-
ਨਿਕੁਦੇਮੁਸ ਤੋਂ ਸਬਕ ਸਿੱਖੋਪਹਿਰਾਬੁਰਜ—2002 | ਫਰਵਰੀ 1
-
-
ਯਿਸੂ ਦੁਆਰਾ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਲਗਭਗ ਛੇ ਮਹੀਨਿਆਂ ਬਾਅਦ ਹੀ ਨਿਕੁਦੇਮੁਸ ਨੇ ਪਛਾਣ ਲਿਆ ਸੀ ਕਿ ਯਿਸੂ ‘ਪਰਮੇਸ਼ੁਰ ਦੀ ਵੱਲੋਂ ਆਇਆ ਇਕ ਗੁਰੂ’ ਹੈ। ਪੰਤੇਕੁਸਤ 30 ਸਾ.ਯੁ. ਤੇ ਯਿਸੂ ਦੁਆਰਾ ਯਰੂਸ਼ਲਮ ਵਿਚ ਕੀਤੇ ਚਮਤਕਾਰਾਂ ਤੋਂ ਪ੍ਰਭਾਵਿਤ ਹੋ ਕੇ ਨਿਕੁਦੇਮੁਸ ਯਿਸੂ ਕੋਲ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕਰਨ ਅਤੇ ਉਸ ਬਾਰੇ ਹੋਰ ਸਿੱਖਣ ਲਈ ਰਾਤ ਦੇ ਹਨੇਰੇ ਵਿਚ ਆਉਂਦਾ ਹੈ। ਉਸ ਸਮੇਂ ਯਿਸੂ ਨਿਕੁਦੇਮੁਸ ਨੂੰ ਇਕ ਗੂੜ੍ਹ ਸੱਚਾਈ ਦੱਸਦਾ ਹੈ ਕਿ ਇਕ ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਵਿਚ ਜਾਣ ਵਾਸਤੇ ‘ਨਵੇਂ ਸਿਰਿਓਂ ਜਨਮ’ ਲੈਣ ਦੀ ਲੋੜ ਹੈ। ਉਸ ਮੌਕੇ ਤੇ ਯਿਸੂ ਇਹ ਵੀ ਦੱਸਦਾ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:1-16.
ਨਿਕੁਦੇਮੁਸ ਦੇ ਸਾਮ੍ਹਣੇ ਕਿੰਨਾ ਵਧੀਆ ਭਵਿੱਖ ਸੀ! ਉਸ ਨੂੰ ਯਿਸੂ ਦਾ ਨਜ਼ਦੀਕੀ ਸਾਥੀ ਬਣਨ, ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਮਿਲ ਰਿਹਾ ਸੀ। ਯਹੂਦੀਆਂ ਦਾ ਸ਼ਾਸਕ ਅਤੇ ਇਸਰਾਏਲ ਵਿਚ ਸਿੱਖਿਅਕ ਹੋਣ ਕਰਕੇ ਨਿਕੁਦੇਮੁਸ ਨੂੰ ਪਰਮੇਸ਼ੁਰ ਦੇ ਬਚਨ ਦਾ ਚੰਗਾ ਗਿਆਨ ਸੀ। ਉਹ ਕਾਫ਼ੀ ਸੂਝਵਾਨ ਵੀ ਸੀ ਕਿਉਂਕਿ ਉਸ ਨੇ ਪਛਾਣ ਲਿਆ ਸੀ ਕਿ ਯਿਸੂ ਪਰਮੇਸ਼ੁਰ ਦੁਆਰਾ ਭੇਜਿਆ ਹੋਇਆ ਗੁਰੂ ਸੀ। ਨਿਕੁਦੇਮੁਸ ਨੂੰ ਅਧਿਆਤਮਿਕ ਗੱਲਾਂ ਵਿਚ ਦਿਲਚਸਪੀ ਸੀ ਅਤੇ ਉਹ ਬਹੁਤ ਜ਼ਿਆਦਾ ਨਿਮਰ ਵੀ ਸੀ। ਯਹੂਦੀਆਂ ਦੀ ਸਭ ਤੋਂ ਵੱਡੀ ਅਦਾਲਤ ਦੇ ਇਕ ਮੈਂਬਰ ਲਈ ਇਕ ਗ਼ਰੀਬ ਤਰਖਾਣ ਦੇ ਮੁੰਡੇ ਨੂੰ ਪਰਮੇਸ਼ੁਰ ਦੁਆਰਾ ਭੇਜਿਆ ਮਸੀਹਾ ਸਵੀਕਾਰ ਕਰਨਾ ਕਿੰਨਾ ਮੁਸ਼ਕਲ ਹੋਇਆ ਹੋਣਾ! ਇਹ ਸਾਰੇ ਗੁਣ ਯਿਸੂ ਦਾ ਚੇਲਾ ਬਣਨ ਲਈ ਬਹੁਤ ਜ਼ਰੂਰੀ ਹਨ।
-
-
ਨਿਕੁਦੇਮੁਸ ਤੋਂ ਸਬਕ ਸਿੱਖੋਪਹਿਰਾਬੁਰਜ—2002 | ਫਰਵਰੀ 1
-
-
ਸਭ ਤੋਂ ਪਹਿਲਾਂ, ਯੂਹੰਨਾ ਨੇ ਦੱਸਿਆ ਕਿ ਇਹ ਯਹੂਦੀ ਸ਼ਾਸਕ “ਰਾਤ ਨੂੰ ਯਿਸੂ ਦੇ ਕੋਲ ਆਇਆ।” (ਯੂਹੰਨਾ 3:2) ਬਾਈਬਲ ਦਾ ਇਕ ਵਿਦਵਾਨ ਇਸ ਬਾਰੇ ਕਹਿੰਦਾ ਹੈ: “ਨਿਕੁਦੇਮੁਸ ਇਸ ਕਰਕੇ ਰਾਤ ਨੂੰ ਨਹੀਂ ਸੀ ਆਇਆ ਕਿਉਂਕਿ ਉਹ ਡਰਦਾ ਸੀ, ਪਰ ਇਸ ਕਰਕੇ ਆਇਆ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਲੋਕ ਯਿਸੂ ਨਾਲ ਉਸ ਦੀ ਗੱਲ-ਬਾਤ ਵਿਚ ਵਿਘਨ ਪਾਉਣ।” ਪਰ ਜਿਵੇਂ ਯੂਹੰਨਾ ਨੇ ਅਰਮਿਥੇਆ ਦੇ ਯੂਸੁਫ਼ ਬਾਰੇ ਲਿਖਿਆ ਕਿ ਉਹ “ਯਹੂਦੀਆਂ ਦੇ ਡਰ ਦੇ ਮਾਰੇ ਗੁੱਝਾ ਗੁੱਝਾ ਯਿਸੂ ਦਾ ਚੇਲਾ ਸੀ,” ਉਸੇ ਪ੍ਰਸੰਗ ਵਿਚ ਉਸ ਨੇ ਨਿਕੁਦੇਮੁਸ ਬਾਰੇ ਵੀ ਲਿਖਿਆ ਕਿ ਉਹ “ਪਹਿਲਾਂ [ਯਿਸੂ] ਦੇ ਕੋਲ ਰਾਤ ਨੂੰ ਆਇਆ ਸੀ।” (ਯੂਹੰਨਾ 19:38, 39) ਇਸ ਲਈ ਇਸ ਤਰ੍ਹਾਂ ਲੱਗਦਾ ਹੈ ਕਿ ਨਿਕੁਦੇਮੁਸ “ਯਹੂਦੀਆਂ ਦੇ ਡਰ ਦੇ ਮਾਰੇ” ਯਿਸੂ ਨੂੰ ਮਿਲਣ ਲਈ ਰਾਤ ਦੇ ਹਨੇਰੇ ਵਿਚ ਆਇਆ ਸੀ, ਠੀਕ ਜਿਵੇਂ ਉਸ ਸਮੇਂ ਦੇ ਹੋਰ ਕਈ ਲੋਕ ਵੀ ਯਿਸੂ ਨਾਲ ਕੋਈ ਵਾਸਤਾ ਰੱਖਣ ਤੋਂ ਡਰਦੇ ਸਨ।—ਯੂਹੰਨਾ 7:13.
-