-
ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
3. ਮਰੇ ਹੋਏ ਲੋਕ ਕਿਸ ਹਾਲ ਵਿਚ ਹਨ?
ਮਰਨ ਤੋਂ ਬਾਅਦ ਇਕ ਇਨਸਾਨ ਦਾ ਕੀ ਹੁੰਦਾ ਹੈ, ਇਸ ਬਾਰੇ ਪੂਰੀ ਦੁਨੀਆਂ ਵਿਚ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਪਰ ਕੀ ਇਹ ਸਾਰੀਆਂ ਗੱਲਾਂ ਸੱਚ ਹੋ ਸਕਦੀਆਂ ਹਨ?
ਤੁਸੀਂ ਜਿੱਥੇ ਰਹਿੰਦੇ ਹੋ, ਉੱਥੇ ਆਮ ਤੌਰ ਤੇ ਲੋਕ ਕੀ ਮੰਨਦੇ ਹਨ?
ਬਾਈਬਲ ਵਿਚ ਕੀ ਦੱਸਿਆ ਗਿਆ ਹੈ, ਇਹ ਜਾਣਨ ਲਈ ਵੀਡੀਓ ਦੇਖੋ।
ਉਪਦੇਸ਼ਕ ਦੀ ਕਿਤਾਬ 3:20 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਸ ਆਇਤ ਮੁਤਾਬਕ ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ?
ਕੀ ਇੱਥੇ ਇਹ ਲਿਖਿਆ ਹੈ ਕਿ ਸਿਰਫ਼ ਸਰੀਰ ਮਰਦਾ ਹੈ, ਪਰ ਆਤਮਾ ਜੀਉਂਦੀ ਰਹਿੰਦੀ ਹੈ?
ਬਾਈਬਲ ਵਿਚ ਯਿਸੂ ਦੇ ਜਿਗਰੀ ਦੋਸਤ ਲਾਜ਼ਰ ਦੀ ਮੌਤ ਬਾਰੇ ਦੱਸਿਆ ਗਿਆ ਹੈ। ਯੂਹੰਨਾ 11:11-14 ਪੜ੍ਹੋ। ਪੜ੍ਹਦੇ ਵੇਲੇ ਧਿਆਨ ਦਿਓ ਕਿ ਯਿਸੂ ਨੇ ਲਾਜ਼ਰ ਦੀ ਹਾਲਤ ਬਾਰੇ ਕੀ ਕਿਹਾ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਿਸੂ ਨੇ ਮੌਤ ਦੀ ਤੁਲਨਾ ਕਿਸ ਨਾਲ ਕੀਤੀ?
ਇਸ ਤੁਲਨਾ ਤੋਂ ਸਾਨੂੰ ਮਰੇ ਹੋਇਆਂ ਦੀ ਹਾਲਤ ਬਾਰੇ ਕੀ ਪਤਾ ਲੱਗਦਾ ਹੈ?
ਕੀ ਤੁਹਾਨੂੰ ਲੱਗਦਾ ਕਿ ਬਾਈਬਲ ਵਿਚ ਮਰੇ ਹੋਇਆਂ ਬਾਰੇ ਜੋ ਲਿਖਿਆ ਹੈ, ਉਹ ਸਹੀ ਹੈ?
-
-
ਤੁਹਾਡੇ ਆਪਣਿਆਂ ਨੂੰ ਜੀਉਂਦਾ ਕੀਤਾ ਜਾਵੇਗਾ!ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
4. ਯਿਸੂ ਨੇ ਸਾਬਤ ਕੀਤਾ ਕਿ ਉਹ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰ ਸਕਦਾ ਹੈ
ਜਦੋਂ ਯਿਸੂ ਦਾ ਦੋਸਤ ਲਾਜ਼ਰ ਮਰ ਗਿਆ ਸੀ, ਤਾਂ ਯਿਸੂ ਨੇ ਕੀ ਕੀਤਾ? ਇਹ ਜਾਣਨ ਲਈ ਯੂਹੰਨਾ 11:14, 38-44 ਪੜ੍ਹੋ ਅਤੇ ਵੀਡੀਓ ਦੇਖੋ। ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਅਸੀਂ ਕਿਵੇਂ ਜਾਣਦੇ ਹਾਂ ਕਿ ਲਾਜ਼ਰ ਸੱਚ-ਮੁੱਚ ਮਰ ਗਿਆ ਸੀ?—ਆਇਤ 39 ਦੇਖੋ।
ਜੇ ਲਾਜ਼ਰ ਸਵਰਗ ਵਰਗੀ ਚੰਗੀ ਜਗ੍ਹਾ ਜਾ ਚੁੱਕਾ ਸੀ, ਤਾਂ ਕੀ ਤੁਹਾਨੂੰ ਲੱਗਦਾ ਕਿ ਯਿਸੂ ਉਸ ਨੂੰ ਜ਼ਬਰਦਸਤੀ ਧਰਤੀ ਉੱਤੇ ਲਿਆਉਂਦਾ?
-