ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
    • ਤਾੜਨਾ ਮਿਲਣ ਦੇ ਬਾਵਜੂਦ ਵਫ਼ਾਦਾਰ ਰਿਹਾ

      11. ਯਿਸੂ ਆਪਣੇ ਚੇਲਿਆਂ ਨਾਲ ਕਿੱਥੇ ਗਿਆ? (ਫੁਟਨੋਟ ਵੀ ਦੇਖੋ।)

      11 ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਆਪਣੇ ਰਸੂਲਾਂ ਅਤੇ ਕੁਝ ਚੇਲਿਆਂ ਨੂੰ ਕਫ਼ਰਨਾਹੂਮ ਤੋਂ ਉੱਤਰ ਵੱਲ ਇਕ ਲੰਬੇ ਸਫ਼ਰ ʼਤੇ ਲੈ ਗਿਆ। ਵਾਅਦਾ ਕੀਤੇ ਹੋਏ ਦੇਸ਼ ਦੀ ਉੱਤਰੀ ਹੱਦ ʼਤੇ ਬਰਫ਼ ਨਾਲ ਢਕਿਆ ਹਰਮੋਨ ਪਰਬਤ ਕਈ ਵਾਰ ਗਲੀਲ ਦੀ ਝੀਲ ਤੋਂ ਵੀ ਦਿਖਾਈ ਦਿੰਦਾ ਸੀ। ਯਿਸੂ ਤੇ ਉਸ ਦੇ ਚੇਲੇ ਕੈਸਰੀਆ ਫ਼ਿਲਿੱਪੀ ਦੇ ਨੇੜੇ ਉਚਾਈ ʼਤੇ ਵੱਸੇ ਪਿੰਡਾਂ ਨੂੰ ਜਾ ਰਹੇ ਸਨ ਜਿੱਥੋਂ ਹਰਮੋਨ ਪਰਬਤ ਨੇੜੇ ਹੀ ਸੀ।b ਇੱਥੋਂ ਵਾਅਦਾ ਕੀਤੇ ਹੋਏ ਦੇਸ਼ ਦਾ ਨਜ਼ਾਰਾ ਦਿਖਾਈ ਦਿੰਦਾ ਸੀ। ਇਸ ਖ਼ੂਬਸੂਰਤ ਜਗ੍ਹਾ ਤੇ ਯਿਸੂ ਨੇ ਆਪਣੇ ਚੇਲਿਆਂ ਤੋਂ ਇਕ ਅਹਿਮ ਸਵਾਲ ਪੁੱਛਿਆ।

      12, 13. (ੳ) ਯਿਸੂ ਕਿਉਂ ਜਾਣਨਾ ਚਾਹੁੰਦਾ ਸੀ ਕਿ ਲੋਕ ਉਸ ਬਾਰੇ ਕੀ ਸੋਚਦੇ ਸਨ? (ਅ) ਪਤਰਸ ਦੇ ਜਵਾਬ ਤੋਂ ਉਸ ਦੀ ਸੱਚੀ ਨਿਹਚਾ ਦਾ ਸਬੂਤ ਕਿਵੇਂ ਮਿਲਦਾ ਹੈ?

      12 ਯਿਸੂ ਨੇ ਪੁੱਛਿਆ: “ਲੋਕਾਂ ਮੁਤਾਬਕ ਮੈਂ ਕੌਣ ਹਾਂ?” ਕਲਪਨਾ ਕਰੋ ਕਿ ਪਤਰਸ ਯਿਸੂ ਵੱਲ ਬੜੇ ਗੌਹ ਨਾਲ ਤਕਦਾ ਹੋਇਆ ਸੋਚ ਰਿਹਾ ਹੈ ਕਿ ਉਸ ਦਾ ਮਾਲਕ ਕਿੰਨਾ ਦਇਆਵਾਨ ਅਤੇ ਬੁੱਧੀਮਾਨ ਹੈ। ਯਿਸੂ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਕੰਮਾਂ ਅਤੇ ਗੱਲਾਂ ਕਰਕੇ ਲੋਕਾਂ ਦਾ ਉਸ ਬਾਰੇ ਕੀ ਨਜ਼ਰੀਆ ਸੀ। ਯਿਸੂ ਦੇ ਚੇਲਿਆਂ ਨੇ ਜਵਾਬ ਵਿਚ ਦੱਸਿਆ ਕਿ ਲੋਕ ਉਸ ਦੇ ਬਾਰੇ ਕਿਹੜੀਆਂ ਗ਼ਲਤ ਧਾਰਣਾਵਾਂ ਰੱਖਦੇ ਸਨ। ਪਰ ਯਿਸੂ ਕੁਝ ਹੋਰ ਵੀ ਜਾਣਨਾ ਚਾਹੁੰਦਾ ਸੀ। ਕੀ ਉਸ ਦੇ ਕਰੀਬੀ ਚੇਲੇ ਵੀ ਉਸ ਬਾਰੇ ਇੱਦਾਂ ਹੀ ਸੋਚਦੇ ਸਨ? ਉਸ ਨੇ ਉਨ੍ਹਾਂ ਤੋਂ ਪੁੱਛਿਆ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?”​—ਲੂਕਾ 9:18-20.

  • ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
    • b ਉਹ ਸਾਰੇ ਜਣੇ ਗਲੀਲ ਦੀ ਝੀਲ, ਜੋ ਕਿ ਸਮੁੰਦਰ ਤਲ ਤੋਂ ਲਗਭਗ 700 ਫੁੱਟ ਥੱਲੇ ਹੈ, ਤੋਂ 50 ਕਿਲੋਮੀਟਰ (30 ਮੀਲ) ਤੁਰ ਕੇ ਬਹੁਤ ਹੀ ਸੋਹਣੇ ਇਲਾਕੇ ਵਿਚ ਗਏ। ਇਹ ਇਲਾਕਾ ਸਮੁੰਦਰੀ ਤਲ ਤੋਂ 1,150 ਫੁੱਟ ਦੀ ਉਚਾਈ ʼਤੇ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ