ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ
    ਪਹਿਰਾਬੁਰਜ—2015 | ਅਕਤੂਬਰ 15
    • ‘ਮਰੀਅਮ ਪ੍ਰਭੂ ਦੀਆਂ ਗੱਲਾਂ ਸੁਣ ਰਹੀ ਸੀ। ਪਰ ਮਾਰਥਾ ਦਾ ਸਾਰਾ ਧਿਆਨ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗਾ ਹੋਇਆ ਸੀ।’​—ਲੂਕਾ 10:39, 40.

  • ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ
    ਪਹਿਰਾਬੁਰਜ—2015 | ਅਕਤੂਬਰ 15
    • 2 ਯਿਸੂ ਮਾਰਥਾ ਨੂੰ ਇਸ ਲਈ ਪਿਆਰ ਕਰਦਾ ਸੀ ਕਿਉਂਕਿ ਉਹ ਦਿਆਲਤਾ ਤੇ ਖੁੱਲ੍ਹ-ਦਿਲੀ ਦਿਖਾਉਣ ਦੇ ਨਾਲ-ਨਾਲ ਸਖ਼ਤ ਮਿਹਨਤ ਵੀ ਕਰਦੀ ਸੀ। ਪਰ ਯਿਸੂ ਦੇ ਪਿਆਰ ਦਾ ਮੁੱਖ ਕਾਰਨ ਸੀ, ਮਾਰਥਾ ਦੀ ਪੱਕੀ ਨਿਹਚਾ। ਉਹ ਯਿਸੂ ਦੀ ਹਰ ਗੱਲ ਉੱਤੇ ਵਿਸ਼ਵਾਸ ਕਰਦੀ ਸੀ ਅਤੇ ਉਸ ਨੂੰ ਪੱਕਾ ਯਕੀਨ ਸੀ ਕਿ ਉਹੀ ਵਾਅਦਾ ਕੀਤਾ ਹੋਇਆ ਮਸੀਹ ਹੈ। (ਯੂਹੰ. 11:21-27) ਪਰ ਸਾਡੇ ਸਾਰਿਆਂ ਵਾਂਗ ਮਾਰਥਾ ਤੋਂ ਵੀ ਗ਼ਲਤੀਆਂ ਹੁੰਦੀਆਂ ਸਨ। ਮਿਸਾਲ ਲਈ, ਇਕ ਦਿਨ ਜਦੋਂ ਯਿਸੂ ਮਾਰਥਾ ਦੇ ਘਰ ਗਿਆ, ਤਾਂ ਮਾਰਥਾ ਮਰੀਅਮ ʼਤੇ ਖਿਝੀ ਹੋਈ ਸੀ। ਉਸ ਨੇ ਯਿਸੂ ਨੂੰ ਮਰੀਅਮ ਨੂੰ ਡਾਂਟਣ ਲਈ ਕਿਹਾ: “ਪ੍ਰਭੂ, ਤੈਨੂੰ ਜ਼ਰਾ ਵੀ ਖ਼ਿਆਲ ਨਹੀਂ ਆਇਆ ਕਿ ਮੇਰੀ ਭੈਣ ਨੇ ਸਾਰਾ ਕੰਮ ਮੇਰੇ ਸਿਰ ʼਤੇ ਛੱਡਿਆ ਹੋਇਆ ਹੈ? ਇਹ ਨੂੰ ਕਹਿ, ਆ ਕੇ ਮੇਰੀ ਮਦਦ ਕਰੇ।” (ਲੂਕਾ 10:38-42 ਪੜ੍ਹੋ।) ਮਾਰਥਾ ਨੇ ਇਹ ਗੱਲ ਕਿਉਂ ਕਹੀ? ਯਿਸੂ ਨੇ ਮਾਰਥਾ ਨੂੰ ਜੋ ਕਿਹਾ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

  • ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ
    ਪਹਿਰਾਬੁਰਜ—2015 | ਅਕਤੂਬਰ 15
    • 4 ਪਰ ਮਾਰਥਾ ਦਾ ਧਿਆਨ ਕਿਤੇ ਹੋਰ ਸੀ। ਉਹ ਯਿਸੂ ਲਈ ਖ਼ਾਸ ਰੋਟੀ-ਪਾਣੀ ਤਿਆਰ ਕਰਨ ਤੇ ਹੋਰ ਕੰਮਾਂ ਵਿਚ ਰੁੱਝੀ ਹੋਈ ਸੀ ਤਾਂਕਿ ਉਹ ਵਧੀਆ ਮਹਿਮਾਨ­ਨਿਵਾਜ਼ੀ ਦਿਖਾ ਸਕੇ। ਜਦੋਂ ਉਸ ਨੇ ਦੇਖਿਆ ਕਿ ਮਰੀਅਮ ਉਸ ਦੀ ਮਦਦ ਨਹੀਂ ਕਰ ਰਹੀ ਸੀ, ਤਾਂ ਉਸ ਨੇ ਖਿਝ ਕੇ ਯਿਸੂ ਨੂੰ ਸ਼ਿਕਾਇਤ ਕੀਤੀ। ਯਿਸੂ ਨੂੰ ਪਤਾ ਸੀ ਕਿ ਉਹ ਬਹੁਤ ਜ਼ਿਆਦਾ ਚੀਜ਼ਾਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਸੋ ਯਿਸੂ ਨੇ ਪਿਆਰ ਨਾਲ ਉਸ ਨੂੰ ਕਿਹਾ: “ਮਾਰਥਾ, ਮਾਰਥਾ, ਤੂੰ ਇੰਨੀਆਂ ਚੀਜ਼ਾਂ ਦੀ ਚਿੰਤਾ ਕਿਉਂ ਕਰ ਰਹੀ ਹੈਂ?” ਨਾਲੇ ਉਸ ਨੇ ਇਹ ਵੀ ਕਿਹਾ ਕਿ ਥੋੜ੍ਹੀਆਂ ਚੀਜ਼ਾਂ ਨਾਲ ਹੀ ਸਰ ਜਾਣਾ ਸੀ, ਸਗੋਂ ਇੱਕੋ ਹੀ ਬਥੇਰੀ ਸੀ। ਮਰੀਅਮ ਦਾ ਧਿਆਨ ਯਿਸੂ ਦੀਆਂ ਗੱਲਾਂ ਵੱਲ ਲੱਗਾ ਹੋਇਆ ਸੀ, ਇਸ ਲਈ ਯਿਸੂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ: “ਮਰੀਅਮ ਨੇ ਤਾਂ ਆਪਣੇ ਲਈ ਚੰਗਾ ਹਿੱਸਾ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਹੀਂ ਜਾਵੇਗਾ।” ਮਰੀਅਮ ਸ਼ਾਇਦ ਭੁੱਲ ਗਈ ਹੋਵੇ ਕਿ ਉਸ ਨੇ ਉਸ ਦਿਨ ਕੀ-ਕੀ ਖਾਧਾ ਸੀ, ਪਰ ਬਿਨਾਂ ਸ਼ੱਕ ਉਹ ਯਿਸੂ ਦੀਆਂ ਕਹੀਆਂ ਗੱਲਾਂ ਅਤੇ ਉਸ ਵੱਲੋਂ ਕੀਤੀ ਸਿਫ਼ਤ ਕਦੀ ਨਹੀਂ ਭੁੱਲੀ ਹੋਣੀ। ਕੁਝ 60 ਸਾਲਾਂ ਬਾਅਦ ਯੂਹੰਨਾ ਰਸੂਲ ਨੇ ਲਿਖਿਆ: ‘ਯਿਸੂ ਮਾਰਥਾ ਅਤੇ ਉਸ ਦੀ ਭੈਣ ਮਰੀਅਮ ਨੂੰ ਪਿਆਰ ਕਰਦਾ ਸੀ।’ (ਯੂਹੰ. 11:5) ਮਾਰਥਾ ਨੇ ਯਿਸੂ ਦੀ ਸਲਾਹ ਬਾਰੇ ਗੰਭੀਰਤਾ ਨਾਲ ਜ਼ਰੂਰ ਸੋਚਿਆ ਹੋਣਾ ਅਤੇ ਪੂਰੀ ਜ਼ਿੰਦਗੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਹੋਣੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ