ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜਦੋ ਯਿਸੂ ਰਾਜ ਦੇ ਤੇਜ ਵਿਚ ਆਉਂਦਾ ਹੈ
    ਪਹਿਰਾਬੁਰਜ—1997 | ਮਈ 1
    • ਯਿਸੂ ਦੇ ਤੇਜਵਾਨ ਸਾਥੀ

      9. ਕੀ ਸਾਨੂੰ ਰੂਪਾਂਤਰਣ ਦਰਸ਼ਣ ਦੀ ਪੂਰਤੀ ਵਿਚ ਮੂਸਾ ਅਤੇ ਏਲੀਯਾਹ ਨੂੰ ਯਿਸੂ ਦੇ ਨਾਲ ਹੋਣ ਦੀ ਆਸ ਕਰਨੀ ਚਾਹੀਦੀ ਹੈ? ਵਿਆਖਿਆ ਕਰੋ।

      9 ਰੂਪਾਂਤਰਣ ਵਿਚ ਯਿਸੂ ਇਕੱਲਾ ਨਹੀਂ ਸੀ। ਮੂਸਾ ਅਤੇ ਏਲੀਯਾਹ ਉਸ ਨਾਲ ਦੇਖੇ ਗਏ ਸਨ। (ਮੱਤੀ 17:2, 3) ਕੀ ਉਹ ਸੱਚ-ਮੁੱਚ ਮੌਜੂਦ ਸਨ? ਜੀ ਨਹੀਂ, ਕਿਉਂਕਿ ਦੋਵੇਂ ਮਨੁੱਖ ਬਹੁਤ ਦੇਰ ਤੋਂ ਮਰ ਚੁੱਕੇ ਸਨ ਅਤੇ ਪੁਨਰ-ਉਥਾਨ ਦੀ ਉਡੀਕ ਕਰਦੇ ਹੋਏ ਮਿੱਟੀ ਵਿਚ ਸੁੱਤੇ ਹੋਏ ਸਨ। (ਉਪਦੇਸ਼ਕ ਦੀ ਪੋਥੀ 9:5, 10; ਇਬਰਾਨੀਆਂ 11:35) ਕੀ ਉਹ ਯਿਸੂ ਨਾਲ ਪੇਸ਼ ਹੋਣਗੇ ਜਦੋਂ ਉਹ ਸਵਰਗੀ ਤੇਜ ਵਿਚ ਆਉਂਦਾ ਹੈ? ਜੀ ਨਹੀਂ, ਕਿਉਂਕਿ ਮੂਸਾ ਅਤੇ ਏਲੀਯਾਹ ਮਾਨਵ ਲਈ ਸਵਰਗੀ ਉਮੀਦ ਦੇ ਖੁੱਲ੍ਹਣ ਤੋਂ ਪਹਿਲਾਂ ਜੀਉਂਦੇ ਸਨ। ਉਹ ਧਰਤੀ ਉੱਤੇ ‘ਧਰਮੀ ਦੇ ਜੀ ਉੱਠਣ’ ਵਿਚ ਸ਼ਾਮਲ ਹੋਣਗੇ। (ਰਸੂਲਾਂ ਦੇ ਕਰਤੱਬ 24:15) ਇਸ ਲਈ ਰੂਪਾਂਤਰਣ ਦਰਸ਼ਣ ਵਿਚ ਉਨ੍ਹਾਂ ਦਾ ਵਿਖਾਈ ਦੇਣਾ ਪ੍ਰਤੀਕਾਤਮਕ ਹੈ। ਕਿਸ ਦਾ ਪ੍ਰਤੀਕ?

  • ਜਦੋ ਯਿਸੂ ਰਾਜ ਦੇ ਤੇਜ ਵਿਚ ਆਉਂਦਾ ਹੈ
    ਪਹਿਰਾਬੁਰਜ—1997 | ਮਈ 1
    • 12. ਰੂਪਾਂਤਰਣ ਦੇ ਪ੍ਰਸੰਗ ਵਿਚ, ਮੂਸਾ ਅਤੇ ਏਲੀਯਾਹ ਕਿਨ੍ਹਾਂ ਨੂੰ ਚਿਤ੍ਰਿਤ ਕਰਦੇ ਹਨ?

      12 ਤਾਂ ਫਿਰ, ਰੂਪਾਂਤਰਣ ਦੇ ਪ੍ਰਸੰਗ ਵਿਚ ਮੂਸਾ ਅਤੇ ਏਲੀਯਾਹ ਕਿਸ ਦਾ ਪੂਰਵ-ਪਰਛਾਵਾਂ ਹਨ? ਲੂਕਾ ਕਹਿੰਦਾ ਕਿ ਉਹ “ਤੇਜ ਵਿੱਚ” ਯਿਸੂ ਨਾਲ ਵਿਖਾਈ ਦਿੱਤੇ। (ਲੂਕਾ 9:31) ਸਪਸ਼ਟ ਤੌਰ ਤੇ, ਉਹ ਉਨ੍ਹਾਂ ਮਸੀਹੀਆਂ ਦਾ ਪੂਰਵ-ਪਰਛਾਵਾਂ ਹਨ ਜੋ ਯਿਸੂ ਨਾਲ ‘ਸਾਂਝੇ ਅਧਿਕਾਰੀਆਂ’ ਵਜੋਂ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਹਨ ਅਤੇ ਜਿਨ੍ਹਾਂ ਨੇ ਸਿੱਟੇ ਵਜੋਂ ਉਹ ਦੇ ਨਾਲ ‘ਵਡਿਆਏ ਜਾਣ’ ਦੀ ਅਦਭੁਤ ਆਸ ਹਾਸਲ ਕੀਤੀ ਹੈ। (ਰੋਮੀਆਂ 8:17) ਪੁਨਰ-ਉਥਿਤ ਮਸਹ ਕੀਤੇ ਹੋਏ ਵਿਅਕਤੀ ਯਿਸੂ ਦੇ ਨਾਲ ਹੋਣਗੇ ਜਦੋਂ ਉਹ ਆਪਣੇ ਪਿਤਾ ਦੇ ਤੇਜ ਨਾਲ “ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ” ਦੇਣ ਆਵੇਗਾ।—ਮੱਤੀ 16:27.

      ਮੂਸਾ ਅਤੇ ਏਲੀਯਾਹ ਵਰਗੇ ਗਵਾਹ

      13. ਕਿਹੜੇ ਲੱਛਣ ਦਿਖਾਉਂਦੇ ਹਨ ਕਿ ਮੂਸਾ ਅਤੇ ਏਲੀਯਾਹ ਭਵਿੱਖ-ਸੂਚਕ ਰੂਪ ਵਿਚ ਯਿਸੂ ਦੇ ਮਸਹ ਕੀਤੇ ਹੋਏ ਤੇਜਵਾਨ ਸਾਂਝੇ ਅਧਕਾਰੀਆਂ ਨੂੰ ਠੀਕ ਚਿਤ੍ਰਿਤ ਕਰਦੇ ਹਨ?

      13 ਉੱਘੇ ਲੱਛਣ ਦਿਖਾਉਂਦੇ ਹਨ ਕਿ ਮੂਸਾ ਅਤੇ ਏਲੀਯਾਹ ਭਵਿੱਖ-ਸੂਚਕ ਰੂਪ ਵਿਚ ਯਿਸੂ ਦੇ ਮਸਹ ਕੀਤੇ ਹੋਏ ਸਾਂਝੇ ਅਧਕਾਰੀਆਂ ਨੂੰ ਠੀਕ ਚਿੱਤ੍ਰਿਤ ਕਰਦੇ ਹਨ। ਮੂਸਾ ਅਤੇ ਏਲੀਯਾਹ ਦੋਹਾਂ ਨੇ ਯਹੋਵਾਹ ਦੇ ਪ੍ਰਵਕਤਾ ਵਜੋਂ ਕਈਆਂ ਸਾਲਾਂ ਲਈ ਸੇਵਾ ਕੀਤੀ। ਦੋਹਾਂ ਨੇ ਇਕ ਰਾਜੇ ਦੇ ਕ੍ਰੋਧ ਦਾ ਸਾਮ੍ਹਣਾ ਕੀਤਾ। ਔਖੇ ਸਮੇਂ ਵਿਚ, ਦੋਹਾਂ ਨੂੰ ਵਿਦੇਸ਼ੀ ਪਰਿਵਾਰਾਂ ਤੋਂ ਸਹਾਰਾ ਮਿਲਿਆ। ਦੋਹਾਂ ਨੇ ਦਲੇਰੀ ਨਾਲ ਬਾਦਸ਼ਾਹਾਂ ਅੱਗੇ ਭਵਿੱਖਬਾਣੀ ਕੀਤੀ ਅਤੇ ਝੂਠੇ ਨਬੀਆਂ ਦੇ ਟਾਕਰੇ ਵਿਚ ਦ੍ਰਿੜ੍ਹ ਰਹੇ। ਮੂਸਾ ਅਤੇ ਏਲੀਯਾਹ ਦੋਹਾਂ ਨੇ ਸੀਨਈ ਪਹਾੜ (ਜੋ ਹੋਰੇਬ ਵੀ ਕਹਿਲਾਉਂਦਾ ਸੀ) ਉੱਤੇ ਯਹੋਵਾਹ ਦੀ ਤਾਕਤ ਦੇ ਪ੍ਰਦਰਸ਼ਨ ਦੇਖੇ। ਦੋਹਾਂ ਨੇ ਯਰਦਨ ਦੇ ਪੂਰਬੀ ਪਾਸੇ ਉੱਤਰ­ਗਾਮੀਆਂ ਨੂੰ ਨਿਯੁਕਤ ਕੀਤਾ। ਅਤੇ ਯਿਸੂ ਦੇ ਜੀਵਨਕਾਲ ਦੌਰਾਨ ਹੋਣ ਵਾਲੇ ਚਮਤਕਾਰਾਂ ਤੋਂ ਇਲਾਵਾ, ਮੂਸਾ (ਯਹੋਸ਼ੁਆ ਦੇ ਨਾਲ) ਅਤੇ ਏਲੀਯਾਹ (ਅਲੀਸ਼ਾ ਦੇ ਨਾਲ) ਦੇ ਸਮਿਆਂ ਨੇ ਸਭ ਤੋਂ ਵਧ ਚਮਤਕਾਰ ਦੇਖੇ।b

      14. ਮੂਸਾ ਅਤੇ ਏਲੀਯਾਹ ਵਾਂਗ, ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੇ ਪ੍ਰਵਕਤਾ ਵਜੋਂ ਕਿਸ ਤਰ੍ਹਾਂ ਸੇਵਾ ਕਰਦੇ ਰਹੇ ਹਨ?

      14 ਕੀ ਇਹ ਸਭ ਕੁਝ ਸਾਨੂੰ ਪਰਮੇਸ਼ੁਰ ਦੇ ਇਸਰਾਏਲ ਦਾ ਚੇਤਾ ਨਹੀਂ ਕਰਾਉਂਦਾ ਹੈ? ਵਾਕਈ, ਇਹ ਕਰਾਉਂਦਾ ਹੈ। ਯਿਸੂ ਨੇ ਆਪਣੇ ਵਫ਼ਾਦਾਰ ਪੈਰੋਕਾਰਾਂ ਨੂੰ ਕਿਹਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:19, 20) ਇਨ੍ਹਾਂ ਸ਼ਬਦਾਂ ਦੀ ਆਗਿਆ-ਪਾਲਣ ਕਰਦੇ ਹੋਏ, ਪੰਤੇਕੁਸਤ 33 ਸਾ.ਯੁ. ਤੋਂ ਲੈ ਕੇ ਹੁਣ ਤਕ, ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੇ ਪ੍ਰਵਕਤਾ ਵਜੋਂ ਸੇਵਾ ਕਰਦੇ ਰਹੇ ਹਨ। ਮੂਸਾ ਅਤੇ ਏਲੀਯਾਹ ਵਾਂਗ, ਇਨ੍ਹਾਂ ਨੇ ਰਾਜਿਆਂ ਦੇ ਕ੍ਰੋਧ ਦਾ ਸਾਮ੍ਹਣਾ ਕੀਤਾ ਹੈ ਅਤੇ ਉਨ੍ਹਾਂ ਨੂੰ ਗਵਾਹੀ ਦਿੱਤੀ ਹੈ। ਯਿਸੂ ਨੇ ਆਪਣੇ 12 ਰਸੂਲਾਂ ਨੂੰ ਕਿਹਾ: “ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੋ।” (ਮੱਤੀ 10:18) ਮਸੀਹੀ ਕਲੀਸਿਯਾ ਦੇ ਇਤਿਹਾਸ ਦੇ ਦੌਰਾਨ ਉਸ ਦੇ ਸ਼ਬਦ ਵਾਰ ਵਾਰ ਪੂਰੇ ਹੋਏ ਹਨ।—ਰਸੂਲਾਂ ਦੇ ਕਰਤੱਬ 25:6, 11, 12, 24-27; 26:3.

      15, 16. ਇਕ ਪਾਸੇ ਮਸਹ ਕੀਤੇ ਹੋਏ, ਤੇ ਦੂਜੇ ਪਾਸੇ ਮੂਸਾ ਅਤੇ ਏਲੀਯਾਹ ਦੋਹਾਂ ਵਿਚਕਾਰ ਕੀ ਸਮਾਨਤਾਵਾਂ ਹਨ (ੳ) ਸੱਚਾਈ ਲਈ ਨਿਡਰਤਾ ਨਾਲ ਡਟੇ ਰਹਿਣ ਦੇ ਮਾਮਲੇ ਵਿਚ? (ਅ) ਉਨ੍ਹਾਂ ਨੂੰ ਗ਼ੈਰ-ਇਸਰਾਏਲੀਆਂ ਤੋਂ ਮਦਦ ਮਿਲਣ ਦੇ ਸੰਬੰਧ ਵਿਚ?

      15 ਇਸ ਤੋਂ ਇਲਾਵਾ, ਮਸਹ ਕੀਤੇ ਹੋਏ ਮਸੀਹੀ ਮੂਸਾ ਅਤੇ ਏਲੀਯਾਹ ਦੀ ਤਰ੍ਹਾਂ ਨਿਡਰ ਹੁੰਦੇ ਹੋਏ ਧਾਰਮਿਕ ਝੂਠ ਦੇ ਵਿਰੁੱਧ ਸੱਚਾਈ ਲਈ ਡਟੇ ਰਹੇ ਹਨ। ਯਾਦ ਕਰੋ ਕਿ ਪੌਲੁਸ ਨੇ ਝੂਠੇ ਯਹੂਦੀ ਨਬੀ ਬਰਯੇਸੂਸ ਨੂੰ ਕਿਸ ਤਰ੍ਹਾਂ ਖੁਲ੍ਹਮਖੁਲ੍ਹਾ ਨਿੰਦਿਆ ਅਤੇ ਸਮਝਦਾਰੀ ਨਾਲ ਪਰ ਮਜ਼ਬੂਤੀ ਨਾਲ ਅਥੇਨੀਆਂ ਦੇ ਝੂਠੇ ਦੇਵਤਿਆਂ ਦਾ ਭੇਤ ਖੋਲ੍ਹਿਆ ਸੀ। (ਰਸੂਲਾਂ ਦੇ ਕਰਤੱਬ 13:6-12; 17:16, 22-31) ਇਹ ਵੀ ਯਾਦ ਕਰੋ, ਕਿ ਆਧੁਨਿਕ ਸਮਿਆਂ ਵਿਚ ਮਸਹ ਕੀਤੇ ਹੋਏ ਬਕੀਏ ਨੇ ਦਲੇਰੀ ਨਾਲ ਈਸਾਈ-ਜਗਤ ਦਾ ਭੇਤ ਖੋਲ੍ਹਿਆ ਹੈ ਅਤੇ ਅਜਿਹੀ ਗਵਾਹੀ ਨੇ ਈਸਾਈ-ਜਗਤ ਨੂੰ ਤੰਗ ਕੀਤਾ ਹੈ।—ਪਰਕਾਸ਼ ਦੀ ਪੋਥੀ 8:7-12.c

      16 ਜਦੋਂ ਮੂਸਾ ਫ਼ਿਰਊਨ ਦੇ ਕ੍ਰੋਧ ਤੋਂ ਭੱਜਾ, ਤਾਂ ਉਸ ਨੂੰ ਇਕ ਗ਼ੈਰ-ਇਸਰਾਏਲੀ ਰਊਏਲ, ਜੋ ਯਿਥਰੋ ਵੀ ਕਹਿਲਾਉਂਦਾ ਸੀ, ਦੇ ਘਰ ਪਨਾਹ ਮਿਲੀ। ਬਾਅਦ ਵਿਚ, ਮੂਸਾ ਨੂੰ ਰਊਏਲ ਤੋਂ ਲਾਹੇਵੰਦ ਪ੍ਰਬੰਧਕੀ ਸਲਾਹ ਮਿਲੀ, ਜਿਸ ਦੇ ਪੁੱਤਰ ਹੋਬਾਬ ਨੇ ਇਸਰਾਏਲ ਨੂੰ ਉਜਾੜ ਵਿੱਚੋਂ ਰਾਹ ਦਿਖਾਇਆ ਸੀ।d (ਕੂਚ 2:15-22; 18:5-27; ਗਿਣਤੀ 10:29) ਕੀ ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰਾਂ ਨੂੰ ਵੀ ਅਜਿਹੇ ਵਿਅਕਤੀਆਂ, ਜੋ ਪਰਮੇਸ਼ੁਰ ਦੇ ਇਸਰਾਏਲ ਦੇ ਮਸਹ ਕੀਤੇ ਹੋਏ ਮੈਂਬਰ ਨਹੀਂ ਹਨ, ਤੋਂ ਇਸੇ ਤਰ੍ਹਾਂ ਮਦਦ ਮਿਲੀ ਹੈ? ਜੀ ਹਾਂ, ਉਨ੍ਹਾਂ ਨੂੰ ‘ਹੋਰ ਭੇਡਾਂ’ ਦੀ “ਵੱਡੀ ਭੀੜ” ਤੋਂ ਸਮਰਥਨ ਮਿਲਿਆ ਹੈ, ਜੋ ਅੰਤ ਦਿਆਂ ਦਿਨਾਂ ਦੇ ਦੌਰਾਨ ਪ੍ਰਗਟ ਹੋਈ ਹੈ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16; ਯਸਾਯਾਹ 61:5) ਇਨ੍ਹਾਂ “ਭੇਡਾਂ” ਵੱਲੋਂ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਦਿੱਤੇ ਗਏ ਨਿੱਘੇ, ਪ੍ਰੇਮਮਈ ਸਮਰਥਨ ਬਾਰੇ ਪਹਿਲਾਂ ਤੋਂ ਦੱਸਦੇ ਹੋਏ, ਯਿਸੂ ਨੇ ਉਨ੍ਹਾਂ ਨੂੰ ਭਵਿੱਖ-ਸੂਚਕ ਤੌਰ ਤੇ ਕਿਹਾ: “ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਰ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ, ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਅਰ ਤੁਸਾਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ। . . . ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।”—ਮੱਤੀ 25:35-40.

      17. ਮਸਹ ਕੀਤੇ ਹੋਇਆਂ ਦਾ ਇਕ ਅਨੁਭਵ ਹੋਰੇਬ ਪਹਾੜ ਤੇ ਏਲੀਯਾਹ ਦੇ ਅਨੁਭਵ ਨਾਲ ਕਿਸ ਤਰ੍ਹਾਂ ਮਿਲਦਾ-ਜੁਲਦਾ ਹੈ?

      17 ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਇਸਰਾਏਲ ਦਾ ਇਕ ਅਨੁਭਵ ਹੋਰੇਬ ਪਹਾੜ ਤੇ ਏਲੀਯਾਹ ਦੇ ਅਨੁਭਵ ਨਾਲ ਮਿਲਦਾ-ਜੁਲਦਾ ਸੀ।e ਏਲੀਯਾਹ ਵਾਂਗ ਜਦ ਉਹ ਰਾਣੀ ਈਜ਼ਬਲ ਤੋਂ ਭੱਜ ਰਿਹਾ ਸੀ, ਸਹਿਮੇ ਹੋਏ ਮਸਹ ਕੀਤੇ ਹੋਏ ਬਕੀਏ ਨੇ ਵਿਸ਼ਵ ਯੁੱਧ I ਦੇ ਅਖ਼ੀਰ ਵਿਚ ਸੋਚਿਆ ਕਿ ਉਨ੍ਹਾਂ ਦਾ ਕੰਮ ਪੂਰਾ ਹੋ ਗਿਆ ਸੀ। ਫਿਰ, ਏਲੀਯਾਹ ਵਾਂਗ ਹੀ, ਉਨ੍ਹਾਂ ਦਾ ਯਹੋਵਾਹ ਨਾਲ ਸਾਮ੍ਹਣਾ ਹੋਇਆ, ਜੋ ਉਨ੍ਹਾਂ ਸੰਗਠਨਾਂ ਦਾ ਨਿਆਉਂ ਕਰਨ ਲਈ ਆਇਆ ਸੀ ਜੋ ‘ਪਰਮੇਸ਼ੁਰ ਦਾ ਘਰ’ ਹੋਣ ਦਾ ਦਾਅਵਾ ਕਰਦੇ ਸਨ। (1 ਪਤਰਸ 4:17; ਮਲਾਕੀ 3:1-3) ਜਦ ਕਿ ਈਸਾਈ-ਜਗਤ ਵਿਚ ਕਮੀ ਪਾਈ ਗਈ ਸੀ, ਮਸਹ ਕੀਤਾ ਹੋਇਆ ਬਕੀਆ “ਮਾਤਬਰ ਅਤੇ ਬੁੱਧਵਾਨ ਨੌਕਰ” ਵਜੋਂ ਪਛਾਣਿਆ ਗਿਆ ਅਤੇ ਯਿਸੂ ਦੇ ਸਾਰੇ ਪਾਰਥਿਵ ਮਾਲ ਮਤਾ ਉੱਤੇ ਮੁਖ਼ਤਿਆਰ ਠਹਿਰਾਇਆ ਗਿਆ। (ਮੱਤੀ 24:45-47) ਹੋਰੇਬ ਵਿਚ, ਏਲੀਯਾਹ ਨੇ “ਇੱਕ ਹੌਲੀ ਅਤੇ ਨਿਮ੍ਹੀ ਅਵਾਜ਼” ਸੁਣੀ ਜੋ ਕਿ ਯਹੋਵਾਹ ਦੀ ਸਾਬਤ ਹੋਈ, ਜਿਸ ਨੇ ਉਸ ਨੂੰ ਹੋਰ ਕੰਮ ਦਿੱਤਾ। ਯੁੱਧ ਤੋਂ ਬਾਅਦ ਦੇ ਸਾਲਾਂ ਦੀ ਸ਼ਾਂਤ ਅਵਧੀ ਵਿਚ, ਯਹੋਵਾਹ ਦੇ ਵਫ਼ਾਦਾਰ ਮਸਹ ਕੀਤੇ ਹੋਏ ਸੇਵਕਾਂ ਨੇ ਉਸ ਦੀ ਆਵਾਜ਼ ਬਾਈਬਲ ਦੇ ਸਫ਼ਿਆਂ ਤੋਂ ਸੁਣੀ। ਉਨ੍ਹਾਂ ਨੇ ਵੀ ਸਮਝਿਆ ਕਿ ਉਨ੍ਹਾਂ ਨੇ ਇਕ ਕੰਮ ਪੂਰਾ ਕਰਨਾ ਹੈ।—1 ਰਾਜਿਆਂ 19:4, 9-18; ਪਰਕਾਸ਼ ਦੀ ਪੋਥੀ 11:7-13.

      18. ਯਹੋਵਾਹ ਦੀ ਤਾਕਤ ਨੂੰ ਪਰਮੇਸ਼ੁਰ ਦੇ ਇਸਰਾਏਲ ਰਾਹੀਂ ਕਿਸ ਤਰ੍ਹਾਂ ਅਦਭੁਤ ਤਰੀਕਿਆਂ ਨਾਲ ਪ੍ਰਗਟ ਕੀਤਾ ਗਿਆ ਹੈ?

      18 ਅਖ਼ੀਰ ਵਿਚ, ਕੀ ਯਹੋਵਾਹ ਦੀ ਤਾਕਤ ਨੂੰ ਪਰਮੇਸ਼ੁਰ ਦੇ ਇਸਰਾਏਲ ਰਾਹੀਂ ਅਦਭੁਤ ਤਰੀਕਿਆਂ ਨਾਲ ਪ੍ਰਗਟ ਕੀਤਾ ਗਿਆ ਹੈ? ਯਿਸੂ ਦੀ ਮੌਤ ਤੋਂ ਬਾਅਦ, ਰਸੂਲਾਂ ਨੇ ਅਨੇਕ ਚਮਤਕਾਰ ਕੀਤੇ, ਪਰ ਇਹ ਹੌਲੀ ਹੌਲੀ ਮੁੱਕ ਗਏ। (1 ਕੁਰਿੰਥੀਆਂ 13:8-13) ਅੱਜ ਕੱਲ੍ਹ, ਅਸੀਂ ਚਮਤਕਾਰਾਂ ਨੂੰ ਸਰੀਰਕ ਤੌਰ ਤੇ ਨਹੀਂ ਦੇਖਦੇ ਹਾਂ। ਦੂਜੇ ਪਾਸੇ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ।” (ਯੂਹੰਨਾ 14:12) ਇਸ ਦੀ ਆਰੰਭਕ ਪੂਰਤੀ ਤਦ ਹੋਈ ਜਦੋਂ ਯਿਸੂ ਦੇ ਚੇਲਿਆਂ ਨੇ ਪਹਿਲੀ ਸਦੀ ਵਿਚ ਸਾਰੇ ਰੋਮੀ ਸਾਮਰਾਜ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। (ਰੋਮੀਆਂ 10:18) ਅੱਜ ਹੋਰ ਵੀ ਵੱਡੇ ਕੰਮ ਕੀਤੇ ਗਏ ਹਨ ਜਿਉਂ-ਜਿਉਂ ਮਸਹ ਕੀਤੇ ਹੋਏ ਬਕੀਏ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਾਰਜ ਵਿਚ ਅਗਵਾਈ ਕੀਤੀ ਹੈ ਤਾਂ ਜੋ ‘ਸਾਰੀ ਦੁਨੀਆ ਵਿੱਚ ਸਭ ਕੌਮਾਂ ਉੱਤੇ ਸਾਖੀ ਹੋਵੇ।’ (ਮੱਤੀ 24:14) ਨਤੀਜਾ? 20ਮੀਂ ਸਦੀ ਨੇ ਇਤਿਹਾਸ ਵਿਚ ਸਭ ਤੋਂ ਵਧ ਯਹੋਵਾਹ ਦੇ ਸਮਰਪਿਤ, ਵਫ਼ਾਦਾਰ ਸੇਵਕਾਂ ਦੇ ਇਕੱਠੇ ਹੋਣ ਦੀ ਸਾਖੀ ਭਰੀ ਹੈ। (ਪਰਕਾਸ਼ ਦੀ ਪੋਥੀ 5:9, 10; 7:9, 10) ਯਹੋਵਾਹ ਦੀ ਤਾਕਤ ਦਾ ਕਿੰਨਾ ਸ਼ਾਨਦਾਰ ਸਬੂਤ!—ਯਸਾਯਾਹ 60:22.

      ਯਿਸੂ ਦੇ ਭਰਾ ਤੇਜ ਨਾਲ ਆਉਂਦੇ ਹਨ

      19. ਯਿਸੂ ਦੇ ਮਸਹ ਕੀਤੇ ਹੋਏ ਭਰਾ ਉਸ ਨਾਲ ਕਦੋਂ ਤੇਜ ਵਿਚ ਦੇਖੇ ਜਾਂਦੇ ਹਨ?

      19 ਜਿਉਂ ਹੀ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਦਾ ਬਕੀਆ ਆਪਣਾ ਪਾਰਥਿਵ ਜੀਵਨ ਖ਼ਤਮ ਕਰਦਾ ਹੈ, ਉਹ ਉਸ ਦੇ ਨਾਲ ਵਡਿਆਏ ਜਾਂਦੇ ਹਨ। (ਰੋਮੀਆਂ 2:6, 7; 1 ਕੁਰਿੰਥੀਆਂ 15:53; 1 ਥੱਸਲੁਨੀਕੀਆਂ 4:14, 17) ਇਸ ਤਰ੍ਹਾਂ ਉਹ ਸਵਰਗੀ ਰਾਜ ਵਿਚ ਅਮਰ ਰਾਜੇ ਅਤੇ ਜਾਜਕ ਬਣ ਜਾਂਦੇ ਹਨ। ਤਦ ਉਹ ਯਿਸੂ ਦੇ ਨਾਲ, ‘ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਹਕੂਮਤ ਕਰਨਗੇ ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਿਣੀ ਚਿਣੀ ਕਰ ਦੇਈਦਾ ਹੈ।’ (ਪਰਕਾਸ਼ ਦੀ ਪੋਥੀ 2:27; 20:4-6; ਜ਼ਬੂਰ 110:2, 5, 6) ਯਿਸੂ ਦੇ ਨਾਲ, ਉਹ ਸਿੰਘਾਸਣਾਂ ਉੱਤੇ ਬੈਠਣਗੇ ਅਤੇ “ਇਸਰਾਏਲ ਦੀਆਂ ਬਾਰਾਂ ਗੋਤਾਂ” ਦਾ ਨਿਆਉਂ ਕਰਨਗੇ। (ਮੱਤੀ 19:28) ਹਾਹੁਕੇ ਭਰਦੀ ਸਰਿਸ਼ਟੀ ਵੱਡੀ ਚਾਹ ਨਾਲ ਇਨ੍ਹਾਂ ਘਟਨਾਵਾਂ ਨੂੰ ਉਡੀਕਦੀ ਹੈ ਜੋ “ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ” ਦਾ ਹਿੱਸਾ ਹਨ।—ਰੋਮੀਆਂ 8:19-21; 2 ਥੱਸਲੁਨੀਕੀਆਂ 1:6-8.

      20. (ੳ) ਰੂਪਾਂਤਰਣ ਨੇ ਕਿਸ ਸੰਭਾਵਨਾ ਦੇ ਸੰਬੰਧ ਵਿਚ ਪਤਰਸ ਦੀ ਨਿਹਚਾ ਮਜ਼ਬੂਤ ਬਣਾਈ? (ਅ) ਰੂਪਾਂਤਰਣ ਅੱਜ ਮਸੀਹੀਆਂ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾਉਂਦਾ ਹੈ?

      20 ਪੌਲੁਸ ਨੇ ‘ਵੱਡੇ ਕਸ਼ਟ’ ਦੇ ਦੌਰਾਨ ਯਿਸੂ ਦੇ ਪ੍ਰਗਟ ਹੋਣ ਬਾਰੇ ਦੱਸਿਆ ਜਦੋਂ ਉਸ ਨੇ ਲਿਖਿਆ: “ਉਹ ਆਵੇਗਾ ਭਈ ਆਪਣਿਆਂ ਸੰਤਾਂ ਵਿੱਚ ਵਡਿਆਇਆ ਜਾਵੇ ਅਤੇ ਸਾਰੇ ਨਿਹਚਾਵਾਨਾਂ ਵਿੱਚ ਅਚਰਜ ਮੰਨਿਆ ਜਾਵੇ।” (ਮੱਤੀ 24:21; 2 ਥੱਸਲੁਨੀਕੀਆਂ 1:10) ਪਤਰਸ, ਯਾਕੂਬ, ਯੂਹੰਨਾ, ਅਤੇ ਸਾਰੇ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਲਈ ਇਹ ਕਿੰਨੀ ਸ਼ਾਨਦਾਰ ਸੰਭਾਵਨਾ ਹੈ! ਰੂਪਾਂਤਰਣ ਨੇ ਪਤਰਸ ਦੀ ਨਿਹਚਾ ਮਜ਼ਬੂਤ ਬਣਾਈ। ਨਿਰਸੰਦੇਹ, ਉਸ ਬਾਰੇ ਪੜ੍ਹ ਕੇ ਸਾਡੀ ਨਿਹਚਾ ਵੀ ਮਜ਼ਬੂਤ ਬਣਦੀ ਹੈ ਅਤੇ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਯਿਸੂ ਛੇਤੀ “ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ।” ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀ ਜੋ ਇਸ ਦਿਨ ਤੀਕ ਜੀਉਂਦੇ ਰਹੇ ਹਨ, ਆਪਣੇ ਵਿਸ਼ਵਾਸ ਨੂੰ ਪੱਕਾ ਹੁੰਦਾ ਦੇਖਦੇ ਹਨ ਕਿ ਉਹ ਯਿਸੂ ਦੇ ਨਾਲ ਵਡਿਆਏ ਜਾਣਗੇ। ਹੋਰ ਭੇਡਾਂ ਦੀ ਨਿਹਚਾ ਇਸ ਗਿਆਨ ਤੋਂ ਮਜ਼ਬੂਤ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਵਿੱਚੋਂ ਬਚਾ ਕੇ ਆਨੰਦਮਈ ਨਵੇਂ ਸੰਸਾਰ ਵਿਚ ਲੈ ਜਾਵੇਗਾ। (ਪਰਕਾਸ਼ ਦੀ ਪੋਥੀ 7:14) ਅੰਤ ਤਕ ਦ੍ਰਿੜ੍ਹ ਰਹਿਣ ਲਈ ਕਿੰਨਾ ਉਤਸ਼ਾਹ! ਅਤੇ ਇਹ ਦਰਸ਼ਣ ਸਾਨੂੰ ਹੋਰ ਬਹੁਤ ਕੁਝ ਸਿਖਾ ਸਕਦਾ ਹੈ, ਜਿਵੇਂ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ