-
ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈਪਹਿਰਾਬੁਰਜ—2006 | ਦਸੰਬਰ 15
-
-
5. ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਪ੍ਰਾਰਥਨਾ ਵਿਚ ਲੱਗੇ ਰਹਿਣ ਬਾਰੇ ਕੀ ਸਿੱਖਦੇ ਹਾਂ?
5 ਇਸ ਦ੍ਰਿਸ਼ਟਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ ਕਿ ਉਸ ਬੰਦੇ ਦੇ “ਢੀਠਪੁਣੇ ਦੇ ਕਾਰਨ” ਉਸ ਦਾ ਦੋਸਤ ਉਸ ਦੀ ਲੋੜ ਪੂਰੀ ਕਰ ਦਿੰਦਾ ਹੈ। (ਲੂਕਾ 11:8) ਇਸ ਆਇਤ ਵਿਚ “ਢੀਠਪੁਣੇ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਬੇਸ਼ਰਮੀ।” ਬੇਸ਼ਰਮੀ ਨੂੰ ਅਕਸਰ ਬੁਰਾ ਗੁਣ ਸਮਝਿਆ ਜਾਂਦਾ ਹੈ, ਪਰ ਜਦ ਅਸੀਂ ਕਿਸੇ ਚੰਗੇ ਉਦੇਸ਼ ਲਈ ਬੇਸ਼ਰਮ ਹੋ ਕੇ ਕੁਝ ਮੰਗਦੇ ਹਾਂ, ਤਾਂ ਇਸ ਵਿਚ ਕੋਈ ਬੁਰਾਈ ਨਹੀਂ। ਇਸ ਦ੍ਰਿਸ਼ਟਾਂਤ ਵਿਚ ਆਪਣੇ ਦੋਸਤ ਤੋਂ ਮਦਦ ਮੰਗਣ ਵਾਲੇ ਬੰਦੇ ਬਾਰੇ ਇਹੀ ਗੱਲ ਕਹੀ ਜਾ ਸਕਦੀ ਹੈ। ਉਸ ਨੂੰ ਉਹ ਚੀਜ਼ ਮੰਗਣ ਵਿਚ ਕੋਈ ਸ਼ਰਮ ਨਹੀਂ ਆਈ ਜਿਸ ਦੀ ਉਸ ਨੂੰ ਸਖ਼ਤ ਜ਼ਰੂਰਤ ਸੀ। ਸਾਨੂੰ ਵੀ ਇਸ ਬੰਦੇ ਵਾਂਗ ਨਿਧੜਕ ਹੋ ਕੇ ਯਹੋਵਾਹ ਤੋਂ ਪਵਿੱਤਰ ਆਤਮਾ ਮੰਗਦੇ ਰਹਿਣਾ ਚਾਹੀਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਲਗਾਤਾਰ ਮੰਗਦੇ, ਢੂੰਡਦੇ ਅਤੇ ਖੜਕਾਉਂਦੇ ਰਹੀਏ। ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ।”
-
-
ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈਪਹਿਰਾਬੁਰਜ—2006 | ਦਸੰਬਰ 15
-
-
9, 10. (ੳ) ਮਿਸਾਲ ਦੇ ਕੇ ਸਮਝਾਓ ਕਿ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਕਿਉਂ ਮੰਗਦੇ ਰਹਿਣਾ ਚਾਹੀਦਾ ਹੈ। (ਅ) ਸਾਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ ਅਤੇ ਕਿਉਂ?
9 ਆਓ ਆਪਾਂ ਇਸ ਦ੍ਰਿਸ਼ਟਾਂਤ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇਕ ਮਿਸਾਲ ਤੇ ਗੌਰ ਕਰੀਏ। ਮੰਨ ਲਓ ਕਿ ਅੱਧੀ ਰਾਤ ਨੂੰ ਤੁਹਾਡੇ ਪਰਿਵਾਰ ਵਿਚ ਕੋਈ ਬੀਮਾਰ ਹੋ ਜਾਂਦਾ ਹੈ। ਕੀ ਤੁਸੀਂ ਡਾਕਟਰ ਨੂੰ ਜਗਾ ਕੇ ਉਸ ਦੀ ਮਦਦ ਮੰਗੋਗੇ? ਜੇ ਕੋਈ ਛੋਟੀ-ਮੋਟੀ ਗੱਲ ਹੋਵੇ, ਤਾਂ ਸ਼ਾਇਦ ਤੁਸੀਂ ਡਾਕਟਰ ਨੂੰ ਨਾ ਜਗਾਓ। ਪਰ ਫ਼ਰਜ਼ ਕਰੋ ਕਿ ਪਰਿਵਾਰ ਦੇ ਕਿਸੇ ਜੀਅ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਹੁਣ ਤੁਸੀਂ ਡਾਕਟਰ ਨੂੰ ਜਗਾਉਣ ਤੋਂ ਬਿਲਕੁਲ ਨਹੀਂ ਝਿਜਕੋਗੇ। ਕਿਉਂ ਨਹੀਂ? ਕਿਉਂਕਿ ਇਹ ਇਕ ਐਮਰਜੈਂਸੀ ਹੈ। ਤੁਸੀਂ ਜਾਣਦੇ ਹੋ ਕਿ ਡਾਕਟਰ ਦੀ ਸਖ਼ਤ ਜ਼ਰੂਰਤ ਹੈ। ਜੇ ਤੁਸੀਂ ਡਾਕਟਰ ਨਾ ਬੁਲਾਇਆ, ਤਾਂ ਤੁਹਾਡੇ ਘਰ ਦਾ ਜੀਅ ਮਰ ਵੀ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਅਸੀਂ ਹਰ ਵਕਤ ਐਮਰਜੈਂਸੀ ਦਾ ਸਾਮ੍ਹਣਾ ਕਰਦੇ ਹਨ। ਸ਼ਤਾਨ “ਬੁਕਦੇ ਸ਼ੀਂਹ” ਵਾਂਗ ਸਾਨੂੰ ਪਾੜ ਖਾਣਾ ਚਾਹੁੰਦਾ ਹੈ। (1 ਪਤਰਸ 5:8) ਉਸ ਤੋਂ ਬਚਣ ਲਈ ਸਾਨੂੰ ਪਰਮੇਸ਼ੁਰ ਦੀ ਆਤਮਾ ਦੀ ਸਖ਼ਤ ਜ਼ਰੂਰਤ ਹੈ। ਜੇ ਅਸੀਂ ਪਰਮੇਸ਼ੁਰ ਦੀ ਮਦਦ ਨਾ ਮੰਗੀਏ, ਤਾਂ ਸਾਡੀ ਜਾਨ ਜਾ ਸਕਦੀ ਹੈ। ਇਸ ਕਰਕੇ ਅਸੀਂ ਨਿਧੜਕ ਹੋ ਕੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਮੰਗਦੇ ਹਾਂ। (ਅਫ਼ਸੀਆਂ 3:14-16) ਸਿਰਫ਼ ਇਸ ਤਰ੍ਹਾਂ ਕਰਨ ਨਾਲ ਸਾਨੂੰ ‘ਅੰਤ ਤੋੜੀ ਸਹਿਣ’ ਦੀ ਤਾਕਤ ਮਿਲੇਗੀ।—ਮੱਤੀ 10:22; 24:13.
-