ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾ
    ਪਹਿਰਾਬੁਰਜ—2008 | ਜੁਲਾਈ 15
    • ਖ਼ਮੀਰ ਦਾ ਦ੍ਰਿਸ਼ਟਾਂਤ

      9, 10. (ੳ) ਖ਼ਮੀਰ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਹੜੀ ਗੱਲ ਉੱਤੇ ਜ਼ੋਰ ਦਿੱਤਾ ਸੀ? (ਅ) ਬਾਈਬਲ ਵਿਚ ਆਮ ਕਰਕੇ ਖ਼ਮੀਰ ਕਿਸ ਚੀਜ਼ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਅਤੇ ਅਸੀਂ ਹੁਣ ਕਿਹੜੇ ਸਵਾਲ ਉੱਤੇ ਚਰਚਾ ਕਰਾਂਗੇ?

      9 ਯਿਸੂ ਨੇ ਆਪਣੇ ਅਗਲੇ ਦ੍ਰਿਸ਼ਟਾਂਤ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਵਾਧਾ ਹਮੇਸ਼ਾ ਦੇਖਿਆ ਨਹੀਂ ਜਾ ਸਕਦਾ। ਉਸ ਨੇ ਕਿਹਾ: “ਸੁਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।” (ਮੱਤੀ 13:33) ਇਸ ਦ੍ਰਿਸ਼ਟਾਂਤ ਵਿਚ ਖ਼ਮੀਰ ਕਿਸ ਨੂੰ ਦਰਸਾਉਂਦਾ ਹੈ ਅਤੇ ਪਰਮੇਸ਼ੁਰ ਦੇ ਰਾਜ ਦੇ ਵਾਧੇ ਦੇ ਸੰਬੰਧ ਵਿਚ ਇਸ ਦਾ ਕੀ ਮਤਲਬ ਹੈ?

      10 ਬਾਈਬਲ ਵਿਚ ਖ਼ਮੀਰ ਅਕਸਰ ਪਾਪ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਪੌਲੁਸ ਰਸੂਲ ਨੇ ਕੁਰਿੰਥੁਸ ਸ਼ਹਿਰ ਦੀ ਕਲੀਸਿਯਾ ਵਿਚ ਇਕ ਭਰਾ ਦੇ ਪਾਪ ਬਾਰੇ ਗੱਲ ਕਰਦੇ ਹੋਏ ਖ਼ਮੀਰ ਦਾ ਜ਼ਿਕਰ ਕੀਤਾ ਸੀ। (1 ਕੁਰਿੰ. 5:6-⁠8) ਕੀ ਯਿਸੂ ਨੇ ਦ੍ਰਿਸ਼ਟਾਂਤ ਵਿਚ ਖ਼ਮੀਰ ਕਿਸੇ ਬੁਰੇ ਪ੍ਰਭਾਵ ਨੂੰ ਦਰਸਾਉਣ ਲਈ ਵਰਤਿਆ ਸੀ?

      11. ਪ੍ਰਾਚੀਨ ਇਸਰਾਏਲ ਵਿਚ ਖ਼ਮੀਰ ਨੂੰ ਕੀ ਕਰਨ ਲਈ ਵਰਤਿਆ ਜਾਂਦਾ ਸੀ?

      11 ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਤਿੰਨ ਗੱਲਾਂ ਯਾਦ ਰੱਖਣ ਦੀ ਲੋੜ ਹੈ। ਪਹਿਲੀ ਗੱਲ, ਭਾਵੇਂ ਕਿ ਯਹੋਵਾਹ ਨੇ ਪਸਾਹ ਦੇ ਤਿਉਹਾਰ ਦੇ ਸਮੇਂ ਦੌਰਾਨ ਖ਼ਮੀਰ ਦੀ ਵਰਤੋਂ ਮਨ੍ਹਾ ਕੀਤੀ ਸੀ, ਪਰ ਹੋਰਨਾਂ ਮੌਕਿਆਂ ਤੇ ਉਸ ਨੇ ਚੜ੍ਹਾਵਿਆਂ ਵਿਚ ਖ਼ਮੀਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਯਹੋਵਾਹ ਵੱਲੋਂ ਮਿਲੀਆਂ ਅਨੇਕ ਬਰਕਤਾਂ ਲਈ ਧੰਨਵਾਦ ਕਰਨ ਲਈ ਇਸਰਾਏਲੀ ਆਪਣੀ ਮਰਜ਼ੀ ਨਾਲ ਚੜ੍ਹਾਵੇ ਚੜ੍ਹਾਉਂਦੇ ਸਨ। ਇਨ੍ਹਾਂ ਚੜ੍ਹਾਵਿਆਂ ਵਿਚ ਖ਼ਮੀਰ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਇਹ ਵੱਡੀ ਖ਼ੁਸ਼ੀ ਦੇ ਮੌਕੇ ਹੁੰਦੇ ਸਨ।​—⁠ਲੇਵੀ. 7:11-15.

      12. ਸਮਝਾਓ ਕਿ ਬਾਈਬਲ ਵਿਚ ਇੱਕੋ ਚੀਜ਼ ਨਾਲ ਵੱਖਰੀਆਂ-ਵੱਖਰੀਆਂ ਚੀਜ਼ਾਂ ਕਿਵੇਂ ਦਰਸਾਈਆਂ ਜਾ ਸਕਦੀ ਹਨ।

      12 ਦੂਜੀ ਗੱਲ, ਭਾਵੇਂ ਬਾਈਬਲ ਵਿਚ ਕਿਸੇ ਚੀਜ਼ ਨੂੰ ਬੁਰੀ ਗੱਲ ਦਰਸਾਉਣ ਲਈ ਵਰਤਿਆ ਜਾਂਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸੇ ਚੀਜ਼ ਨੂੰ ਕੋਈ ਚੰਗੀ ਚੀਜ਼ ਦਰਸਾਉਣ ਲਈ ਨਹੀਂ ਵਰਤਿਆ ਜਾ ਸਕਦਾ। ਮਿਸਾਲ ਲਈ, 1 ਪਤਰਸ 5:8 ਵਿਚ ਇਹ ਸਮਝਾਉਣ ਲਈ ਕਿ ਸ਼ਤਾਨ ਖ਼ਤਰਨਾਕ ਤੇ ਵਹਿਸ਼ੀ ਹੈ, ਉਸ ਦੀ ਤੁਲਨਾ ਇਕ ਸ਼ੇਰ ਨਾਲ ਕੀਤੀ ਗਈ ਹੈ। ਪਰ ਪਰਕਾਸ਼ ਦੀ ਪੋਥੀ 5:5 ਵਿਚ ਯਿਸੂ ਦੀ ਵੀ ਤੁਲਨਾ ਇਕ ਸ਼ੇਰ ਨਾਲ ਕੀਤੀ ਗਈ ਹੈ​—⁠“ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ।” ਯਿਸੂ ਦੀ ਤੁਲਨਾ ਸ਼ੇਰ ਨਾਲ ਇਸ ਲਈ ਕੀਤੀ ਗਈ ਹੈ ਕਿਉਂਕਿ ਉਹ ਨਿਆਂ ਕਰਨ ਤੋਂ ਡਰਦਾ ਨਹੀਂ।

      13. ਖ਼ਮੀਰ ਦੇ ਦ੍ਰਿਸ਼ਟਾਂਤ ਤੋਂ ਲੋਕਾਂ ਦੇ ਦਿਲਾਂ ਵਿਚ ਸੱਚਾਈ ਦੇ ਬੀਆਂ ਦੇ ਪੁੰਗਰਨ ਬਾਰੇ ਕੀ ਪਤਾ ਲੱਗਦਾ ਹੈ?

      13 ਤੀਜੀ ਗੱਲ, ਯਿਸੂ ਦੇ ਦ੍ਰਿਸ਼ਟਾਂਤ ਵਿਚ ਉਸ ਨੇ ਇਹ ਨਹੀਂ ਸੀ ਕਿਹਾ ਕਿ ਖ਼ਮੀਰ ਆਟੇ ਨੂੰ ਖ਼ਰਾਬ ਕਰਦਾ ਹੈ। ਉਸ ਨੇ ਸਿਰਫ਼ ਆਟੇ ਵਿਚ ਖ਼ਮੀਰ ਰਲਾਉਣ ਬਾਰੇ ਗੱਲ ਕੀਤੀ ਸੀ। ਰੋਟੀ ਪਕਾਉਣ ਤੋਂ ਪਹਿਲਾਂ ਤੀਵੀਂ ਨੇ ਜਾਣ-ਬੁੱਝ ਕੇ ਆਟੇ ਵਿਚ ਖ਼ਮੀਰ ਮਿਲਾਇਆ ਤੇ ਆਟੇ ਨੂੰ ਗੁੰਨ੍ਹਿਆ। ਇਸ ਲਈ ਆਟਾ ਖ਼ਮੀਰਾ ਹੁੰਦਾ ਦਿੱਸਦਾ ਨਹੀਂ। ਇਹ ਗੱਲ ਸਾਨੂੰ ਉਸ ਬੀਜਣ ਵਾਲੇ ਦਾ ਚੇਤਾ ਕਰਾਉਂਦੀ ਹੈ ਜੋ ਬੀ ਬੀਜ ਕੇ ਰਾਤ ਨੂੰ ਸੌਂ ਜਾਂਦਾ ਹੈ। ਯਿਸੂ ਨੇ ਕਿਹਾ ਕਿ “ਉਹ ਬੀ ਉੱਗ ਪਵੇ ਅਰ ਵਧੇ ਪਰ [ਬੀਜਣ ਵਾਲਾ] ਨਾ ਜਾਣੇ ਕਿਸ ਤਰਾਂ।” (ਮਰ. 4:27) ਇਹ ਗੱਲ ਕਿੰਨੇ ਵਧੀਆ ਤਰੀਕੇ ਨਾਲ ਦਰਸਾਉਂਦੀ ਹੈ ਕਿ ਜਦ ਸੱਚਾਈ ਦੇ ਬੀ ਲੋਕਾਂ ਦੇ ਦਿਲਾਂ ਵਿਚ ਪੁੰਗਰਦੇ ਹਨ, ਤਾਂ ਇਸ ਵਾਧੇ ਨੂੰ ਅੱਖੀਂ ਨਹੀਂ ਦੇਖਿਆ ਜਾ ਸਕਦਾ। ਭਾਵੇਂ ਸ਼ੁਰੂ-ਸ਼ੁਰੂ ਵਿਚ ਸਾਨੂੰ ਵਾਧਾ ਨਜ਼ਰ ਨਾ ਆਵੇ, ਪਰ ਫਿਰ ਸਮੇਂ ਦੇ ਬੀਤਣ ਨਾਲ ਨਤੀਜੇ ਤੋਂ ਵਾਧੇ ਦਾ ਪਤਾ ਲੱਗਦਾ ਹੈ।

      14. ਇਹ ਗੱਲ ਕਿ ਖ਼ਮੀਰ ਸਾਰੇ ਆਟੇ ਨੂੰ ਫੁਲਾਉਂਦਾ ਹੈ, ਪ੍ਰਚਾਰ ਦੇ ਕੰਮ ਬਾਰੇ ਕੀ ਦਰਸਾਉਂਦੀ ਹੈ?

      14 ਇਹ ਵਾਧਾ ਦੁਨੀਆਂ ਭਰ ਵਿਚ ਹੋ ਰਿਹਾ ਹੈ ਤੇ ਖ਼ਮੀਰ ਦੇ ਦ੍ਰਿਸ਼ਟਾਂਤ ਵਿਚ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਖ਼ਮੀਰ “ਤਿੰਨ ਸੇਰ ਆਟੇ” ਵਿਚ ਗੁੰਨ੍ਹਿਆ ਗਿਆ ਤੇ ਸਾਰਾ ਆਟਾ ਖ਼ਮੀਰਾ ਹੋ ਗਿਆ। (ਲੂਕਾ 13:21) ਜਿਵੇਂ ਖ਼ਮੀਰ ਆਟੇ ਨੂੰ ਫੁਲਾਉਂਦਾ ਹੈ ਉਸੇ ਤਰ੍ਹਾਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਅੱਜ “ਧਰਤੀ ਦੇ ਬੰਨੇ ਤੀਕੁਰ” ਕੀਤਾ ਜਾ ਰਿਹਾ ਹੈ, ਜਿਸ ਕਾਰਨ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋ ਰਿਹਾ ਹੈ। (ਰਸੂ. 1:8; ਮੱਤੀ 24:14) ਇਸ ਸ਼ਾਨਦਾਰ ਵਾਧੇ ਵਿਚ ਹਿੱਸਾ ਲੈਣਾ ਕਿੱਡਾ ਵੱਡਾ ਸਨਮਾਨ ਹੈ!

  • ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾ
    ਪਹਿਰਾਬੁਰਜ—2008 | ਜੁਲਾਈ 15
    • 20, 21. (ੳ) ਅਸੀਂ ਯਿਸੂ ਦੇ ਦ੍ਰਿਸ਼ਟਾਂਤਾਂ ਤੋਂ ਵਾਧੇ ਬਾਰੇ ਕੀ ਸਿੱਖਿਆ ਹੈ? (ਅ) ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ?

      20 ਤਾਂ ਫਿਰ ਅਸੀਂ ਯਿਸੂ ਦੇ ਇਨ੍ਹਾਂ ਕੁਝ ਦ੍ਰਿਸ਼ਟਾਂਤਾਂ ਦੀ ਚਰਚਾ ਕਰ ਕੇ ਵਾਧੇ ਬਾਰੇ ਕੀ ਸਿੱਖਿਆ ਹੈ? ਪਹਿਲੀ ਗੱਲ ਇਹ ਹੈ ਕਿ ਰਾਈ ਦੇ ਦਾਣੇ ਦੇ ਵਾਧੇ ਵਾਂਗ ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਸੰਗਠਨ ਵਿਚ ਵਾਧਾ ਹੋ ਰਿਹਾ ਹੈ। ਪਰਮੇਸ਼ੁਰ ਦੇ ਕੰਮ ਵਿਚ ਤਰੱਕੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ! (ਯਸਾ. 54:17) ਇਸ ਦੇ ਨਾਲ-ਨਾਲ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ “ਛਾਇਆ ਵਿੱਚ ਵਸੇਰਾ” ਕੀਤਾ ਹੈ, ਉਨ੍ਹਾਂ ਨੂੰ ਸ਼ਤਾਨ ਤੇ ਉਸ ਦੀ ਦੁਸ਼ਟ ਦੁਨੀਆਂ ਤੋਂ ਰੱਖਿਆ ਮਿਲੀ ਹੈ। ਦੂਜੀ ਗੱਲ ਇਹ ਹੈ ਕਿ ਵਧਾਉਣ ਵਾਲਾ ਸਿਰਫ਼ ਯਹੋਵਾਹ ਪਰਮੇਸ਼ੁਰ ਹੈ। ਠੀਕ ਜਿਵੇਂ ਆਟੇ ਵਿਚ ਰਲਾਇਆ ਖ਼ਮੀਰ ਨਜ਼ਰ ਨਹੀਂ ਆਉਂਦਾ ਪਰ ਆਟੇ ਨੂੰ ਫੁਲਾ ਦਿੰਦਾ ਹੈ, ਤਿਵੇਂ ਸੱਚਾਈ ਵਿਚ ਹੋ ਰਿਹਾ ਵਾਧਾ ਕਿਵੇਂ ਹੁੰਦਾ ਹੈ ਪਤਾ ਨਹੀਂ ਲੱਗਦਾ ਪਰ ਹੁੰਦਾ ਜ਼ਰੂਰ ਹੈ। ਤੀਜੀ ਗੱਲ ਇਹ ਹੈ ਕਿ ਰਾਜ ਦਾ ਸੰਦੇਸ਼ ਸੁਣਨ ਵਾਲੇ ਸਾਰੇ ਯਿਸੂ ਦੇ ਚੇਲੇ ਨਹੀਂ ਬਣਦੇ। ਉਨ੍ਹਾਂ ਵਿੱਚੋਂ ਕੁਝ ਯਿਸੂ ਦੇ ਦ੍ਰਿਸ਼ਟਾਂਤ ਵਿਚਲੀਆਂ ਨਿਕੰਮੀਆਂ ਮੱਛੀਆਂ ਵਰਗੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ