-
‘ਜਾਓ ਅਤੇ ਚੇਲੇ ਬਣਾਓ’‘ਆਓ ਮੇਰੇ ਚੇਲੇ ਬਣੋ’
-
-
12 ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਸਿਖਾਇਆ ਕਿ ਉਨ੍ਹਾਂ ਨੂੰ ਬੇਵਜ੍ਹਾ ਆਪਣਾ ਧਿਆਨ ਭਟਕਣ ਨਹੀਂ ਦੇਣਾ ਚਾਹੀਦਾ। ਉਸ ਨੇ ਕਿਹਾ: ‘ਰਾਹ ਵਿਚ ਕਿਸੇ ਨਾਲ ਗਲ਼ੇ ਮਿਲਣ ਵਿਚ ਸਮਾਂ ਨਾ ਗੁਆਓ।’ (ਲੂਕਾ 10:4) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਉਹ ਲੋਕਾਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ? ਬਿਲਕੁਲ ਨਹੀਂ। ਉਸ ਜ਼ਮਾਨੇ ਵਿਚ ਲੋਕ ਰਾਹ ਜਾਂਦਿਆਂ ਜਦੋਂ ਇਕ-ਦੂਜੇ ਨੂੰ ਮਿਲਦੇ ਸਨ, ਤਾਂ ਉਹ ਸਿਰਫ਼ ਨਮਸਤੇ ਕਹਿ ਕੇ ਅੱਗੇ ਨਹੀਂ ਤੁਰ ਪੈਂਦੇ ਸਨ, ਸਗੋਂ ਖੜ੍ਹ ਕੇ ਲੰਮੀ-ਚੌੜੀ ਗੱਲਬਾਤ ਕਰਦੇ ਸਨ। ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ: “ਪੂਰਬੀ ਦੇਸ਼ਾਂ ਦੇ ਲੋਕ ਇਕ-ਦੂਜੇ ਨੂੰ ਸਲਾਮ-ਦੁਆ ਕਰਦਿਆਂ ਸਾਡੇ ਵਾਂਗ ਸਿਰਫ਼ ਹੱਥ ਨਹੀਂ ਮਿਲਾਉਂਦੇ ਸਨ, ਸਗੋਂ ਉਹ ਗਲ਼ੇ ਮਿਲਦੇ ਸਨ ਅਤੇ ਜ਼ਮੀਨ ʼਤੇ ਝੁਕ ਕੇ ਇਕ-ਦੂਜੇ ਨੂੰ ਨਮਸਕਾਰ ਕਰਦੇ ਸਨ। ਇਸ ਵਿਚ ਬਹੁਤ ਸਮਾਂ ਲੱਗ ਜਾਂਦਾ ਸੀ।” ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਲੋਕਾਂ ਨੂੰ ਗਲ਼ੇ ਨਾ ਮਿਲਣ ਦੀ ਸਲਾਹ ਦਿੱਤੀ, ਤਾਂ ਉਸ ਦਾ ਮਤਲਬ ਸੀ: “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ ਕਿਉਂਕਿ ਲੋਕਾਂ ਨੂੰ ਸੰਦੇਸ਼ ਸੁਣਾਉਣਾ ਬਹੁਤ ਜ਼ਰੂਰੀ ਹੈ।”a
-
-
‘ਜਾਓ ਅਤੇ ਚੇਲੇ ਬਣਾਓ’‘ਆਓ ਮੇਰੇ ਚੇਲੇ ਬਣੋ’
-
-
a ਅਲੀਸ਼ਾ ਨਬੀ ਨੇ ਵੀ ਇਕ ਵਾਰ ਆਪਣੇ ਸੇਵਕ ਗੇਹਾਜੀ ਨੂੰ ਅਜਿਹੀਆਂ ਹਿਦਾਇਤਾਂ ਦਿੱਤੀਆਂ ਸਨ। ਉਸ ਨੂੰ ਇਕ ਤੀਵੀਂ ਦੇ ਘਰ ਭੇਜਣ ਤੋਂ ਪਹਿਲਾਂ, ਜਿਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਸੀ, ਅਲੀਸ਼ਾ ਨੇ ਕਿਹਾ: “ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ।” (2 ਰਾਜਿਆਂ 4:29) ਉਸ ਦਾ ਕੰਮ ਬਹੁਤ ਜ਼ਰੂਰੀ ਸੀ, ਸੋ ਉਸ ਨੂੰ ਬੇਵਜ੍ਹਾ ਦੇਰ ਨਹੀਂ ਕਰਨੀ ਚਾਹੀਦੀ ਸੀ।
-