-
“ਉਸ ਦਾ ਵੇਲਾ ਅਜੇ ਨਹੀਂ ਸੀ ਆਇਆ”ਪਹਿਰਾਬੁਰਜ—2000 | ਸਤੰਬਰ 15
-
-
17. (ੳ) ਪੀਰਿਆ ਵਿਚ ਪ੍ਰਚਾਰ ਕਰਦੇ ਸਮੇਂ ਯਿਸੂ ਨੂੰ ਕਿਹੜਾ ਜ਼ਰੂਰੀ ਸੁਨੇਹਾ ਮਿਲਿਆ ਸੀ? (ਅ) ਕਿਹੜੀ ਗੱਲ ਨੇ ਦਿਖਾਇਆ ਕਿ ਯਿਸੂ ਆਪਣੀ ਕਾਰਵਾਈ ਦਾ ਮਕਸਦ ਅਤੇ ਸਹੀ ਵੇਲਾ ਜਾਣਦਾ ਸੀ?
17 ਇਹ ਜ਼ਰੂਰੀ ਸੁਨੇਹਾ ਯਹੂਦਿਯਾ ਦੇ ਬੈਤਅਨੀਆ ਤੋਂ ਲਾਜ਼ਰ ਦੀਆਂ ਭੈਣਾਂ, ਮਾਰਥਾ ਅਤੇ ਮਰਿਯਮ, ਤੋਂ ਆਇਆ ਸੀ। ਸੁਨੇਹਾ ਦੇਣ ਵਾਲੇ ਨੇ ਕਿਹਾ: “ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ।” ਯਿਸੂ ਨੇ ਜਵਾਬ ਦਿੱਤਾ ਕਿ “ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਪਰਮੇਸ਼ੁਰ ਦੇ ਪੁੱਤ੍ਰ ਦੀ ਵਡਿਆਈ ਹੋਵੇ।” ਯਿਸੂ ਆਪਣਾ ਮਕਸਦ ਪੂਰਾ ਕਰਨ ਲਈ ਜਾਣ-ਬੁੱਝ ਕੇ ਦੋ ਦਿਨ ਹੋਰ ਉਸੇ ਜਗ੍ਹਾ ਤੇ ਰੁਕਿਆ ਸੀ। ਫਿਰ ਉਸ ਨੇ ਆਪਣਿਆਂ ਚੇਲਿਆਂ ਨੂੰ ਕਿਹਾ: “ਆਓ ਅਸੀਂ ਫੇਰ ਯਹੂਦਿਯਾ ਨੂੰ ਚੱਲੀਏ।” ਹੈਰਾਨ ਹੋ ਕੇ ਚੇਲਿਆਂ ਨੇ ਉਸ ਨੂੰ ਕਿਹਾ: “ਸੁਆਮੀ ਜੀ ਯਹੂਦੀ ਤੈਨੂੰ ਹੁਣੇ ਪਥਰਾਹ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈਂ?” ਪਰ ਯਿਸੂ ਜਾਣਦਾ ਸੀ ਕਿ ‘ਦਿਨ ਦੇ ਘੰਟੇ’ ਥੋੜ੍ਹੇ ਰਹਿ ਗਏ ਸਨ, ਯਾਨੀ ਆਪਣੀ ਸੇਵਕਾਈ ਪੂਰੀ ਕਰਨ ਲਈ ਉਸ ਕੋਲ ਸਮਾਂ ਬਹੁਤ ਘੱਟ ਸੀ। ਉਹ ਜਾਣਦਾ ਸੀ ਕਿ ਉਸ ਨੂੰ ਕੀ ਕਰਨ ਦੀ ਲੋੜ ਸੀ ਅਤੇ ਇਸ ਤਰ੍ਹਾਂ ਕਿਉਂ ਕਰਨ ਦੀ ਲੋੜ ਸੀ।—ਯੂਹੰਨਾ 11:1-10.
-
-
“ਉਸ ਦਾ ਵੇਲਾ ਅਜੇ ਨਹੀਂ ਸੀ ਆਇਆ”ਪਹਿਰਾਬੁਰਜ—2000 | ਸਤੰਬਰ 15
-
-
21. ਲਾਜ਼ਰ ਦਾ ਜੀ ਉਠਾਏ ਜਾਣਾ ਇਕ ਮਹੱਤਵਪੂਰਣ ਘਟਨਾ ਕਿਉਂ ਸੀ?
21 ਤਾਂ ਫਿਰ ਬੈਤਅਨੀਆ ਨੂੰ ਜਾਣ ਵਿਚ ਦੇਰ ਕਰਨ ਦੁਆਰਾ ਯਿਸੂ ਅਜਿਹਾ ਚਮਤਕਾਰ ਕਰ ਸਕਿਆ ਜਿਸ ਨੂੰ ਕੋਈ ਵੀ ਅਣਡਿੱਠ ਨਹੀਂ ਕਰ ਸਕਦਾ ਸੀ। ਪਰਮੇਸ਼ੁਰ ਦੀ ਸ਼ਕਤੀ ਨਾਲ ਯਿਸੂ ਨੇ ਇਕ ਆਦਮੀ ਨੂੰ ਜੀ ਉਠਾਇਆ ਜਿਸ ਨੂੰ ਮਰੇ ਚਾਰ ਦਿਨ ਹੋ ਚੁੱਕੇ ਸਨ। ਮਹਾਸਭਾ ਦੇ ਮੈਂਬਰਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਪਿਆ ਸੀ ਅਤੇ ਉਨ੍ਹਾਂ ਨੇ ਚਮਤਕਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਸੁਣਾਈ। ਇਹ ਚਮਤਕਾਰ ਯਿਸੂ ਦੀ ਸੇਵਕਾਈ ਵਿਚ ਇਕ ਮਹੱਤਵਪੂਰਣ ਘਟਨਾ ਸੀ। ਇਸ ਘਟਨਾ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ ਕਿ “ਉਸ ਦਾ ਵੇਲਾ ਅਜੇ ਨਹੀਂ ਸੀ ਆਇਆ” ਪਰ ਇਸ ਘਟਨਾ ਤੋਂ ਬਾਅਦ ਉਸ ਦਾ “ਵੇਲਾ ਆ ਪੁੱਜਿਆ” ਸੀ।
-