-
ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਇਹ ਸੱਚ ਹੈ ਕਿ ਘਰ ਵਾਪਸ ਮੁੜ ਰਹੇ ਆਪਣੇ ਪੁੱਤਰ ਦੇ ਦੁਖੀ, ਉਦਾਸ ਚਿਹਰੇ ਨੂੰ ਦੇਖ ਕੇ ਯਿਸੂ ਦੇ ਦ੍ਰਿਸ਼ਟਾਂਤ ਦੇ ਸੂਝਵਾਨ ਪਿਤਾ ਨੂੰ ਉਸ ਦੀ ਤੋਬਾ ਦੇ ਬਾਰੇ ਕੁਝ ਤਾਂ ਅੰਦਾਜ਼ਾ ਹੈ। ਪਰੰਤੂ ਪਿਤਾ ਦੀ ਪ੍ਰੇਮਪੂਰਣ ਪਹਿਲ-ਕਦਮੀ ਪੁੱਤਰ ਲਈ ਆਪਣੇ ਪਾਪਾਂ ਨੂੰ ਸਵੀਕਾਰ ਕਰਨਾ ਆਸਾਨ ਬਣਾ ਦਿੰਦੀ ਹੈ, ਜਿਵੇਂ ਯਿਸੂ ਦੱਸਦਾ ਹੈ: “ਫਿਰ ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਸਦਵਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣਿਆਂ ਨੌਕਰਾਂ ਵਿੱਚੋਂ ਇਕ ਜਿਹਾ ਬਣਾ ਲਓ।’”—ਨਿ ਵ.
-
-
ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਦੂਜੇ ਪਾਸੇ, ਉਜਾੜੂ ਪੁੱਤਰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਉਨ੍ਹਾਂ ਨੂੰ ਦਰਸਾਉਂਦੇ ਹਨ ਜਿਹੜੇ ਸੰਸਾਰ ਦਾ ਆਨੰਦ ਲੈਣ ਲਈ ਨਿਕਲ ਜਾਂਦੇ ਹਨ। ਪਰੰਤੂ, ਅੰਤ ਵਿਚ ਇਹ ਤੋਬਾ ਕਰਦੇ ਹੋਏ ਵਾਪਸ ਮੁੜਦੇ ਹਨ ਅਤੇ ਫਿਰ ਤੋਂ ਪਰਮੇਸ਼ੁਰ ਦੇ ਸਰਗਰਮ ਸੇਵਕ ਬਣ ਜਾਂਦੇ ਹਨ। ਸੱਚ-ਮੁੱਚ ਹੀ, ਪਿਤਾ ਉਨ੍ਹਾਂ ਦੇ ਪ੍ਰਤੀ ਕਿੰਨਾ ਪ੍ਰੇਮਪੂਰਣ ਅਤੇ ਦਿਆਲੂ ਹੈ ਜਿਹੜੇ ਮਾਫ਼ੀ ਦੀ ਆਪਣੀ ਜ਼ਰੂਰਤ ਨੂੰ ਪਛਾਣ ਕੇ ਉਸ ਵੱਲ ਵਾਪਸ ਮੁੜ ਆਉਂਦੇ ਹਨ! ਲੂਕਾ 15:11-32; ਲੇਵੀਆਂ 11:7, 8; ਰਸੂਲਾਂ ਦੇ ਕਰਤੱਬ 6:7; ਲੂਕਾ 12:32; ਇਬਰਾਨੀਆਂ 12:23; ਯੂਹੰਨਾ 10:16.
-