ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਆਵੇਗਾ?
    ਪਹਿਰਾਬੁਰਜ (ਪਬਲਿਕ)—2020 | ਨੰ. 2
    • ਯਿਸੂ ਨੇ ਕਿਹਾ: ‘ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਵੱਡੇ-ਵੱਡੇ ਭੁਚਾਲ਼ ਆਉਣਗੇ, ਥਾਂ-ਥਾਂ ਮਹਾਂਮਾਰੀਆਂ ਫੈਲਣਗੀਆਂ ਅਤੇ ਕਾਲ਼ ਪੈਣਗੇ।’ (ਲੂਕਾ 21:10, 11) ਇਨ੍ਹਾਂ ਸਾਰੀਆਂ ਘਟਨਾਵਾਂ ਦਾ ਇਕੱਠੇ ਵਾਪਰਨਾ ਇਸ ਗੱਲ ਦੀ ਪੱਕੀ ਨਿਸ਼ਾਨੀ ਹੋਣੀ ਸੀ ਕਿ “ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।” ਕੀ ਕਦੇ ਇਹ ਘਟਨਾਵਾਂ ਦੁਨੀਆਂ ਵਿਚ ਇਕੱਠੀਆਂ ਵਾਪਰੀਆਂ ਹਨ? ਆਓ ਕੁਝ ਸਬੂਤਾਂ ʼਤੇ ਗੌਰ ਕਰਦੇ ਹਾਂ।

  • ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਆਵੇਗਾ?
    ਪਹਿਰਾਬੁਰਜ (ਪਬਲਿਕ)—2020 | ਨੰ. 2
    • 2. ਭੁਚਾਲ਼

      ਭੁਚਾਲ਼ ਕਰਕੇ ਇਮਾਰਤਾਂ ਟੁੱਟਦੀਆਂ ਹੋਈਆਂ।

      ਬ੍ਰਿਟੈਨਿਕਾ ਐਕੇਡੈਮਿਕ ਦੱਸਦਾ ਹੈ ਕਿ ਹਰ ਸਾਲ ਲਗਭਗ 100 ਅਜਿਹੇ ਵੱਡੇ ਭੁਚਾਲ਼ ਆਉਂਦੇ ਹਨ ਜਿਨ੍ਹਾਂ ਨਾਲ “ਬਹੁਤ ਤਬਾਹੀ” ਹੁੰਦੀ ਹੈ। ਯੂ. ਐੱਸ. ਜੀਓਲਾਜੀਕਲ ਸਰਵੇ ਸੰਸਥਾ ਦੀ ਰਿਪੋਰਟ ਦੱਸਦੀ ਹੈ: “ਲੰਬੇ ਸਮੇਂ ਦੇ ਰਿਕਾਰਡਾਂ ਮੁਤਾਬਕ (ਲਗਭਗ 1900 ਤੋਂ) ਇਕ ਸਾਲ ਵਿਚ ਲਗਭਗ 16 ਵੱਡੇ ਭੁਚਾਲ਼ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।” ਕੁਝ ਲੋਕ ਮੰਨਦੇ ਹਨ ਕਿ ਹੁਣ ਨਵੀਂ ਤੋਂ ਨਵੀਂ ਤਕਨਾਲੋਜੀ ਕਰਕੇ ਭੁਚਾਲ਼ ਆਉਣ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਜ਼ਿਆਦਾ ਭੁਚਾਲ਼ ਆਉਂਦੇ ਹਨ। ਚਾਹੇ ਗੱਲ ਜੋ ਮਰਜ਼ੀ ਹੋਵੇ, ਪਰ ਅਸਲੀਅਤ ਤਾਂ ਇਹ ਹੈ ਕਿ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਵੱਡੇ ਭੁਚਾਲ਼ਾਂ ਕਰਕੇ ਦੁੱਖ ਝੱਲ ਰਹੇ ਅਤੇ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ।

      3. ਖਾਣੇ ਦੀ ਕਮੀ

      ਇਕ ਗ੍ਰਾਫ਼ ਰਾਹੀਂ ਅੰਨ ਦੀ ਘਾਟ ਦਿਖਾਈ ਗਈ।

      ਖਾਣੇ ਦੀ ਕਮੀ ਅਕਸਰ ਯੁੱਧ, ਭ੍ਰਿਸ਼ਟਾਚਾਰ, ਆਰਥਿਕ ਤੰਗੀ, ਖੇਤੀਬਾੜੀ ਮਹਿਕਮੇ ਦੀ ਲਾਪਰਵਾਹੀ ਜਾਂ ਖ਼ਰਾਬ ਮੌਸਮ ਲਈ ਯੋਜਨਾ ਨਾ ਬਣਾਉਣ ਕਰਕੇ ਹੁੰਦੀ ਹੈ। ਵਿਸ਼ਵ ਖ਼ੁਰਾਕ ਪ੍ਰੋਗ੍ਰਾਮ “2018 ਦੀ ਰਿਪੋਰਟ” ਕਹਿੰਦੀ ਹੈ: “ਦੁਨੀਆਂ ਭਰ ਵਿਚ 82 ਕਰੋੜ 10 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਖਾਣ ਨੂੰ ਬਹੁਤ ਘੱਟ ਮਿਲਦਾ ਹੈ ਅਤੇ 12 ਕਰੋੜ 40 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਖਾਣਾ ਬਿਲਕੁਲ ਵੀ ਨਹੀਂ ਮਿਲਦਾ।” ਹਰ ਸਾਲ ਲਗਭਗ 31 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। 2011 ਵਿਚ ਪੂਰੀ ਦੁਨੀਆਂ ਵਿਚ ਮਰਨ ਵਾਲੇ ਬੱਚਿਆਂ ਵਿੱਚੋਂ ਲਗਭਗ 45 ਪ੍ਰਤਿਸ਼ਤ ਬੱਚੇ ਕੁਪੋਸ਼ਣ ਕਰਕੇ ਮਰੇ।

      4. ਬੀਮਾਰੀਆਂ ਅਤੇ ਮਹਾਂਮਾਰੀਆਂ

      ਬੈਕਟੀਰੀਆ ਅਤੇ ਖ਼ਤਰਨਾਕ ਰਸਾਇਣਕ ਪਦਾਰਥਾਂ ਦਾ ਚਿੰਨ੍ਹ।

      ਵਿਸ਼ਵ ਸਿਹਤ ਸੰਗਠਨ ਦੇ ਇਕ ਰਸਾਲੇ ਮੁਤਾਬਕ: “21ਵੀਂ ਸਦੀ ਵਿਚ ਵੱਡੀਆਂ-ਵੱਡੀਆਂ ਬੀਮਾਰੀਆਂ ਫੈਲ ਚੁੱਕੀਆਂ ਹਨ। ਪੁਰਾਣੀਆਂ ਬੀਮਾਰੀਆਂ ਫਿਰ ਤੋਂ ਹੋਣ ਲੱਗ ਪਈਆਂ ਹਨ, ਜਿਵੇਂ ਹੈਜ਼ਾ, ਪਲੇਗ ਅਤੇ ਪੀਲਾ ਬੁਖ਼ਾਰ। ਕਈ ਹੋਰ ਨਵੀਆਂ ਬੀਮਾਰੀਆਂ ਵੀ ਸਾਮ੍ਹਣੇ ਆਈਆਂ ਹਨ, ਜਿਵੇਂ ਸਾਰਸ (SARS), ਮਹਾਂਮਾਰੀ ਫਲੂ, ਮੇਰਸ (MERS), ਈਬੋਲਾ ਅਤੇ ਜ਼ੀਕਾ।” ਹਾਲ ਹੀ ਵਿਚ ਕੋਵਿਡ-19 ਮਹਾਂਮਾਰੀ ਫੈਲੀ ਹੈ। ਮੈਡੀਕਲ ਖੇਤਰ ਵਿਚ ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਡਾਕਟਰ ਸਾਰੀਆਂ ਬੀਮਾਰੀਆਂ ਦੇ ਇਲਾਜ ਨਹੀਂ ਲੱਭ ਸਕੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ