜਾਇ ਪੰਜ ਮਿਲਦੀਆਂ ਸਨ ਇਕ ਵਾਧੂ ਚਿੜੀ ਝੂੰਗੇ ਵਿਚ ਦੇ ਦਿੱਤੀ ਜਾਂਦੀ ਸੀ ਜਿਵੇਂ ਉਸ ਦੀ ਕੋਈ ਕੀਮਤ ਨਹੀਂ ਸੀ ਸ਼ਾਇਦ ਇਨਸਾਨਾਂ ਦੀਆਂ ਨਜ਼ਰਾਂ ਵਿਚ ਇਸ 5ਵੀਂ ਚਿੜੀ ਦੀ ਕੋਈ ਕੀਮਤ ਨਹੀਂ ਸੀ ਪਰ ਸਾਡੇ ਕਰਤਾਰ ਦਾ ਇਸ ਬਾਰੇ ਕੀ ਖ਼ਿਆਲ ਸੀ? ਯਿਸੂ ਨੇ ਕਿਹਾ: “ਪਰਮੇਸ਼ਰ ਉਹਨਾਂ ਚਿੜੀਆਂ ਵਿਚੋਂ ਹਰ ਇਕ ਦਾ [ਵਾਧੂ ਚਿੜੀ ਦਾ ਵੀ] ਧਿਆਨ ਰੱਖਦਾ ਹੈ” (ਲੂਕਾ 12:6, 7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹੁਣ ਅਸੀਂ ਯਿਸੂ ਮਸੀਹ ਦੀ ਗੱਲ ਸਮਝ ਸਕਦੇ ਹਾਂ ਜੇ ਯਹੋਵਾਹ ਇਕ ਛੋਟੀ ਜਿਹੀ ਚਿੜੀ ਨੂੰ ਇੰਨੀ ਕੀਮਤੀ ਸਮਝਦਾ ਹੈ, ਤਾਂ ਯਕੀਨਨ ਉਹ ਇਨਸਾਨ ਨੂੰ ਇਸ ਤੋਂ ਕਿਤੇ ਜ਼ਿਆਦਾ ਕੀਮਤੀ ਸਮਝਦਾ ਹੈ! ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਸੀ, ਯਹੋਵਾਹ ਸਾਡੇ ਬਾਰੇ ਸਭ ਕੁਝ ਜਾਣਦਾ ਹੈ ਉਸ ਨੇ ਤਾਂ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ!
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 13:24) “ਭੀੜੇ ਦਰਵਾਜ਼ੇ ਵਿੱਚੋਂ ਵੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਓ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਲੋਕ ਅੰਦਰ ਵੜਨ ਦੀ ਕੋਸ਼ਿਸ਼ ਕਰਨਗੇ, ਪਰ ਵੜ ਨਹੀਂ ਸਕਣਗੇ।
nwtsty ਵਿੱਚੋਂ ਲੂਕਾ 13:24 ਲਈ ਖ਼ਾਸ ਜਾਣਕਾਰੀ
ਅੱਡੀ ਚੋਟੀ ਦਾ ਜ਼ੋਰ ਲਾਓ: ਜਾਂ “ਕੋਸ਼ਿਸ਼ ਕਰਦੇ ਰਹੋ।” ਯਿਸੂ ਇਸ ਗੱਲ ʼਤੇ ਜ਼ੋਰ ਦੇ ਰਿਹਾ ਹੈ ਕਿ ਭੀੜੇ ਦਰਵਾਜ਼ੇ ਵਿੱਚੋਂ ਦੀ ਵੜਨ ਲਈ ਸਾਨੂੰ ਪੂਰੀ ਜੀ-ਜਾਨ ਲਾਉਣ ਦੀ ਲੋੜ ਹੈ। ਇਸ ਆਇਤ ਲਈ ਅਲੱਗ-ਅਲੱਗ ਕਿਤਾਬਾਂ ਵਿਚ ਇਸ ਤਰ੍ਹਾਂ ਕਿਹਾ ਗਿਆ ਹੈ, ਜਿਵੇਂ “ਜ਼ਿਆਦਾ ਤੋਂ ਜ਼ਿਆਦਾ ਜ਼ੋਰ ਲਾਓ; ਹਰ ਤਰ੍ਹਾਂ ਦੀ ਕੋਸ਼ਿਸ਼ ਕਰੋ।” ਯੂਨਾਨੀ ਕਿਰਿਆ ਅਗੋਨੀਜ਼ੋਮਾਈ (a·go·ni’zo·mai) ਯੂਨਾਨੀ ਨਾਂਵ ਅਗੋਨ (a·gonʹ) ਨਾਲ ਸੰਬੰਧ ਰੱਖਦੀ ਹੈ ਜਿਸ ਨੂੰ ਅਕਸਰ ਐਥਲੀਟ ਮੁਕਾਬਲਿਆਂ ਲਈ ਵਰਤਿਆ ਜਾਂਦਾ ਹੈ। ਇਬ 12:1 ਵਿਚ ਇਹ ਨਾਂਵ ਮਸੀਹੀਆਂ ਦੀ ਜ਼ਿੰਦਗੀ ਦੀ “ਦੌੜ” ਲਈ ਵਰਤਿਆ ਗਿਆ ਹੈ। ਇਹ ਸ਼ਬਦ “ਸੰਘਰਸ਼” (ਫ਼ਿਲਿ 1:30; ਕੁਲੁ 2:1) ਜਾਂ ਲੜਾਈ ਕਰਨ (1 ਤਿਮੋ 6:12; 2 ਤਿਮੋ 4:7) ਦੇ ਸੰਬੰਧ ਵਿਚ ਵੀ ਵਰਤਿਆ ਜਾਂਦਾ ਹੈ। ਲੂਕਾ 13:24 ਵਿਚ ਵਰਤੇ ਗਏ ਇਸ ਯੂਨਾਨੀ ਕਿਰਿਆ ਨੂੰ “ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ” (1 ਕੁਰਿੰ 9:25), “ਆਪਣੀ ਪੂਰੀ ਵਾਹ ਲਾ ਕੇ” (ਕੁਲੁ 1:29; 4:12; 4:10) ਅਤੇ “ਲੜਾਈ” (1 ਤਿਮੋ 6:12) ਨੂੰ ਦਰਸਾਉਂਦਾ ਹੈ। ਇਸ ਸ਼ਬਦ ਦਾ ਸੰਬੰਧ ਐਥਲੀਟ ਮੁਕਾਬਲਿਆਂ ਨਾਲ ਹੈ। ਇਸ ਕਰਕੇ ਕੁਝ ਜਣੇ ਕਹਿੰਦੇ ਹਨ ਕਿ ਯਿਸੂ ਨੇ ਇੱਥੇ ਜਿਹੜੇ ਜ਼ੋਰ ਦੀ ਗੱਲ ਕੀਤੀ ਹੈ, ਉਸ ਦੀ ਤੁਲਨਾ ਉਸ ਖਿਡਾਰੀ ਨਾਲ ਕੀਤੀ ਜਾ ਸਕਦੀ ਹੈ ਜੋ ਆਪਣੀ ਪੂਰੀ ਤਾਕਤ ਲਾ ਕੇ ਇਨਾਮ ਜਿੱਤਣ ਦੀ ਕੋਸ਼ਿਸ਼ ਕਰਦਾ ਹੈ।
(ਲੂਕਾ 13:33) ਫਿਰ ਵੀ ਮੈਂ ਅੱਜ, ਕੱਲ੍ਹ ਤੇ ਪਰਸੋਂ ਨੂੰ ਸਫ਼ਰ ਕਰਦੇ ਹੋਏ ਯਰੂਸ਼ਲਮ ਜਾਣਾ ਹੈ ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਨਬੀ ਨੂੰ ਯਰੂਸ਼ਲਮ ਤੋਂ ਬਾਹਰ ਜਾਨੋਂ ਮਾਰਿਆ ਜਾਵੇ।
nwtsty ਵਿੱਚੋਂ ਲੂਕਾ 13:33 ਲਈ ਖ਼ਾਸ ਜਾਣਕਾਰੀ
ਇਹ ਹੋ ਹੀ ਨਹੀਂ ਸਕਦਾ: ਜਾਂ “ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ (ਜਿਸ ਬਾਰੇ ਸੋਚਿਆ ਨਹੀਂ ਜਾ ਸਕਦਾ)।” ਬਾਈਬਲ ਵਿਚ ਕਿਸੇ ਵੀ ਭਵਿੱਖਬਾਣੀ ਵਿਚ ਖੁੱਲ੍ਹ ਕੇ ਨਹੀਂ ਦੱਸਿਆ ਗਿਆ ਕਿ ਮਸੀਹ ਦੀ ਮੌਤ ਯਰੂਸ਼ਲਮ ਵਿਚ ਹੋਵੇਗੀ, ਪਰ ਇਹ ਵਿਚਾਰ ਸ਼ਾਇਦ ਦਾਨੀ 9:24-26 ਤੋਂ ਲਿਆ ਗਿਆ ਹੋਵੇ। ਨਾਲੇ ਇਹ ਮੰਗ ਕੀਤੀ ਜਾਂਦੀ ਸੀ ਕਿ ਜੇ ਯਹੂਦੀਆਂ ਨੇ ਕਿਸੇ ਨਬੀ ਨੂੰ ਮਾਰਨਾ ਸੀ, ਖ਼ਾਸ ਕਰਕੇ ਮਸੀਹ ਨੂੰ, ਤਾਂ ਉਨ੍ਹਾਂ ਨੂੰ ਇਸ ਸ਼ਹਿਰ ਵਿਚ ਮਾਰਨਾ ਪੈਣਾ ਸੀ। ਮਹਾਸਭਾ, ਯਹੂਦੀਆਂ ਦੀ ਸਭ ਤੋਂ ਉੱਚ ਅਦਾਲਤ, ਦੇ 71 ਮੈਂਬਰ ਯਰੂਸ਼ਲਮ ਵਿਚ ਇਕੱਠੇ ਹੋਏ ਤਾਂਕਿ ਜਿਨ੍ਹਾਂ ʼਤੇ ਝੂਠੇ ਨਬੀ ਹੋਣ ਦਾ ਦੋਸ਼ ਲਾਇਆ ਗਿਆ ਸੀ, ਉਨ੍ਹਾਂ ʼਤੇ ਮੁਕੱਦਮਾ ਚਲਾਇਆ ਜਾ ਸਕੇ। ਯਿਸੂ ਦੇ ਮਨ ਵਿਚ ਵੀ ਸ਼ਾਇਦ ਹੋਣਾ ਕਿ ਯਰੂਸ਼ਲਮ ਉਹ ਸ਼ਹਿਰ ਸੀ ਜਿੱਥੇ ਬਾਕਾਇਦਾ ਪਰਮੇਸ਼ੁਰ ਨੂੰ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ ਅਤੇ ਪਸਾਹ ਦੇ ਲੇਲੇ ਦੀ ਬਲ਼ੀ ਚੜ੍ਹਾਈ ਜਾਂਦੀ ਸੀ। ਬਾਅਦ ਵਿਚ ਯਿਸੂ ਦੇ ਸ਼ਬਦ ਪੂਰੇ ਹੋਏ। ਉਸ ਨੂੰ ਯਰੂਸ਼ਲਮ ਦੀ ਮਹਾਸਭਾ ਸਾਮ੍ਹਣੇ ਪੇਸ਼ ਕੀਤਾ ਗਿਆ ਅਤੇ ਉਸ ਦੀ ਨਿੰਦਿਆ ਕੀਤੀ ਗਈ। ਨਾਲੇ ਉਸ ਨੂੰ ਯਰੂਸ਼ਲਮ ਦੀਆਂ ਕੰਧਾਂ ਤੋਂ ਦੂਰ “ਪਸਾਹ ਦੇ ਲੇਲੇ” ਵਜੋਂ ਮਾਰਿਆ ਗਿਆ।—1 ਕੁਰਿੰ 5:7.
30 ਜੁਲਾਈ–5 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 14-16
“ਉਜਾੜੂ ਪੁੱਤਰ ਦੀ ਮਿਸਾਲ”
(ਲੂਕਾ 15:11-16) ਫਿਰ ਉਸ ਨੇ ਕਿਹਾ: “ਇਕ ਆਦਮੀ ਦੇ ਦੋ ਪੁੱਤਰ ਸਨ। 12 ਛੋਟੇ ਨੇ ਆ ਕੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਹਿੱਸਾ ਦੇ ਦੇ।’ ਅਤੇ ਪਿਤਾ ਨੇ ਦੋਵਾਂ ਮੁੰਡਿਆਂ ਵਿਚ ਆਪਣੀ ਜਾਇਦਾਦ ਵੰਡ ਦਿੱਤੀ। 13 ਫਿਰ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਦੂਰ ਦੇਸ਼ ਰਹਿਣ ਚਲਾ ਗਿਆ ਅਤੇ ਉੱਥੇ ਉਸ ਨੇ ਅਯਾਸ਼ੀ ਵਿਚ ਆਪਣਾ ਸਾਰਾ ਪੈਸਾ ਉਡਾ ਦਿੱਤਾ। 14 ਜਦੋਂ ਉਹ ਕੰਗਾਲ ਹੋ ਗਿਆ, ਤਾਂ ਉਸ ਦੇਸ਼ ਵਿਚ ਡਾਢਾ ਕਾਲ਼ ਪੈ ਗਿਆ ਅਤੇ ਉਹ ਲੋਕਾਂ ਦਾ ਮੁਥਾਜ ਹੋ ਗਿਆ। 15 ਉਹ ਉਸ ਦੇਸ਼ ਵਿਚ ਕਿਸੇ ਬੰਦੇ ਦੇ ਘਰ ਮੱਲੋ-ਮੱਲੀ ਮਜ਼ਦੂਰੀ ਕਰਨ ਲੱਗ ਪਿਆ ਅਤੇ ਉਸ ਬੰਦੇ ਨੇ ਉਸ ਨੂੰ ਆਪਣੇ ਖੇਤਾਂ ਵਿਚ ਸੂਰ ਚਾਰਨ ਲਈ ਭੇਜਿਆ। 16 ਜੋ ਫਲੀਆਂ ਸੂਰ ਖਾ ਰਹੇ ਸਨ, ਉਹ ਵੀ ਖਾਣ ਲਈ ਤਰਸਦਾ ਸੀ। ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਹੀਂ ਦਿੱਤਾ।
nwtsty ਵਿੱਚੋਂ ਲੂਕਾ 15:11-16 ਲਈ ਖ਼ਾਸ ਜਾਣਕਾਰੀ
ਇਕ ਆਦਮੀ ਦੇ ਦੋ ਪੁੱਤਰ ਸਨ: ਉਜਾੜੂ ਪੁੱਤਰ ਦੀ ਮਿਸਾਲ (ਜਿਸ ਨੂੰ “ਗੁਆਚਿਆ ਪੁੱਤਰ” ਵੀ ਕਿਹਾ ਜਾਂਦਾ ਹੈ) ਵਿਚ ਕੁਝ ਗੱਲਾਂ ਅਨੋਖੀਆਂ ਹਨ। ਯਿਸੂ ਦੁਆਰਾ ਦਿੱਤੀ ਇਹ ਸਭ ਤੋਂ ਵੱਡੀ ਮਿਸਾਲ ਹੈ। ਇਸ ਵਿਚ ਉਸ ਨੇ ਪਰਿਵਾਰਕ ਰਿਸ਼ਤਿਆਂ ਬਾਰੇ ਗੱਲ ਕੀਤੀ। ਹੋਰ ਮਿਸਾਲਾਂ ਵਿਚ ਯਿਸੂ ਨੇ ਬੇਜਾਨ ਚੀਜ਼ਾਂ ਬਾਰੇ ਗੱਲ ਕੀਤੀ ਜਿਵੇਂ ਅਲੱਗ-ਅਲੱਗ ਬੀਜਾਂ ਅਤੇ ਮਿੱਟੀ ਜਾਂ ਉਸ ਨੇ ਮਾਲਕ ਜਾਂ ਨੌਕਰਾਂ ਬਾਰੇ ਗੱਲ ਕੀਤੀ। (ਮੱਤੀ 13:18-30; 25:14-30; ਲੂਕਾ 19:12-27) ਪਰ ਇਸ ਮਿਸਾਲ ਵਿਚ ਯਿਸੂ ਨੇ ਇਕ ਪਿਤਾ ਅਤੇ ਉਸ ਦੇ ਪੁੱਤਰਾਂ ਦੇ ਵਧੀਆ ਰਿਸ਼ਤੇ ਬਾਰੇ ਗੱਲ ਕੀਤੀ। ਇਸ ਮਿਸਾਲ ਨੂੰ ਸੁਣਨ ਵਾਲੇ ਬਹੁਤ ਸਾਰੇ ਸ਼ਾਇਦ ਪਿਆਰ ਕਰਨ ਵਾਲੇ ਪਿਤਾ ਨਾ ਹੋਣ। ਇਸ ਮਿਸਾਲ ਵਿਚ ਸਮਝਾਇਆ ਗਿਆ ਹੈ ਕਿ ਸਾਡਾ ਸਵਰਗੀ ਪਿਤਾ ਧਰਤੀ ʼਤੇ ਰਹਿਣ ਵਾਲੇ ਆਪਣੇ ਬੱਚਿਆਂ ਲਈ ਹਮਦਰਦੀ ਰੱਖਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਕਰਦਾ ਹੈ ਜਿਹੜੇ ਉਸ ਦੇ ਨਾਲ ਰਹਿੰਦੇ ਹਨ ਅਤੇ ਜਿਹੜੇ ਭਟਕ ਕੇ ਉਸ ਕੋਲ ਵਾਪਸ ਆ ਗਏ ਹਨ।
ਛੋਟਾ: ਮੂਸਾ ਦੇ ਕਾਨੂੰਨ ਅਨੁਸਾਰ ਜੇਠੇ ਮੁੰਡੇ ਨੂੰ ਦੁਗਣਾ ਹਿੱਸਾ ਦਿੱਤਾ ਜਾਂਦਾ ਸੀ। (ਬਿਵ 21:17) ਸੋ ਜੇ ਮਿਸਾਲ ਵਿਚ ਵੱਡਾ ਮੁੰਡਾ ਜੇਠਾ ਸੀ, ਤਾਂ ਇਸ ਦਾ ਮਤਲਬ ਸੀ ਕਿ ਛੋਟੇ ਮੁੰਡੇ ਨੂੰ ਆਪਣੇ ਵੱਡੇ ਭਰਾ ਤੋਂ ਅੱਧੀ ਜਾਇਦਾਦ ਮਿਲਣੀ ਸੀ।
ਉਡਾ ਦਿੱਤਾ: ਇੱਥੇ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ, ਉਸ ਦਾ ਮਤਲਬ ਹੈ, “ਖਿੰਡਾ ਦੇਣਾ (ਅਲੱਗ-ਅਲੱਗ ਦਿਸ਼ਾਵਾਂ ਵਿਚ)।” (ਲੂਕਾ 1:51; ਰਸੂ 5:37) ਮੱਤੀ 25:24, 26 ਵਿਚ ਇਸ ਨੂੰ “ਲੈ ਲੈਂਦਾ ਹਾਂ” ਅਨੁਵਾਦ ਕੀਤਾ ਗਿਆ ਹੈ। ਇੱਥੇ ਇਸ ਦਾ ਮਤਲਬ ਹੈ ਕਿ ਇਸ ਨੂੰ ਮੂਰਖਤਾ ਨਾਲ ਫ਼ਜ਼ੂਲ ਖ਼ਰਚ ਕੀਤਾ ਗਿਆ।
ਅਯਾਸ਼ੀ ਵਿਚ: ਜਾਂ “ਫ਼ਜ਼ੂਲ (ਬੇਪਰਵਾਹ; ਅੰਨ੍ਹੇਵਾਹ) ਦੀ ਜ਼ਿੰਦਗੀ। ਇਸ ਤਰ੍ਹਾਂ ਦਾ ਯੂਨਾਨੀ ਸ਼ਬਦ ਅਫ਼ 5:18; ਤੀਤੁ 1:6 ਅਤੇ 1 ਪਤ 4:4 ਵਿਚ ਵਰਤਿਆ ਗਿਆ ਹੈ ਜਿਸ ਦਾ ਮਤਲਬ ਵੀ ਇਹੀ ਹੈ। ਇਸ ਯੂਨਾਨੀ ਸ਼ਬਦ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਖ਼ਰਚੀਲਾ ਜਾਂ ਫ਼ਜ਼ੂਲ ਖ਼ਰਚ। ਬਾਈਬਲ ਦੇ ਕੁਝ ਅਨੁਵਾਦਾਂ ਵਿਚ ਇਸ ਲਈ “ਉਜਾੜੂ ਜ਼ਿੰਦਗੀ” ਸ਼ਬਦ ਵਰਤੇ ਗਏ ਹਨ।
ਸੂਰ ਚਾਰਨ ਲਈ: ਮੂਸਾ ਦੇ ਕਾਨੂੰਨ ਅਨੁਸਾਰ ਇਹ ਜਾਨਵਰ ਅਸ਼ੁੱਧ ਸਨ। ਇਸ ਲਈ ਯਹੂਦੀਆਂ ਲਈ ਇਹ ਕੰਮ ਕਰਨਾ ਘਟੀਆ ਅਤੇ ਸ਼ਰਮ ਵਾਲਾ ਸੀ।—ਲੇਵੀ 11:7, 8.
ਫਲੀਆਂ: ਇਹ ਫਲੀਆਂ ਚਮਕੀਲੀਆਂ ਹੁੰਦੀਆਂ ਹਨ। ਇਸ ਦੀਆਂ ਛਿੱਲੜਾਂ ਜਾਮਣੀ-ਭੂਰੇ ਰੰਗ ਦੀਆਂ ਹੁੰਦੀਆਂ ਹਨ। ਯੂਨਾਨੀ ਨਾਂ (ke·ra’ti·on, “ਛੋਟਾ ਸਿੰਗ”) ਦੇ ਅਰਥ ਮੁਤਾਬਕ ਇਨ੍ਹਾਂ ਫਲੀਆਂ ਦਾ ਆਕਾਰ ਸਿੰਗ ਵਾਂਗ ਟੇਢਾ ਹੁੰਦਾ ਹੈ। ਅੱਜ ਵੀ ਇਹ ਫਲੀਆਂ ਘੋੜਿਆਂ, ਮੱਝਾਂ ਅਤੇ ਸੂਰਾਂ ਨੂੰ ਖਾਣ ਲਈ ਦਿੱਤੀਆਂ ਜਾਂਦੀਆਂ ਹਨ। ਇਹ ਨੌਜਵਾਨ ਇਸ ਹੱਦ ਤਕ ਗ਼ਰੀਬ ਹੋ ਚੁੱਕਾ ਸੀ ਕਿ ਉਹ ਸੂਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਫਲੀਆਂ ਵੀ ਖਾਣ ਲਈ ਤਿਆਰ ਸੀ।—ਲੂਕਾ 15:15 ਲਈ ਖ਼ਾਸ ਜਾਣਕਾਰੀ ਦੇਖੋ।
(ਲੂਕਾ 15:17-24) “ਜਦੋਂ ਉਸ ਦੀ ਅਕਲ ਟਿਕਾਣੇ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਇੰਨੇ ਸਾਰੇ ਮਜ਼ਦੂਰ ਰੱਜ ਕੇ ਰੋਟੀ ਖਾਂਦੇ ਹਨ, ਮੈਂ ਇੱਥੇ ਕਾਲ਼ ਕਰਕੇ ਭੁੱਖਾ ਮਰ ਰਿਹਾ ਹਾਂ! 18 ਮੈਂ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ: “ਪਿਤਾ ਜੀ, ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 19 ਇਸ ਲਈ ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ। ਇਸ ਲਈ, ਮੈਨੂੰ ਆਪਣੇ ਕੋਲ ਮਜ਼ਦੂਰੀ ʼਤੇ ਰੱਖ ਲੈ।”’ 20 ਇਸ ਲਈ, ਉਹ ਆਪਣੇ ਪਿਤਾ ਕੋਲ ਚਲਾ ਗਿਆ। ਜਦੋਂ ਅਜੇ ਉਹ ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਪਿਤਾ ਨੂੰ ਉਸ ਦੀ ਹਾਲਤ ʼਤੇ ਬੜਾ ਤਰਸ ਆਇਆ ਅਤੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਉਸ ਦਾ ਮੂੰਹ-ਮੱਥਾ ਚੁੰਮਿਆ। 21 ਫਿਰ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। ਇਸ ਲਈ ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ। ਇਸ ਲਈ, ਮੈਨੂੰ ਵੀ ਆਪਣੇ ਕੋਲ ਮਜ਼ਦੂਰੀ ʼਤੇ ਰੱਖ ਲੈ।’ 22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ: ‘ਜਾਓ, ਫਟਾਫਟ ਸਭ ਤੋਂ ਵਧੀਆ ਚੋਗਾ ਲਿਆ ਕੇ ਇਸ ਦੇ ਪਾਓ ਅਤੇ ਇਸ ਦੇ ਅੰਗੂਠੀ ਪਾਓ ਅਤੇ ਪੈਰੀਂ ਜੁੱਤੀ ਪਾਓ। 23 ਤੇ ਇਕ ਪਲ਼ਿਆ ਹੋਇਆ ਵੱਛਾ ਵੱਢੋ ਅਤੇ ਆਓ ਆਪਾਂ ਸਾਰੇ ਖਾਈਏ-ਪੀਏ ਤੇ ਖ਼ੁਸ਼ੀਆਂ ਮਨਾਈਏ 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ, ਪਰ ਹੁਣ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’ ਅਤੇ ਉਹ ਸਾਰੇ ਖ਼ੁਸ਼ੀਆਂ ਮਨਾਉਣ ਲੱਗ ਪਏ।
nwtsty ਵਿੱਚੋਂ ਲੂਕਾ 15:17-24 ਲਈ ਖ਼ਾਸ ਜਾਣਕਾਰੀ
ਤੇਰੇ ਖ਼ਿਲਾਫ਼: ਜਾਂ “ਤੇਰੀ ਨਜ਼ਰ ਵਿਚ।” ਯੂਨਾਨੀ ਸ਼ਬਦ ਈਨੋਪੀਓਨ (e·no’pi·on) ਦਾ ਮਤਲਬ ਹੈ, “ਸਾਮ੍ਹਣੇ; ਨਜ਼ਰ ਵਿਚ।”
ਮਜ਼ਦੂਰ: ਜਦੋਂ ਛੋਟਾ ਮੁੰਡਾ ਘਰ ਵਾਪਸ ਆਇਆ, ਤਾਂ ਉਸ ਨੇ ਸੋਚਿਆ ਕਿ ਉਹ ਆਪਣੇ ਪਿਤਾ ਨੂੰ ਕਹੇਗਾ ਕਿ ਉਹ ਉਸ ਨੂੰ ਪੁੱਤਰ ਵਜੋਂ ਨਹੀਂ, ਸਗੋਂ ਮਜ਼ਦੂਰ ਵਜੋਂ ਰੱਖ ਲਵੇ। ਗ਼ੁਲਾਮ ਵਜੋਂ ਅਜਿਹੇ ਵਿਅਕਤੀ ਦਾ ਜਾਇਦਾਦ ʼਤੇ ਕੋਈ ਹੱਕ ਨਹੀਂ ਹੁੰਦਾ ਸੀ, ਪਰ ਉਹ ਬਾਹਰੋਂ ਮਜ਼ਦੂਰੀ ਕਰਨ ਲਈ ਅਕਸਰ ਇਕ ਦਿਨ ਲਈ ਲਿਆਇਆ ਜਾਂਦਾ ਸੀ। ਮੱਤੀ 20:1, 2, 8.
ਮੂੰਹ-ਮੱਥਾ ਚੁੰਮਿਆ: ਜਾਂ “ਪਿਆਰ ਨਾਲ ਚੁੰਮਣਾ।” ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਮੂੰਹ-ਮੱਥਾ ਚੁੰਮਣਾ” ਕੀਤਾ ਗਿਆ ਹੈ, ਉਸ ਦਾ ਮਤਲਬ ਫ਼ੀਲੀਓ (phi·le’o) ਕਿਰਿਆ ਨਾਲ ਵੀ ਸਮਝਿਆ ਜਾ ਸਕਦਾ ਹੈ। ਇਸ ਦਾ ਕਈ ਵਾਰ ਅਨੁਵਾਦ “ਚੁੰਮਣਾ” ਕੀਤਾ ਗਿਆ ਹੈ (ਮੱਤੀ 26:48; ਮਰ 14:44; ਲੂਕਾ 22:47), ਪਰ ਅਕਸਰ ਇਸ ਦਾ ਮਤਲਬ ਹੁੰਦਾ ਹੈ, “ਕਿਸੇ ਲਈ ਪਿਆਰ ਹੋਣਾ” (ਯੂਹੰ 5:20; 11:3; 16:27)। ਇਸ ਮਿਸਾਲ ਵਿਚ ਪਿਤਾ ਆਪਣੇ ਪੁੱਤਰ ਨੂੰ ਪਿਆਰ ਤੇ ਦੋਸਤਾਨਾ ਤਰੀਕੇ ਨਾਲ ਗਲੇ ਮਿਲਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਪੁੱਤਰ ਦੇ ਪਛਤਾਵਾ ਕਰਨ ʼਤੇ ਖ਼ੁਸ਼ੀ-ਖ਼ੁਸ਼ੀ ਉਸ ਦਾ ਸੁਆਗਤ ਕਰਦਾ ਹੈ।
ਪੁੱਤਰ ਕਹਾਉਣ: ਕੁਝ ਹੱਥ-ਲਿਖਤਾਂ ਵਿਚ ਲਿਖਿਆ ਗਿਆ ਹੈ: “ਮੈਨੂੰ ਆਪਣੇ ਮਜ਼ਦੂਰਾਂ ਵਾਂਗ ਮਜ਼ਦੂਰੀ ʼਤੇ ਰੱਖ ਲੈ।” ਅੱਜ ਜੋ ਬਾਈਬਲ ਵਿਚ ਲਿਖਿਆ ਗਿਆ ਹੈ, ਉਹ ਪੁਰਾਣੀਆਂ ਤੇ ਪ੍ਰਮਾਣਕ ਹੱਥ-ਲਿਖਤਾਂ ਨਾਲ ਮੇਲ ਖਾਂਦਾ ਹੈ। ਕਈ ਵਿਦਵਾਨ ਕਹਿੰਦੇ ਹਨ ਕਿ ਇਸ ਵਿਚ ਹੋਰ ਸ਼ਬਦ ਇਸ ਲਈ ਜੋੜੇ ਗਏ ਸਨ ਤਾਂਕਿ ਇਹ ਆਇਤ ਲੂਕਾ 15:19 ਨਾਲ ਮੇਲ ਖਾਵੇ।
ਚੋਗਾ . . . ਅੰਗੂਠੀ . . . ਜੁੱਤੀ: ਚੋਗਾ ਕੋਈ ਸਾਧਾਰਣ ਬਸਤਰ ਨਹੀਂ ਸੀ, ਬਲਕਿ ਸਭ ਤੋਂ ਵਧੀਆ ਕੱਪੜੇ ਹੁੰਦੇ ਸਨ। ਸ਼ਾਇਦ ਇਹ ਵਧੀਆ ਕਢਾਈ ਵਾਲਾ ਬਸਤਰ ਸੀ ਜੋ ਇਕ ਇੱਜ਼ਤਦਾਰ ਪਰਾਹੁਣੇ ਨੂੰ ਪੇਸ਼ ਕੀਤਾ ਜਾਂਦਾ ਸੀ। ਆਪਣੇ ਪੁੱਤਰ ਦੇ ਹੱਥ ਵਿੱਚ ਅੰਗੂਠੀ ਪਾਉਣ ਤੋਂ ਪਤਾ ਲੱਗਦਾ ਹੈ ਕਿ ਆਪਣੇ ਪੁੱਤਰ ʼਤੇ ਪਿਤਾ ਦੀ ਮਿਹਰ ਸੀ ਅਤੇ ਉਸ ਨੂੰ ਪਿਆਰ ਕਰਦਾ ਸੀ। ਨਾਲੇ ਉਸ ਨੇ ਆਪਣੇ ਪੁੱਤਰ ਨੂੰ ਦੁਬਾਰਾ ਇੱਜ਼ਤ-ਮਾਣ ਅਤੇ ਰੁਤਬਾ ਦਿੱਤਾ। ਆਮ ਤੌਰ ਤੇ ਗ਼ੁਲਾਮ ਅੰਗੂਠੀ ਤੇ ਜੁੱਤੀ ਨਹੀਂ ਪਾਉਂਦੇ ਸਨ। ਇਸ ਤਰ੍ਹਾਂ ਪਿਤਾ ਇਹ ਦਿਖਾ ਰਿਹਾ ਸੀ ਕਿ ਉਹ ਆਪਣੇ ਪੁੱਤਰ ਦਾ ਪੂਰੀ ਤਰ੍ਹਾਂ ਨਾਲ ਪਰਿਵਾਰ ਦੇ ਇਕ ਮੈਂਬਰ ਵਜੋਂ ਸੁਆਗਤ ਕਰ ਰਿਹਾ ਸੀ।
(ਲੂਕਾ 15:25-32) “ਉਸ ਵੇਲੇ ਉਸ ਦਾ ਵੱਡਾ ਪੁੱਤਰ ਖੇਤਾਂ ਵਿਚ ਸੀ। ਜਦੋਂ ਉਹ ਵਾਪਸ ਆਇਆ, ਤਾਂ ਘਰ ਦੇ ਨੇੜੇ ਪਹੁੰਚ ਕੇ ਉਸ ਨੇ ਗਾਉਣ-ਵਜਾਉਣ ਅਤੇ ਨੱਚਣ ਦੀ ਆਵਾਜ਼ ਸੁਣੀ। 26 ਉਸ ਨੇ ਇਕ ਨੌਕਰ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਸੀ। 27 ਨੌਕਰ ਨੇ ਉਸ ਨੂੰ ਦੱਸਿਆ, ‘ਤੇਰਾ ਭਰਾ ਤੇਰੇ ਪਿਤਾ ਕੋਲ ਸਹੀ-ਸਲਾਮਤ ਮੁੜ ਆਇਆ ਹੈ ਅਤੇ ਤੇਰੇ ਪਿਤਾ ਨੇ ਪਲ਼ਿਆ ਹੋਇਆ ਵੱਛਾ ਵੱਢਿਆ ਹੈ।’ 28 ਪਰ ਵੱਡੇ ਮੁੰਡੇ ਨੂੰ ਗੁੱਸਾ ਚੜ੍ਹ ਗਿਆ ਅਤੇ ਉਹ ਅੰਦਰ ਨਹੀਂ ਜਾਣਾ ਚਾਹੁੰਦਾ ਸੀ। ਫਿਰ ਉਸ ਦਾ ਪਿਤਾ ਬਾਹਰ ਆ ਕੇ ਉਸ ਦੀਆਂ ਮਿੰਨਤਾਂ ਕਰਨ ਲੱਗਾ। 29 ਉਸ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲ ਤੇਰੀ ਗ਼ੁਲਾਮੀ ਕੀਤੀ ਅਤੇ ਤੇਰਾ ਕਿਹਾ ਕਦੀ ਨਹੀਂ ਮੋੜਿਆ, ਪਰ ਤੂੰ ਮੈਨੂੰ ਕਦੇ ਇਕ ਮੇਮਣਾ ਤਕ ਨਹੀਂ ਦਿੱਤਾ ਤਾਂਕਿ ਮੈਂ ਵੀ ਆਪਣੇ ਦੋਸਤਾਂ ਨਾਲ ਬੈਠ ਕੇ ਖ਼ੁਸ਼ੀਆਂ ਮਨਾਵਾਂ। 30 ਪਰ ਤੇਰੇ ਇਸ ਪੁੱਤ ਨੇ ਤੇਰਾ ਸਾਰਾ ਪੈਸਾ ਕੰਜਰੀਆਂ ʼਤੇ ਉਡਾ ਦਿੱਤਾ ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’ 31 ਪਿਤਾ ਨੇ ਉਸ ਨੂੰ ਕਿਹਾ, ‘ਬੇਟਾ, ਤੂੰ ਹਮੇਸ਼ਾ ਮੇਰੇ ਨਾਲ ਰਿਹਾ ਅਤੇ ਮੇਰਾ ਸਾਰਾ ਕੁਝ ਤੇਰਾ ਹੀ ਤਾਂ ਹੈ, 32 ਪਰ ਹੁਣ ਸਾਨੂੰ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਤੇਰਾ ਭਰਾ ਮਰ ਗਿਆ ਸੀ, ਪਰ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’”
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 14:26) “ਜੇ ਕੋਈ ਮੇਰੇ ਕੋਲ ਆਉਂਦਾ ਹੈ, ਪਰ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ, ਭੈਣਾਂ-ਭਰਾਵਾਂ ਨਾਲ, ਇੱਥੋਂ ਤਕ ਕਿ ਆਪਣੀ ਜਾਨ ਨਾਲ ਵੀ ਨਫ਼ਰਤ ਨਹੀਂ ਕਰਦਾ, ਤਾਂ ਉਹ ਇਨਸਾਨ ਮੇਰਾ ਚੇਲਾ ਨਹੀਂ ਬਣ ਸਕਦਾ।
nwtsty ਵਿੱਚੋਂ ਲੂਕਾ 14:26 ਲਈ ਖ਼ਾਸ ਜਾਣਕਾਰੀ
ਨਫ਼ਰਤ: ਬਾਈਬਲ ਵਿਚ “ਨਫ਼ਰਤ” ਸ਼ਬਦ ਦੇ ਕਈ ਮਤਲਬ ਹਨ। ਇਸ ਦਾ ਮਤਲਬ ਹੋ ਸਕਦਾ ਹੈ ਕਿ ਕਿਸੇ ਨਾਲ ਵੈਰ ਹੋਣ ਕਰਕੇ ਮਨ ਵਿਚ ਦੁਸ਼ਮਣੀ ਰੱਖਣੀ ਤੇ ਦੂਜਿਆਂ ਨੂੰ ਉਸ ਦਾ ਬੁਰਾ ਕਰਨ ਲਈ ਉਕਸਾਉਣਾ। ਜਾਂ ਹੋ ਸਕਦਾ ਹੈ ਕਿ ਕਿਸੇ ਨੂੰ ਜਾਂ ਕਿਸੇ ਚੀਜ਼ ਨੂੰ ਬਿਲਕੁਲ ਵੀ ਪਸੰਦ ਨਾ ਕਰਨਾ ਜਾ ਉਸ ਤੋਂ ਘਿਰਣਾ ਕਰਨੀ। ਇਸ ਕਰਕੇ ਉਸ ਨਾਲ ਮਿਲ ਕੇ ਕੋਈ ਕੰਮ ਨਾ ਕਰਨਾ। ਜਾਂ ਸ਼ਾਇਦ ਉਨ੍ਹਾਂ ਨੂੰ ਬਹੁਤ ਹੀ ਘੱਟ ਪਿਆਰ ਕਰਨਾ। ਮਿਸਾਲ ਲਈ, ਜਦੋਂ ਯਾਕੂਬ ਨੇ ਕਿਹਾ ਕਿ ਲੇਆਹ ਉਸ ਦੀ ਨਜ਼ਰ ਵਿਚ “ਘਿਣਾਉਣੀ” ਕੀਤੀ ਗਈ ਸੀ ਤੇ ਉਹ ਰਾਖੇਲ ਨੂੰ ਪਿਆਰ ਕਰਦਾ ਸੀ, ਤਾਂ ਇਸ ਦਾ ਮਤਲਬ ਹੈ ਕਿ ਉਹ ਰਾਖੇਲ ਨੂੰ ਲੇਆਹ ਨੂੰ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ (ਉਤ 29:31; ਬਿਵ 21:15) ਅਤੇ ਯਹੂਦੀਆਂ ਦੇ ਹੋਰ ਪੁਰਾਣੇ ਸਾਹਿੱਤ ਵਿਚ ਇਸ ਅਰਥ ਵਿਚ ਇਹ ਸ਼ਬਦ ਵਰਤਿਆ ਗਿਆ ਹੈ। ਇਸ ਲਈ, ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਉਸ ਦੇ ਚੇਲਿਆਂ ਨੇ ਆਪਣੇ ਪਰਿਵਾਰ ਜਾਂ ਆਪਣੇ-ਆਪ ਨਾਲ ਦੁਸ਼ਮਣੀ ਜਾਂ ਨਫ਼ਰਤ ਕਰਨੀ ਸੀ। ਜੇ ਇਸ ਤਰ੍ਹਾਂ ਹੁੰਦਾ, ਤਾਂ ਇਹ ਗੱਲ ਬਾਕੀ ਆਇਤਾਂ ਨਾਲ ਮੇਲ ਨਹੀਂ ਖਾਣੀ ਸੀ। (ਮਰ 12:29-31; ਅਫ਼ 5:28, 29, 33 ਨਾਲ ਤੁਲਨਾ ਕਰੋ) ਇੱਥੇ ਨਫ਼ਰਤ ਕਰਨ ਦਾ ਮਤਲਬ ਹੈ, “ਘੱਟ ਪਿਆਰ ਕਰਨਾ।”
(ਲੂਕਾ 16:10-13) ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਈਮਾਨਦਾਰ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੁੰਦਾ ਹੈ ਅਤੇ ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਬੇਈਮਾਨ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਬੇਈਮਾਨ ਹੁੰਦਾ ਹੈ। 11 ਇਸ ਲਈ ਜੇ ਤੁਸੀਂ ਦੁਨੀਆਂ ਵਿਚ ਆਪਣੇ ਧਨ ਦੇ ਮਾਮਲੇ ਵਿਚ ਆਪਣੇ ਆਪ ਨੂੰ ਈਮਾਨਦਾਰ ਸਾਬਤ ਨਹੀਂ ਕਰਦੇ, ਤਾਂ ਤੁਹਾਨੂੰ ਸੱਚੇ ਧਨ ਦੀ ਜ਼ਿੰਮੇਵਾਰੀ ਕੌਣ ਸੌਂਪੇਗਾ? 12 ਅਤੇ ਜੇ ਤੁਸੀਂ ਕਿਸੇ ਹੋਰ ਦੀਆਂ ਚੀਜ਼ਾਂ ਨੂੰ ਸੰਭਾਲਣ ਵਿਚ ਆਪਣੇ ਆਪ ਨੂੰ ਈਮਾਨਦਾਰ ਸਾਬਤ ਨਹੀਂ ਕਰਦੇ, ਤਾਂ ਤੁਹਾਨੂੰ ਉਹ ਇਨਾਮ ਕੌਣ ਦੇਵੇਗਾ ਜੋ ਤੁਹਾਡੇ ਲਈ ਰੱਖਿਆ ਗਿਆ ਹੈ? 13 ਕੋਈ ਵੀ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਉਹ ਇਕ ਨਾਲ ਨਫ਼ਰਤ ਕਰੇਗਾ ਅਤੇ ਦੂਜੇ ਨੂੰ ਪਿਆਰ, ਜਾਂ ਇਕ ਪ੍ਰਤੀ ਵਫ਼ਾਦਾਰ ਰਹੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ। ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।”
ਸੱਚਾ ਧਨ ਜੋੜੋ
7 ਲੂਕਾ 16:10-13 ਪੜ੍ਹੋ। ਯਿਸੂ ਦੀ ਮਿਸਾਲ ਵਿਚ ਉਸ ਪ੍ਰਬੰਧਕ ਨੇ ਆਪਣੇ ਫ਼ਾਇਦੇ ਲਈ ਦੋਸਤ ਬਣਾਏ। ਪਰ ਯਿਸੂ ਆਪਣੇ ਚੇਲਿਆਂ ਤੋਂ ਚਾਹੁੰਦਾ ਸੀ ਕਿ ਉਹ ਬਿਨਾਂ ਕਿਸੇ ਸੁਆਰਥ ਤੋਂ ਯਹੋਵਾਹ ਅਤੇ ਯਿਸੂ ਨਾਲ ਦੋਸਤੀ ਕਰਨ। ਉਹ ਸਾਨੂੰ ਇਹ ਸਮਝਾਉਣਾ ਚਾਹੁੰਦਾ ਸੀ ਕਿ ਜਿਸ ਤਰੀਕੇ ਨਾਲ ਅਸੀਂ ਆਪਣਾ ਧਨ ਵਰਤਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਹਾਂ ਜਾਂ ਨਹੀਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
8 ਵਫ਼ਾਦਾਰੀ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਆਪਣੀਆਂ ਚੀਜ਼ਾਂ ਨੂੰ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਲਈ ਦਾਨ ਕਰੀਏ। (ਮੱਤੀ 24:14) ਭਾਰਤ ਵਿਚ ਰਹਿਣ ਵਾਲੀ ਇਕ ਕੁੜੀ ਨੇ ਇਕ ਛੋਟੀ ਜਿਹੀ ਗੋਲਕ ਰੱਖੀ ਸੀ। ਪੈਸਾ ਜਮ੍ਹਾ ਕਰਨ ਲਈ ਉਸ ਨੇ ਖਿਡੌਣੇ ਵੀ ਖ਼ਰੀਦਣੇ ਬੰਦ ਕਰ ਦਿੱਤੇ। ਜਦੋਂ ਉਸ ਦੀ ਗੋਲਕ ਭਰ ਗਈ, ਤਾਂ ਉਸ ਨੇ ਸਾਰੇ ਪੈਸੇ ਪ੍ਰਚਾਰ ਦੇ ਕੰਮ ਲਈ ਦਾਨ ਕਰ ਦਿੱਤੇ। ਭਾਰਤ ਵਿਚ ਰਹਿਣ ਵਾਲੇ ਇਕ ਭਰਾ ਦਾ ਨਾਰੀਅਲ ਦਾ ਬਾਗ਼ ਹੈ। ਉਸ ਭਰਾ ਨੇ ਬਹੁਤ ਸਾਰੇ ਨਾਰੀਅਲ ਮਲਿਆਲਮ ਦੇ ਅਨੁਵਾਦ ਦਫ਼ਤਰ ਨੂੰ ਦਾਨ ਕੀਤੇ ਸਨ। ਅਨੁਵਾਦ ਦਫ਼ਤਰ ਵਿਚ ਖਾਣਾ ਬਣਾਉਣ ਲਈ ਨਾਰੀਅਲ ਤਾਂ ਚਾਹੀਦੇ ਹੁੰਦੇ ਹਨ। ਇਸ ਲਈ ਉਸ ਨੇ ਸੋਚਿਆ ਕਿ ਪੈਸੇ ਦਾਨ ਕਰਨ ਦੀ ਬਜਾਇ ਨਾਰੀਅਲ ਦਾਨ ਕਰਨੇ ਜ਼ਿਆਦਾ ਵਧੀਆ ਹਨ। ਇਸ ਨੂੰ ਕਹਿੰਦੇ ਹਨ “ਅਕਲ ਤੋਂ ਕੰਮ” ਲੈਣਾ। ਇਸੇ ਤਰ੍ਹਾਂ ਯੂਨਾਨ ਵਿਚ ਰਹਿੰਦੇ ਭੈਣ-ਭਰਾ ਉੱਥੋਂ ਦੇ ਬੈਥਲ ਪਰਿਵਾਰ ਨੂੰ ਜ਼ੈਤੂਨ ਦਾ ਤੇਲ, ਪਨੀਰ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦਾਨ ਕਰਦੇ ਹਨ।
ਸਾਡੀ ਮਸੀਹੀ ਜ਼ਿੰਦਗੀ
(g12/06 ਸਫ਼ੇ 13-15) ਮੈਂ ਉਜਾੜੂ ਪੁੱਤਰ ਸੀ—ਮੀਰੋਸ ਵਿਲੀਅਮ ਸੰਡੇ ਦੀ ਜ਼ਬਾਨੀ
ਨਿੱਕੇ ਹੁੰਦਿਆਂ ਤੋਂ ਹੀ ਮੈਨੂੰ ਰੱਬ ਨਾਲ ਪਿਆਰ ਕਰਨਾ ਸਿਖਾਇਆ ਗਿਆ ਸੀ। ਪਰ 18 ਸਾਲਾਂ ਦੀ ਉਮਰ ਵਿਚ ਮੈਂ ਬਾਗ਼ੀ ਹੋ ਗਿਆ ਤੇ ਘਰ ਛੱਡ ਦਿੱਤਾ। ਮੈਂ 13 ਸਾਲ ਯਿਸੂ ਵੱਲੋਂ ਦਿੱਤੀ ਉਜਾੜੂ ਪੁੱਤਰ ਦੀ ਮਿਸਾਲ ਵਰਗੇ ਪੁੱਤਰ ਵਾਂਗ ਜ਼ਿੰਦਗੀ ਬਤੀਤ ਕੀਤੀ। (ਲੂਕਾ 15:11-24) ਮੈਂ ਨਸ਼ੇ ਵੇਚਣ ਲੱਗ ਪਿਆ ਤੇ ਤਕਰੀਬਨ ਆਪਣੀ ਜ਼ਿੰਦਗੀ ਬਰਬਾਦ ਕਰ ਲਈ। ਆਓ ਮੈਂ ਤੁਹਾਨੂੰ ਦੱਸਾਂ ਕਿ ਕਿਹੜੀਆਂ ਗੱਲਾਂ ਕਰਕੇ ਮੈਂ ਆਪਣੀ ਜ਼ਿੰਦਗੀ ਬਦਲ ਲਈ ਅਤੇ ਫਿਰ ਵਾਪਸ ਮੁੜ ਆਇਆ।
ਮੇਰਾ ਜਨਮ 1956 ਵਿਚ ਹੋਇਆ ਤੇ ਮੇਰੇ ਅੱਠ ਭੈਣ-ਭਰਾ ਸਨ। ਮੇਰੇ ਮਾਪੇ ਯਹੋਵਾਹ ਦੇ ਗਵਾਹ ਸਨ। ਅਸੀਂ ਲੀਸ਼ਾ ਵਿਚ ਰਹਿੰਦੇ ਸੀ ਜੋ ਨਾਈਜੀਰੀਆ ਦੇ ਦੱਖਣੀ-ਪੱਛਮੀ ਇਲਾਕੇ ਵਿਚ ਸੀ। ਮੇਰੇ ਪਿਤਾ ਦੀ ਪਰਵਰਿਸ਼ ਕੈਥੋਲਿਕ ਧਰਮ ਵਿਚ ਹੋਈ ਸੀ। ਪਰ 1945 ਵਿਚ ਮੇਰੇ ਅੰਕਲ ਨੇ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਿੱਤੀ। ਇਹ ਪੜ੍ਹਨ ਤੋਂ ਬਾਅਦ ਮੇਰੇ ਪਿਤਾ ਜੀ ਯਹੋਵਾਹ ਦੇ ਗਵਾਹਾਂ ਦੀ ਭਾਲ ਕਰਨ ਲੱਗੇ। 1946 ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ ਤੇ ਥੋੜ੍ਹੀ ਦੇਰ ਬਾਅਦ ਮੇਰੇ ਮੰਮੀ ਜੀ ਨੇ ਵੀ ਬਪਤਿਸਮਾ ਲੈ ਲਿਆ।
ਮੈਨੂੰ ਅਜੇ ਵੀ ਯਾਦ ਹੈ ਕਿ ਬਚਪਨ ਵਿਚ ਯਹੋਵਾਹ ਨਾਲ ਮੇਰਾ ਰਿਸ਼ਤਾ ਕਿੰਨਾ ਵਧੀਆ ਸੀ ਅਤੇ ਮੈਂ ਜੋਸ਼ ਨਾਲ ਆਪਣੇ ਮਾਪਿਆਂ ਨਾਲ ਪ੍ਰਚਾਰ ਵਿਚ ਜਾਂਦਾ ਸੀ। ਮੇਰੇ ਪਿਤਾ ਜੀ ਮੇਰੇ ਨਾਲ ਬਾਈਬਲ ਸਟੱਡੀ ਕਰਦੇ ਸਨ। ਕਦੀ-ਕਦੀ ਐਲਿਸ ਓਬਾਰਾਹ, ਜਿਸ ਦਾ ਪਤੀ ਸਾਡੇ ਇਲਾਕੇ ਦਾ ਸਰਕਟ ਨਿਗਾਹਬਾਨ ਸੀ, ਮੈਨੂੰ ਸਟੱਡੀ ਕਰਵਾਉਂਦੀ ਸੀ। ਮੇਰੇ ਮਾਪੇ ਚਾਹੁੰਦੇ ਸਨ ਕਿ ਮੈਂ ਪੂਰੇ ਸਮੇਂ ਦੀ ਸੇਵਾ ਕਰਾਂ। ਪਰ ਮੇਰੀ ਮੰਮੀ ਜੀ ਨੇ ਕਿਹਾ ਕਿ ਪਹਿਲਾਂ ਮੈਂ ਆਪਣੀ ਸੰਕੈਂਡਰੀ ਸਕੂਲ ਦੀ ਪੜ੍ਹਾਈ ਖ਼ਤਮ ਕਰਾਂ।
ਪਰ 16 ਸਾਲ ਦੀ ਉਮਰ ਵਿਚ ਮੈਂ ਨਾਸਮਝੀ ਨਾਲ ਸਕੂਲ ਵਿਚ ਉਨ੍ਹਾਂ ਨੂੰ ਆਪਣੇ ਦੋਸਤ ਬਣਾਇਆ ਜੋ ਬਾਈਬਲ ਦੇ ਅਸੂਲਾਂ ਦਾ ਬਿਲਕੁਲ ਆਦਰ ਨਹੀਂ ਕਰਦੇ ਸਨ। ਇਹ ਕਿੰਨੀ ਵੱਡੀ ਬੇਵਕੂਫ਼ੀ ਸੀ! ਥੋੜ੍ਹੀ ਦੇਰ ਬਾਅਦ ਹੀ ਮੈਂ ਸਿਗਰਟਾਂ ਪੀਣ ਲੱਗ ਪਿਆ ਤੇ ਅਨੈਤਿਕ ਕੰਮ ਕਰਨ ਲੱਗ ਪਿਆ। ਮੈਨੂੰ ਅਹਿਸਾਸ ਹੋਇਆ ਕਿ ਮੇਰੇ ਜੀਉਣ ਦਾ ਢੰਗ ਉਨ੍ਹਾਂ ਗੱਲਾਂ ਮੁਤਾਬਕ ਨਹੀਂ ਸੀ ਜੋ ਮੈਂ ਸਭਾਵਾਂ ਵਿਚ ਸਿੱਖਦਾ ਸੀ। ਇਸ ਲਈ ਮੈਂ ਸਭਾਵਾਂ ਅਤੇ ਪ੍ਰਚਾਰ ʼਤੇ ਜਾਣ ਛੱਡ ਦਿੱਤਾ। ਮੇਰੇ ਮਾਪੇ ਬਹੁਤ ਪਰੇਸ਼ਾਨ ਸਨ, ਪਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ।
ਮੈਂ ਘਰ ਛੱਡ ਦਿੱਤਾ
ਸੰਕੈਂਡਰੀ ਸਕੂਲ ਵਿਚ ਸਿਰਫ਼ ਦੋ ਸਾਲ ਪੜ੍ਹਾਈ ਕਰਨ ਤੋਂ ਬਾਅਦ ਮੈਂ ਘਰ ਛੱਡ ਦਿੱਤਾ ਅਤੇ ਗੁਆਂਢ ਵਿਚ ਆਪਣੇ ਦੋਸਤਾਂ ਨਾਲ ਰਹਿਣ ਲੱਗ ਪਿਆ। ਕਦੀ-ਕਦੀ ਮੈਂ ਘਰ ਜਾਂਦਾ ਸੀ ਤੇ ਉੱਥੋਂ ਜੋ ਖਾਣ ਨੂੰ ਮਿਲਦਾ ਸੀ, ਮੈਂ ਚੁੱਕ ਕੇ ਭੱਜ ਆਉਂਦਾ ਸੀ। ਪਰੇਸ਼ਾਨ ਹੋ ਕੇ ਮੇਰੇ ਪਿਤਾ ਜੀ ਨੇ ਮੇਰੀ ਸਕੂਲ ਦੀ ਫ਼ੀਸ ਇਸ ਉਮੀਦ ਨਾਲ ਦੇਣੀ ਬੰਦ ਕਰ ਦਿੱਤੀ ਕਿ ਮੈਂ ਬਦਲ ਜਾਵਾਂਗਾ।
ਪਰ ਇਸੇ ਸਮੇਂ ਦੌਰਾਨ ਮੈਨੂੰ ਸਕਾਲਰਸ਼ਿਪ ਮਿਲਣ ਲੱਗ ਪਈ। ਸਕਾਲਰਸ਼ਿਪ ਦੇਣ ਵਾਲੇ ਸਕਾਟਲੈਂਡ ਤੋਂ ਮੇਰੀ ਫ਼ੀਸ ਭੇਜਦੇ ਸਨ ਅਤੇ ਕਈ ਵਾਰ ਮੈਨੂੰ ਤੋਹਫ਼ੇ ਤੇ ਪੈਸੇ ਭੇਜਦੇ ਸਨ। ਇਸੇ ਸਮੇਂ ਦੌਰਾਨ ਮੇਰੇ ਦੋ ਭਰਾਵਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰਨੀ ਛੱਡ ਦਿੱਤੀ। ਇਸ ਕਰਕੇ ਮੇਰੇ ਮਾਪਿਆਂ ਨੂੰ ਇੰਨਾ ਦੁੱਖ ਲੱਗਾ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਕਈ ਵਾਰ ਮੇਰੇ ਮੰਮੀ ਨੇ ਮੇਰੇ ਅੱਗੇ ਰੋ-ਰੋ ਕੇ ਦੁਹਾਈ ਦਿੱਤੀ। ਭਾਵੇਂ ਮੈਨੂੰ ਦੁੱਖ ਲੱਗਦਾ ਸੀ, ਪਰ ਮੈਂ ਆਪਣੇ ਤੌਰ-ਤਰੀਕੇ ਨਹੀਂ ਬਦਲੇ।
ਵੱਡੇ ਸ਼ਹਿਰਾਂ ਵਿਚ
1977 ਵਿਚ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਲੇਗੋਸ ਚਲਾ ਗਿਆ ਅਤੇ ਉੱਥੇ ਮੈਨੂੰ ਕੰਮ ਮਿਲ ਗਿਆ, ਕੁਝ ਸਮੇਂ ਬਾਅਦ ਮੈਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਮਿਲਿਆ ਤੇ ਮੈਂ ਇਕ ਟੈਕਸੀ ਖ਼ਰੀਦ ਲਈ। ਜ਼ਿਆਦਾ ਪੈਸੇ ਹੋਣ ਕਰਕੇ ਮੈਂ ਨਸ਼ੇ ਕਰਨ ਲੱਗ ਪਿਆ ਅਤੇ ਨਾਈਟ ਕਲੱਬਾਂ ਤੇ ਕੋਠਿਆਂ ʼਤੇ ਜਾਣ ਲੱਗ ਪਿਆ। ਜਲਦੀ ਹੀ ਮੈਂ ਲੇਗੋਸ ਵਿਚ ਆਪਣੇ ਜ਼ਿੰਦਗੀ ਤੋਂ ਬੋਰ ਹੋ ਗਿਆ ਤੇ 1981 ਵਿਚ ਮੈਂ ਲੰਡਨ ਚਲਾ ਗਿਆ। ਉੱਥੋਂ ਮੈਂ ਬੈਲਜੀਅਮ ਚਲਾ ਗਿਆ ਜਿੱਥੇ ਮੈਂ ਫ਼ੈਂਚ ਭਾਸ਼ਾ ਸਿੱਖੀ ਅਤੇ ਰੈਸਟੋਰੈਂਟ ਵਿਚ ਥੋੜ੍ਹੇ ਘੰਟਿਆਂ ਲਈ ਕੰਮ ਕਰਨ ਲੱਗ ਪਿਆ। ਮੈਂ ਜ਼ਿਆਦਾ ਸਮਾਂ ਨਾਈਜੀਰੀਆ ਵਿਚ ਕਾਰਾਂ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਲਿਆਉਣ ਵਿਚ ਲਾਉਂਦਾ ਸੀ।
ਮੇਰੇ ਪਿਤਾ ਜੀ ਨੇ ਬੈਲਜੀਅਮ ਦੇ ਸ਼ਾਖ਼ਾ ਦਫ਼ਤਰ ਨੂੰ ਚਿੱਠੀ ਲਿਖੀ ਤੇ ਕਿਹਾ ਕਿ ਉਹ ਮੈਨੂੰ ਮਿਲਣ ਤੇ ਬਾਈਬਲ ਸਟੱਡੀ ਕਰਾਉਣ ਦੀ ਕੋਸ਼ਿਸ਼ ਕਰਨ। ਪਰ ਜਦੋਂ ਵੀ ਗਵਾਹ ਮੇਰੇ ਘਰ ਆਉਂਦੇ ਸਨ, ਮੈਂ ਉਨ੍ਹਾਂ ਨੂੰ ਵਾਪਸ ਭੇਜ ਦਿੰਦਾ ਸੀ। ਮੈਂ ਚਰਚ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਪ੍ਰਾਰਥਨਾ ਕਰਨ ਤੋਂ ਬਾਅਦ ਅਸੀਂ ਖਾਂਦੇ-ਪੀਂਦੇ ਤੇ ਬਹੁਤ ਸਾਰੀਆਂ ਖੇਡਾਂ ਖੇਡਦੇ ਸੀ।
ਨਸ਼ੇ ਵੇਚਣੇ
1982 ਵਿਚ ਮੈਂ ਬਹੁਤ ਮਹਿੰਗੀ ਤੇ ਵਧੀਆ ਕਾਰ ਨਾਈਜੀਰੀਆ ਭੇਜੀ ਤੇ ਆਪ ਬੰਦਰਗਾਹ ʼਤੇ ਉਸ ਨੂੰ ਲੈਣ ਗਿਆ ਨਾਈਜੀਰੀਆ ਦੇ ਕਸਟਮ ਅਧਿਕਾਰੀਆਂ ਨੇ ਦੇਖਿਆ ਕਿ ਸਾਰੇ ਦਸਤਾਵੇਜ਼ ਨਕਲੀ ਸਨ। ਇਸ ਲਈ ਉਨ੍ਹਾਂ ਨੇ ਲਗਭਗ 40 ਦਿਨਾਂ ਲਈ ਮੈਨੂੰ ਹਿਰਾਸਤ ਵਿਚ ਲੈ ਲਿਆ। ਮੇਰੇ ਪਿਤਾ ਜੀ ਨੇ ਮੇਰੀ ਜ਼ਮਾਨਤ ਦਿੱਤੀ। ਇਸ ਕੇਸ ਨੂੰ ਖ਼ਤਮ ਕਰਨ ਲਈ ਮੈਨੂੰ ਪੈਸਿਆਂ ਦੀ ਲੋੜ ਸੀ। ਇਸ ਲਈ ਮੈਂ ਕੁਝ ਸਮਾਨ ਲੈ ਕੇ ਬੈਲਜੀਅਮ ਗਿਆ। ਇਸ ਸਮਾਨ ਵਿਚ ਭੰਗ ਵੀ ਸੀ। ਨਕਲੀ ਦਸਤਾਵੇਜ਼ਾਂ ਦੇ ਕੇਸ ਤੋਂ ਬਰੀ ਹੋਣ ਤੋਂ ਬਾਅਦ ਮੈਂ ਨਸ਼ੇ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ।
ਇਕ ਵਾਰ ਮੈਨੂੰ ਨੀਦਰਲੈਂਡ ਵਿਚ ਗਿਰਫ਼ਤਾਰ ਕਰ ਲਿਆ ਗਿਆ। ਇਮੀਗ੍ਰੇਸ਼ਨ ਅਫ਼ਸਰਾਂ ਨੇ ਮੈਨੂੰ ਨਾਈਜੀਰੀਆ ਦੇ ਹਵਾਈ ਜਹਾਜ਼ ਵਿਚ ਵਾਪਸ ਭੇਜ ਦਿੱਤਾ। ਉੱਥੋਂ ਆਉਂਦਿਆਂ ਮੈਨੂੰ ਇਕ ਹੋਰ ਨਸ਼ੇ ਵੇਚਣ ਵਾਲਾ ਆਦਮੀ ਮਿਲਿਆ ਤੇ ਅਸੀਂ ਦੋਵਾਂ ਨੇ ਇਕੱਠੇ ਬਿਜ਼ਨਿਸ ਕਰਨਾ ਸ਼ੁਰੂ ਕਰ ਦਿੱਤਾ। ਜਨਵਰੀ 1984 ਵਿਚ ਮੈਂ ਇਕ ਹੋਰ ਅਫ਼ਰੀਕਨ ਦੇਸ਼ ਚਲਾ ਗਿਆ। ਫ਼ੈਚ ਆਉਣ ਕਰਕੇ ਮੈਂ ਛੇਤੀ ਹੀ ਉੱਥੇ ਦੇ ਪੁਲਸ, ਸਿਪਾਹੀਆਂ ਤੇ ਇਮੀਗ੍ਰੇਸ਼ਨ ਅਫ਼ਸਰਾਂ ਨਾਲ ਦੋਸਤੀ ਕਰ ਲਈ। ਇਸ ਕਰਕੇ ਅਸੀਂ ਉਸ ਦੇਸ਼ ਵਿਚ ਬਹੁਤ ਜ਼ਿਆਦਾ ਭੰਗ ਲੈ ਕੇ ਆ ਸਕੇ।
ਗਿਰਫ਼ਤਾਰੀ ਅਤੇ ਜੇਲ੍ਹ
ਮੈਂ ਫਿਰ ਤੋਂ ਮੁਸ਼ਕਲ ਵਿਚ ਫਸ ਗਿਆ। ਮੈਂ ਇਕ ਫ਼ੌਜੀ ਕੈਪਟਨ ਨੂੰ ਕਿਹਾ ਕਿ ਉਸ ਦੇਸ਼ ਵਿਚ ਮੇਰਾ ਸਮਾਨ ਲੰਘਣ ਵਿਚ ਮੇਰੀ ਮਦਦ ਕਰੇ। ਪਰ ਉਹ ਦੇਰ ਨਾਲ ਪਹੁੰਚਿਆ ਤੇ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ। ਸਿਪਾਹੀਆਂ ਨੇ ਮੈਨੂੰ ਬਹੁਤ ਕੁੱਟਿਆ ਅਤੇ ਉਨ੍ਹਾਂ ਨੇ ਮੈਨੂੰ ਇੰਨੇ ਤਸੀਹੇ ਦਿੱਤੇ ਕਿ ਮੈਂ ਬੇਹੋਸ਼ ਹੋ ਗਿਆ। ਉਹ ਮੈਨੂੰ ਹਸਪਤਾਲ ਲੈ ਗਏ ਅਤੇ ਮੈਨੂੰ ਇਸ ਉਮੀਦ ਨਾਲ ਉੱਥੇ ਛੱਡ ਦਿੱਤਾ ਕਿ ਮੈਂ ਮਰ ਜਾਵਾਂਗਾ। ਪਰ ਮੈਂ ਬਚ ਗਿਆ ਤੇ ਬਾਅਦ ਵਿਚ ਮੇਰੇ ʼਤੇ ਕੇਸ ਚਲਾਇਆ ਗਿਆ। ਮੈਂ ਦੋਸ਼ੀ ਪਾਇਆ ਗਿਆ ਤੇ ਮੈਨੂੰ ਜੇਲ੍ਹ ਹੋ ਗਈ।
ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ, ਤਾਂ ਜਿਸ ਦੋਸਤ ਨੂੰ ਮੈਂ ਆਪਣੇ ਘਰ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ, ਉਹ ਮੇਰਾ ਸਾਰਾ ਸਾਮਾਨ ਤੇ ਘਰ ਵੇਚ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ। ਗੁਜ਼ਾਰਾ ਤੋਰਨ ਲਈ ਮੈਂ ਜਲਦੀ ਹੀ ਭੰਗ ਵੇਚਣੀ ਸ਼ੁਰੂ ਕਰ ਦਿੱਤੀ। ਪਰ ਦਸਾਂ ਦਿਨਾਂ ਬਾਅਦ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ ਤਿੰਨ ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਮੈਨੂੰ ਰਿਹਾ ਕੀਤਾ ਗਿਆ, ਮੈਂ ਇੰਨਾ ਜ਼ਿਆਦਾ ਬੀਮਾਰ ਸੀ ਕਿ ਬਸ ਮਰਨ ਕਿਨਾਰੇ ਹੀ ਸੀ। ਪਰ ਕਿਸੇ-ਨਾ-ਕਿਸੇ ਤਰ੍ਹਾਂ ਮੈਂ ਲੇਗੋਸ ਵਾਪਸ ਆ ਗਿਆ।
ਦੁਬਾਰਾ ਤੋਂ ਬਿਜ਼ਨਿਸ
ਲੇਗੋਸ ਵਿਚ ਮੈਂ ਆਪਣੇ ਕੁਝ ਪਾਰਟਨਰਾਂ ਨੂੰ ਮਿਲਿਆ ਅਤੇ ਅਸੀਂ ਭਾਰਤ ਨੂੰ ਆਏ ਜਿੱਥੇ ਅਸੀਂ ਲਗਭਗ 6,00,000 ਡਾਲਰ ਦੀ ਹੀਰੋਇਨ ਖ਼ਰੀਦੀ। ਫਿਰ ਅਸੀਂ ਬੰਬੇ (ਹੁਣ ਮੁੰਬਈ) ਤੋਂ ਸਵਿਟਜ਼ਰਲੈਂਡ ਗਏ। ਫਿਰ ਅਸੀਂ ਪੁਰਤਗਾਲ ਤੇ ਅਖ਼ੀਰ ਅਸੀਂ ਸਪੇਨ ਪਹੁੰਚੇ। ਸਾਨੂੰ ਇਸ ਤੋਂ ਕਾਫ਼ੀ ਨਫ਼ਾ ਹੋਇਆ ਅਤੇ ਅਸੀਂ ਅਲੱਗ-ਅਲੱਗ ਰਸਤੇ ਰਾਹੀਂ ਲੇਗੋਸ ਆ ਗਏ। 1984 ਦੇ ਅੰਤ ਵਿਚ ਮੈਂ ਫਿਰ ਡ੍ਰੱਗ ਡੀਲ ਕੀਤੀ। ਮੇਰਾ ਸੁਪਨਾ ਲੱਖਾਂ ਡਾਲਰ ਕਮਾਉਣ ਦਾ ਅਤੇ ਫਿਰ ਅਮਰੀਕਾ ਜਾ ਕੇ ਵੱਸਣ ਦਾ ਸੀ।
ਮੈਂ 1986 ਵਿਚ ਲੇਗੋਸ ਵਿਚ ਆਪਣੇ ਸਾਰੇ ਪੈਸਿਆਂ ਦੀ ਹੀਰੋਇਨ ਖ਼ਰੀਦ ਲਈ। ਮੈਂ ਇਸ ਨੂੰ ਕਿਸੇ ਹੋਰ ਦੇਸ਼ ਲੈ ਗਿਆ। ਉੱਥੇ ਮੈਂ ਇਹ ਇਕ ਲਾਲਚੀ ਵਪਾਰੀ ਨੂੰ ਵੇਚੀ ਜਿਸ ਨੇ ਮੈਨੂੰ ਕਦੇ ਪੈਸੇ ਨਹੀਂ ਦਿੱਤੇ। ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਮੈਂ ਬਿਨਾਂ ਕੁਝ ਦੱਸੇ ਲੇਗੋਸ ਆ ਗਿਆ। ਮੇਰੇ ਕੋਲ ਕੋਈ ਪੈਸਾ ਨਹੀਂ ਸੀ ਤੇ ਮੈਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਸੀ। ਪਹਿਲੀ ਵਾਰ ਮੈਂ ਬੈਠ ਕੇ ਸੋਚਿਆ ਕਿ ਜ਼ਿੰਦਗੀ ਦਾ ਕੀ ਮਕਸਦ ਹੈ। ਮੈਂ ਆਪਣੇ ਆਪ ਤੋਂ ਪੁੱਛਿਆ, ‘ਮੇਰੀ ਜ਼ਿੰਦਗੀ ਵਿਚ ਇੰਨੇ ਉਤਾਰ-ਚੜ੍ਹਾਅ ਕਿਉਂ ਹਨ?’
ਰੱਬ ਵੱਲ ਮੁੜਨਾ
ਇਸ ਤੋਂ ਛੇਤੀ ਬਾਅਦ ਇਕ ਰਾਤ ਮੈਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਅਗਲੇ ਦਿਨ ਸਵੇਰ ਨੂੰ ਇਕ ਸਿਆਣੀ ਉਮਰ ਦੇ ਆਦਮੀ ਤੇ ਉਸ ਦੀ ਪਤਨੀ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ। ਉਹ ਯਹੋਵਾਹ ਦੇ ਗਵਾਹ ਸਨ। ਮੈਂ ਸ਼ਾਂਤੀ ਨਾਲ ਉਨ੍ਹਾਂ ਦੀ ਗੱਲ ਸੁਣੀ ਤੇ ਉਨ੍ਹਾਂ ਤੋਂ ਰਸਾਲਾ ਲਿਆ। ਮੈਂ ਦੱਸਿਆ, “ਮੇਰੇ ਮਾਪੇ ਯਹੋਵਾਹ ਦੇ ਗਵਾਹ ਹਨ। ਐਲਿਸ ਓਬਾਰਾਹ ਮੈਨੂੰ ਬਾਈਬਲ ਸਟੱਡੀ ਕਰਾਉਂਦੀ ਸੀ।”
ਉਸ ਆਦਮੀ, ਪੀ. ਕੇ. ਓਗਬਾਨੇਫੇ, ਨੇ ਜਵਾਬ ਦਿੱਤਾ: “ਅਸੀਂ ਐਲਿਸ ਤੇ ਉਸ ਦੇ ਪਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਹੁਣ ਨਾਈਜੀਰੀਆ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਦੇ ਹਨ ਜੋ ਲੇਗੋਸ ਵਿਚ ਹੈ।” ਉਨ੍ਹਾਂ ਨੇ ਮੈਨੂੰ ਉਨ੍ਹਾਂ ਨਾਲ ਮਿਲਣ ਲਈ ਕਿਹਾ। ਮੈਂ ਐਲਿਸ ਤੇ ਉਸ ਦੇ ਪਤੀ ਨੂੰ ਮਿਲਿਆ ਤੇ ਉਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਇਸ ਤੋਂ ਬਾਅਦ, ਭਰਾ ਓਗਬਾਨੇਫੇ ਨੇ ਮੇਰੇ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਜਲਦੀ ਹੀ ਆਪਣੀ ਅਨੈਤਿਕ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸੌਖਾ ਨਹੀਂ ਸੀ ਕਿਉਂਕਿ ਮੈਂ ਕਾਫ਼ੀ ਸਮੇਂ ਤੋਂ ਨਸ਼ੇ ਕਰ ਰਿਹਾ ਸੀ। ਪਰ ਮੈਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਸੀ।
ਮੇਰੇ ʼਤੇ ਬਹੁਤ ਸਾਰੇ ਪਰਤਾਵੇ ਤੇ ਦਬਾਅ ਸਨ। ਮੇਰੇ ਦੋਸਤ ਮੇਰੇ ਘਰ ਆ ਕੇ ਮੈਨੂੰ ਬਹੁਤ ਸਾਰੀਆਂ ਪੇਸ਼ਕਸ਼ਾਂ ਕਰਦੇ ਸਨ। ਕੁਝ ਸਮੇਂ ਲਈ ਤਾਂ ਮੈਂ ਫਿਰ ਤੋਂ ਸਿਗਰਟ ਪੀਣੀ ਅਤੇ ਅਨੈਤਿਕ ਕੰਮ ਕਰਨੇ ਸ਼ੁਰੂ ਕਰ ਦਿੱਤੇ। ਮੈਂ ਪ੍ਰਾਰਥਨਾ ਵਿਚ ਰੱਬ ਅੱਗੇ ਆਪਣਾ ਦਿਲ ਖੋਲ੍ਹਿਆ। ਜਲਦੀ ਹੀ ਮੈਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੇ ਦੋਸਤ ਮੈਨੂੰ ਗ਼ਲਤ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਨੂੰ ਅਹਿਸਾਸ ਹੋਇਆ ਕਿ ਸੱਚਾਈ ਵਿਚ ਤਰੱਕੀ ਕਰਨ ਲਈ ਮੈਨੂੰ ਲੇਗੋਸ ਛੱਡਣਾ ਪੈਣਾ। ਪਰ ਮੈਨੂੰ ਆਪਣੇ ਘਰ ਲੀਸ਼ਾ ਜਾਣ ਵਿਚ ਸ਼ਰਮ ਆਉਂਦੀ ਸੀ। ਪਰ ਅਖ਼ੀਰ ਮੈਂ ਆਪਣੇ ਪਿਤਾ ਤੇ ਵੱਡੇ ਭਰਾ ਨੂੰ ਚਿੱਠੀ ਲਿਖੀ ਕਿ ਮੈਂ ਘਰ ਆਉਣਾ ਚਾਹੁੰਦਾ।
ਪਿਤਾ ਜੀ ਨੇ ਮੈਨੂੰ ਭਰੋਸਾ ਦਿੱਤਾ ਕਿ ਘਰ ਵਿਚ ਮੇਰਾ ਸੁਆਗਤ ਕੀਤਾ ਜਾਵੇਗਾ। ਨਾਲੇ ਮੇਰੇ ਭਰਾ ਨੇ ਕਿਹਾ ਕਿ ਉਹ ਮੇਰੀ ਆਰਥਿਕ ਤੌਰ ʼਤੇ ਮਦਦ ਕਰੇਗਾ। ਸੋ 10 ਸਾਲ ਆਪਣੇ ਮਾਪਿਆਂ ਤੋਂ ਦੂਰ ਰਹਿ ਕੇ ਮੈਂ ਘਰ ਵਾਪਸ ਮੁੜਿਆ ਸੀ। ਘਰ ਵਿਚ ਮੇਰਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕੀਤਾ ਗਿਆ। ਮੰਮੀ ਨੇ ਕਿਹਾ: “ਯਹੋਵਾਹ, ਤੇਰਾ ਸ਼ੁਕਰ ਹੈ।” ਜਦੋਂ ਪਿਤਾ ਜੀ ਸ਼ਾਮ ਨੂੰ ਘਰ ਆਏ, ਤਾਂ ਉਨ੍ਹਾਂ ਨੇ ਕਿਹਾ: “ਯਹੋਵਾਹ ਤੇਰੀ ਮਦਦ ਕਰੇਗਾ।” ਉਨ੍ਹਾਂ ਨੇ ਪੂਰੇ ਪਰਿਵਾਰ ਨਾਲ ਮਿਲ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਉਹ ਹੁਣ ਮੇਰੀ ਮਦਦ ਕਰੇ ਕਿਉਂਕਿ ਮੈਂ ਉਸ ਦੀ ਇੱਛਾ ਪੂਰੀ ਕਰਨ ਲਈ ਵਾਪਸ ਮੁੜ ਆਇਆ ਸੀ।
ਖ਼ਰਾਬ ਕੀਤੇ ਸਮੇਂ ਦੀ ਭਰਪਾਈ
ਮੈਂ ਦੁਬਾਰਾ ਤੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਛੇਤੀ ਤਰੱਕੀ ਕੀਤੀ। ਮੈਂ 24 ਅਪ੍ਰੈਲ 1988 ਵਿਚ ਬਪਤਿਸਮਾ ਲੈ ਲਿਆ। ਜਲਦੀ ਹੀ ਮੈਂ ਬਹੁਤ ਜੋਸ਼ ਨਾਲ ਪ੍ਰਚਾਰ ਕਰਨ ਲੱਗ ਪਿਆ। 1 ਨਵੰਬਰ 1989 ਵਿਚ ਮੈਂ ਪਾਇਨੀਅਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 1995 ਵਿਚ ਮੈਨੂੰ ਨਾਈਜੀਰੀਆ ਵਿਚ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਦੀ 10ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਫਿਰ ਜੁਲਾਈ 1998 ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਦੀਆਂ ਅਲੱਗ-ਅਲੱਗ ਮੰਡਲੀਆਂ ਦਾ ਦੌਰਾ ਕਰਨ ਲਈ ਚੁਣਿਆ ਗਿਆ। ਇਕ ਸਾਲ ਬਾਅਦ ਮੇਰਾ ਰੂਥ ਨਾਲ ਵਿਆਹ ਹੋ ਗਿਆ ਅਤੇ ਉਹ ਵੀ ਮੇਰੇ ਨਾਲ ਸੇਵਾ ਕਰਨ ਲੱਗ ਪਈ।
ਮੇਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਸੱਚਾਈ ਵਿਚ ਤਰੱਕੀ ਕੀਤੀ। ਮੇਰੇ ਜਿਨ੍ਹਾਂ ਭਰਾਵਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਸੀ, ਉਨ੍ਹਾਂ ਵਿੱਚੋਂ ਇਕ ਜਣੇ ਨੇ ਦੁਬਾਰਾ ਸੱਚੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਪਤਿਸਮਾ ਲੈ ਲਿਆ। ਮੈਂ ਖ਼ੁਸ਼ ਹਾਂ ਕਿ ਮੇਰੇ ਪਿਤਾ ਜੀ ਨੇ ਸਾਨੂੰ ਸੱਚਾਈ ਵਿਚ ਵਾਪਸ ਆਉਂਦਿਆਂ ਦੇਖਿਆ। ਉਹ ਸਹਾਇਕ ਸੇਵਕ ਸੀ ਜਿਨ੍ਹਾਂ ਨੇ ਆਪਣੀ ਮੌਤ ਤਕ ਖ਼ੁਸ਼ੀ ਨਾਲ ਸੇਵਾ ਕੀਤੀ। 1993 ਵਿਚ 75 ਸਾਲਾਂ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ। ਮੰਮੀ ਜੀ ਲੀਸ਼ਾ ਵਿਚ ਜੋਸ਼ ਨਾਲ ਸੇਵਾ ਕਰ ਰਹੇ ਹਨ।
ਮੈਂ ਧਨ-ਦੌਲਤ ਦੀ ਭਾਲ ਵਿਚ ਯੂਰਪ, ਏਸ਼ੀਆ ਅਤੇ ਅਫ਼ਰੀਕਾ ਦੇ 16 ਦੇਸ਼ਾਂ ਵਿਚ ਸਫ਼ਰ ਕੀਤਾ। ਨਤੀਜੇ ਵਜੋਂ, ਮੈਂ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ। (1 ਤਿਮੋਥਿਉਸ 6:9, 10) ਜਦੋਂ ਮੈਂ ਆਪਣੀ ਪਿਛਲੀ ਜ਼ਿੰਦਗੀ ʼਤੇ ਝਾਤ ਮਾਰਦਾ ਹਾਂ, ਤਾਂ ਮੈਨੂੰ ਪਛਤਾਵਾ ਹੁੰਦਾ ਹੈ ਕਿ ਮੈਂ ਨਸ਼ੇ ਅਤੇ ਅਨੈਤਿਕ ਜ਼ਿੰਦਗੀ ਜੀਉਣ ਵਿਚ ਕਿੰਨਾ ਸਮਾਂ ਖ਼ਰਾਬ ਕੀਤਾ। ਮੈਨੂੰ ਪਛਤਾਵਾ ਹੈ ਕਿ ਮੈਂ ਯਹੋਵਾਹ ਪਰਮੇਸ਼ੁਰ ਅਤੇ ਆਪਣੇ ਪਰਿਵਾਰ ਦਾ ਕਿੰਨਾ ਦਿਲ ਦੁਖਾਇਆ ਹੈ। ਪਰ ਮੈਂ ਸ਼ੁਕਰ ਕਰਦਾ ਹਾਂ ਕਿ ਜੀਉਂਦੇ ਜੀ ਮੇਰੀ ਅਕਲ ਟਿਕਾਣੇ ਆ ਗਈ। ਮੈਂ ਯਹੋਵਾਹ ਦੇ ਵਫ਼ਾਦਾਰ ਰਹਿਣ ਅਤੇ ਹਮੇਸ਼ਾ ਲਈ ਉਸ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ।