-
“ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”‘ਆਓ ਮੇਰੇ ਚੇਲੇ ਬਣੋ’
-
-
9 ਇਕ ਵਾਰ ਮੰਦਰ ਦਾ ਟੈਕਸ ਵਸੂਲਣ ਵਾਲਿਆਂ ਨੇ ਪਤਰਸ ਨੂੰ ਪੁੱਛਿਆ ਕਿ ਯਿਸੂ ਮੰਦਰ ਦਾ ਟੈਕਸ ਦਿੰਦਾ ਹੈ ਜਾਂ ਨਹੀਂ।c ਪਤਰਸ ਨੇ ਫ਼ੌਰਨ ਜਵਾਬ ਦਿੱਤਾ: “ਹਾਂ, ਦਿੰਦਾ ਹੈ।” ਬਾਅਦ ਵਿਚ ਯਿਸੂ ਨੇ ਪਤਰਸ ਨੂੰ ਪੁੱਛਿਆ: “ਸ਼ਮਊਨ, ਤੇਰੇ ਖ਼ਿਆਲ ਵਿਚ ਦੁਨੀਆਂ ਦੇ ਰਾਜੇ ਕਿਨ੍ਹਾਂ ਤੋਂ ਚੁੰਗੀ ਤੇ ਟੈਕਸ ਵਸੂਲ ਕਰਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਫਿਰ ਲੋਕਾਂ ਤੋਂ?” ਪਤਰਸ ਨੇ ਕਿਹਾ: “ਲੋਕਾਂ ਤੋਂ।” ਯਿਸੂ ਨੇ ਕਿਹਾ: “ਤਾਂ ਫਿਰ ਪੁੱਤਰਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ।” (ਮੱਤੀ 17:24-27) ਪਤਰਸ ਨੂੰ ਪਤਾ ਸੀ ਕਿ ਯਿਸੂ ਨੇ ਉਸ ਨੂੰ ਇਹ ਸਵਾਲ ਕਿਉਂ ਪੁੱਛੇ ਸਨ ਕਿਉਂਕਿ ਸਾਰੇ ਜਾਣਦੇ ਸਨ ਕਿ ਰਾਜੇ ਦੇ ਪਰਿਵਾਰ ਨੂੰ ਟੈਕਸ ਦੇਣ ਦੀ ਲੋੜ ਨਹੀਂ ਸੀ। ਯਿਸੂ ਨੂੰ ਵੀ ਟੈਕਸ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਸਵਰਗ ਦੇ ਰਾਜੇ ਯਹੋਵਾਹ ਦਾ ਇਕਲੌਤਾ ਪੁੱਤਰ ਸੀ ਅਤੇ ਮੰਦਰ ਵਿਚ ਉਸ ਦੇ ਪਿਤਾ ਦੀ ਭਗਤੀ ਕੀਤੀ ਜਾਂਦੀ ਸੀ। ਇਸ ਤਰ੍ਹਾਂ ਯਿਸੂ ਨੇ ਪਤਰਸ ਨੂੰ ਸਹੀ ਜਵਾਬ ਦੱਸਣ ਦੀ ਬਜਾਇ ਉਸ ਨੂੰ ਸਵਾਲ ਪੁੱਛੇ ਤਾਂਕਿ ਉਹ ਆਪ ਸਹੀ ਨਤੀਜੇ ʼਤੇ ਪਹੁੰਚ ਸਕੇ ਅਤੇ ਅਗਲੀ ਵਾਰ ਸੋਚ-ਸਮਝ ਕੇ ਜਵਾਬ ਦੇਵੇ।
-
-
“ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”‘ਆਓ ਮੇਰੇ ਚੇਲੇ ਬਣੋ’
-
-
c ਹਰ ਸਾਲ ਯਹੂਦੀਆਂ ਨੂੰ ਮੰਦਰ ਦੇ ਟੈਕਸ ਵਜੋਂ ਦੋ ਦਰਾਖਮਾ ਸਿੱਕੇ ਦੇਣੇ ਪੈਂਦੇ ਸਨ ਜੋ ਤਕਰੀਬਨ ਦੋ ਦਿਨਾਂ ਦੀ ਮਜ਼ਦੂਰੀ ਹੁੰਦੀ ਸੀ। ਇਕ ਕਿਤਾਬ ਮੁਤਾਬਕ “ਇਹ ਟੈਕਸ ਮੁੱਖ ਤੌਰ ਤੇ ਹੋਮ ਬਲ਼ੀਆਂ ਅਤੇ ਲੋਕਾਂ ਦੀ ਖ਼ਾਤਰ ਚੜ੍ਹਾਈਆਂ ਦੂਸਰੀਆਂ ਬਲ਼ੀਆਂ ਦੇ ਖ਼ਰਚੇ ਲਈ ਵਰਤਿਆ ਜਾਂਦਾ ਸੀ।”
-