ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਭੀੜਾਂ ਦੀਆਂ ਭੀੜਾਂ ਉਸ ਕੋਲ ਆਈਆਂ
    ‘ਆਓ ਮੇਰੇ ਚੇਲੇ ਬਣੋ’
    • 2 ਯਿਸੂ ਅਜੇ ਕੁਝ ਧਾਰਮਿਕ ਆਗੂਆਂ ਨਾਲ ਗੰਭੀਰ ਗੱਲਬਾਤ ਕਰ ਕੇ ਹਟਦਾ ਹੀ ਹੈ ਕਿ ਉਸ ਨੂੰ ਰੌਲ਼ਾ ਸੁਣਾਈ ਦਿੰਦਾ ਹੈ। ਲੋਕ ਆਪਣੇ ਨਿਆਣਿਆਂ ਨੂੰ ਉਸ ਕੋਲ ਲੈ ਕੇ ਆਉਂਦੇ ਹਨ। ਇਹ ਨਿਆਣੇ ਵੱਖੋ-ਵੱਖਰੀ ਉਮਰ ਦੇ ਹਨ ਕਿਉਂਕਿ ਮਰਕੁਸ ਅਤੇ ਲੂਕਾ ਨੇ “ਨਿਆਣਿਆਂ” ਲਈ ਜਿਹੜੇ ਯੂਨਾਨੀ ਸ਼ਬਦ ਵਰਤੇ ਹਨ ਉਹ ਛੋਟੇ ਬੱਚਿਆਂ ਤੋਂ ਲੈ ਕੇ 12 ਸਾਲਾਂ ਦੇ ਬੱਚਿਆਂ ਲਈ ਵਰਤੇ ਜਾਂਦੇ ਹਨ। (ਲੂਕਾ 18:15; ਮਰਕੁਸ 5:41, 42; 10:13) ਜਿੱਥੇ ਬੱਚੇ ਹੁੰਦੇ ਹਨ ਉੱਥੇ ਰੌਲ਼ਾ-ਰੱਪਾ ਜ਼ਰੂਰ ਹੁੰਦਾ ਹੈ। ਯਿਸੂ ਦੇ ਚੇਲੇ ਮਾਪਿਆਂ ਨੂੰ ਝਿੜਕਣ ਲੱਗਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਯਿਸੂ ਕੋਲ ਬੱਚਿਆਂ ਲਈ ਵਿਹਲ ਨਹੀਂ ਹੈ। ਪਰ ਇਸ ਬਾਰੇ ਯਿਸੂ ਕੀ ਸੋਚਦਾ ਹੈ?

  • ਭੀੜਾਂ ਦੀਆਂ ਭੀੜਾਂ ਉਸ ਕੋਲ ਆਈਆਂ
    ‘ਆਓ ਮੇਰੇ ਚੇਲੇ ਬਣੋ’
    • 4, 5. (ੳ) ਅਸੀਂ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਲੋਕ ਯਿਸੂ ਕੋਲ ਬੇਝਿਜਕ ਆਉਂਦੇ ਸਨ? (ਅ) ਇਸ ਅਧਿਆਇ ਵਿਚ ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?

      4 ਜੇ ਯਿਸੂ ਦਾ ਸੁਭਾਅ ਸਖ਼ਤ ਜਾਂ ਰੁੱਖਾ ਹੁੰਦਾ ਜਾਂ ਉਹ ਘਮੰਡੀ ਹੁੰਦਾ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਨਾ ਤਾਂ ਬੱਚਿਆਂ ਨੇ ਤੇ ਨਾ ਹੀ ਮਾਪਿਆਂ ਨੇ ਉਸ ਕੋਲ ਬੇਝਿਜਕ ਆਉਣਾ ਸੀ। ਜ਼ਰਾ ਸੋਚੋ ਕਿ ਉਨ੍ਹਾਂ ਮਾਪਿਆਂ ਦੇ ਚਿਹਰੇ ਖ਼ੁਸ਼ੀ ਨਾਲ ਕਿੰਨੇ ਖਿੜੇ ਹੋਣੇ ਜਦੋਂ ਯਿਸੂ ਨੇ ਉਨ੍ਹਾਂ ਦੇ ਬੱਚਿਆਂ ਨੂੰ ਲਾਡ-ਪਿਆਰ ਕੀਤਾ ਅਤੇ ਅਸੀਸਾਂ ਦਿੱਤੀਆਂ। ਇਹ ਨਿਆਣੇ ਉਸ ਦੀਆਂ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਸਨ। ਹਾਂ, ਭਾਵੇਂ ਕਿ ਯਿਸੂ ਦੇ ਮੋਢਿਆਂ ʼਤੇ ਬਹੁਤ ਭਾਰੀਆਂ ਜ਼ਿੰਮੇਵਾਰੀਆਂ ਸਨ, ਫਿਰ ਵੀ ਉਸ ਨੇ ਲੋਕਾਂ ਲਈ ਸਮਾਂ ਕੱਢਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ