ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 7-8
“ਆਪਣੀ ਤਸੀਹੇ ਦੀ ਸੂਲ਼ੀ ਚੁੱਕੋ ਅਤੇ ਮੇਰੇ ਪਿੱਛੇ-ਪਿੱਛੇ ਚੱਲਦੇ ਰਹੋ”
(ਮਰਕੁਸ 8:34) ਹੁਣ ਉਸ ਨੇ ਆਪਣੇ ਚੇਲਿਆਂ ਦੇ ਨਾਲ ਭੀੜ ਨੂੰ ਵੀ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਤਸੀਹੇ ਦੀ ਸੂਲ਼ੀ ਚੁੱਕੇ ਅਤੇ ਮੇਰੇ ਪਿੱਛੇ-ਪਿੱਛੇ ਹਮੇਸ਼ਾ ਚੱਲਦਾ ਰਹੇ।
nwtsty ਵਿੱਚੋਂ ਮਰ 8:34 ਲਈ ਖ਼ਾਸ ਜਾਣਕਾਰੀ
ਉਹ ਆਪਣੇ ਆਪ ਦਾ ਤਿਆਗ ਕਰੇ: ਜਾਂ “ਆਪਣੇ ਆਪ ʼਤੇ ਆਪਣਾ ਅਧਿਕਾਰ ਨਾ ਰੱਖਣਾ।” ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਕ ਵਿਅਕਤੀ ਆਪਣੀ ਇੱਛਾ ਨਾਲ ਆਪਣੇ ਆਪ ਦਾ ਪੂਰੀ ਤਰ੍ਹਾਂ ਇਨਕਾਰ ਕਰਦਾ ਹੈ ਜਾਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰਦਾ ਹੈ। ਇਨ੍ਹਾਂ ਯੂਨਾਨੀ ਸ਼ਬਦਾਂ ਦਾ ਮਤਲਬ ਹੋ ਸਕਦਾ ਹੈ ਕਿ “ਉਹ ਆਪਣੇ ਆਪ ਨੂੰ ਨਾਂਹ ਕਹੇ।” ਇਸ ਤਰ੍ਹਾਂ ਕਹਿਣਾ ਸਹੀ ਹੈ ਕਿਉਂਕਿ ਇੱਦਾਂ ਕਰਨ ਵਿਚ ਆਪਣੀਆਂ ਇੱਛਾਵਾਂ, ਟੀਚਿਆਂ ਜਾਂ ਆਪਣੇ ਸੁੱਖ-ਆਰਾਮ ਨੂੰ ਨਾਂਹ ਕਹਿਣਾ ਹੋ ਸਕਦਾ ਹੈ। (2 ਕੁਰਿੰ 5:14, 15) ਮਰਕੁਸ ਨੇ ਵੀ ਇਹੀ ਯੂਨਾਨੀ ਕਿਰਿਆ ਦਾ ਇਸਤੇਮਾਲ ਕੀਤਾ ਸੀ ਜਦੋਂ ਉਸ ਨੇ ਪਤਰਸ ਦੁਆਰਾ ਯਿਸੂ ਦਾ ਇਨਕਾਰ ਕੀਤੇ ਜਾਣ ਬਾਰੇ ਲਿਖਿਆ ਸੀ।—ਮਰ 14:30, 31, 72.
w92 8/1 17 ਪੈਰਾ 14
ਤੁਸੀਂ ਜ਼ਿੰਦਗੀ ਦੀ ਦੌੜ ਵਿਚ ਕਿੱਦਾਂ ਦੌੜ ਰਹੇ ਹੋ?
14 ਯਿਸੂ ਮਸੀਹ ਨੇ ਆਪਣੇ ਚੇਲਿਆਂ ਅਤੇ ਹੋਰਨਾਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ (ਜਾਂ “ਆਪਣੇ ਆਪ ਨੂੰ ‘ਨਾ’ ਕਹੇ” ਚਾਰਲਸ ਬੀ. ਵਿਲੀਅਮਸ) ਅਤੇ ਤਸੀਹੇ ਦੀ ਸੂਲ਼ੀ ਚੁੱਕੇ ਅਤੇ ਮੇਰੇ ਪਿੱਛੇ-ਪਿੱਛੇ ਹਮੇਸ਼ਾ ਚੱਲਦਾ ਰਹੇ।” (ਮਰਕੁਸ 8:34) ਜਦੋਂ ਅਸੀਂ ਇਹ ਸੱਦਾ ਕਬੂਲ ਕਰਦੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਕਰਦੇ ਰਹਿਣ ਲਈ “ਹਮੇਸ਼ਾ” ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਨਹੀਂ ਕਿਉਂਕਿ ਆਪਣੇ ਆਪ ਦਾ ਇਨਕਾਰ ਕਰਨ ਵਿਚ ਕੋਈ ਫ਼ਾਇਦਾ ਹੈ, ਸਗੋਂ ਇਸ ਲਈ ਕਿ ਜਦੋਂ ਅਸੀਂ ਇਕ ਵਾਰ ਵੀ ਇੱਦਾਂ ਕਰਨ ਤੋਂ ਪਿੱਛੇ ਰਹਿ ਜਾਂਦੇ ਹਾਂ, ਤਾਂ ਸਾਡਾ ਸਾਰਾ ਕੀਤਾ ਵਿਅਰਥ ਹੋ ਸਕਦਾ, ਇੱਥੋਂ ਤਕ ਕਿ ਸਾਡੀ ਹਮੇਸ਼ਾ ਦੀ ਜ਼ਿੰਦਗੀ ਵੀ ਖ਼ਤਰੇ ਵਿਚ ਪੈ ਸਕਦੀ ਹੈ। ਪਰਮੇਸ਼ੁਰੀ ਕੰਮਾਂ ਵਿਚ ਤਰੱਕੀ ਕਰਨ ਲਈ ਅਕਸਰ ਸਮਾਂ ਲੱਗਦਾ ਹੈ, ਪਰ ਜੇ ਅਸੀਂ ਲਗਾਤਾਰ ਧਿਆਨ ਨਹੀਂ ਰੱਖਦੇ, ਤਾਂ ਸਭ ਕੁਝ ਝੱਟ ਖ਼ਤਮ ਹੋ ਸਕਦਾ ਹੈ!
(ਮਰਕੁਸ 8:35-37) ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾਵੇਗਾ। 36 ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ? 37 ਜੇ ਇਨਸਾਨ ਆਪਣਾ ਸਭ ਕੁਝ ਦੇ ਦੇਵੇ, ਤਾਂ ਕੀ ਉਹ ਆਪਣੀ ਜਾਨ ਬਚਾ ਸਕੇਗਾ?
ਸਦਾ ਦੀ ਜ਼ਿੰਦਗੀ ਪਾਉਣ ਵਾਸਤੇ ਤੁਸੀਂ ਕਿਹੜੀਆਂ ਕੁਰਬਾਨੀਆਂ ਕਰੋਗੇ?
3 ਉਸੇ ਮੌਕੇ ʼਤੇ ਯਿਸੂ ਨੇ ਦੋ ਦਿਲਚਸਪ ਸਵਾਲ ਪੁੱਛੇ: “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ?” ਅਤੇ “ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?” (ਮਰ. 8:36, 37) ਜਵਾਬ ਸਾਫ਼ ਹੈ। ਜੇ ਇਨਸਾਨ ਸਾਰੀ ਦੁਨੀਆਂ ਨੂੰ ਪਾ ਲਵੇ, ਪਰ ਆਪਣੀ ਜਾਨ ਗੁਆ ਬੈਠੇ, ਤਾਂ ਇਸ ਦਾ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਇਨਸਾਨ ਚੀਜ਼ਾਂ ਦਾ ਆਨੰਦ ਤਾਂ ਹੀ ਲੈ ਸਕਦਾ ਹੈ ਜੇ ਉਹ ਜੀਉਂਦਾ ਹੈ। ਯਿਸੂ ਦਾ ਦੂਜਾ ਸਵਾਲ ਹੈ: “ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?” ਇਹ ਸਵਾਲ ਸੁਣ ਕੇ ਸ਼ਾਇਦ ਲੋਕਾਂ ਦੇ ਮਨਾਂ ਵਿਚ ਅੱਯੂਬ ਉੱਤੇ ਲਾਇਆ ਸ਼ਤਾਨ ਦਾ ਇਹ ਇਲਜ਼ਾਮ ਚੇਤੇ ਆਇਆ ਹੋਵੇ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂ. 2:4) ਸ਼ਤਾਨ ਦੇ ਇਹ ਲਫ਼ਜ਼ ਸ਼ਾਇਦ ਉਨ੍ਹਾਂ ਉੱਤੇ ਢੁਕਦੇ ਹਨ ਜੋ ਯਹੋਵਾਹ ਦੀ ਪੂਜਾ ਨਹੀਂ ਕਰਦੇ। ਕਈ ਆਪਣੀ ਜਾਨ ਦੇ ਬਦਲੇ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਤੇ ਕਿਸੇ ਵੀ ਅਸੂਲ ਦੀ ਕੋਈ ਪਰਵਾਹ ਨਹੀਂ ਕਰਦੇ। ਪਰ ਯਹੋਵਾਹ ਦੇ ਭਗਤ ਇੱਦਾਂ ਨਹੀਂ ਕਰਦੇ।
4 ਸਾਨੂੰ ਪਤਾ ਹੈ ਕਿ ਯਿਸੂ ਸਾਨੂੰ ਇਸ ਦੁਨੀਆਂ ਵਿਚ ਚੰਗੀ ਸਿਹਤ, ਧਨ-ਦੌਲਤ ਤੇ ਲੰਬੀ ਉਮਰ ਦੇਣ ਲਈ ਨਹੀਂ ਆਇਆ ਸੀ। ਉਹ ਸਾਨੂੰ ਨਵੀਂ ਦੁਨੀਆਂ ਵਿਚ ਸਦਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦੇਣ ਆਇਆ ਸੀ ਜਿਸ ਦੀ ਅਸੀਂ ਬਹੁਤ ਕਦਰ ਕਰਦੇ ਹਾਂ। (ਯੂਹੰ. 3:16) ਯਿਸੂ ਦੇ ਪਹਿਲੇ ਸਵਾਲ ਦਾ ਮਤਲਬ ਮਸੀਹੀ ਇਸ ਤਰ੍ਹਾਂ ਸਮਝਣਗੇ ਕਿ “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਗੁਆ ਬੈਠੇ?” ਕੋਈ ਲਾਭ ਨਹੀਂ ਹੋਵੇਗਾ। (1 ਯੂਹੰ. 2:15-17) ਯਿਸੂ ਦੇ ਦੂਜੇ ਸਵਾਲ ਦਾ ਜਵਾਬ ਪਾਉਣ ਲਈ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ, ‘ਨਵੀਂ ਦੁਨੀਆਂ ਵਿਚ ਜ਼ਿੰਦਗੀ ਪਾਉਣ ਲਈ ਮੈਂ ਹੁਣ ਕੀ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ?’ ਇਸ ਸਵਾਲ ਦਾ ਜਵਾਬ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਹੁਣ ਕਿਹੋ ਜਿਹੀ ਜ਼ਿੰਦਗੀ ਜੀਉਂਦੇ ਹਾਂ।—ਹੋਰ ਜਾਣਕਾਰੀ ਲਈ ਯੂਹੰਨਾ 12:25 ਦੇਖੋ।
(ਮਰਕੁਸ 8:38) ਜਿਹੜਾ ਇਨਸਾਨ ਇਸ ਹਰਾਮਕਾਰ ਅਤੇ ਪਾਪੀ ਪੀੜ੍ਹੀ ਸਾਮ੍ਹਣੇ ਮੇਰਾ ਚੇਲਾ ਹੋਣ ਅਤੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਵਿਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ, ਤਾਂ ਮਨੁੱਖ ਦਾ ਪੁੱਤਰ ਵੀ ਉਸ ਨੂੰ ਆਪਣਾ ਚੇਲਾ ਮੰਨਣ ਵਿਚ ਸ਼ਰਮਿੰਦਗੀ ਮਹਿਸੂਸ ਕਰੇਗਾ ਜਦੋਂ ਉਹ ਆਪਣੇ ਪਵਿੱਤਰ ਦੂਤਾਂ ਸਣੇ ਆਪਣੇ ਪਿਤਾ ਦੀ ਸ਼ਾਨੋ-ਸ਼ੌਕਤ ਨਾਲ ਆਵੇਗਾ।”
gt 59 ਪੈਰਾ 13
ਅਸਲ ਵਿਚ ਯਿਸੂ ਕੌਣ ਹੈ?
ਜੀ ਹਾਂ, ਜੇਕਰ ਉਨ੍ਹਾਂ ਨੇ ਉਸ ਦੀ ਕਿਰਪਾ ਦੇ ਯੋਗ ਸਾਬਤ ਹੋਣਾ ਹੈ, ਤਾਂ ਯਿਸੂ ਦੇ ਅਨੁਯਾਈਆਂ ਨੂੰ ਸਾਹਸੀ ਅਤੇ ਆਤਮ-ਬਲੀਦਾਨੀ ਹੋਣਾ ਚਾਹੀਦਾ ਹੈ। ਉਹ ਬਿਆਨ ਕਰਦਾ ਹੈ: “ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤ੍ਰ ਭੀ ਉਸ ਤੋਂ ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤ੍ਰ ਦੂਤਾਂ ਸਣੇ ਆਵੇਗਾ।” ਮਰਕੁਸ 8:22-38; ਮੱਤੀ 16:13-28; ਲੂਕਾ 9:18-27.
ਹੀਰੇ-ਮੋਤੀਆਂ ਦੀ ਖੋਜ ਕਰੋ
(ਮਰਕੁਸ 7:5-8) ਇਸ ਲਈ, ਫ਼ਰੀਸੀਆਂ ਤੇ ਗ੍ਰੰਥੀਆਂ ਨੇ ਉਸ ਨੂੰ ਪੁੱਛਿਆ: “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਗੰਦੇ ਹੱਥਾਂ ਨਾਲ ਕਿਉਂ ਖਾਣਾ ਖਾਂਦੇ ਹਨ?” 6 ਉਸ ਨੇ ਉਨ੍ਹਾਂ ਨੂੰ ਕਿਹਾ: “ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਠੀਕ ਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। 7 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’ 8 ਤੁਸੀਂ ਪਰਮੇਸ਼ੁਰ ਦੇ ਹੁਕਮਾਂ ʼਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਇਸ ਰੀਤ ʼਤੇ ਚੱਲਦੇ ਹੋ।”
ਪਾਠਕਾਂ ਵੱਲੋਂ ਸਵਾਲ
ਯਿਸੂ ਦੇ ਦੁਸ਼ਮਣ ਉਸ ਨਾਲ ਹੱਥ ਧੋਣ ਦੇ ਮਾਮਲੇ ʼਤੇ ਬਹਿਸ ਕਿਉਂ ਕਰਦੇ ਸਨ?
▪ ਯਿਸੂ ਦੇ ਦੁਸ਼ਮਣ ਉਸ ਅਤੇ ਉਸ ਦੇ ਚੇਲਿਆਂ ਵਿਚ ਬਹੁਤ ਸਾਰੇ ਮਾਮਲਿਆਂ ਵਿਚ ਨੁਕਸ ਕੱਢਦੇ ਸਨ। ਉਨ੍ਹਾਂ ਵਿੱਚੋਂ ਇਕ ਮਾਮਲਾ ਹੱਥ ਧੋਣ ਬਾਰੇ ਸੀ। ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਕਿਹੜੀਆਂ ਗੱਲਾਂ ਕਰਕੇ ਇਕ ਵਿਅਕਤੀ ਅਸ਼ੁੱਧ ਹੋ ਸਕਦਾ ਸੀ। ਮਿਸਾਲ ਲਈ, ਮਰਦ ਅਤੇ ਔਰਤਾਂ ਦੇ ਗੁਪਤ ਅੰਗਾਂ ਵਿੱਚੋਂ ਤਰਲ ਵਗਣ ਕਰਕੇ, ਕੋੜ੍ਹ ਕਰਕੇ ਅਤੇ ਜਾਨਵਰਾਂ ਅਤੇ ਇਨਸਾਨਾਂ ਦੀਆਂ ਲਾਸ਼ਾਂ ਨੂੰ ਹੱਥ ਲਾ ਕੇ। ਕਾਨੂੰਨ ਵਿਚ ਇਹ ਵੀ ਸਮਝਾਇਆ ਗਿਆ ਸੀ ਕਿ ਕੋਈ ਅਸ਼ੁੱਧ ਚੀਜ਼ ਜਾਂ ਵਿਅਕਤੀ ਨੂੰ ਕਿੱਦਾਂ ਸ਼ੁੱਧ ਕੀਤਾ ਜਾਣਾ ਚਾਹੀਦਾ ਸੀ। ਬਲ਼ੀ ਚੜ੍ਹਾ ਕੇ, ਧੋ ਕੇ, ਨਹਾ ਕੇ ਜਾਂ ਛਿੱਟੇ ਮਾਰ ਕੇ ਅਸ਼ੁੱਧ ਚੀਜ਼ ਜਾਂ ਵਿਅਕਤੀ ਨੂੰ ਸ਼ੁੱਧ ਕੀਤਾ ਜਾ ਸਕਦਾ ਸੀ।—ਲੇਵੀ. ਅਧਿ. 11-15; ਗਿਣ. ਅਧਿ. 19.
ਯਹੂਦੀ ਧਾਰਮਿਕ ਆਗੂਆਂ ਨੇ ਕਾਨੂੰਨ ਵਿਚ ਆਪਣੇ ਵੱਲੋਂ ਹੋਰ ਕਈ ਗੱਲਾਂ ਜੋੜ ਦਿੱਤੀਆਂ। ਇਕ ਕਿਤਾਬ ਮੁਤਾਬਕ ਧਾਰਮਿਕ ਆਗੂਆਂ ਨੇ ਸ਼ੁੱਧ-ਅਸ਼ੁੱਧ ਰਹਿਣ ਬਾਰੇ ਬਹੁਤ ਸਾਰੇ ਕਾਨੂੰਨ ਬਣਾਏ ਹੋਏ ਸਨ, ਜਿਵੇਂ ਕਿ ਇਕ ਵਿਅਕਤੀ “ਕਿਹੜੇ ਹਾਲਾਤਾਂ ਵਿਚ ਅਸ਼ੁੱਧ ਹੋ ਸਕਦਾ ਸੀ, ਉਹ ਦੂਜਿਆਂ ਨੂੰ ਕਿਵੇਂ ਅਤੇ ਕਿੰਨਾ ਕੁ ਅਸ਼ੁੱਧ ਕਰ ਸਕਦਾ ਸੀ ਅਤੇ ਕਿਹੜੇ ਭਾਂਡੇ ਜਾਂ ਚੀਜ਼ਾਂ ਅਸ਼ੁੱਧ ਹੋ ਸਕਦੀਆਂ ਸਨ। ਨਾਲੇ ਇਸ ਗੱਲ ʼਤੇ ਵੀ ਕਾਨੂੰਨ ਬਣਾਏ ਸਨ ਕਿ ਸ਼ੁੱਧ ਕਰਨ ਲਈ ਕਿਹੜੀਆਂ ਰਸਮਾਂ ਨਿਭਾਉਣੀਆਂ ਜ਼ਰੂਰੀ ਸਨ।”
ਯਿਸੂ ਦੇ ਦੁਸ਼ਮਣਾਂ ਨੇ ਉਸ ਤੋਂ ਪੁੱਛਿਆ: “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਗੰਦੇ ਹੱਥਾਂ ਨਾਲ ਕਿਉਂ ਖਾਣਾ ਖਾਂਦੇ ਹਨ?” (ਮਰ. 7:5) ਦੁਸ਼ਮਣਾਂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਗੰਦੇ ਹੱਥਾਂ ਨਾਲ ਰੋਟੀ ਖਾਣ ਨਾਲ ਨੁਕਸਾਨ ਹੋ ਸਕਦੇ ਸਨ। ਧਾਰਮਿਕ ਆਗੂਆਂ ਦੀ ਰੀਤ ਅਨੁਸਾਰ ਰੋਟੀ ਖਾਣ ਤੋਂ ਪਹਿਲਾਂ ਕੋਈ ਉਨ੍ਹਾਂ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਸੀ। ਉਹੀ ਕਿਤਾਬ ਦੱਸਦੀ ਹੈ ਕਿ ਧਾਰਮਿਕ ਆਗੂ “ਇਸ ਗੱਲ ʼਤੇ ਵੀ ਬਹਿਸ ਕਰਦੇ ਸਨ ਕਿ ਕਿਹੜੇ ਭਾਂਡੇ ਨਾਲ ਪਾਣੀ ਪਾਇਆ ਜਾਣਾ ਚਾਹੀਦਾ, ਕਿਸ ਤਰ੍ਹਾਂ ਦਾ ਪਾਣੀ ਹੋਣਾ ਚਾਹੀਦਾ, ਕਿਸ ਨੂੰ ਪਾਣੀ ਪਾਉਣਾ ਚਾਹੀਦਾ ਅਤੇ ਕਿੱਥੇ ਤਕ ਹੱਥਾਂ ʼਤੇ ਪਾਣੀ ਪਾਇਆ ਜਾਣਾ ਚਾਹੀਦਾ।”
ਇਨ੍ਹਾਂ ਆਦਮੀਆਂ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਯਿਸੂ ਨੇ ਸਿੱਧਾ-ਸਿੱਧਾ ਜਵਾਬ ਦਿੱਤਾ। ਉਸ ਨੇ ਉਨ੍ਹਾਂ ਧਾਰਮਿਕ ਆਗੂਆਂ ਨੂੰ ਕਿਹਾ: “ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਠੀਕ ਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’ ਤੁਸੀਂ ਪਰਮੇਸ਼ੁਰ ਦੇ ਹੁਕਮਾਂ ʼਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਇਸ ਰੀਤ ʼਤੇ ਚੱਲਦੇ ਹੋ।”—ਮਰ. 7:6-8.
(ਮਰਕੁਸ 7:32-35) ਇੱਥੇ ਲੋਕ ਉਸ ਕੋਲ ਇਕ ਬੋਲ਼ੇ ਆਦਮੀ ਨੂੰ ਲਿਆਏ ਜਿਸ ਦੀ ਜ਼ਬਾਨ ਵਿਚ ਵੀ ਨੁਕਸ ਸੀ। ਉਨ੍ਹਾਂ ਨੇ ਯਿਸੂ ਨੂੰ ਉਸ ਉੱਤੇ ਹੱਥ ਰੱਖਣ ਦੀ ਬੇਨਤੀ ਕੀਤੀ। 33 ਉਹ ਉਸ ਨੂੰ ਭੀੜ ਤੋਂ ਦੂਰ ਲੈ ਗਿਆ ਅਤੇ ਉਸ ਦੇ ਕੰਨਾਂ ਵਿਚ ਆਪਣੀਆਂ ਉਂਗਲਾਂ ਪਾ ਕੇ ਥੁੱਕਿਆ ਅਤੇ ਉਸ ਦੀ ਜੀਭ ਨੂੰ ਛੂਹਿਆ। 34 ਫਿਰ ਯਿਸੂ ਨੇ ਆਕਾਸ਼ ਵੱਲ ਦੇਖ ਕੇ ਲੰਬਾ ਹਉਕਾ ਭਰਿਆ ਅਤੇ ਕਿਹਾ: “ਐਫਥਾ,” ਜਿਸ ਦਾ ਮਤਲਬ ਹੈ “ਖੁੱਲ੍ਹ ਜਾਹ।” 35 ਉਸ ਆਦਮੀ ਦੀ ਸੁਣਨ ਦੀ ਸ਼ਕਤੀ ਵਾਪਸ ਆ ਗਈ ਅਤੇ ਉਸ ਦੀ ਜ਼ਬਾਨ ਵੀ ਠੀਕ ਹੋ ਗਈ ਅਤੇ ਉਹ ਚੰਗੀ ਤਰ੍ਹਾਂ ਬੋਲਣ ਲੱਗ ਪਿਆ।
ਕੀ ਤੁਹਾਡੇ ਕੋਲ ਮਸੀਹ ਦਾ ਮਨ ਹੈ?
9 ਆਦਮੀ ਬੋਲ਼ਾ ਸੀ ਅਤੇ ਉਸ ਲਈ ਗੱਲ ਕਰਨੀ ਵੀ ਬਹੁਤ ਔਖੀ ਸੀ। ਯਿਸੂ ਨੂੰ ਸ਼ਾਇਦ ਇਸ ਆਦਮੀ ਦੀ ਪਰੇਸ਼ਾਨੀ ਜਾਂ ਘਬਰਾਹਟ ਦਾ ਅਹਿਸਾਸ ਸੀ। ਇਸ ਲਈ, ਯਿਸੂ ਨੇ ਕੁਝ ਅਜੀਬ ਕੀਤਾ। ਉਹ ਆਦਮੀ ਨੂੰ ਭੀੜ ਤੋਂ ਅਲੱਗ ਕਰ ਕੇ ਕਿਸੇ ਸ਼ਾਂਤ ਜਗ੍ਹਾ ਨੂੰ ਲੈ ਗਿਆ। ਫਿਰ ਯਿਸੂ ਨੇ ਇਸ਼ਾਰਿਆਂ ਰਾਹੀਂ ਆਦਮੀ ਨੂੰ ਸਮਝਾਇਆ ਕਿ ਉਹ ਕੀ ਕਰਨ ਵਾਲਾ ਸੀ। ਉਸ ਨੇ “ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੋਹੀ।” (ਮਰਕੁਸ 7:33) ਫਿਰ, ਯਿਸੂ ਨੇ ਅਕਾਸ਼ ਵੱਲ ਦੇਖਿਆ ਅਤੇ ਹਾਉਕਾ ਭਰ ਕੇ ਪ੍ਰਾਰਥਨਾ ਕੀਤੀ। ਯਿਸੂ ਨੇ ਇਨ੍ਹਾਂ ਇਸ਼ਾਰਿਆਂ ਨਾਲ ਉਸ ਆਦਮੀ ਨੂੰ ਦੱਸਿਆ ਕਿ ‘ਜੋ ਮੈਂ ਹੁਣ ਤੇਰੇ ਲਈ ਕਰਨ ਵਾਲਾ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਹੈ।’ ਆਖ਼ਰਕਾਰ, ਯਿਸੂ ਨੇ ਕਿਹਾ: “ਖੁੱਲ੍ਹ ਜਾਹ।” (ਮਰਕੁਸ 7:34) ਇਸ ਤੋਂ ਬਾਅਦ ਆਦਮੀ ਸੁਣਨ ਅਤੇ ਚੰਗੀ ਤਰ੍ਹਾਂ ਬੋਲਣ ਵੀ ਲੱਗ ਪਿਆ।
10 ਯਿਸੂ ਨੇ ਦੂਸਰਿਆਂ ਲੋਕਾਂ ਦਾ ਕਿੰਨਾ ਖ਼ਿਆਲ ਰੱਖਿਆ! ਉਹ ਹਮੇਸ਼ਾ ਹਮਦਰਦੀ ਦਿਖਾਉਂਦਾ ਸੀ। ਕੁਝ ਕਰਨ ਤੋਂ ਪਹਿਲਾਂ ਉਹ ਦੂਸਰਿਆਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦਾ ਸੀ। ਮਸੀਹੀਆਂ ਵਜੋਂ, ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਇਸ ਸੰਬੰਧ ਵਿਚ ਯਿਸੂ ਦੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਬਾਈਬਲ ਸਲਾਹ ਦਿੰਦੀ ਹੈ ਕਿ “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।” (1 ਪਤਰਸ 3:8) ਇਸ ਲਈ ਸਾਨੂੰ ਦੂਸਰਿਆਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖ ਕੇ ਬੋਲਣਾ-ਚੱਲਣਾ ਚਾਹੀਦਾ ਹੈ।
11 ਕਲੀਸਿਯਾ ਵਿਚ, ਅਸੀਂ ਦੂਸਰਿਆਂ ਦੀ ਇੱਜ਼ਤ ਕਰਨ ਦੁਆਰਾ ਅਤੇ ਉਨ੍ਹਾਂ ਦੇ ਨਾਲ ਉਸ ਤਰ੍ਹਾਂ ਦਾ ਸਲੂਕ ਕਰਨ ਦੁਆਰਾ ਜੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਕੀਤਾ ਜਾਵੇ, ਉਨ੍ਹਾਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖ ਸਕਦੇ ਹਾਂ। (ਮੱਤੀ 7:12) ਇਸ ਵਿਚ ਕਹੀਆਂ ਗੱਲਾਂ ਦੇ ਨਾਲ-ਨਾਲ ਕਹਿਣ ਦੇ ਤਰੀਕੇ ਉੱਤੇ ਵੀ ਧਿਆਨ ਰੱਖਣਾ ਸ਼ਾਮਲ ਹੈ। (ਕੁਲੁੱਸੀਆਂ 4:6) ਯਾਦ ਰੱਖੋ ਕਿ ‘ਬੇਸੋਚੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।’ (ਕਹਾਉਤਾਂ 12:18) ਪਰਿਵਾਰ ਵਿਚ ਵੀ, ਇਕ ਪਤੀ-ਪਤਨੀ ਜੋ ਇਕ ਦੂਸਰੇ ਨਾਲ ਸੱਚਾ ਪਿਆਰ ਕਰਦੇ ਹਨ, ਇਕ ਦੂਸਰੇ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦੇ ਹਨ। (ਅਫ਼ਸੀਆਂ 5:33) ਉਹ ਰੁੱਖੇ ਸ਼ਬਦ ਨਹੀਂ ਵਰਤਦੇ, ਲਗਾਤਾਰ ਨੁਕਤਾਚੀਨੀ ਅਤੇ ਚੁਭਵੀਆਂ ਗੱਲਾਂ ਨਹੀਂ ਕਰਦੇ, ਜਿਨ੍ਹਾਂ ਕਾਰਨ ਜਜ਼ਬਾਤਾਂ ਨੂੰ ਅਜਿਹੀ ਠੇਸ ਪਹੁੰਚ ਸਕਦੀ ਹੈ ਜੋ ਜਲਦੀ ਮਿਟਦੀ ਨਹੀਂ। ਬੱਚਿਆਂ ਦੇ ਵੀ ਜਜ਼ਬਾਤ ਹਨ ਅਤੇ ਪ੍ਰੇਮਪੂਰਣ ਮਾਪਿਆਂ ਨੂੰ ਇਨ੍ਹਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਜਦੋਂ ਤਾੜਨਾ ਦੀ ਜ਼ਰੂਰਤ ਪੈਂਦੀ ਹੈ ਤਾਂ ਅਜਿਹੇ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਅਤੇ ਸ਼ਰਮਿੰਦਾ ਕਰਨ ਤੋਂ ਬਗੈਰ ਤਾੜਨਾ ਦਿੰਦੇ ਹਨ। (ਕੁਲੁੱਸੀਆਂ 3:21) ਜਦੋਂ ਅਸੀਂ ਇਸ ਤਰ੍ਹਾਂ ਦੂਸਰਿਆਂ ਦਿਆਂ ਜਜ਼ਬਾਤਾਂ ਦਾ ਖ਼ਿਆਲ ਰੱਖਦੇ ਹਾਂ ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਵਰਗੇ ਹਾਂ।
ਬਾਈਬਲ ਪੜ੍ਹਾਈ
(ਮਰਕੁਸ 7:1-15) ਹੁਣ ਯਰੂਸ਼ਲਮ ਤੋਂ ਆਏ ਫ਼ਰੀਸੀ ਅਤੇ ਕੁਝ ਗ੍ਰੰਥੀ ਯਿਸੂ ਕੋਲ ਇਕੱਠੇ ਹੋਏ। 2 ਅਤੇ ਜਦ ਉਨ੍ਹਾਂ ਨੇ ਉਸ ਦੇ ਕੁਝ ਚੇਲਿਆਂ ਨੂੰ ਗੰਦੇ ਜਾਂ ਅਣਧੋਤੇ ਹੱਥਾਂ ਨਾਲ ਖਾਣਾ ਖਾਂਦੇ ਦੇਖਿਆ, ਤਾਂ ਉਹ ਉਨ੍ਹਾਂ ਵਿਚ ਨੁਕਸ ਕੱਢਣ ਲੱਗ ਪਏ। 3 ਕਿਉਂਕਿ ਫ਼ਰੀਸੀ ਅਤੇ ਬਾਕੀ ਸਾਰੇ ਯਹੂਦੀ ਆਪਣੇ ਦਾਦਿਆਂ-ਪੜਦਾਦਿਆਂ ਦੀ ਰੀਤ ਅਨੁਸਾਰ ਉੱਨਾ ਚਿਰ ਖਾਣਾ ਨਹੀਂ ਖਾਂਦੇ ਸਨ ਜਿੰਨਾ ਚਿਰ ਉਹ ਕੂਹਣੀਆਂ ਤਕ ਹੱਥ ਨਾ ਧੋ ਲੈਣ। 4 ਅਤੇ ਬਾਜ਼ਾਰੋਂ ਆ ਕੇ, ਖਾਣ ਤੋਂ ਪਹਿਲਾਂ ਉਹ ਸ਼ੁੱਧ ਹੋਣ ਲਈ ਆਪਣੇ ਉੱਤੇ ਪਾਣੀ ਛਿੜਕਦੇ ਸਨ, ਅਤੇ ਉਹ ਇੱਦਾਂ ਦੀਆਂ ਹੋਰ ਵੀ ਕਈ ਰੀਤਾਂ ʼਤੇ ਚੱਲਣ ਵਿਚ ਬੜੇ ਕੱਟੜ ਸਨ ਜਿਵੇਂ ਕਿ ਕੱਪਾਂ, ਗੜਵਿਆਂ ਅਤੇ ਤਾਂਬੇ ਦੇ ਭਾਂਡਿਆਂ ਨੂੰ ਪਾਣੀ ਵਿਚ ਡੁਬੋ ਕੇ ਧੋਣਾ। 5 ਇਸ ਲਈ, ਫ਼ਰੀਸੀਆਂ ਤੇ ਗ੍ਰੰਥੀਆਂ ਨੇ ਉਸ ਨੂੰ ਪੁੱਛਿਆ: “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਗੰਦੇ ਹੱਥਾਂ ਨਾਲ ਕਿਉਂ ਖਾਣਾ ਖਾਂਦੇ ਹਨ?” 6 ਉਸ ਨੇ ਉਨ੍ਹਾਂ ਨੂੰ ਕਿਹਾ: “ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਠੀਕ ਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। 7 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’ 8 ਤੁਸੀਂ ਪਰਮੇਸ਼ੁਰ ਦੇ ਹੁਕਮਾਂ ʼਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਇਸ ਰੀਤ ʼਤੇ ਚੱਲਦੇ ਹੋ।” 9 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਰੀਤਾਂ ਨੂੰ ਕਾਇਮ ਰੱਖਣ ਲਈ ਬੜੀ ਚਲਾਕੀ ਨਾਲ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ। 10 ਮਿਸਾਲ ਲਈ, ਮੂਸਾ ਨੇ ਕਿਹਾ ਸੀ: ‘ਆਪਣੇ ਮਾਤਾ-ਪਿਤਾ ਦਾ ਆਦਰ ਕਰੋ,’ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਦੀ ਬੇਇੱਜ਼ਤੀ ਕਰੇ, ਉਹ ਜਾਨੋਂ ਮਾਰਿਆ ਜਾਵੇ।’ 11 ਪਰ ਤੁਸੀਂ ਕਹਿੰਦੇ ਹੋ, ‘ਜੇ ਕੋਈ ਇਨਸਾਨ ਆਪਣੀ ਮਾਤਾ ਜਾਂ ਪਿਤਾ ਨੂੰ ਕਹੇ: “ਮੇਰਾ ਸਭ ਕੁਝ ਜਿਸ ਤੋਂ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ, ਕੁਰਬਾਨ ਹੋ ਚੁੱਕਾ ਹੈ (ਯਾਨੀ ਪਰਮੇਸ਼ੁਰ ਦੇ ਨਾਂ ਲੱਗ ਚੁੱਕਾ ਹੈ),”’ 12 ਇਸ ਕਰਕੇ, ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13 ਇਸ ਤਰ੍ਹਾਂ ਤੁਸੀਂ ਆਪਣੀਆਂ ਫੈਲਾਈਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫਜ਼ੂਲ ਦੀ ਚੀਜ਼ ਬਣਾਉਂਦੇ ਹੋ। ਤੇ ਤੁਸੀਂ ਇਹੋ ਜਿਹੇ ਹੋਰ ਵੀ ਕਈ ਕੰਮ ਕਰਦੇ ਹੋ।” 14 ਯਿਸੂ ਨੇ ਭੀੜ ਨੂੰ ਦੁਬਾਰਾ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਸਾਰੇ ਮੇਰੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦਾ ਮਤਲਬ ਸਮਝੋ। 15 ਇਨਸਾਨ ਜੋ ਕੁਝ ਖਾਂਦਾ ਹੈ, ਉਸ ਨਾਲ ਉਹ ਭ੍ਰਿਸ਼ਟ ਨਹੀਂ ਹੁੰਦਾ, ਬਲਕਿ ਉਸ ਦੇ ਮੂੰਹੋਂ ਜੋ ਨਿਕਲਦਾ ਹੈ ਉਸ ਨਾਲ ਉਹ ਭ੍ਰਿਸ਼ਟ ਹੁੰਦਾ ਹੈ।”
14-20 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 9-10
“ਨਿਹਚਾ ਮਜ਼ਬੂਤ ਕਰਨ ਵਾਲਾ ਦਰਸ਼ਣ”
(ਮਰਕੁਸ 9:1) ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਇੱਥੇ ਖੜ੍ਹੇ ਕੁਝ ਲੋਕ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਪਰਮੇਸ਼ੁਰ ਦੇ ਰਾਜ ਨੂੰ ਹਕੂਮਤ ਕਰਦਿਆਂ ਦੇਖ ਨਾ ਲੈਣ।”
ਭਵਿੱਖਬਾਣੀਆਂ ਦੀ ਪੂਰਤੀ ਯਿਸੂ ਹੈ
9 ਸਾਲ 32 ਦੇ ਪਸਾਹ ਤਕ ਬਹੁਤ ਕੁਝ ਬਦਲ ਗਿਆ ਸੀ। ਕਈਆਂ ਚੇਲਿਆਂ ਨੇ ਯਿਸੂ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ ਸੀ। ਅਤਿਆਚਾਰ, ਜ਼ਿੰਦਗੀ ਦੀਆਂ ਚਿੰਤਾਵਾਂ ਅਤੇ ਧੰਨ-ਦੌਲਤ ਇਕੱਠਾ ਕਰਨ ਦੇ ਲਾਲਚ ਨੇ ਕਈਆਂ ਉੱਤੇ ਅਸਰ ਪਾਇਆ ਸੀ। ਦੂਸਰੇ ਸ਼ਾਇਦ ਉਲਝਣ ਵਿਚ ਪਏ ਹੋਏ ਸਨ ਜਾਂ ਨਿਰਾਸ਼ ਸਨ ਕਿਉਂਕਿ ਜਦ ਲੋਕ ਯਿਸੂ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਤਾਂ ਉਸ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਰੱਦ ਕੀਤਾ ਸੀ। ਜਦੋਂ ਧਾਰਮਿਕ ਆਗੂਆਂ ਨੇ ਯਿਸੂ ਤੋਂ ਕੋਈ ਨਿਸ਼ਾਨੀ ਮੰਗੀ ਸੀ, ਤਾਂ ਉਸ ਨੇ ਦਿਖਾਵੇ ਲਈ ਸਵਰਗੋਂ ਕੋਈ ਵੀ ਨਿਸ਼ਾਨੀ ਨਹੀਂ ਦਿੱਤੀ। (ਮੱਤੀ 12:38, 39) ਸ਼ਾਇਦ ਯਿਸੂ ਦੇ ਕੁਝ ਚੇਲੇ ਸਮਝ ਨਹੀਂ ਸਕੇ ਕਿ ਯਿਸੂ ਨੇ ਨਿਸ਼ਾਨੀ ਕਿਉਂ ਨਹੀਂ ਦਿੱਤੀ ਸੀ। ਇਸ ਤੋਂ ਇਲਾਵਾ ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹੀ ਗੱਲ ਦੱਸਣੀ ਸ਼ੁਰੂ ਕੀਤੀ ਜੋ ਉਨ੍ਹਾਂ ਲਈ ਸਮਝਣੀ ਬਹੁਤ ਮੁਸ਼ਕਲ ਸੀ। ਉਹ ਕਿਹੜੀ ਗੱਲ ਸੀ? ਯਿਸੂ ਨੇ ਕਿਹਾ: “ਮੈਨੂੰ ਜਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ।”—ਮੱਤੀ 16:21-23.
10 ਇਸ ਸਮੇਂ ਤੇ ਯਿਸੂ ਦੀ ਮੌਤ ਤਕ ਸਿਰਫ਼ ਨੌਂ ਜਾਂ ਦੱਸ ਮਹੀਨੇ ਰਹਿੰਦੇ ਸਨ। ਫਿਰ ਉਸ ਨੇ “ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ” ਚਲੇ ਜਾਣਾ ਸੀ। (ਯੂਹੰਨਾ 13:1) ਉਸ ਨੂੰ ਆਪਣਿਆਂ ਚੇਲਿਆਂ ਦਾ ਬਹੁਤ ਫ਼ਿਕਰ ਸੀ। ਇਸ ਲਈ ਉਸ ਨੇ ਵਾਅਦਾ ਕੀਤਾ ਕਿ ਉਨ੍ਹਾਂ ਵਿੱਚੋਂ ਕੁਝ ਚੇਲੇ ਉਹੀ ਦੇਖਣਗੇ ਜੋ ਉਸ ਨੇ ਯਹੂਦੀ ਲੋਕਾਂ ਨੂੰ ਦਿਖਾਉਣ ਤੋਂ ਇਨਕਾਰ ਕੀਤਾ ਸੀ ਯਾਨੀ ਸਵਰਗੋਂ ਇਕ ਨਿਸ਼ਾਨੀ। ਉਸ ਨੇ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।” (ਮੱਤੀ 16:28) ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਦੇ ਕੁਝ ਚੇਲੇ 1914 ਵਿਚ ਉਸ ਦੇ ਰਾਜ ਸਥਾਪਿਤ ਹੋਣ ਤਕ ਜੀਉਂਦੇ ਰਹਿਣਗੇ। ਨਹੀਂ, ਇਸ ਦੀ ਬਜਾਇ ਯਿਸੂ ਨੇ ਆਪਣੇ ਤਿੰਨ ਅਜ਼ੀਜ਼ ਚੇਲਿਆਂ ਨੂੰ ਆਪਣੇ ਰਾਜ ਦਾ ਇਕ ਸ਼ਾਨਦਾਰ ਦਰਸ਼ਣ ਦੇਣਾ ਸੀ।
(ਮਰਕੁਸ 9:2-6) ਇਹ ਗੱਲ ਕਹਿਣ ਤੋਂ ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। ਉੱਥੇ ਉਨ੍ਹਾਂ ਦੇ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ, 3 ਅਤੇ ਉਸ ਦੇ ਕੱਪੜੇ ਚਮਕੀਲੇ ਹੋ ਗਏ, ਇੰਨੇ ਚਿੱਟੇ ਕਿ ਦੁਨੀਆਂ ਦਾ ਕੋਈ ਵੀ ਧੋਬੀ ਇੰਨੇ ਚਿੱਟੇ ਨਹੀਂ ਕਰ ਸਕਦਾ। 4 ਨਾਲੇ ਉੱਥੇ ਏਲੀਯਾਹ ਨਬੀ ਤੇ ਮੂਸਾ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲਾਂ ਕਰ ਰਹੇ ਸਨ। 5 ਇਹ ਦੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਕਿੰਨਾ ਚੰਗਾ ਅਸੀਂ ਇੱਥੇ ਹਾਂ। ਕੀ ਅਸੀਂ ਤਿੰਨ ਤੰਬੂ ਲਾਈਏ, ਇਕ ਤੇਰੇ ਲਈ, ਇਕ ਮੂਸਾ ਲਈ ਅਤੇ ਇਕ ਏਲੀਯਾਹ ਨਬੀ ਲਈ?” 6 ਅਸਲ ਵਿਚ, ਪਤਰਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੋਰ ਕੀ ਕਹੇ, ਕਿਉਂਕਿ ਉਹ ਤਿੰਨੇ ਚੇਲੇ ਬਹੁਤ ਡਰ ਗਏ ਸਨ।
ਭਵਿੱਖਬਾਣੀਆਂ ਦੀ ਪੂਰਤੀ ਯਿਸੂ ਹੈ
11 ਇਹ ਵਾਅਦਾ ਕਰਨ ਤੋਂ ਛੇ ਦਿਨ ਬਾਅਦ ਯਿਸੂ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ। ਉਹ ਸ਼ਾਇਦ ਹਰਮੋਨ ਪਹਾੜ ਦੀ ਟੀਸੀ ਉੱਤੇ ਗਏ ਸਨ। ਇੱਥੇ ਯਿਸੂ “ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਅਰ ਉਹ ਦਾ ਮੂੰਹ ਸੂਰਜ ਵਾਂਙੁ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ।” ਮੂਸਾ ਅਤੇ ਏਲੀਯਾਹ ਨਬੀ ਵੀ ਯਿਸੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ। ਇਹ ਚਮਤਕਾਰ ਰਾਤ ਦੇ ਵੇਲੇ ਹੋਇਆ ਸੀ ਜਿਸ ਕਰਕੇ ਇਹ ਹੋਰ ਵੀ ਸ਼ਾਨਦਾਰ ਨਜ਼ਰ ਆਇਆ ਹੋਣਾ। ਦਰਅਸਲ, ਪਤਰਸ ਨੂੰ ਇਹ ਸ਼ਾਨਦਾਰ ਦਰਸ਼ਣ ਇੰਨਾ ਅਸਲੀ ਲੱਗਾ ਸੀ ਕਿ ਉਸ ਨੇ ਤਿੰਨ ਡੇਰੇ ਬਣਾਉਣ ਦੀ ਗੱਲ ਕੀਤੀ, ਇਕ ਯਿਸੂ ਲਈ, ਇਕ ਮੂਸਾ ਲਈ ਅਤੇ ਇਕ ਏਲੀਯਾਹ ਲਈ। ਪਤਰਸ ਅਜੇ ਗੱਲ ਕਰ ਹੀ ਰਿਹਾ ਸੀ ਜਦ ਇਕ ਚਮਕਦਾਰ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਸ ਵਿੱਚੋਂ ਇਕ ਆਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।”—ਮੱਤੀ 17:1-6.
(ਮਰਕੁਸ 9:7) ਅਤੇ ਉੱਥੇ ਬੱਦਲ ਛਾ ਗਿਆ ਅਤੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਗੱਲ ਸੁਣੋ।”
nwtsty ਵਿੱਚੋਂ ਮਰ 9:7 ਲਈ ਖ਼ਾਸ ਜਾਣਕਾਰੀ
ਆਵਾਜ਼: ਇੰਜੀਲ ਵਿਚ ਦਰਜ ਤਿੰਨ ਮੌਕਿਆਂ ਵਿੱਚੋਂ ਇਹ ਦੂਸਰੀ ਵਾਰ ਹੈ ਜਿੱਥੇ ਯਹੋਵਾਹ ਨੂੰ ਇਨਸਾਨਾਂ ਨਾਲ ਸਿੱਧੇ ਤੌਰ ʼਤੇ ਗੱਲ ਕਰਦੇ ਦੱਸਿਆ ਗਿਆ ਹੈ।—ਮਰ 1:11 ਲਈ ਖ਼ਾਸ ਜਾਣਕਾਰੀ ਦੇਖੋ; ਯੂਹੰ 12:28.
ਹੀਰੇ-ਮੋਤੀਆਂ ਦੀ ਖੋਜ ਕਰੋ
(ਮਰਕੁਸ 10:6-9) ਪਰ ਜਦੋਂ ਪਰਮੇਸ਼ੁਰ ਨੇ ਦੁਨੀਆਂ ਬਣਾਈ ਸੀ, ਤਾਂ ਉਦੋਂ ‘ਉਸ ਨੇ ਇਨਸਾਨਾਂ ਨੂੰ ਆਦਮੀ ਤੇ ਤੀਵੀਂ ਦੇ ਤੌਰ ਤੇ ਬਣਾਇਆ ਸੀ। 7 ਇਸ ਕਰਕੇ, ਆਦਮੀ ਆਪਣੇ ਮਾਂ-ਬਾਪ ਨੂੰ ਛੱਡੇਗਾ 8 ਅਤੇ ਪਤੀ-ਪਤਨੀ ਇਕ ਸਰੀਰ ਹੋਣਗੇ,’ ਉਹ ਹੁਣ ਦੋ ਨਹੀਂ, ਸਗੋਂ ਇਕ ਸਰੀਰ ਹਨ। 9 ਇਸ ਲਈ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”
ਮਰਕੁਸ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
10:6-9. ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਦਾ ਸਾਥ ਹਮੇਸ਼ਾ ਨਿਭਾਉਣ। ਇਸੇ ਲਈ ਉਨ੍ਹਾਂ ਨੂੰ ਕਾਹਲੀ ਵਿਚ ਤਲਾਕ ਲੈਣ ਦਾ ਫ਼ੈਸਲਾ ਨਹੀਂ ਕਰ ਲੈਣਾ ਚਾਹੀਦਾ। ਸਗੋਂ ਬਾਈਬਲ ਵਿਚ ਦਿੱਤੀ ਸਲਾਹ ਨੂੰ ਲਾਗੂ ਕਰ ਕੇ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਮੱਤੀ 19:4-6.
(ਮਰਕੁਸ 10:17, 18) ਜਦੋਂ ਉਹ ਜਾ ਰਿਹਾ ਸੀ, ਤਾਂ ਰਾਹ ਵਿਚ ਇਕ ਆਦਮੀ ਉਸ ਕੋਲ ਭੱਜਾ ਆਇਆ ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਪੁੱਛਿਆ: “ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?” 18 ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।
nwtsty ਵਿੱਚੋਂ ਮਰ 10:17, 18 ਲਈ ਖ਼ਾਸ ਜਾਣਕਾਰੀ
ਚੰਗਾ ਗੁਰੂ: ਉਸ ਵਿਅਕਤੀ ਨੇ ‘ਚੰਗਾ ਗੁਰੂ’ ਸ਼ਬਦ ਯਿਸੂ ਦੀ ਚਾਪਲੂਸੀ ਕਰਨ ਲਈ ਅਤੇ ਇਕ ਅਹੁਦੇ ਵਜੋਂ ਇਸਤੇਮਾਲ ਕੀਤਾ ਸੀ ਕਿਉਂਕਿ ਧਾਰਮਿਕ ਗੁਰੂ ਇਸ ਤਰ੍ਹਾਂ ਦੇ ਸਨਮਾਨ ਦੀ ਮੰਗ ਕਰਦੇ ਸਨ। ਭਾਵੇਂ ਯਿਸੂ ਨੂੰ ਆਪਣੇ ਆਪ ਨੂੰ “ਗੁਰੂ” ਅਤੇ “ਪ੍ਰਭੂ” ਕਹਾਉਣ ਵਿਚ ਕੋਈ ਇਤਰਾਜ਼ ਨਹੀਂ ਸੀ (ਯੂਹੰ 13:13), ਪਰ ਉਸ ਨੇ ਸਾਰੀ ਮਹਿਮਾ ਆਪਣੇ ਪਿਤਾ ਨੂੰ ਦਿੱਤੀ।
ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ: ਯਿਸੂ ਇੱਥੇ ਇਹ ਕਹਿ ਰਿਹਾ ਸੀ ਕਿ ਸਿਰਫ਼ ਯਹੋਵਾਹ ਕੋਲ ਹੀ ਇਹ ਤੈਅ ਕਰਨ ਦਾ ਹੱਕ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ। ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਫਲ ਖਾਣਾ ਆਦਮ ਅਤੇ ਹੱਵਾਹ ਨੂੰ ਸਹੀ ਲੱਗਾ ਸੀ। ਉਨ੍ਹਾਂ ਦੇ ਉਲਟ, ਯਿਸੂ ਨੇ ਨਿਮਰਤਾ ਨਾਲ ਮਿਆਰ ਤੈਅ ਕਰਨ ਦਾ ਹੱਕ ਆਪਣੇ ਪਿਤਾ ʼਤੇ ਛੱਡ ਦਿੱਤਾ। ਯਹੋਵਾਹ ਨੇ ਆਪਣੇ ਬਚਨ ਵਿਚ ਹੁਕਮ ਦਿੱਤੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ।—ਮਰ 10:19.
ਬਾਈਬਲ ਪੜ੍ਹਾਈ
(ਮਰਕੁਸ 9:1-13) ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਇੱਥੇ ਖੜ੍ਹੇ ਕੁਝ ਲੋਕ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਪਰਮੇਸ਼ੁਰ ਦੇ ਰਾਜ ਨੂੰ ਹਕੂਮਤ ਕਰਦਿਆਂ ਦੇਖ ਨਾ ਲੈਣ।” 2 ਇਹ ਗੱਲ ਕਹਿਣ ਤੋਂ ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। ਉੱਥੇ ਉਨ੍ਹਾਂ ਦੇ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ, 3 ਅਤੇ ਉਸ ਦੇ ਕੱਪੜੇ ਚਮਕੀਲੇ ਹੋ ਗਏ, ਇੰਨੇ ਚਿੱਟੇ ਕਿ ਦੁਨੀਆਂ ਦਾ ਕੋਈ ਵੀ ਧੋਬੀ ਇੰਨੇ ਚਿੱਟੇ ਨਹੀਂ ਕਰ ਸਕਦਾ। 4 ਨਾਲੇ ਉੱਥੇ ਏਲੀਯਾਹ ਨਬੀ ਤੇ ਮੂਸਾ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲਾਂ ਕਰ ਰਹੇ ਸਨ। 5 ਇਹ ਦੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਕਿੰਨਾ ਚੰਗਾ ਅਸੀਂ ਇੱਥੇ ਹਾਂ। ਕੀ ਅਸੀਂ ਤਿੰਨ ਤੰਬੂ ਲਾਈਏ, ਇਕ ਤੇਰੇ ਲਈ, ਇਕ ਮੂਸਾ ਲਈ ਅਤੇ ਇਕ ਏਲੀਯਾਹ ਨਬੀ ਲਈ?” 6 ਅਸਲ ਵਿਚ, ਪਤਰਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੋਰ ਕੀ ਕਹੇ, ਕਿਉਂਕਿ ਉਹ ਤਿੰਨੇ ਚੇਲੇ ਬਹੁਤ ਡਰ ਗਏ ਸਨ। 7 ਅਤੇ ਉੱਥੇ ਬੱਦਲ ਛਾ ਗਿਆ ਅਤੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਗੱਲ ਸੁਣੋ।” 8 ਫਿਰ ਜਦ ਉਨ੍ਹਾਂ ਨੇ ਆਲੇ-ਦੁਆਲੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। 9 ਜਦ ਉਹ ਪਹਾੜੋਂ ਥੱਲੇ ਆ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਣ ਜਿੰਨਾ ਚਿਰ ਮਨੁੱਖ ਦਾ ਪੁੱਤਰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਹੋ ਜਾਵੇ। 10 ਇਸ ਲਈ, ਉਨ੍ਹਾਂ ਨੇ ਇਹ ਗੱਲ ਆਪਣੇ ਕੋਲ ਹੀ ਰੱਖੀ, ਪਰ ਉਨ੍ਹਾਂ ਨੇ ਆਪਸ ਵਿਚ ਗੱਲ ਕੀਤੀ ਕਿ ਉਸ ਦੇ ਮੁੜ ਜੀਉਂਦੇ ਹੋਣ ਦਾ ਕੀ ਮਤਲਬ ਹੈ। 11 ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ ਨਬੀ ਦਾ ਆਉਣਾ ਜ਼ਰੂਰੀ ਹੈ?” 12 ਉਸ ਨੇ ਉਨ੍ਹਾਂ ਨੂੰ ਕਿਹਾ: “ਏਲੀਯਾਹ ਨਬੀ ਪਹਿਲਾਂ ਜ਼ਰੂਰ ਆਵੇਗਾ ਅਤੇ ਸਭ ਕੁਝ ਠੀਕ ਕਰੇਗਾ, ਪਰ ਇਸ ਗੱਲ ਦਾ ਮਨੁੱਖ ਦੇ ਪੁੱਤਰ ਬਾਰੇ ਲਿਖੀਆਂ ਇਨ੍ਹਾਂ ਗੱਲਾਂ ਨਾਲ ਕੀ ਸੰਬੰਧ ਹੈ ਕਿ ਉਸ ਨੂੰ ਦੁੱਖ ਝੱਲਣੇ ਪੈਣਗੇ ਅਤੇ ਲੋਕ ਉਸ ਨਾਲ ਨਫ਼ਰਤ ਕਰਨਗੇ? 13 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਏਲੀਯਾਹ ਨਬੀ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਉਸ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ, ਜਿਵੇਂ ਉਸ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਗਿਆ ਹੈ।”
ਸਾਡੀ ਮਸੀਹੀ ਜ਼ਿੰਦਗੀ
nwtsty ਵਿੱਚੋਂ ਮਰਕੁਸ 10:4 ਲਈ ਖ਼ਾਸ ਜਾਣਕਾਰੀ
ਤਲਾਕਨਾਮਾ: ਮੱਤੀ 19:7 ਲਈ ਖ਼ਾਸ ਜਾਣਕਾਰੀ
ਤਲਾਕਨਾਮਾ: ਜਾਂ “ਤਲਾਕ ਦਾ ਸਰਟੀਫਿਕੇਟ” ਕੋਈ ਵਿਅਕਤੀ ਜੋ ਤਲਾਕ ਲੈਣ ਬਾਰੇ ਸੋਚ ਰਿਹਾ ਹੁੰਦਾ ਸੀ, ਉਸ ਨੂੰ ਇਹ ਕਾਨੂੰਨੀ ਦਸਤਾਵੇਜ਼ ਬਣਾਉਣਾ ਪੈਂਦਾ ਸੀ ਅਤੇ ਬਜ਼ੁਰਗਾਂ ਨਾਲ ਗੱਲ ਕਰਨੀ ਪੈਂਦੀ ਸੀ ਇਸ ਤਰ੍ਹਾਂ ਮੂਸਾ ਦਾ ਕਾਨੂੰਨ ਉਸ ਵਿਅਕਤੀ ਨੂੰ ਵਕਤ ਦਿੰਦਾ ਸੀ ਤਾਂਕਿ ਉਹ ਆਪਣੇ ਇਸ ਗੰਭੀਰ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕਰ ਸਕੇ ਇਸ ਕਾਨੂੰਨ ਦਾ ਮਕਸਦ ਸੀ ਕਿ ਜਲਦਬਾਜ਼ੀ ਵਿਚ ਤਲਾਕ ਨਾ ਦਿੱਤੇ ਜਾਣ ਅਤੇ ਔਰਤਾਂ ਦੀ ਹਿਫਾਜ਼ਤ ਹੋ ਸਕੇ (ਬਿਵ 24:1) ਪਰ ਯਿਸੂ ਦੇ ਦਿਨਾਂ ਵਿਚ ਧਾਰਮਿਕ ਆਗੂਆਂ ਨੇ ਤਲਾਕ ਲੈਣਾ ਆਸਾਨ ਬਣਾ ਦਿੱਤਾ ਸੀ ਪਹਿਲੀ ਸਦੀ ਦੇ ਇਤਿਹਾਸਕਾਰ ਜੋਸੀਫ਼ਸ ਨਾਂ ਦੇ ਫ਼ਰੀਸੀ ਦਾ ਵੀ ਤਲਾਕ ਹੋਇਆ ਸੀ ਉਸ ਨੇ ਕਿਹਾ ਕਿ ਤਲਾਕ “ਕਿਸੇ ਵੀ ਕਾਰਨ” (ਆਦਮੀਆਂ ਲਈ ਇੱਦਾਂ ਦੇ ਕਈ ਕਾਰਨ ਸਨ) ਕਰਕੇ ਦਿੱਤਾ ਜਾ ਸਕਦਾ ਸੀ—ਮੱਤੀ 5:31 ਲਈ ਖ਼ਾਸ ਜਾਣਕਾਰੀ ਦੇਖੋ
nwtsty ਵਿੱਚੋਂ ਮਰਕੁਸ 10:11 ਲਈ ਖ਼ਾਸ ਜਾਣਕਾਰੀ
ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ: ਜਾਂ “ਆਪਣੀ ਪਤਨੀ ਨੂੰ ਦੂਰ ਭੇਜ ਦਿੰਦਾ ਹੈ” ਮਰਕੁਸ ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਮੱਤੀ 19:9 ਨੂੰ ਪੜ੍ਹ ਕੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਉੱਥੇ ਲਿਖਿਆ: “ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ” (ਮੱਤੀ 5:32 ਲਈ ਖ਼ਾਸ ਜਾਣਕਾਰੀ) ਤਲਾਕ ਬਾਰੇ ਕਹੀ ਯਿਸੂ ਦੀ ਗੱਲ ਬਾਰੇ ਮਰਕੁਸ ਨੇ ਜੋ ਲਿਖਿਆ ਉਹ ਉਦੋਂ ਲਾਗੂ ਹੁੰਦਾ ਹੈ ਜਦੋਂ ਇਕ ਬੇਵਫ਼ਾ ਜੀਵਨ-ਸਾਥੀ “ਹਰਾਮਕਾਰੀ” (ਯੂਨਾਨੀ ਵਿਚ, ਪੋਰਨੀਆਂ) ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਤਲਾਕ ਲੈਂਦਾ ਹੈ
ਉਹ ਹਰਾਮਕਾਰੀ ਕਰਦਾ ਹੈ: ਇੱਥੇ ਯਿਸੂ ਯਹੂਦੀ ਆਗੂਆਂ ਦੁਆਰਾ ਦਿੱਤੀ ਗਈ ਸਿੱਖਿਆ ਨੂੰ ਰੱਦ ਕਰਦਾ ਹੈ ਉਨ੍ਹਾਂ ਮੁਤਾਬਕ ਇਕ ਆਦਮੀ ਆਪਣੀ ਪਤਨੀ ਨੂੰ “ਕਿਸੇ ਵੀ ਗੱਲ ʼਤੇ” ਤਲਾਕ ਦੇ ਸਕਦਾ ਸੀ (ਮੱਤੀ 19:3,9) ਇਕ ਯਹੂਦੀ ਆਪਣੀ ਪਤਨੀ ਖ਼ਿਲਾਫ਼ ਹਰਾਮਕਾਰੀ ਕਰੇ ਇਹ ਮੰਨਣਾ ਜ਼ਿਆਦਾਤਰ ਯਹੂਦੀਆਂ ਲਈ ਔਖਾ ਸੀ ਯਹੂਦੀ ਆਗੂ ਸਿੱਖਿਆ ਦਿੰਦੇ ਸਨ ਕਿ ਪਤੀ ਕਦੇ ਵੀ ਆਪਣੀ ਪਤਨੀ ਖ਼ਿਲਾਫ਼ ਹਰਾਮਕਾਰੀ ਨਹੀਂ ਕਰ ਸਕਦਾ ਸਿਰਫ਼ ਪਤਨੀ ਹੀ ਆਪਣੇ ਪਤੀ ਨੂੰ ਧੋਖਾ ਦੇ ਸਕਦੀ ਹੈ ਯਿਸੂ ਨੇ ਕਿਹਾ ਕਿ ਪਤਨੀਆਂ ਵਾਂਗ ਪਤੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੈਤਿਕ ਤੌਰ ʼਤੇ ਸ਼ੁੱਧ ਰਹਿਣ ਇਸ ਤਰ੍ਹਾਂ ਯਿਸੂ ਨੇ ਔਰਤਾਂ ਨੂੰ ਮਾਣ ਦਿੱਤਾ ਅਤੇ ਉਨ੍ਹਾਂ ਦਾ ਰੁਤਬਾ ਉੱਚਾ ਕੀਤਾ
21-27 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 11-12
“ਉਸ ਨੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਪਾਏ”
(ਮਰਕੁਸ 12:41, 42) ਅਤੇ ਉਹ ਬੈਠ ਕੇ ਭੀੜ ਨੂੰ ਦਾਨ-ਪੇਟੀਆਂ ਵਿਚ ਪੈਸੇ ਪਾਉਂਦੇ ਦੇਖ ਰਿਹਾ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ। 42 ਉੱਥੇ ਇਕ ਗ਼ਰੀਬ ਵਿਧਵਾ ਵੀ ਆਈ ਅਤੇ ਉਸ ਨੇ ਦੋ ਸਿੱਕੇ ਪਾਏ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ।
nwtsty ਵਿੱਚੋਂ ਮਰ 12:41, 42 ਲਈ ਖ਼ਾਸ ਜਾਣਕਾਰੀ
ਦਾਨ-ਪੇਟੀਆਂ: ਪ੍ਰਾਚੀਨ ਯਹੂਦੀ ਸੂਤਰਾਂ ਮੁਤਾਬਕ ਇਹ ਦਾਨ-ਪੇਟੀਆਂ ਤੁਰ੍ਹੀਆਂ ਜਾਂ ਸਿੰਙਾਂ ਵਰਗੀਆਂ ਹੁੰਦੀਆਂ ਸਨ ਜਿਨ੍ਹਾਂ ਦਾ ਮੂੰਹ ਛੋਟੇ ਆਕਾਰ ਦਾ ਹੁੰਦਾ ਸੀ। ਲੋਕੀਂ ਇਸ ਵਿਚ ਦਾਨ ਪਾਉਂਦੇ ਸਨ। ਇਹੀ ਯੂਨਾਨੀ ਸ਼ਬਦ ਯੂਹੰ 8:20 ਵਿਚ ਵਰਤੇ ਗਏ ਹਨ, ਜਿੱਥੇ ਲਿਖਿਆ ਹੈ “ਦਾਨ-ਪੇਟੀਆਂ।” ਇਹ ਸ਼ਬਦ ਤੀਵੀਆਂ ਦੇ ਵਿਹੜੇ ਵਿਚ ਇਕ ਜਗ੍ਹਾ ਨੂੰ ਦਰਸਾਉਂਦੇ ਸਨ। (ਮੱਤੀ 27:6 ਲਈ ਖ਼ਾਸ ਜਾਣਕਾਰੀ ਅਤੇ ਅਪੈਂਡਿਕਸ B11 ਦੇਖੋ।) ਯਹੂਦੀ ਸੂਤਰਾਂ ਦੇ ਮੁਤਾਬਕ 13 ਦਾਨ-ਪੇਟੀਆਂ ਉਸ ਵਿਹੜੇ ਦੀਆਂ ਕੰਧਾਂ ਦੇ ਨਾਲ ਰੱਖੀਆਂ ਹੁੰਦੀਆਂ ਸਨ। ਮੰਨਿਆ ਜਾਂਦਾ ਹੈ ਕਿ ਮੰਦਰ ਵਿਚ ਇਕ ਵੱਡੀ ਦਾਨ-ਪੇਟੀ ਸੀ ਜਿੱਥੇ ਸਾਰੀਆਂ ਦਾਨ-ਪੇਟੀਆਂ ਵਿੱਚੋਂ ਇਕੱਠਾ ਹੋਇਆ ਦਾਨ ਰੱਖਿਆ ਜਾਂਦਾ ਸੀ।
ਦੋ ਸਿੱਕੇ: ਯਾਨੀ “ਦੋ ਲੈਪਟਾ।” ਇਹ ਯੂਨਾਨੀ ਸ਼ਬਦ ਲੈਪਟਨ ਦਾ ਬਹੁਵਚਨ ਹੈ ਜਿਸ ਦਾ ਮਤਲਬ ਹੈ ਛੋਟੀ ਅਤੇ ਪਤਲੀ ਚੀਜ਼। ਲੈਪਟਨ ਇਕ ਸਿੱਕਾ ਸੀ ਜੋ ਦੀਨਾਰ ਦਾ 128ਵਾਂ ਹਿੱਸਾ ਸੀ ਅਤੇ ਇਜ਼ਰਾਈਲ ਵਿਚ ਵਰਤਿਆ ਜਾਣ ਵਾਲਾ ਤਾਂਬੇ ਅਤੇ ਕਾਂਸੇ ਦਾ ਇਹ ਸਭ ਤੋਂ ਛੋਟਾ ਸਿੱਕਾ ਸੀ।—ਸ਼ਬਦਾਵਲੀ ਵਿਚ “ਲੈਪਟਨ” ਅਤੇ ਅਪੈਂਡਿਕਸ B14 ਦੇਖੋ।
ਕੀਮਤ ਬਹੁਤ ਹੀ ਥੋੜ੍ਹੀ: ਯਾਨੀ “ਕੁਆਡਰੰਸ।” ਯੂਨਾਨੀ ਸ਼ਬਦ ਕੋਡਰਾਂਟਸ (ਲਾਤੀਨੀ ਸ਼ਬਦ ਕੁਆਡਰੰਸ) ਤਾਂਬੇ ਅਤੇ ਕਾਂਸੇ ਦੇ ਰੋਮੀ ਸਿੱਕੇ ਨੂੰ ਦਰਸਾਉਂਦਾ ਸੀ ਜੋ ਦੀਨਾਰ ਦਾ 64ਵਾਂ ਹਿੱਸਾ ਸੀ। ਮਰਕੁਸ ਨੇ ਯਹੂਦੀਆਂ ਵੱਲੋਂ ਆਮ ਵਰਤੇ ਜਾਣ ਵਾਲੇ ਸਿੱਕਿਆਂ ਦੀ ਕੀਮਤ ਸਮਝਾਉਣ ਲਈ ਰੋਮੀ ਸਿੱਕਿਆਂ ਦਾ ਜ਼ਿਕਰ ਕੀਤਾ।—ਅਪੈਂਡਿਕਸ B14 ਦੇਖੋ।
(ਮਰਕੁਸ 12:43) ਉਸ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਦਾਨ-ਪੇਟੀਆਂ ਵਿਚ ਪੈਸੇ ਪਾ ਰਹੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਇਸ ਗ਼ਰੀਬ ਵਿਧਵਾ ਨੇ ਪਾਏ।
w97 10/15 16-17 ਪੈਰੇ 16-17
ਯਹੋਵਾਹ ਤੁਹਾਡੀ ਪੂਰਨ-ਪ੍ਰਾਣ ਸੇਵਾ ਨੂੰ ਬਹੁਮੁੱਲੀ ਸਮਝਦਾ ਹੈ
16 ਦੋ ਕੁ ਦਿਨ ਬਾਅਦ, ਨੀਸਾਨ 11 ਨੂੰ, ਯਿਸੂ ਨੇ ਹੈਕਲ ਵਿਚ ਇਕ ਪੂਰੀ ਦਿਹਾੜੀ ਗੁਜ਼ਾਰੀ, ਜਿੱਥੇ ਉਸ ਦੇ ਅਧਿਕਾਰ ਬਾਰੇ ਸ਼ੰਕਾ ਪ੍ਰਦਰਸ਼ਿਤ ਕੀਤੀ ਗਈ ਅਤੇ ਉਸ ਨੇ ਕਰ, ਪੁਨਰ-ਉਥਾਨ, ਅਤੇ ਹੋਰ ਗੱਲਾਂ ਬਾਰੇ ਔਖੇ ਸਵਾਲਾਂ ਦੇ ਜਵਾਬ ਦਿੱਤੇ। ਉਸ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਹੋਰ ਗੱਲਾਂ ਸਮੇਤ, ‘ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਣ’ ਲਈ ਨਿੰਦਿਆ। (ਮਰਕੁਸ 12:40) ਫਿਰ ਯਿਸੂ, ਜ਼ਾਹਰਾ ਤੌਰ ਤੇ ਔਰਤਾਂ ਦੇ ਵਿਹੜੇ ਵਿਚ ਬੈਠ ਗਿਆ, ਜਿੱਥੇ, ਯਹੂਦੀ ਰੀਤ ਅਨੁਸਾਰ, 13 ਖ਼ਜ਼ਾਨਾ ਸੰਦੂਕ ਹੁੰਦੇ ਸਨ। ਉਹ ਕੁਝ ਸਮੇਂ ਲਈ ਚੰਦਾ ਪਾ ਰਹੇ ਲੋਕਾਂ ਨੂੰ ਬੈਠ ਕੇ ਧਿਆਨ ਨਾਲ ਦੇਖਦਾ ਰਿਹਾ। ਕਈ ਧਨਵਾਨ ਆਏ, ਕੁਝ ਸ਼ਾਇਦ ਸਵੈ-ਸਤਵਾਦ ਦੇ ਦਿਖਾਵੇ ਨਾਲ, ਇੱਥੋਂ ਤਕ ਕਿ ਨੁਮਾਇਸ਼ ਕਰਨ ਲਈ ਵੀ ਆਏ ਸਨ। (ਤੁਲਨਾ ਕਰੋ ਮੱਤੀ 6:2.) ਯਿਸੂ ਦੀ ਨਜ਼ਰ ਇਕ ਖ਼ਾਸ ਔਰਤ ਉੱਤੇ ਟਿਕ ਗਈ। ਕਿਸੇ ਆਮ ਵਿਅਕਤੀ ਨੂੰ ਸ਼ਾਇਦ ਉਸ ਔਰਤ ਜਾਂ ਉਸ ਦੇ ਦਾਨ ਬਾਰੇ ਕੋਈ ਮਾਅਰਕੇ ਵਾਲੀ ਗੱਲ ਨਾ ਦਿਸੀ ਹੋਵੇ। ਪਰ ਯਿਸੂ, ਜੋ ਦੂਸਰਿਆਂ ਦੇ ਦਿਲਾਂ ਨੂੰ ਜਾਣ ਸਕਦਾ ਸੀ, ਜਾਣਦਾ ਸੀ ਕਿ ਉਹ “ਇੱਕ ਕੰਗਾਲ ਵਿਧਵਾ” ਸੀ। ਉਹ ਉਸ ਦੇ ਦਾਨ ਦੀ ਠੀਕ ਕੀਮਤ ਵੀ ਜਾਣਦਾ ਸੀ—“ਦੋ ਦਮੜੀਆਂ ਅਰਥਾਤ ਧੇਲਾ।”—ਮਰਕੁਸ 12:41, 42.
17 ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਆਪਣੀਆਂ ਅੱਖਾਂ ਨਾਲ ਉਸ ਨੂੰ ਦੇਖਣ ਜੋ ਉਹ ਸਿਖਾਉਣ ਵਾਲਾ ਹੀ ਸੀ। “ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ . . . ਨੇ ਬਹੁਤਾ ਪਾਇਆ,” ਯਿਸੂ ਨੇ ਕਿਹਾ। ਉਸ ਦੇ ਅਨੁਮਾਨ ਵਿਚ ਵਿਧਵਾ ਨੇ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਪਾਇਆ ਸੀ। ਉਸ ਨੇ “ਜੋ ਕੁਝ ਇਹ ਦਾ ਸੀ”—ਆਪਣੇ ਆਖ਼ਰੀ ਸਿੱਕੇ—ਖ਼ਜ਼ਾਨੇ ਵਿਚ ਪਾ ਦਿੱਤੇ। ਇਸ ਤਰ੍ਹਾਂ ਕਰਨ ਨਾਲ, ਉਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਕਦਰਪੂਰਣ ਹੱਥਾਂ ਵਿਚ ਸੌਂਪ ਦਿੱਤਾ। ਇਸ ਤਰ੍ਹਾਂ, ਪਰਮੇਸ਼ੁਰ ਨੂੰ ਦਾਨ ਕਰਨ ਵਾਲੇ ਵਿਅਕਤੀ ਵਜੋਂ ਜਿਸ ਵਿਅਕਤੀ ਦੀ ਉਦਾਹਰਣ ਉਜਾਗਰ ਕੀਤੀ ਗਈ, ਇਹ ਉਹ ਵਿਅਕਤੀ ਸੀ ਜਿਸ ਦੇ ਦਾਨ ਦੀ ਭੌਤਿਕ ਕੀਮਤ ਤਕਰੀਬਨ ਨਾ ਦੇ ਬਰਾਬਰ ਸੀ। ਲੇਕਿਨ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਅਨਮੋਲ ਸੀ!—ਮਰਕੁਸ 12:43, 44; ਯਾਕੂਬ 1:27.
(ਮਰਕੁਸ 12:44) ਕਿਉਂਕਿ ਸਾਰਿਆਂ ਨੇ ਆਪਣੇ ਵਾਧੂ ਪੈਸੇ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਵਿਧਵਾ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਇਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।”
w97 10/15 17 ਪੈਰਾ 17
ਯਹੋਵਾਹ ਤੁਹਾਡੀ ਪੂਰਨ-ਪ੍ਰਾਣ ਸੇਵਾ ਨੂੰ ਬਹੁਮੁੱਲੀ ਸਮਝਦਾ ਹੈ
17 ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਆਪਣੀਆਂ ਅੱਖਾਂ ਨਾਲ ਉਸ ਨੂੰ ਦੇਖਣ ਜੋ ਉਹ ਸਿਖਾਉਣ ਵਾਲਾ ਹੀ ਸੀ। “ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ . . . ਨੇ ਬਹੁਤਾ ਪਾਇਆ,” ਯਿਸੂ ਨੇ ਕਿਹਾ। ਉਸ ਦੇ ਅਨੁਮਾਨ ਵਿਚ ਵਿਧਵਾ ਨੇ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਪਾਇਆ ਸੀ। ਉਸ ਨੇ “ਜੋ ਕੁਝ ਇਹ ਦਾ ਸੀ”—ਆਪਣੇ ਆਖ਼ਰੀ ਸਿੱਕੇ—ਖ਼ਜ਼ਾਨੇ ਵਿਚ ਪਾ ਦਿੱਤੇ। ਇਸ ਤਰ੍ਹਾਂ ਕਰਨ ਨਾਲ, ਉਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਕਦਰਪੂਰਣ ਹੱਥਾਂ ਵਿਚ ਸੌਂਪ ਦਿੱਤਾ। ਇਸ ਤਰ੍ਹਾਂ, ਪਰਮੇਸ਼ੁਰ ਨੂੰ ਦਾਨ ਕਰਨ ਵਾਲੇ ਵਿਅਕਤੀ ਵਜੋਂ ਜਿਸ ਵਿਅਕਤੀ ਦੀ ਉਦਾਹਰਣ ਉਜਾਗਰ ਕੀਤੀ ਗਈ, ਇਹ ਉਹ ਵਿਅਕਤੀ ਸੀ ਜਿਸ ਦੇ ਦਾਨ ਦੀ ਭੌਤਿਕ ਕੀਮਤ ਤਕਰੀਬਨ ਨਾ ਦੇ ਬਰਾਬਰ ਸੀ। ਲੇਕਿਨ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਅਨਮੋਲ ਸੀ!—ਮਰਕੁਸ 12:43, 44; ਯਾਕੂਬ 1:27.
w87 12/1 30 ਪੈਰਾ 1
ਕੀ ਅਸੀਂ ਸੱਚ-ਮੁੱਚ ਕੁਰਬਾਨੀ ਕਰ ਰਹੇ ਹਾਂ?
ਇਸ ਬਿਰਤਾਂਤ ਤੋਂ ਅਸੀਂ ਬਹੁਤ ਸਾਰੇ ਅਹਿਮ ਸਬਕ ਸਿੱਖ ਸਕਦੇ ਹਾਂ। ਇਕ ਵਧੀਆ ਸਬਕ ਇਹ ਹੈ ਕਿ ਸਾਡੇ ਕੋਲ ਆਪਣੀਆਂ ਚੀਜ਼ਾਂ ਰਾਹੀਂ ਸੱਚੀ ਭਗਤੀ ਵਿਚ ਯੋਗਦਾਨ ਪਾਉਣ ਦਾ ਸਨਮਾਨ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਚੀਜ਼ ਕੀਮਤੀ ਨਹੀਂ ਹੈ ਜਿਸ ਨੂੰ ਦੇਣ ਤੋਂ ਬਾਅਦ ਸਾਨੂੰ ਫ਼ਰਕ ਨਹੀਂ ਪੈਂਦਾ, ਸਗੋਂ ਉਹ ਚੀਜ਼ ਕੀਮਤੀ ਹੈ ਜੋ ਸਾਡੇ ਲਈ ਬਹੁਤ ਅਨਮੋਲ ਹੈ। ਕੀ ਅਸੀਂ ਉਹ ਚੀਜ਼ ਦਿੰਦੇ ਹਾਂ ਜੋ ਸਾਡੇ ਲਈ ਮਾਅਨੇ ਨਹੀਂ ਰੱਖਦੀ ਹੈ? ਜਾਂ ਕੀ ਅਸੀਂ ਸੱਚ-ਮੁੱਚ ਕੁਰਬਾਨੀ ਕਰ ਰਹੇ ਹਾਂ?
‘ਪਰਮੇਸ਼ੁਰ ਦੇ ਬਚਨ’ ਵਿਚਲੀ ਬੁੱਧ
15 ਦਿਲਚਸਪੀ ਦੀ ਗੱਲ ਹੈ ਕਿ ਉਸ ਦਿਨ ਕਈ ਲੋਕ ਹੈਕਲ ਵਿਚ ਆਏ ਸਨ, ਪਰ ਬਾਈਬਲ ਵਿਚ ਸਿਰਫ਼ ਇਸ ਵਿਧਵਾ ਦੀ ਹੀ ਗੱਲ ਕੀਤੀ ਗਈ ਹੈ। ਕਿਉਂ? ਇਸ ਉਦਾਹਰਣ ਦੇ ਰਾਹੀਂ ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਉਹ ਕਿੰਨਾ ਕਦਰਦਾਨ ਪਰਮੇਸ਼ੁਰ ਹੈ। ਅਸੀਂ ਦਿਲੋਂ ਜੋ ਕੁਝ ਵੀ ਯਹੋਵਾਹ ਨੂੰ ਦਿੰਦੇ ਹਾਂ, ਉਹ ਉਸ ਨੂੰ ਕਬੂਲ ਕਰ ਕੇ ਖ਼ੁਸ਼ ਹੁੰਦਾ ਹੈ, ਭਾਵੇਂ ਅਸੀਂ ਦੂਸਰਿਆਂ ਨਾਲੋਂ ਬਹੁਤ ਘੱਟ ਦੇਈਏ। ਯਹੋਵਾਹ ਨੇ ਸਾਨੂੰ ਇਹ ਗੱਲ ਸਿਖਾਉਣ ਦਾ ਕਿੰਨਾ ਵਧੀਆ ਤਰੀਕਾ ਵਰਤਿਆ!
ਹੀਰੇ-ਮੋਤੀਆਂ ਦੀ ਖੋਜ ਕਰੋ
(ਮਰਕੁਸ 11:17) ਅਤੇ ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਕਿਹਾ: “ਕੀ ਇਹ ਨਹੀਂ ਲਿਖਿਆ ਹੋਇਆ: ‘ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ’? ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।”
nwtsty ਵਿੱਚੋਂ ਮਰ 11:17 ਲਈ ਖ਼ਾਸ ਜਾਣਕਾਰੀ
ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ: ਇੰਜੀਲ ਦੇ ਤਿੰਨ ਲਿਖਾਰੀਆਂ ਨੇ ਜਿੱਥੇ ਯਸਾ 56:7 ਦਾ ਹਵਾਲਾ ਦਿੱਤਾ ਸੀ ਉਨ੍ਹਾਂ ਵਿੱਚੋਂ ਸਿਰਫ਼ ਮਰਕੁਸ ਨੇ “ਸਭ ਕੌਮਾਂ ਦੇ ਲਈ [ਲੋਕਾਂ]” ਸ਼ਬਦ ਵਰਤੇ। (ਮੱਤੀ 21:13; ਲੂਕਾ 19:46) ਯਰੂਸ਼ਲਮ ਦਾ ਮੰਦਰ ਇਕ ਅਜਿਹੀ ਜਗ੍ਹਾ ਹੋਣੀ ਚਾਹੀਦੀ ਸੀ ਜਿੱਥੇ ਇਜ਼ਰਾਈਲੀ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲੀਆਂ ਹੋਰ ਕੌਮਾਂ ਦੇ ਲੋਕ ਭਗਤੀ ਕਰ ਸਕਦੇ ਸਨ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਸਨ। (1 ਰਾਜ 8:41-43) ਯਿਸੂ ਨੇ ਉਨ੍ਹਾਂ ਯਹੂਦੀਆਂ ਦੀ ਨਿੰਦਿਆ ਕੀਤੀ ਸੀ ਜੋ ਮੰਦਰ ਨੂੰ ਵਪਾਰ ਕਰਨ ਲਈ ਵਰਤ ਕੇ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾ ਰਹੇ ਸਨ। ਉਨ੍ਹਾਂ ਦੇ ਕੰਮਾਂ ਕਰਕੇ ਸਭ ਕੌਮਾਂ ਦੇ ਲੋਕ ਯਹੋਵਾਹ ਕੋਲ ਉਸ ਦੇ ਪ੍ਰਾਰਥਨਾ ਕਰਨ ਦੇ ਘਰ ਵਿਚ ਜਾਣ ਤੋਂ ਹਿਚਕਿਚਾਉਂਦੇ ਸਨ। ਇਸ ਕਰਕੇ ਉਨ੍ਹਾਂ ਨੂੰ ਯਹੋਵਾਹ ਬਾਰੇ ਜਾਣਨ ਦਾ ਮੌਕਾ ਨਹੀਂ ਮਿਲ ਰਿਹਾ ਸੀ।
(ਮਰਕੁਸ 11:27, 28) ਅਤੇ ਉਹ ਫਿਰ ਯਰੂਸ਼ਲਮ ਨੂੰ ਆਏ। ਅਤੇ ਜਦ ਯਿਸੂ ਮੰਦਰ ਵਿਚ ਘੁੰਮ ਰਿਹਾ ਸੀ, ਤਾਂ ਮੁੱਖ ਪੁਜਾਰੀ, ਗ੍ਰੰਥੀ ਅਤੇ ਬਜ਼ੁਰਗ ਉਸ ਕੋਲ ਆਏ 28 ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਤੈਨੂੰ ਕਿਸ ਨੇ ਇਹ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ?”
gt 105 ਪੈਰਾ 7
ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ
ਥੋੜ੍ਹੀ ਦੇਰ ਬਾਅਦ, ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਵਿਚ ਪ੍ਰਵੇਸ਼ ਕਰਦੇ ਹਨ, ਅਤੇ ਆਪਣੇ ਦਸਤੂਰ ਅਨੁਸਾਰ ਉਹ ਹੈਕਲ ਵਿਚ ਜਾਂਦੇ ਹਨ, ਜਿੱਥੇ ਯਿਸੂ ਸਿਖਾਉਣਾ ਸ਼ੁਰੂ ਕਰਦਾ ਹੈ। ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ, ਨਿਰਸੰਦੇਹ ਸਰਾਫ਼ਾਂ ਦੇ ਵਿਰੁੱਧ ਪਿਛਲੇ ਦਿਨ ਯਿਸੂ ਦੀ ਕਾਰਵਾਈ ਨੂੰ ਮਨ ਵਿਚ ਰੱਖਦੇ ਹੋਏ, ਉਸ ਨੂੰ ਚੁਣੌਤੀ ਦਿੰਦੇ ਹਨ: “ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?”
ਬਾਈਬਲ ਪੜ੍ਹਾਈ
(ਮਰਕੁਸ 12:13-27) ਫਿਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਯਿਸੂ ਕੋਲ ਭੇਜਿਆ, ਤਾਂਕਿ ਉਹ ਉਸ ਨੂੰ ਉਸ ਦੀਆਂ ਗੱਲਾਂ ਵਿਚ ਫਸਾਉਣ। 14 ਉਨ੍ਹਾਂ ਨੇ ਉਸ ਕੋਲ ਆ ਕੇ ਕਿਹਾ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਤੈਨੂੰ ਇਹ ਫ਼ਿਕਰ ਨਹੀਂ ਕਿ ਲੋਕ ਤੇਰੇ ਬਾਰੇ ਕੀ ਸੋਚਦੇ ਹਨ ਤੇ ਨਾ ਹੀ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਦੇਖਦਾ ਹੈਂ, ਸਗੋਂ ਤੂੰ ਪਰਮੇਸ਼ੁਰ ਦੇ ਰਾਹ ਦੀ ਹੀ ਸਿੱਖਿਆ ਦਿੰਦਾ ਹੈਂ: ਕੀ ਰਾਜੇ ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ? 15 ਅਸੀਂ ਦੇਈਏ ਜਾਂ ਨਾ ਦੇਈਏ?” ਉਨ੍ਹਾਂ ਦੀ ਮੱਕਾਰੀ ਨੂੰ ਭਾਂਪਦੇ ਹੋਏ ਉਸ ਨੇ ਕਿਹਾ: “ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? ਮੈਨੂੰ ਇਕ ਦੀਨਾਰ ਲਿਆ ਕੇ ਦਿਖਾਓ।” 16 ਉਨ੍ਹਾਂ ਨੇ ਉਸ ਨੂੰ ਦੀਨਾਰ ਲਿਆ ਕੇ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ʼਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਰਾਜੇ ਦੀ।” 17 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।” ਅਤੇ ਇਹ ਸੁਣ ਕੇ ਉਹ ਹੈਰਾਨ ਰਹਿ ਗਏ। 18 ਹੁਣ ਸਦੂਕੀ, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: 19 “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕੋਈ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਵਿਧਵਾ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰ ਚੁੱਕੇ ਭਰਾ ਲਈ ਔਲਾਦ ਪੈਦਾ ਕਰੇ। 20 ਇਕ ਪਰਿਵਾਰ ਵਿਚ ਸੱਤ ਭਰਾ ਸਨ; ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ। 21 ਦੂਸਰੇ ਨੇ ਉਸ ਦੀ ਤੀਵੀਂ ਨਾਲ ਵਿਆਹ ਕਰਾ ਲਿਆ, ਪਰ ਉਹ ਵੀ ਬੇਔਲਾਦ ਹੀ ਮਰ ਗਿਆ, ਫਿਰ ਤੀਜੇ ਨਾਲ ਇਸੇ ਤਰ੍ਹਾਂ ਹੋਇਆ। 22 ਇਸ ਤਰ੍ਹਾਂ ਸੱਤੇ ਭਰਾ ਬੇਔਲਾਦ ਮਰ ਗਏ ਅਤੇ ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ। 23 ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।” 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗ਼ਲਤ ਹੋ, ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ। 25 ਕਿਉਂਕਿ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਨਾ ਆਦਮੀ ਵਿਆਹ ਕਰਨਗੇ ਅਤੇ ਨਾ ਹੀ ਤੀਵੀਆਂ ਵਿਆਹੀਆਂ ਜਾਣਗੀਆਂ, ਸਗੋਂ ਉਹ ਸਵਰਗੀ ਦੂਤਾਂ ਵਰਗੇ ਹੋਣਗੇ। 26 ਕੀ ਤੁਸੀਂ ਮੂਸਾ ਦੁਆਰਾ ਲਿਖੇ ਬਲ਼ਦੀ ਝਾੜੀ ਦੇ ਬਿਰਤਾਂਤ ਵਿਚ ਉਨ੍ਹਾਂ ਲੋਕਾਂ ਬਾਰੇ ਨਹੀਂ ਪੜ੍ਹਿਆ ਜਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ? ਪਰਮੇਸ਼ੁਰ ਨੇ ਮੂਸਾ ਨੂੰ ਉਨ੍ਹਾਂ ਬਾਰੇ ਕਿਹਾ ਸੀ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ।’ 27 ਉਹ ਮਰਿਆਂ ਦਾ ਨਹੀਂ, ਬਲਕਿ ਜੀਉਂਦਿਆਂ ਦਾ ਪਰਮੇਸ਼ੁਰ ਹੈ। ਤੁਸੀਂ ਬਹੁਤ ਹੀ ਗ਼ਲਤ ਹੋ।”
28 ਮਈ–3 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 13-14
“ਇਨਸਾਨਾਂ ਦੇ ਡਰ ਹੇਠ ਆਉਣ ਤੋਂ ਬਚੋ”
(ਮਰਕੁਸ 14:29) ਪਰ ਪਤਰਸ ਨੇ ਉਸ ਨੂੰ ਕਿਹਾ: “ਬਾਕੀ ਸਾਰੇ ਭਾਵੇਂ ਤੈਨੂੰ ਛੱਡ ਦੇਣ, ਪਰ ਮੈਂ ਤੈਨੂੰ ਨਹੀਂ ਛੱਡਾਂਗਾ।”
(ਮਰਕੁਸ 14:31) ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ: “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।” ਬਾਕੀ ਸਾਰੇ ਚੇਲੇ ਵੀ ਇਹੀ ਕਹਿਣ ਲੱਗੇ।
(ਮਰਕੁਸ 14:50) ਅਤੇ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।
(ਮਰਕੁਸ 14:47) ਪਰ ਉੱਥੇ ਖੜ੍ਹੇ ਲੋਕਾਂ ਵਿੱਚੋਂ ਕਿਸੇ ਨੇ ਆਪਣੀ ਤਲਵਾਰ ਕੱਢੀ ਤੇ ਮਹਾਂ ਪੁਜਾਰੀ ਦੇ ਨੌਕਰ ਉੱਤੇ ਵਾਰ ਕਰ ਕੇ ਉਸ ਦਾ ਕੰਨ ਵੱਢ ਦਿੱਤਾ।
(ਮਰਕੁਸ 14:54) ਪਰ ਪਤਰਸ, ਥੋੜ੍ਹਾ ਜਿਹਾ ਦੂਰ ਰਹਿ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਮਹਾਂ ਪੁਜਾਰੀ ਦੇ ਵਿਹੜੇ ਵਿਚ ਆ ਗਿਆ, ਅਤੇ ਘਰ ਦੇ ਨੌਕਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।
(ਮਰਕੁਸ 14:66-72) ਜਦੋਂ ਪਤਰਸ ਥੱਲੇ ਵਿਹੜੇ ਵਿਚ ਸੀ, ਉਸ ਵੇਲੇ ਮਹਾਂ ਪੁਜਾਰੀ ਦੀ ਇਕ ਨੌਕਰਾਣੀ ਆਈ 67 ਤੇ ਉਸ ਨੂੰ ਅੱਗ ਸੇਕਦੇ ਦੇਖਿਆ। ਨੌਕਰਾਣੀ ਨੇ ਸਿੱਧਾ ਉਸ ਵੱਲ ਦੇਖ ਕੇ ਕਿਹਾ: “ਤੂੰ ਵੀ ਉਸ ਯਿਸੂ ਨਾਸਰੀ ਦੇ ਨਾਲ ਸੀ।” 68 ਪਰ ਪਤਰਸ ਨੇ ਇਨਕਾਰ ਕਰਦਿਆਂ ਕਿਹਾ: “ਨਾ ਤਾਂ ਮੈਂ ਉਹ ਨੂੰ ਜਾਣਦਾ ਤੇ ਨਾ ਹੀ ਮੈਨੂੰ ਪਤਾ ਕਿ ਤੂੰ ਕੀ ਕਹਿ ਰਹੀਂ ਹੈਂ,” ਅਤੇ ਉਹ ਬਾਹਰ ਡਿਓੜ੍ਹੀ ਵਿਚ ਚਲਾ ਗਿਆ। 69 ਉਸੇ ਨੌਕਰਾਣੀ ਨੇ ਉਸ ਨੂੰ ਦੇਖ ਕੇ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ: “ਇਹ ਵੀ ਉਸੇ ਦਾ ਚੇਲਾ ਹੈ।” 70 ਉਸ ਨੇ ਫਿਰ ਇਨਕਾਰ ਕੀਤਾ। ਅਤੇ ਥੋੜ੍ਹੇ ਚਿਰ ਬਾਅਦ ਲਾਗੇ ਖੜ੍ਹੇ ਲੋਕ ਪਤਰਸ ਨੂੰ ਦੁਬਾਰਾ ਕਹਿਣ ਲੱਗੇ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੂੰ ਗਲੀਲ ਤੋਂ ਹੈਂ।” 71 ਪਰ ਉਹ ਆਪਣੇ ਆਪ ਨੂੰ ਸਰਾਪ ਦੇਣ ਲੱਗਾ ਅਤੇ ਸਹੁੰਆਂ ਖਾ ਕੇ ਕਹਿਣ ਲੱਗਾ: “ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਮੈਂ ਨਹੀਂ ਜਾਣਦਾ ਉਸ ਬੰਦੇ ਨੂੰ!” 72 ਅਤੇ ਉਸੇ ਵੇਲੇ ਕੁੱਕੜ ਨੇ ਦੂਸਰੀ ਵਾਰ ਬਾਂਗ ਦਿੱਤੀ, ਅਤੇ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਕਿਹਾ ਸੀ: “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।” ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ।
ਉਸ ਨੇ ਪ੍ਰਭੂ ਤੋਂ ਮਾਫ਼ ਕਰਨਾ ਸਿੱਖਿਆ
14 ਆਖ਼ਰਕਾਰ ਪਤਰਸ ਦੱਬੇ-ਪੈਰੀਂ ਯਿਸੂ ਦੇ ਪਿੱਛੇ-ਪਿੱਛੇ ਯਰੂਸ਼ਲਮ ਦੀ ਸਭ ਤੋਂ ਸ਼ਾਨਦਾਰ ਹਵੇਲੀ ਦੇ ਦਰਵਾਜ਼ੇ ʼਤੇ ਪਹੁੰਚ ਗਿਆ। ਇਹ ਮਹਾਂ ਪੁਜਾਰੀ ਕਾਇਫ਼ਾ ਦਾ ਘਰ ਸੀ ਜੋ ਕਿ ਇਕ ਤਾਕਤਵਰ ਤੇ ਅਮੀਰ ਆਦਮੀ ਸੀ। ਅਜਿਹੇ ਘਰਾਂ ਵਿਚ ਵੱਡੇ ਵਿਹੜੇ ਹੁੰਦੇ ਸਨ ਤੇ ਮੋਹਰੇ ਵੱਡੇ ਦਰਵਾਜ਼ੇ ਹੁੰਦੇ ਸਨ। ਪਤਰਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਯੂਹੰਨਾ ਮਹਾਂ ਪੁਜਾਰੀ ਨੂੰ ਜਾਣਦਾ ਸੀ ਅਤੇ ਉਹ ਪਹਿਲਾਂ ਹੀ ਵਿਹੜੇ ਵਿਚ ਜਾ ਚੁੱਕਾ ਸੀ। ਉਸ ਨੇ ਦਰਵਾਜ਼ੇ ʼਤੇ ਬੈਠੀ ਨੌਕਰਾਣੀ ਨਾਲ ਗੱਲ ਕਰ ਕੇ ਪਤਰਸ ਨੂੰ ਅੰਦਰ ਲੰਘਾ ਲਿਆ। ਲੱਗਦਾ ਹੈ ਕਿ ਪਤਰਸ ਯੂਹੰਨਾ ਦੇ ਨਾਲ ਨਹੀਂ ਰਿਹਾ ਅਤੇ ਨਾ ਹੀ ਪਤਰਸ ਨੇ ਘਰ ਦੇ ਅੰਦਰ ਜਾ ਕੇ ਯਿਸੂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ। ਉਹ ਵਿਹੜੇ ਵਿਚ ਹੀ ਰਿਹਾ ਜਿੱਥੇ ਕੁਝ ਨੌਕਰ ਤੇ ਮੰਦਰ ਦੇ ਪਹਿਰੇਦਾਰ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਸਨ। ਉਹ ਘਰ ਦੇ ਅੰਦਰ ਚੱਲ ਰਹੇ ਮੁਕੱਦਮੇ ਵਿਚ ਯਿਸੂ ਦੇ ਖ਼ਿਲਾਫ਼ ਝੂਠੀ ਗਵਾਹੀ ਦੇਣ ਆਏ ਲੋਕਾਂ ਨੂੰ ਆਉਂਦੇ-ਜਾਂਦੇ ਦੇਖ ਰਹੇ ਸਨ।—ਮਰ. 14:54-57; ਯੂਹੰ. 18:15, 16, 18.
it-2 619 ਪੈਰਾ 6
ਪਤਰਸ
ਇਕ ਰਸੂਲ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਯਿਸੂ ਦੇ ਪਿੱਛੇ-ਪਿੱਛੇ ਗਿਆ। ਉਸ ਦੀ ਮਦਦ ਨਾਲ ਪਤਰਸ ਵੀ ਵਿਹੜੇ ਵਿਚ ਚਲਾ ਗਿਆ। (ਯੂਹੰ 18:15, 16) ਉਹ ਚੁੱਪ-ਚਾਪ ਕਿਸੇ ਹਨੇਰੇ ਕੋਨੇ ਵਿਚ ਨਹੀਂ ਬੈਠਾ, ਪਰ ਉਹ ਅੱਗ ਸੇਕਣ ਲੱਗ ਪਿਆ। ਅੱਗ ਦੀ ਲੋਅ ਕਰਕੇ ਦੂਜਿਆਂ ਨੇ ਉਸ ਨੂੰ ਪਛਾਣ ਲਿਆ ਕਿ ਉਹ ਯਿਸੂ ਦੇ ਨਾਲ ਹੁੰਦਾ ਸੀ ਅਤੇ ਗਲੀਲੀਆਂ ਵਾਂਗ ਬੋਲਣ ਕਰਕੇ ਲੋਕਾਂ ਦਾ ਸ਼ੱਕ ਹੋਰ ਵਧ ਗਿਆ। ਜਦੋਂ ਪਤਰਸ ਨੂੰ ਕਿਹਾ ਗਿਆ ਕਿ ਉਹ ਯਿਸੂ ਦੇ ਨਾਲ ਹੁੰਦਾ ਸੀ, ਤਾਂ ਉਸ ਨੇ ਯਿਸੂ ਨੂੰ ਪਛਾਣਨ ਤੋਂ ਵੀ ਤਿੰਨ ਵਾਰ ਇਨਕਾਰ ਕਰ ਦਿੱਤਾ। ਅਖ਼ੀਰ ਆਪਣੇ ਆਪ ਨੂੰ ਸਰਾਪ ਦਿੰਦਿਆਂ ਉਸ ਨੇ ਇਨਕਾਰ ਕੀਤਾ। ਸ਼ਹਿਰ ਵਿਚ ਕਿਤੇ ਦੂਜੀ ਵਾਰ ਕੁੱਕੜ ਨੇ ਬਾਂਗ ਦਿੱਤੀ ਅਤੇ ਯਿਸੂ ਨੇ “ਮੁੜ ਕੇ ਪਤਰਸ ਨੂੰ ਦੇਖਿਆ।” ਪਤਰਸ ਬਾਹਰ ਚਲਾ ਗਿਆ ਅਤੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ। (ਮੱਤੀ 26:69-75; ਮਰ 14:66-72; ਲੂਕਾ 22:54-62; ਯੂਹੰ 18:17, 18; ਬਾਂਗ ਦੇਣੀ; ਸਹੁੰ ਦੇਖੋ।) ਪਰ ਯਿਸੂ ਦੁਆਰਾ ਪਤਰਸ ਲਈ ਕੀਤੀ ਅਰਦਾਸ ਦਾ ਜਵਾਬ ਮਿਲਿਆ ਅਤੇ ਪਤਰਸ ਨੇ ਪੂਰੀ ਤਰ੍ਹਾਂ ਨਿਹਚਾ ਕਰਨੀ ਨਹੀਂ ਛੱਡੀ ਸੀ।—ਲੂਕਾ 22:31, 32.
ਹੀਰੇ-ਮੋਤੀਆਂ ਦੀ ਖੋਜ ਕਰੋ
(ਮਰਕੁਸ 14:51, 52) ਪਰ ਇਕ ਨੌਜਵਾਨ ਉਸ ਦੇ ਪਿੱਛੇ-ਪਿੱਛੇ ਗਿਆ ਜਿਸ ਨੇ ਆਪਣੇ ਨੰਗੇ ਪਿੰਡੇ ʼਤੇ ਕੱਪੜਾ ਪਾਇਆ ਹੋਇਆ ਸੀ, ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣਾ ਕੱਪੜਾ ਛੱਡ ਕੇ ਨੰਗੇ ਪਿੰਡੇ ਭੱਜ ਗਿਆ।
ਮਰਕੁਸ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
14:51, 52—ਉਹ ਨੌਜਵਾਨ ਕੌਣ ਸੀ ਜੋ “ਨੰਗਾ ਭੱਜ ਗਿਆ” ਸੀ? ਇਹ ਨੌਜਵਾਨ ਖ਼ੁਦ ਮਰਕੁਸ ਹੀ ਹੋ ਸਕਦਾ ਹੈ ਕਿਉਂਕਿ ਇਸ ਘਟਨਾ ਦਾ ਜ਼ਿਕਰ ਸਿਰਫ਼ ਉਸ ਦੀ ਇੰਜੀਲ ਵਿਚ ਹੀ ਕੀਤਾ ਗਿਆ ਹੈ।
(ਮਰਕੁਸ 14:60-62) ਅਖ਼ੀਰ ਵਿਚ ਮਹਾਂ ਪੁਜਾਰੀ ਨੇ ਉਨ੍ਹਾਂ ਦੇ ਗੱਭੇ ਖੜ੍ਹਾ ਹੋ ਕੇ ਯਿਸੂ ਨੂੰ ਪੁੱਛਿਆ: “ਤੂੰ ਆਪਣੀ ਸਫ਼ਾਈ ਵਿਚ ਕੁਝ ਨਹੀਂ ਕਹੇਂਗਾ? ਇਹ ਤੇਰੇ ਖ਼ਿਲਾਫ਼ ਜਿਹੜੀਆਂ ਗਵਾਹੀਆਂ ਦੇ ਰਹੇ ਹਨ, ਉਨ੍ਹਾਂ ਬਾਰੇ ਤੇਰਾ ਕੀ ਕਹਿਣਾ?” 61 ਪਰ ਉਹ ਚੁੱਪ ਰਿਹਾ ਅਤੇ ਉਸ ਨੇ ਕੋਈ ਜਵਾਬ ਨਾ ਦਿੱਤਾ। ਮਹਾਂ ਪੁਜਾਰੀ ਨੇ ਦੁਬਾਰਾ ਉਸ ਨੂੰ ਪੁੱਛਿਆ: “ਕੀ ਤੂੰ ਅੱਤ ਮਹਾਨ ਦਾ ਪੁੱਤਰ ਅਤੇ ਮਸੀਹ ਹੈਂ?” 62 ਫਿਰ ਯਿਸੂ ਨੇ ਕਿਹਾ: “ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬਸ਼ਕਤੀਮਾਨ ਦੇ ਸੱਜੇ ਪਾਸੇ ਬੈਠਾ ਹੋਇਆ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਦੇਖੋਗੇ।”
gt 119 ਪੈਰਾ 10
ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ
ਕਯਾਫ਼ਾ ਜਾਣਦਾ ਹੈ ਕਿ ਯਹੂਦੀ ਕਿੰਨੇ ਭਾਵੁਕ ਹੁੰਦੇ ਹਨ ਜਦੋਂ ਕੋਈ ਪਰਮੇਸ਼ੁਰ ਦਾ ਅਸਲੀ ਪੁੱਤਰ ਹੋਣ ਦਾ ਦਾਅਵਾ ਕਰਦਾ ਹੈ। ਪਹਿਲਿਆਂ ਦੋ ਮੌਕਿਆਂ ਤੇ, ਉਨ੍ਹਾਂ ਨੇ ਬਿਨਾਂ ਵਿਚਾਰੇ ਹੀ ਯਿਸੂ ਤੇ ਮੌਤ ਦੇ ਲਾਇਕ ਕਾਫ਼ਰ ਦਾ ਇਲਜ਼ਾਮ ਲਾਇਆ ਸੀ, ਅਤੇ ਇਕ ਵਾਰੀ ਤਾਂ ਗਲਤੀ ਨਾਲ ਇਹ ਵੀ ਮੰਨ ਲਿਆ ਕਿ ਉਹ ਪਰਮੇਸ਼ੁਰ ਦੇ ਤੁਲ ਹੋਣ ਦਾ ਦਾਅਵਾ ਕਰ ਰਿਹਾ ਸੀ। ਹੁਣ ਕਯਾਫ਼ਾ ਚਲਾਕੀ ਨਾਲ ਮੰਗ ਕਰਦਾ ਹੈ: “ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਾਨੂੰ ਦੱਸ।”
ਬਾਈਬਲ ਪੜ੍ਹਾਈ
(ਮਰਕੁਸ 14:43-59) ਅਤੇ ਉਸੇ ਵੇਲੇ, ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਯਹੂਦਾ ਆਇਆ ਜਿਹੜਾ ਬਾਰਾਂ ਰਸੂਲਾਂ ਵਿੱਚੋਂ ਇਕ ਸੀ। ਉਸ ਦੇ ਨਾਲ ਤਲਵਾਰਾਂ ਤੇ ਡਾਂਗਾਂ ਫੜੀ ਭੀੜ ਵੀ ਆਈ ਜਿਸ ਨੂੰ ਮੁੱਖ ਪੁਜਾਰੀਆਂ, ਗ੍ਰੰਥੀਆਂ ਤੇ ਬਜ਼ੁਰਗਾਂ ਨੇ ਘੱਲਿਆ ਸੀ। 44 ਉਸ ਧੋਖੇਬਾਜ਼ ਨੇ ਉਨ੍ਹਾਂ ਨੂੰ ਇਹ ਨਿਸ਼ਾਨੀ ਦਿੱਤੀ ਸੀ: “ਜਿਸ ਨੂੰ ਵੀ ਮੈਂ ਚੁੰਮਾਂ, ਉਹੀ ਯਿਸੂ ਹੈ; ਉਸ ਨੂੰ ਗਿਰਫ਼ਤਾਰ ਕਰ ਲੈਣਾ ਤੇ ਧਿਆਨ ਰੱਖਣਾ ਕਿ ਉਹ ਭੱਜ ਨਾ ਜਾਵੇ।” 45 ਅਤੇ ਉਹ ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ: “ਗੁਰੂ ਜੀ!” ਅਤੇ ਉਸ ਨੂੰ ਚੁੰਮਿਆ। 46 ਉਨ੍ਹਾਂ ਨੇ ਉਸ ਨੂੰ ਫੜ ਕੇ ਗਿਰਫ਼ਤਾਰ ਕਰ ਲਿਆ। 47 ਪਰ ਉੱਥੇ ਖੜ੍ਹੇ ਲੋਕਾਂ ਵਿੱਚੋਂ ਕਿਸੇ ਨੇ ਆਪਣੀ ਤਲਵਾਰ ਕੱਢੀ ਤੇ ਮਹਾਂ ਪੁਜਾਰੀ ਦੇ ਨੌਕਰ ਉੱਤੇ ਵਾਰ ਕਰ ਕੇ ਉਸ ਦਾ ਕੰਨ ਵੱਢ ਦਿੱਤਾ। 48 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਤਲਵਾਰਾਂ ਤੇ ਡਾਂਗਾਂ ਲੈ ਕੇ ਕਿਸੇ ਡਾਕੂ ਵਾਂਗ ਮੈਨੂੰ ਗਿਰਫ਼ਤਾਰ ਕਰਨ ਆਏ ਹੋ? 49 ਮੈਂ ਰੋਜ਼ ਮੰਦਰ ਵਿਚ ਤੁਹਾਨੂੰ ਸਿਖਾਉਂਦਾ ਸੀ, ਤੁਸੀਂ ਉੱਥੇ ਮੈਨੂੰ ਕਿਉਂ ਨਹੀਂ ਗਿਰਫ਼ਤਾਰ ਕੀਤਾ? ਫਿਰ ਵੀ, ਇਹ ਇਸੇ ਕਰਕੇ ਹੋਇਆ ਹੈ ਤਾਂਕਿ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਪੂਰੀਆਂ ਹੋਣ।” 50 ਅਤੇ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ। 51 ਪਰ ਇਕ ਨੌਜਵਾਨ ਉਸ ਦੇ ਪਿੱਛੇ-ਪਿੱਛੇ ਗਿਆ ਜਿਸ ਨੇ ਆਪਣੇ ਨੰਗੇ ਪਿੰਡੇ ʼਤੇ ਕੱਪੜਾ ਪਾਇਆ ਹੋਇਆ ਸੀ, ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, 52 ਪਰ ਉਹ ਆਪਣਾ ਕੱਪੜਾ ਛੱਡ ਕੇ ਨੰਗੇ ਪਿੰਡੇ ਭੱਜ ਗਿਆ। 53 ਉਹ ਯਿਸੂ ਨੂੰ ਮਹਾਂ ਪੁਜਾਰੀ ਦੇ ਕੋਲ ਲੈ ਆਏ ਅਤੇ ਉੱਥੇ ਸਾਰੇ ਮੁੱਖ ਪੁਜਾਰੀ, ਬਜ਼ੁਰਗ ਤੇ ਗ੍ਰੰਥੀ ਵੀ ਇਕੱਠੇ ਹੋਏ ਸਨ। 54 ਪਰ ਪਤਰਸ, ਥੋੜ੍ਹਾ ਜਿਹਾ ਦੂਰ ਰਹਿ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਮਹਾਂ ਪੁਜਾਰੀ ਦੇ ਵਿਹੜੇ ਵਿਚ ਆ ਗਿਆ, ਅਤੇ ਘਰ ਦੇ ਨੌਕਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ। 55 ਉਸ ਵੇਲੇ ਮੁੱਖ ਪੁਜਾਰੀ ਅਤੇ ਸਾਰੀ ਮਹਾਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਖ਼ਿਲਾਫ਼ ਗਵਾਹੀ ਲੱਭ ਰਹੀ ਸੀ, ਪਰ ਉਨ੍ਹਾਂ ਨੂੰ ਕੋਈ ਗਵਾਹੀ ਨਾ ਮਿਲੀ। 56 ਅਸਲ ਵਿਚ ਕਈ ਜਣੇ ਉਸ ਦੇ ਖ਼ਿਲਾਫ਼ ਝੂਠੀਆਂ ਗਵਾਹੀਆਂ ਤਾਂ ਦੇ ਰਹੇ ਸਨ, ਪਰ ਉਨ੍ਹਾਂ ਦੀਆਂ ਗਵਾਹੀਆਂ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀਆਂ ਸਨ। 57 ਹੋਰ ਕਈ ਜਣਿਆਂ ਨੇ ਉਸ ਦੇ ਖ਼ਿਲਾਫ਼ ਇਹ ਝੂਠੀ ਗਵਾਹੀ ਦਿੱਤੀ: 58 “ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਹੱਥਾਂ ਦੇ ਬਣਾਏ ਇਸ ਮੰਦਰ ਨੂੰ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿਚ ਇਕ ਹੋਰ ਮੰਦਰ ਬਣਾਵਾਂਗਾ ਜਿਹੜਾ ਹੱਥਾਂ ਦਾ ਬਣਿਆ ਨਹੀਂ ਹੋਵੇਗਾ।’” 59 ਪਰ ਇਸ ਗੱਲ ʼਤੇ ਵੀ ਉਨ੍ਹਾਂ ਦੀ ਗਵਾਹੀ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀ ਸੀ।