-
ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਇਸ ਸਮੇਂ ਦੇ ਦੌਰਾਨ, ਪਿਤਾ ਦਾ “ਵੱਡਾ ਪੁੱਤ੍ਰ ਖੇਤ ਵਿੱਚ ਸੀ।” ਬਾਕੀ ਕਹਾਣੀ ਸੁਣਦੇ ਹੋਏ ਦੇਖੋ ਜੇਕਰ ਤੁਸੀਂ ਉਸ ਦੀ ਪਛਾਣ ਕਰ ਸਕਦੇ ਹੋ ਜਾਂ ਨਹੀਂ ਕਿ ਉਹ ਕਿਸ ਨੂੰ ਦਰਸਾਉਂਦਾ ਹੈ। ਯਿਸੂ ਵੱਡੇ ਪੁੱਤਰ ਬਾਰੇ ਕਹਿੰਦਾ ਹੈ: “ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ। ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ? ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ। ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ। ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ। ਪਰ ਓਨ ਆਪਣੇ ਪਿਤਾ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣਿਆਂ ਬੇਲੀਆਂ ਨਾਲ ਖੁਸ਼ੀ ਕਰਾਂ। ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ।”
ਵੱਡੇ ਪੁੱਤਰ ਵਾਂਗ ਕੌਣ ਦਇਆ ਅਤੇ ਧਿਆਨ ਪਾਉਣ ਵਾਲੇ ਪਾਪੀਆਂ ਦੀ ਆਲੋਚਨਾ ਕਰਦੇ ਰਹੇ ਹਨ? ਕੀ ਇਹ ਗ੍ਰੰਥੀ ਅਤੇ ਫ਼ਰੀਸੀ ਨਹੀਂ? ਕਿਉਂ ਜੋ ਉਨ੍ਹਾਂ ਵੱਲੋਂ ਯਿਸੂ ਦੀ ਆਲੋਚਨਾ ਨੇ ਇਸ ਦ੍ਰਿਸ਼ਟਾਂਤ ਨੂੰ ਪ੍ਰੇਰਿਤ ਕੀਤਾ ਹੈ ਕਿਉਂਕਿ ਉਹ ਪਾਪੀਆਂ ਦਾ ਸੁਆਗਤ ਕਰਦਾ ਹੈ, ਸਪੱਸ਼ਟ ਤੌਰ ਤੇ ਉਹ ਹੀ ਇਸ ਵੱਡੇ ਪੁੱਤਰ ਦੁਆਰਾ ਦਰਸਾਏ ਗਏ ਹੋਣਗੇ।
-
-
ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਪਰ ਇਨ੍ਹਾਂ ਆਧੁਨਿਕ ਸਮਿਆਂ ਵਿਚ ਦੋਨਾਂ ਪੁੱਤਰਾਂ ਦੁਆਰਾ ਕੌਣ ਦਰਸਾਏ ਜਾਂਦੇ ਹਨ? ਇਹ ਜ਼ਰੂਰ ਉਹ ਹੋਣਗੇ ਜਿਹੜੇ ਯਹੋਵਾਹ ਦਿਆਂ ਉਦੇਸ਼ਾਂ ਦੇ ਬਾਰੇ ਕਾਫ਼ੀ ਕੁਝ ਜਾਣਦੇ ਹਨ ਅਤੇ ਇਸ ਆਧਾਰ ਉੱਤੇ ਉਹ ਉਸ ਨਾਲ ਇਕ ਰਿਸ਼ਤਾ ਬਣਾ ਲੈਂਦੇ ਹਨ। ਵੱਡਾ ਪੁੱਤਰ “ਛੋਟੇ ਝੁੰਡ” ਜਾਂ ‘ਪਲੋਠਿਆਂ ਦੀ ਕਲੀਸਿਯਾ ਜਿਨ੍ਹਾਂ ਦੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ’ ਦੇ ਕੁਝ ਸਦੱਸਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਵੱਡੇ ਪੁੱਤਰ ਵਰਗੇ ਸੁਭਾਉ ਨੂੰ ਅਪਣਾਇਆ। ਉਨ੍ਹਾਂ ਵਿਚ ਪਾਰਥਿਵ ਵਰਗ, ਅਰਥਾਤ ‘ਹੋਰ ਭੇਡਾਂ’ ਦਾ ਸੁਆਗਤ ਕਰਨ ਦੀ ਕੋਈ ਇੱਛਾ ਨਹੀਂ ਸੀ, ਜਿਨ੍ਹਾਂ ਬਾਰੇ ਉਹ ਮਹਿਸੂਸ ਕਰਦੇ ਸਨ ਕਿ ਇਹ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਰਹੇ ਹਨ।
-