ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਰਿਮਥੀਆ ਦੇ ਯੂਸੁਫ਼ ਨੇ ਕਦਮ ਚੁੱਕਿਆ
    ਪਹਿਰਾਬੁਰਜ (ਸਟੱਡੀ)—2017 | ਅਕਤੂਬਰ
    • ਅਰਿਮਥੀਆ ਦੇ ਯੂਸੁਫ਼ ਨੂੰ ਨਹੀਂ ਲੱਗਦਾ ਸੀ ਕਿ ਉਸ ਵਿਚ ਇੰਨੀ ਹਿੰਮਤ ਹੈ ਕਿ ਉਹ ਰੋਮੀ ਰਾਜਪਾਲ ਨਾਲ ਗੱਲ ਕਰ ਸਕੇ। ਪੁੰਤੀਅਸ ਪਿਲਾਤੁਸ ਬਹੁਤ ਅੜਬ ਸੁਭਾਅ ਵਾਲਾ ਸੀ। ਪਰ ਜੇ ਲੋਕ ਚਾਹੁੰਦੇ ਸਨ ਕਿ ਯਿਸੂ ਦੀ ਲਾਸ਼ ਆਦਰਮਈ ਤਰੀਕੇ ਨਾਲ ਦਫ਼ਨਾਈ ਜਾਵੇ, ਤਾਂ ਕਿਸੇ ਨੂੰ ਪੁੰਤੀਅਸ ਕੋਲੋਂ ਯਿਸੂ ਦੀ ਲਾਸ਼ ਮੰਗਣੀ ਪੈਣੀ ਸੀ। ਪਰ ਯੂਸੁਫ਼ ਲਈ ਪਿਲਾਤੁਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨੀ ਇੰਨੀ ਔਖੀ ਨਹੀਂ ਸੀ ਜਿੰਨੀ ਉਸ ਨੇ ਸੋਚੀ ਸੀ। ਯਿਸੂ ਦੀ ਮੌਤ ਦੀ ਖ਼ਬਰ ਲੈਣ ਲਈ ਪਿਲਾਤੁਸ ਨੇ ਫ਼ੌਜੀ ਅਫ਼ਸਰ ਨੂੰ ਬੁਲਾਇਆ। ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਮਰ ਗਿਆ ਸੀ, ਤਾਂ ਪਿਲਾਤੁਸ ਨੇ ਯੂਸੁਫ਼ ਦੀ ਬੇਨਤੀ ਮੰਨ ਲਈ। ਯੂਸੁਫ਼ ਦਾ ਦਿਲ ਹਾਲੇ ਵੀ ਬਹੁਤ ਦੁਖੀ ਸੀ। ਪਰ ਉਹ ਭੱਜਾ-ਭੱਜਾ ਉਸ ਥਾਂ ਨੂੰ ਵਾਪਸ ਗਿਆ ਜਿੱਥੇ ਯਿਸੂ ਨੂੰ ਸੂਲ਼ੀ ਟੰਗਿਆ ਗਿਆ ਸੀ।​—ਮਰ. 15:42-45.

  • ਅਰਿਮਥੀਆ ਦੇ ਯੂਸੁਫ਼ ਨੇ ਕਦਮ ਚੁੱਕਿਆ
    ਪਹਿਰਾਬੁਰਜ (ਸਟੱਡੀ)—2017 | ਅਕਤੂਬਰ
    • ਮਹਾਸਭਾ ਦਾ ਮੈਂਬਰ

      ਮਰਕੁਸ ਨੇ ਆਪਣੀ ਇੰਜੀਲ ਵਿਚ ਲਿਖਿਆ ਕਿ “ਯੂਸੁਫ਼ ਮਹਾਸਭਾ ਦਾ ਇਕ ਇੱਜ਼ਤਦਾਰ ਮੈਂਬਰ ਸੀ।” ਇਹ ਮਹਾਸਭਾ ਯਹੂਦੀਆਂ ਦੀ ਸਭ ਤੋਂ ਉੱਚ ਅਦਾਲਤ ਹੁੰਦੀ ਸੀ ਅਤੇ ਸਮਾਜ, ਧਰਮ ਅਤੇ ਸਰਕਾਰ ਇਸ ਮਹਾਸਭਾ ਦੇ ਅਧੀਨ ਸਨ। (ਮਰ. 15:1, 43) ਮਹਾਸਭਾ ਦਾ ਮੈਂਬਰ ਹੋਣ ਕਰਕੇ ਯੂਸੁਫ਼ ਕੋਲ ਰੋਮੀ ਰਾਜਪਾਲ ਨਾਲ ਗੱਲ ਕਰਨ ਦੀ ਪਹੁੰਚ ਸੀ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯੂਸੁਫ਼ ਬਹੁਤ ਅਮੀਰ ਆਦਮੀ ਸੀ।​—ਮੱਤੀ 27:57.

      ਕੀ ਤੁਹਾਡੇ ਵਿਚ ਦੂਜਿਆਂ ਸਾਮ੍ਹਣੇ ਯਿਸੂ ਨੂੰ ਰਾਜਾ ਕਬੂਲ ਕਰਨ ਦੀ ਹਿੰਮਤ ਹੈ?

      ਪੂਰੀ ਮਹਾਸਭਾ ਯਿਸੂ ਤੋਂ ਨਫ਼ਰਤ ਕਰਦੀ ਸੀ। ਉਸ ਦੇ ਮੈਂਬਰਾਂ ਨੇ ਯਿਸੂ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ। ਪਰ ਯੂਸੁਫ਼ “ਚੰਗਾ ਤੇ ਨੇਕ ਇਨਸਾਨ ਸੀ।” (ਲੂਕਾ 23:50) ਉਹ ਮਹਾਸਭਾ ਦੇ ਜ਼ਿਆਦਾਤਰ ਮੈਂਬਰਾਂ ਵਾਂਗ ਨਹੀਂ ਸੀ। ਉਹ ਈਮਾਨਦਾਰ ਅਤੇ ਚੰਗੇ ਚਾਲ-ਚਲਣ ਵਾਲਾ ਸੀ। ਉਹ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। “ਉਹ ਵੀ ਪਰਮੇਸ਼ੁਰ ਦੇ ਰਾਜ ਦਾ ਇੰਤਜ਼ਾਰ ਕਰ ਰਿਹਾ ਸੀ।” ਸ਼ਾਇਦ ਇਸ ਕਾਰਨ ਕਰਕੇ ਉਹ ਯਿਸੂ ਦਾ ਚੇਲਾ ਬਣਿਆ। (ਮਰ. 15:43; ਮੱਤੀ 27:57) ਸ਼ਾਇਦ ਉਹ ਯਿਸੂ ਦੇ ਸੰਦੇਸ਼ ਵੱਲ ਇਸ ਲਈ ਖਿੱਚਿਆ ਗਿਆ ਕਿਉਂਕਿ ਉਹ ਸੱਚਾਈ ਅਤੇ ਨਿਆਂ ਨੂੰ ਪਸੰਦ ਸੀ।

  • ਅਰਿਮਥੀਆ ਦੇ ਯੂਸੁਫ਼ ਨੇ ਕਦਮ ਚੁੱਕਿਆ
    ਪਹਿਰਾਬੁਰਜ (ਸਟੱਡੀ)—2017 | ਅਕਤੂਬਰ
    • ਆਪਣੇ ਡਰ ʼਤੇ ਕਾਬੂ ਪਾਇਆ

      ਲੱਗਦਾ ਹੈ ਕਿ ਯੂਸੁਫ਼ ਨੇ ਯਿਸੂ ਦੀ ਮੌਤ ਤੋਂ ਬਾਅਦ ਆਪਣੇ ਡਰ ʼਤੇ ਕਾਬੂ ਪਾ ਲਿਆ ਸੀ ਅਤੇ ਯਿਸੂ ਦੇ ਚੇਲਿਆਂ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਬਾਰੇ ਮਰਕੁਸ 15:43 ਵਿਚ ਲਿਖਿਆ ਹੈ ਕਿ “ਉਹ ਹਿੰਮਤ ਕਰ ਕੇ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ