ਫੋਟੋਆਂ, ਰੰਗ-ਬਰੰਗੀਆਂ ਤਸਵੀਰਾਂ ਅਤੇ ਅਲੱਗ-ਅਲੱਗ ਤਰ੍ਹਾਂ ਦੇ ਵੀਡੀਓ ਰਾਹੀਂ ਬਾਈਬਲ ਜ਼ਮਾਨੇ ਦੀਆਂ ਕਈ ਗੱਲਾਂ ਦਿਖਾਈਆਂ ਗਈਆਂ ਹਨ।
ਬੈਤਫ਼ਗਾ, ਜ਼ੈਤੂਨ ਪਹਾੜ ਅਤੇ ਯਰੂਸ਼ਲਮ
ਇਸ ਛੋਟੀ ਜਿਹੀ ਵੀਡੀਓ ਵਿਚ ਪੂਰਬ ਤੋਂ ਯਰੂਸ਼ਲਮ ਸ਼ਹਿਰ ਨੂੰ ਜਾਂਦਾ ਰਾਹ ਦਿਖਾਇਆ ਗਿਆ ਹੈ। ਇਹ ਰਾਹ ਅੱਜ ਦੇ-ਏਟੂਰ ਪਿੰਡ, ਜੋ ਸ਼ਾਇਦ ਬਾਈਬਲ ਜ਼ਮਾਨੇ ਦੇ ਬੈਤਫ਼ਗਾ, ਤੋਂ ਸ਼ੁਰੂ ਹੋ ਕੇ ਜ਼ੈਤੂਨ ਪਹਾੜ ਦੀ ਇਕ ਉੱਚੀ ਜਗ੍ਹਾ ਤਕ ਪਹੁੰਚਦਾ ਹੈ। ਬੈਥਨੀਆ ਪਿੰਡ ਬੈਤਫ਼ਗਾ ਦੇ ਪੂਰਬ ਵੱਲ ਪੈਂਦਾ ਹੈ ਅਤੇ ਬੈਤਫ਼ਗਾ ਪਿੰਡ ਜ਼ੈਤੂਨ ਪਹਾੜ ਦੀ ਪੂਰਬੀ ਢਲਾਣ ʼਤੇ ਹੈ। ਜਦੋਂ ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਜਾਂਦੇ ਸੀ, ਤਾਂ ਉਹ ਜ਼ਿਆਦਾਤਰ ਰਾਤ ਨੂੰ ਬੈਥਨੀਆ ਵਿਚ ਹੀ ਰੁਕਦੇ ਸੀ। ਹੁਣ ਇਸ ਜਗ੍ਹਾ ʼਤੇ ਅਲ-ਅਜ਼ਾਰੀਏਹ (ਏਲੀ ਏਜ਼ਰਰੀਆ) ਨਾਂ ਦਾ ਕਸਬਾ ਹੈ ਅਤੇ ਅਰਬੀ ਵਿਚ ਇਸ ਦਾ ਮਤਲਬ ਹੈ “ਲਾਜ਼ਰ ਦੀ ਜਗ੍ਹਾ।” ਬੇਸ਼ੱਕ ਯਿਸੂ ਮਾਰਥਾ, ਮਰੀਅਮ ਅਤੇ ਲਾਜ਼ਰ ਦੇ ਘਰ ਵਿਚ ਰੁਕਦਾ ਹੋਣਾ। (ਮੱਤੀ 21:17; ਮਰ 11:11; ਲੂਕਾ 21:37; ਯੂਹੰ 11:1) ਜਦੋਂ ਯਿਸੂ ਇਨ੍ਹਾਂ ਦੇ ਘਰ ਤੋਂ ਯਰੂਸ਼ਲਮ ਜਾਂਦਾ ਹੋਣਾ, ਤਾਂ ਉਹ ਸ਼ਾਇਦ ਵੀਡੀਓ ਵਿਚ ਦਿਖਾਏ ਰਾਹ ਤੋਂ ਹੀ ਜਾਂਦਾ ਹੋਣਾ। ਜਦੋਂ ਯਿਸੂ 9 ਨੀਸਾਨ 33 ਈਸਵੀ ਨੂੰ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਜ਼ੈਤੂਨ ਪਹਾੜ ਨੂੰ ਪਾਰ ਕਰ ਕੇ ਯਰੂਸ਼ਲਮ ਆਇਆ ਸੀ, ਤਾਂ ਉਹ ਸ਼ਾਇਦ ਬੈਤਫ਼ਗਾ ਪਿੰਡ ਤੋਂ ਯਰੂਸ਼ਲਮ ਸ਼ਹਿਰ ਨੂੰ ਇਸੇ ਰਸਤੇ ਤੋਂ ਆਇਆ ਹੋਣਾ।
ਬੈਥਨੀਆ ਤੋਂ ਬੈਤਫ਼ਗਾ ਨੂੰ ਜਾਂਦਾ ਰਾਹ
ਬੈਤਫ਼ਗਾ
ਜ਼ੈਤੂਨ ਪਹਾੜ
ਕਿਦਰੋਨ ਘਾਟੀ
ਮੰਦਰ ਦਾ ਥੜ੍ਹਾ
ਪੈਰ ਦੀ ਅੱਡੀ ਵਿਚ ਕਿੱਲ
ਇਸ ਤਸਵੀਰ ਵਿਚ ਇਨਸਾਨ ਦੀ ਅੱਡੀ ਵਿਚ ਲੋਹੇ ਦਾ 4.5 ਇੰਚ (11.5 ਸੈਂਟੀਮੀਟਰ) ਲੰਬਾ ਕਿੱਲ ਠੋਕਿਆ ਦਿਖਾਇਆ ਗਿਆ ਹੈ। ਪਰ ਇਹ ਅਸਲੀ ਨਹੀਂ, ਸਗੋਂ ਅਸਲ ਦਾ ਹੂ-ਬਹੂ ਨਮੂਨਾ ਤਿਆਰ ਕੀਤਾ ਗਿਆ ਹੈ। ਅਸਲੀ ਅੱਡੀ 1968 ਵਿਚ ਉੱਤਰੀ ਯਰੂਸ਼ਲਮ ਦੇ ਖੰਡਰਾਂ ਦੀ ਖੁਦਾਈ ਕਰਦਿਆਂ ਮਿਲੀ ਸੀ ਅਤੇ ਇਹ ਰੋਮੀ ਜ਼ਮਾਨੇ ਦੀ ਹੈ। ਪੁਰਾਤੱਤਵ-ਵਿਗਿਆਨੀਆਂ ਵੱਲੋਂ ਪੇਸ਼ ਕੀਤੇ ਇਸ ਸਬੂਤ ਤੋਂ ਪਤਾ ਲੱਗਦਾ ਹੈ ਕਿ ਕਿਸੇ ਮੁਜਰਮ ਨੂੰ ਸੂਲ਼ੀ ʼਤੇ ਟੰਗਣ ਲਈ ਲੋਹੇ ਦੇ ਕਿੱਲ ਇਸਤੇਮਾਲ ਕੀਤੇ ਜਾਂਦੇ ਸਨ। ਸ਼ਾਇਦ ਰੋਮੀ ਫ਼ੌਜੀਆਂ ਨੇ ਵੀ ਯਿਸੂ ਨੂੰ ਸੂਲ਼ੀ ʼਤੇ ਟੰਗਣ ਲਈ ਇਹੋ ਜਿਹੇ ਕਿੱਲ ਇਸਤੇਮਾਲ ਕੀਤੇ ਹੋਣੇ। ਜਦੋਂ ਕਿਸੇ ਦੀ ਲਾਸ਼ ਦਾ ਮਾਸ ਗਲ਼-ਸੜ ਜਾਂਦਾ ਸੀ, ਤਾਂ ਉਸ ਦੀਆਂ ਹੱਡੀਆਂ ਪੱਥਰ ਦੇ ਡੱਬੇ ਵਿਚ ਰੱਖੀਆਂ ਜਾਂਦੀਆ ਸਨ। ਇਹ ਅਸਲੀ ਅੱਡੀ ਇਹੋ ਜਿਹੇ ਪੱਥਰ ਦੇ ਡੱਬੇ ਵਿੱਚੋਂ ਮਿਲੀ ਸੀ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕਾਂ ਦੀਆਂ ਲਾਸ਼ਾਂ ਨੂੰ ਸੂਲ਼ੀ ਤੋਂ ਲਾਹ ਕੇ ਦਫ਼ਨਾਇਆ ਵੀ ਜਾਂਦਾ ਸੀ।—ਮੱਤੀ 27:35.