-
ਯਹੋਵਾਹ ਦੀ ਗੱਲ ਸੁਣੋਪਹਿਰਾਬੁਰਜ (ਸਟੱਡੀ)—2019 | ਮਾਰਚ
-
-
“ਇਸ ਦੀ ਗੱਲ ਸੁਣੋ”
7. ਮੱਤੀ 17:1-5 ਮੁਤਾਬਕ ਯਹੋਵਾਹ ਕਿਸ ਮੌਕੇ ʼਤੇ ਸਵਰਗੋਂ ਬੋਲਿਆ ਅਤੇ ਉਸ ਨੇ ਕੀ ਕਿਹਾ?
7 ਮੱਤੀ 17:1-5 ਪੜ੍ਹੋ। ਦੂਜੀ ਵਾਰ ਯਹੋਵਾਹ ਸਵਰਗੋਂ ਉਦੋਂ ਬੋਲਿਆ ਜਦੋਂ ਯਿਸੂ ਦਾ “ਰੂਪ ਬਦਲ ਗਿਆ” ਸੀ। ਯਿਸੂ ਇਕ ਉੱਚੇ ਪਹਾੜ ʼਤੇ ਆਪਣੇ ਨਾਲ ਪਤਰਸ, ਯਾਕੂਬ ਤੇ ਯੂਹੰਨਾ ਨੂੰ ਲੈ ਕੇ ਗਿਆ ਸੀ। ਉੱਥੇ ਉਨ੍ਹਾਂ ਨੇ ਇਕ ਸ਼ਾਨਦਾਰ ਦਰਸ਼ਣ ਦੇਖਿਆ। ਯਿਸੂ ਦਾ ਮੂੰਹ ਚਮਕਣ ਲੱਗ ਪਿਆ ਅਤੇ ਉਸ ਦੇ ਕੱਪੜੇ ਲਿਸ਼ਕਣ ਲੱਗ ਪਏ। ਯਿਸੂ ਨਾਲ ਦੋ ਵਿਅਕਤੀ, ਮੂਸਾ ਤੇ ਏਲੀਯਾਹ, ਉਸ ਦੀ ਮੌਤ ਅਤੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਗੱਲਾਂ ਕਰਨ ਲੱਗੇ। ਭਾਵੇਂ ਕਿ ਤਿੰਨੇ ਰਸੂਲ “ਡੂੰਘੀ ਨੀਂਦ ਸੁੱਤੇ ਪਏ ਸਨ,” ਉਨ੍ਹਾਂ ਨੇ ਇਹ ਸ਼ਾਨਦਾਰ ਦਰਸ਼ਣ ਉਦੋਂ ਦੇਖਿਆ ਜਦ ਉਹ ਪੂਰੀ ਤਰ੍ਹਾਂ ਜਾਗ ਪਏ ਸਨ। (ਲੂਕਾ 9:29-32) ਫਿਰ ਇਕ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਉਨ੍ਹਾਂ ਨੇ ਬੱਦਲ ਵਿੱਚੋਂ ਪਰਮੇਸ਼ੁਰ ਦੀ ਆਵਾਜ਼ ਸੁਣੀ। ਜਿੱਦਾਂ ਯਹੋਵਾਹ ਨੇ ਯਿਸੂ ਦੇ ਬਪਤਿਸਮੇ ਵੇਲੇ ਕੀਤਾ, ਉੱਦਾਂ ਹੀ ਉਸ ਨੇ ਆਪਣੇ ਪੁੱਤਰ ਲਈ ਆਪਣੀ ਖ਼ੁਸ਼ੀ ਤੇ ਪਿਆਰ ਜ਼ਾਹਰ ਕਰਦਿਆਂ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” ਪਰ ਇਸ ਵਾਰ ਉਸ ਨੇ ਇਹ ਵੀ ਕਿਹਾ: “ਇਸ ਦੀ ਗੱਲ ਸੁਣੋ।”
-
-
ਯਹੋਵਾਹ ਦੀ ਗੱਲ ਸੁਣੋਪਹਿਰਾਬੁਰਜ (ਸਟੱਡੀ)—2019 | ਮਾਰਚ
-
-
9. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀਆਂ ਵਧੀਆ ਸਲਾਹਾਂ ਦਿੱਤੀਆਂ?
9 “ਇਸ ਦੀ ਗੱਲ ਸੁਣੋ।” ਯਹੋਵਾਹ ਨੇ ਸਾਫ਼ ਜ਼ਾਹਰ ਕਰ ਦਿੱਤਾ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਪੁੱਤਰ ਦੀਆਂ ਗੱਲਾਂ ਸੁਣੀਏ ਅਤੇ ਉਨ੍ਹਾਂ ਮੁਤਾਬਕ ਚੱਲੀਏ। ਧਰਤੀ ʼਤੇ ਹੁੰਦਿਆਂ ਯਿਸੂ ਨੇ ਕੀ ਕਿਹਾ ਸੀ? ਉਸ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਿਨ੍ਹਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਮਿਸਾਲ ਲਈ, ਉਸ ਨੇ ਪਿਆਰ ਨਾਲ ਆਪਣੇ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਿਖਾਇਆ ਅਤੇ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਾਇਆ ਸੀ ਕਿ ਉਹ ਖ਼ਬਰਦਾਰ ਰਹਿਣ। (ਮੱਤੀ 24:42; 28:19, 20) ਉਸ ਨੇ ਉਨ੍ਹਾਂ ਨੂੰ ਭੀੜੇ ਦਰਵਾਜ਼ੇ ਵਿੱਚੋਂ ਵੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਵੀ ਸਲਾਹ ਦਿੱਤੀ ਅਤੇ ਹੱਲਾਸ਼ੇਰੀ ਦਿੱਤੀ ਕਿ ਉਹ ਹੌਸਲਾ ਨਾ ਹਾਰਨ। (ਲੂਕਾ 13:24) ਯਿਸੂ ਨੇ ਇਸ ਗੱਲ ʼਤੇ ਵੀ ਜ਼ੋਰ ਦਿੱਤਾ ਕਿ ਉਸ ਦੇ ਚੇਲੇ ਇਕ-ਦੂਜੇ ਨੂੰ ਪਿਆਰ ਕਰਨ, ਏਕਤਾ ਵਿਚ ਬੱਝੇ ਰਹਿਣ ਅਤੇ ਉਸ ਦੇ ਹੁਕਮ ਮੰਨਣ। (ਯੂਹੰ. 15:10, 12, 13) ਯਿਸੂ ਨੇ ਆਪਣੇ ਚੇਲਿਆਂ ਨੂੰ ਕਿੰਨੀਆਂ ਹੀ ਵਧੀਆ ਸਲਾਹਾਂ ਦਿੱਤੀਆਂ! ਇਹ ਸਲਾਹਾਂ ਅੱਜ ਸਾਡੇ ਲਈ ਵੀ ਉੱਨੀਆਂ ਹੀ ਅਹਿਮ ਹਨ ਜਿੰਨੀਆਂ ਉਦੋਂ ਅਹਿਮ ਸਨ।
-