ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ”
    ਪਹਿਰਾਬੁਰਜ—1998 | ਅਕਤੂਬਰ 1
    • 15-17. (ੳ) ਜਦੋਂ ਪਿਤਾ ਨੇ ਆਪਣੇ ਪੁੱਤਰ ਨੂੰ ਦੇਖਿਆ, ਤਾਂ ਉਸ ਨੇ ਕੀ ਕੀਤਾ? (ਅ) ਪਿਤਾ ਨੇ ਆਪਣੇ ਪੁੱਤਰ ਨੂੰ ਜੋ ਬਸਤਰ, ਅੰਗੂਠੀ, ਅਤੇ ਜੁੱਤੀ ਦਿੱਤੀ ਸੀ, ਇਹ ਸਭ ਕੀ ਦਰਸਾਉਂਦੇ ਹਨ? (ੲ) ਪਿਤਾ ਦੁਆਰਾ ਦਾਅਵਤ ਦਾ ਪ੍ਰਬੰਧ ਕਰਨਾ ਕੀ ਦਿਖਾਉਂਦਾ ਹੈ?

      15 “ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆ। ਅਰ ਪੁੱਤ੍ਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ। ਅਤੇ ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ। ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਓਹ ਲੱਗੇ ਖੁਸ਼ੀ ਕਰਨ।”—ਲੂਕਾ 15:20-24.

  • “ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ”
    ਪਹਿਰਾਬੁਰਜ—1998 | ਅਕਤੂਬਰ 1
    • 17 ਜਦੋਂ ਪਿਤਾ ਆਪਣੇ ਪੁੱਤਰ ਕੋਲ ਪਹੁੰਚਦਾ ਹੈ, ਤਾਂ ਉਹ ਉਸ ਨੂੰ ਆਪਣੇ ਗਲੇ ਲਾਉਂਦਾ ਹੈ ਅਤੇ ਉਸ ਨੂੰ ਪਿਆਰ ਨਾਲ ਚੁੰਮਦਾ ਹੈ। ਫਿਰ ਉਹ ਆਪਣੇ ਨੌਕਰਾਂ ਨੂੰ ਆਪਣੇ ਪੁੱਤਰ ਲਈ ਬਸਤਰ, ਇਕ ਅੰਗੂਠੀ, ਅਤੇ ਜੁੱਤੀ ਲਿਆਉਣ ਦਾ ਹੁਕਮ ਦਿੰਦਾ ਹੈ। ਇਹ ਕੋਈ ਸਾਧਾਰਣ ਬਸਤਰ ਨਹੀਂ ਸੀ, ਬਲਕਿ ‘ਸਭ ਤੋਂ ਚੰਗਾ ਬਸਤ੍ਰ’ ਸੀ—ਸ਼ਾਇਦ ਵਧੀਆ ਕਢਾਈ ਵਾਲਾ ਬਸਤਰ ਸੀ ਜੋ ਇਕ ਇੱਜ਼ਤਦਾਰ ਪਰਾਹੁਣੇ ਨੂੰ ਪੇਸ਼ ਕੀਤਾ ਜਾਂਦਾ ਸੀ। ਕਿਉਂ ਜੋ ਗ਼ੁਲਾਮ ਆਮ ਤੌਰ ਤੇ ਅੰਗੂਠੀ ਤੇ ਜੁੱਤੀ ਨਹੀਂ ਪਾਉਂਦੇ ਸਨ, ਪਿਤਾ ਇਹ ਦਿਖਾ ਰਿਹਾ ਸੀ ਕਿ ਉਸ ਦੇ ਪੁੱਤਰ ਦਾ ਪੂਰੀ ਤਰ੍ਹਾਂ ਨਾਲ ਪਰਿਵਾਰ ਦੇ ਇਕ ਮੈਂਬਰ ਵਜੋਂ ਸੁਆਗਤ ਕੀਤਾ ਜਾ ਰਿਹਾ ਸੀ। ਪਰੰਤੂ ਪਿਤਾ ਨੇ ਇਸ ਤੋਂ ਵੀ ਜ਼ਿਆਦਾ ਕੀਤਾ। ਉਸ ਨੇ ਆਪਣੇ ਪੁੱਤਰ ਦੇ ਵਾਪਸ ਆਉਣ ਦੀ ਖ਼ੁਸ਼ੀ ਵਿਚ ਇਕ ਦਾਅਵਤ ਦਾ ਹੁਕਮ ਦਿੱਤਾ। ਸਪੱਸ਼ਟ ਤੌਰ ਤੇ, ਇਹ ਆਦਮੀ ਆਪਣੇ ਪੁੱਤਰ ਨੂੰ ਕੁੜ-ਕੁੜ ਕੇ, ਜਾਂ ਸਿਰਫ਼ ਇਸ ਕਰਕੇ ਮਾਫ਼ ਨਹੀਂ ਕਰ ਰਿਹਾ ਸੀ ਕਿ ਉਸ ਦੇ ਪੁੱਤਰ ਦੀ ਵਾਪਸੀ ਨੇ ਉਸ ਨੂੰ ਮਾਫ਼ ਕਰਨ ਲਈ ਮਜਬੂਰ ਕਰ ਦਿੱਤਾ ਸੀ; ਉਹ ਮਾਫ਼ ਕਰਨਾ ਚਾਹੁੰਦਾ ਸੀ। ਇਸ ਤੋਂ ਉਸ ਨੂੰ ਬਹੁਤ ਖ਼ੁਸ਼ੀ ਮਿਲੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ