-
ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾਪਹਿਰਾਬੁਰਜ—2008 | ਜੁਲਾਈ 15
-
-
ਜਾਲ ਦਾ ਦ੍ਰਿਸ਼ਟਾਂਤ
15, 16. (ੳ) ਜਾਲ ਦੇ ਦ੍ਰਿਸ਼ਟਾਂਤ ਦਾ ਸਾਰ ਦਿਓ। (ਅ) ਜਾਲ ਕਿਹੜੀ ਚੀਜ਼ ਨੂੰ ਦਰਸਾਉਂਦਾ ਹੈ ਅਤੇ ਇਸ ਦ੍ਰਿਸ਼ਟਾਂਤ ਵਿਚ ਕਿਹੜੀ ਗੱਲ ਸਮਝਾਈ ਗਈ ਹੈ?
15 ਯਿਸੂ ਦੇ ਚੇਲਿਆਂ ਦੀ ਗਿਣਤੀ ਨਾਲੋਂ ਉਨ੍ਹਾਂ ਦੇ ਗੁਣਾਂ ਦਾ ਮੁੱਲ ਵੱਧ ਹੈ। ਇਸ ਗੱਲ ਨੂੰ ਸਮਝਾਉਣ ਲਈ ਯਿਸੂ ਨੇ ਇਕ ਹੋਰ ਦ੍ਰਿਸ਼ਟਾਂਤ ਦਿੱਤਾ, ਇਹ ਸੀ ਜਾਲ ਦਾ ਦ੍ਰਿਸ਼ਟਾਂਤ। ਉਸ ਨੇ ਕਿਹਾ: “ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛ ਕੱਛ ਸਮੇਟ ਲਿਆਇਆ।”—ਮੱਤੀ 13:47.
16 ਇਹ ਜਾਲ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਨੂੰ ਦਰਸਾਉਂਦਾ ਹੈ ਜਿਸ ਕੰਮ ਦੁਆਰਾ ਭਾਂਤ-ਭਾਂਤ ਦੀਆਂ ਮੱਛੀਆਂ ਫੜੀਆਂ ਜਾ ਰਹੀਆਂ ਹਨ। ਯਿਸੂ ਨੇ ਅੱਗੇ ਕਿਹਾ: “ਸੋ ਜਾਂ ਉਹ [ਜਾਲ] ਭਰ ਗਿਆ ਤਾਂ ਲੋਕ ਕੰਢੇ ਉੱਤੇ ਖਿੱਚ ਕੇ ਲੈ ਆਏ ਅਤੇ ਬੈਠ ਕੇ ਖਰੀਆਂ ਨੂੰ ਭਾਂਡਿਆਂ ਵਿੱਚ ਜਮਾ ਕੀਤਾ ਅਤੇ ਨਿਕੰਮੀਆਂ ਨੂੰ ਪਰੇ ਸੁੱਟ ਦਿੱਤਾ। ਸੋ ਜੁਗ ਦੇ ਅੰਤ ਦੇ ਸਮੇ ਅਜਿਹਾ ਹੀ ਹੋਵੇਗਾ। ਦੂਤ ਨਿੱਕਲ ਆਉਣਗੇ ਅਤੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ ਅਰ ਇਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ।”—ਮੱਤੀ 13:48-50.
17. ਮੱਛੀਆਂ ਨੂੰ ਵੱਖਰਾ ਕਰਨ ਦਾ ਕੰਮ ਕਦੋਂ ਕੀਤਾ ਜਾਂਦਾ ਹੈ?
17 ਕੀ ਖਰੀਆਂ ਤੇ ਨਿਕੰਮੀਆਂ ਮੱਛੀਆਂ ਨੂੰ ਵੱਖ ਕਰਨ ਦਾ ਕੰਮ ਅਤੇ ਭੇਡਾਂ ਤੇ ਬੱਕਰੀਆਂ ਦਾ ਨਿਆਂ ਇੱਕੋ ਸਮੇਂ ਦੌਰਾਨ ਹੋਵੇਗਾ? (ਮੱਤੀ 25:31-33) ਨਹੀਂ, ਵੱਡੀ ਬਿਪਤਾ ਦੌਰਾਨ ਯਿਸੂ ਭੇਡਾਂ ਨੂੰ ਜ਼ਿੰਦਗੀ ਦੇਵੇਗਾ ਅਤੇ ਬੱਕਰੀਆਂ ਨੂੰ ਮੌਤ ਦੀ ਸਜ਼ਾ ਦੇਵੇਗਾ ਅਤੇ ਮੱਛੀਆਂ ਨੂੰ ਅੱਡ ਕਰਨ ਦਾ ਕੰਮ “ਜੁਗ ਦੇ ਅੰਤ ਦੇ ਸਮੇ” ਦੌਰਾਨ ਹੋਵੇਗਾ।a ਅਸੀਂ ਅੱਜ ਇਸ ਸਮੇਂ ਵਿਚ ਜੀ ਰਹੇ ਹਾਂ ਤੇ ਬਹੁਤ ਜਲਦ ਵੱਡੀ ਬਿਪਤਾ ਸ਼ੁਰੂ ਹੋਵੇਗੀ। ਤਾਂ ਫਿਰ ਮੱਛੀਆਂ ਨੂੰ ਵੱਖਰਾ ਕਰਨ ਦਾ ਕੰਮ ਅੱਜ ਕਿੱਦਾਂ ਕੀਤਾ ਜਾ ਰਿਹਾ ਹੈ?
18, 19. (ੳ) ਮੱਛੀਆਂ ਨੂੰ ਵੱਖਰਾ ਕਰਨ ਦਾ ਕੰਮ ਅੱਜ ਕਿੱਦਾਂ ਕੀਤਾ ਜਾ ਰਿਹਾ ਹੈ? (ਅ) ਨੇਕਦਿਲ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ? (ਸਫ਼ੇ 21 ਤੇ ਫੁਟਨੋਟ ਵੀ ਦੇਖੋ।)
18 ਅੱਜ ਲੱਖਾਂ ਹੀ ਮੱਛੀਆਂ ਦੁਨੀਆਂ ਦੇ ਲੋਕਾਂ ਦੇ ਸਮੁੰਦਰ ਵਿੱਚੋਂ ਨਿਕਲ ਕੇ ਯਹੋਵਾਹ ਪਰਮੇਸ਼ੁਰ ਦੇ ਸੰਗਠਨ ਵਿਚ ਆ ਰਹੀਆਂ ਹਨ। ਕੁਝ ਲੋਕ ਯਿਸੂ ਦੀ ਮੌਤ ਦੀ ਵਰ੍ਹੇਗੰਢ ਵਿਚ ਹਾਜ਼ਰ ਹੁੰਦੇ ਹਨ, ਕੁਝ ਸਾਡੀਆਂ ਮੀਟਿੰਗਾਂ ਵਿਚ ਆਉਂਦੇ ਹਨ ਅਤੇ ਕਈ ਸਾਡੇ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੁੰਦੇ ਹਨ। ਪਰ ਕੀ ਇਹ ਸਭ ਲੋਕ ਵਾਕਈ ਯਿਸੂ ਦੇ ਚੇਲੇ ਸਾਬਤ ਹੁੰਦੇ ਹਨ? ਇਹ ਸੱਚ ਹੈ ਕਿ ਉਨ੍ਹਾਂ ਨੂੰ ‘ਕੰਢੇ ਉੱਤੇ ਖਿੱਚ ਕੇ ਲੈ ਆਇਆ’ ਜਾਂਦਾ ਹੈ, ਪਰ ਯਿਸੂ ਦੱਸਦਾ ਹੈ ਕਿ ਉਨ੍ਹਾਂ ਵਿੱਚੋਂ ਸਿਰਫ਼ “ਖਰੀਆਂ” ਨੂੰ ਭਾਂਡਿਆਂ ਵਿੱਚ ਜਮਾ ਕੀਤਾ ਜਾਂਦਾ ਹੈ। ਇਹ ਖਰੀਆਂ ਮੱਛੀਆਂ ਯਿਸੂ ਦੇ ਸੱਚੇ ਚੇਲਿਆਂ ਨੂੰ ਦਰਸਾਉਂਦੀਆਂ ਹਨ ਅਤੇ ਭਾਂਡੇ ਸਾਡੀਆਂ ਮਸੀਹੀ ਕਲੀਸਿਯਾਵਾਂ ਨੂੰ ਦਰਸਾਉਂਦੇ ਹਨ। ਨਿਕੰਮੀਆਂ ਮੱਛੀਆਂ ਨੂੰ ਸੁੱਟਿਆ ਜਾਂਦਾ ਹੈ। ਅਖ਼ੀਰ ਵਿਚ ਇਨ੍ਹਾਂ ਨੂੰ ਅੱਗ ਦੀ ਬਲਦੀ ਭੱਠੀ ਵਿਚ ਸੁੱਟਿਆ ਜਾਵੇਗਾ ਯਾਨੀ ਇਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ।
19 ਨਿਕੰਮੀਆਂ ਮੱਛੀਆਂ ਦੀ ਤੁਲਨਾ ਕਿਨ੍ਹਾਂ ਲੋਕਾਂ ਨਾਲ ਕੀਤੀ ਜਾ ਸਕਦੀ ਹੈ? ਉਹ ਲੋਕ ਜੋ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੇ ਸਨ, ਪਰ ਹੁਣ ਹਟ ਗਏ ਹਨ। ਨਾਲੇ ਉਹ ਵੀ ਜੋ ਸੱਚਾਈ ਵਿਚ ਜੰਮੇ-ਪਲੇ ਹਨ, ਪਰ ਯਿਸੂ ਦੇ ਚੇਲੇ ਬਣਨਾ ਨਹੀਂ ਚਾਹੁੰਦੇ। ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਥੋੜ੍ਹਾ ਚਿਰ ਯਹੋਵਾਹ ਦੀ ਭਗਤੀ ਕਰਨ ਤੋਂ ਬਾਅਦ ਉਸ ਤੋਂ ਮੂੰਹ ਮੋੜ ਲੈਂਦੇ ਹਨ।b (ਹਿਜ਼. 33:32, 33) ਪਰ ਇਹ ਬਹੁਤ ਹੀ ਜ਼ਰੂਰੀ ਹੈ ਕਿ ਨੇਕ ਦਿਲ ਲੋਕ ਜੋ ਸਦਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਨ, ਕਲੀਸਿਯਾਵਾਂ ਦੀ ਛਤਰ-ਛਾਇਆ ਹੇਠ ਰਹਿਣ।
-
-
ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾਪਹਿਰਾਬੁਰਜ—2008 | ਜੁਲਾਈ 15
-
-
20, 21. (ੳ) ਅਸੀਂ ਯਿਸੂ ਦੇ ਦ੍ਰਿਸ਼ਟਾਂਤਾਂ ਤੋਂ ਵਾਧੇ ਬਾਰੇ ਕੀ ਸਿੱਖਿਆ ਹੈ? (ਅ) ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ?
20 ਤਾਂ ਫਿਰ ਅਸੀਂ ਯਿਸੂ ਦੇ ਇਨ੍ਹਾਂ ਕੁਝ ਦ੍ਰਿਸ਼ਟਾਂਤਾਂ ਦੀ ਚਰਚਾ ਕਰ ਕੇ ਵਾਧੇ ਬਾਰੇ ਕੀ ਸਿੱਖਿਆ ਹੈ? ਪਹਿਲੀ ਗੱਲ ਇਹ ਹੈ ਕਿ ਰਾਈ ਦੇ ਦਾਣੇ ਦੇ ਵਾਧੇ ਵਾਂਗ ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਸੰਗਠਨ ਵਿਚ ਵਾਧਾ ਹੋ ਰਿਹਾ ਹੈ। ਪਰਮੇਸ਼ੁਰ ਦੇ ਕੰਮ ਵਿਚ ਤਰੱਕੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ! (ਯਸਾ. 54:17) ਇਸ ਦੇ ਨਾਲ-ਨਾਲ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ “ਛਾਇਆ ਵਿੱਚ ਵਸੇਰਾ” ਕੀਤਾ ਹੈ, ਉਨ੍ਹਾਂ ਨੂੰ ਸ਼ਤਾਨ ਤੇ ਉਸ ਦੀ ਦੁਸ਼ਟ ਦੁਨੀਆਂ ਤੋਂ ਰੱਖਿਆ ਮਿਲੀ ਹੈ। ਦੂਜੀ ਗੱਲ ਇਹ ਹੈ ਕਿ ਵਧਾਉਣ ਵਾਲਾ ਸਿਰਫ਼ ਯਹੋਵਾਹ ਪਰਮੇਸ਼ੁਰ ਹੈ। ਠੀਕ ਜਿਵੇਂ ਆਟੇ ਵਿਚ ਰਲਾਇਆ ਖ਼ਮੀਰ ਨਜ਼ਰ ਨਹੀਂ ਆਉਂਦਾ ਪਰ ਆਟੇ ਨੂੰ ਫੁਲਾ ਦਿੰਦਾ ਹੈ, ਤਿਵੇਂ ਸੱਚਾਈ ਵਿਚ ਹੋ ਰਿਹਾ ਵਾਧਾ ਕਿਵੇਂ ਹੁੰਦਾ ਹੈ ਪਤਾ ਨਹੀਂ ਲੱਗਦਾ ਪਰ ਹੁੰਦਾ ਜ਼ਰੂਰ ਹੈ। ਤੀਜੀ ਗੱਲ ਇਹ ਹੈ ਕਿ ਰਾਜ ਦਾ ਸੰਦੇਸ਼ ਸੁਣਨ ਵਾਲੇ ਸਾਰੇ ਯਿਸੂ ਦੇ ਚੇਲੇ ਨਹੀਂ ਬਣਦੇ। ਉਨ੍ਹਾਂ ਵਿੱਚੋਂ ਕੁਝ ਯਿਸੂ ਦੇ ਦ੍ਰਿਸ਼ਟਾਂਤ ਵਿਚਲੀਆਂ ਨਿਕੰਮੀਆਂ ਮੱਛੀਆਂ ਵਰਗੇ ਹਨ।
-
-
ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾਪਹਿਰਾਬੁਰਜ—2008 | ਜੁਲਾਈ 15
-
-
a ਭਾਵੇਂ ਕਿ ਮੱਤੀ 13:39-43 ਵਿਚ ਪ੍ਰਚਾਰ ਦੇ ਕੰਮ ਦੇ ਇਕ ਵੱਖਰੇ ਪਹਿਲੂ ਦੀ ਗੱਲ ਕੀਤੀ ਗਈ ਹੈ, ਪਰ ਇਸ ਦ੍ਰਿਸ਼ਟਾਂਤ ਦੀ ਪੂਰਤੀ ਵੀ ਜਾਲ ਦੇ ਦ੍ਰਿਸ਼ਟਾਂਤ ਦੀ ਪੂਰਤੀ ਸਮੇਂ ਹੀ ਹੁੰਦੀ ਹੈ ਯਾਨੀ “ਜੁਗ ਦੇ ਅੰਤ ਦੇ ਸਮੇ” ਦੌਰਾਨ। ਇਸ ਸਮੇਂ ਦੌਰਾਨ ਮੱਛੀਆਂ ਯਾਨੀ ਲੋਕਾਂ ਨੂੰ ਵੱਖਰਾ ਕਰਨ ਦਾ ਕੰਮ ਜਾਰੀ ਰਹਿੰਦਾ ਹੈ, ਠੀਕ ਜਿਵੇਂ ਬੀ ਬੀਜਣ ਤੇ ਵਾਢੀ ਦਾ ਕੰਮ ਚੱਲਦਾ ਰਹਿੰਦਾ ਹੈ।—15 ਅਕਤੂਬਰ 2000 ਦੇ ਪਹਿਰਾਬੁਰਜ ਦੇ ਸਫ਼ੇ 25-26; ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਨਾਂ ਦੀ ਕਿਤਾਬ ਦੇ ਸਫ਼ੇ 178-181, ਪੈਰੇ 8-11.
-