ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 6-7
ਖੁੱਲ੍ਹੇ ਦਿਲ ਨਾਲ ਦਿਓ
ਖੁੱਲ੍ਹੇ ਦਿਲ ਵਾਲਾ ਵਿਅਕਤੀ ਖ਼ੁਸ਼ੀ-ਖ਼ੁਸ਼ੀ ਆਪਣੇ ਸਮੇਂ, ਤਾਕਤ ਅਤੇ ਚੀਜ਼ਾਂ ਨਾਲ ਦੂਜਿਆਂ ਦੀ ਮਦਦ ਕਰਦਾ ਹੈ ਅਤੇ ਹੌਸਲਾ ਦਿੰਦਾ ਹੈ।
ਜਿਸ ਯੂਨਾਨੀ ਕਿਰਿਆ ਦਾ ਅਨੁਵਾਦ “ਦੂਸਰਿਆਂ ਨੂੰ ਦਿੰਦੇ ਰਹੋ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, ਲਗਾਤਾਰ ਕੰਮ ਕਰਨਾ
ਜਦੋਂ ਅਸੀਂ ਦੂਸਰਿਆਂ ਨੂੰ ਦਿੰਦੇ ਰਹਿੰਦੇ ਹਾਂ, ਤਾਂ ਉਹ ‘ਦੱਬ-ਦੱਬ ਕੇ, ਹਿਲਾ-ਹਿਲਾ ਕੇ ਉੱਪਰ ਤਕ ਮਾਪ ਨੂੰ ਭਰਨਗੇ, ਸਗੋਂ ਜ਼ਿਆਦਾ ਭਰ ਕੇ ਸਾਡੀ ਝੋਲ਼ੀ ਵਿਚ ਪਾਉਣਗੇ।’ ਇਸ ਵਾਕ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਰਿਵਾਜ ਅਨੁਸਾਰ ਕੁਝ ਦੁਕਾਨਦਾਰ ਗਾਹਕਾਂ ਦੀਆਂ ਝੋਲ਼ੀਆਂ ਚੀਜ਼ਾਂ ਨਾਲ ਭਰ ਦਿੰਦੇ ਸਨ