ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਸੀਹੀਆਂ ਨੂੰ ਨਿਰਪੱਖ ਕਿਉਂ ਰਹਿਣਾ ਚਾਹੀਦਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਾਠ 45. ਇਕ ਨੌਜਵਾਨ ਭੈਣ ਰਾਸ਼ਟਰੀ ਗੀਤ ਦੌਰਾਨ ਆਦਰ ਨਾਲ ਖੜ੍ਹੀ ਹੈ, ਪਰ ਬਾਕੀ ਵਿਦਿਆਰਥੀਆਂ ਵਾਂਗ ਨਾ ਤਾਂ ਉਹ ਗਾ ਰਹੀ ਹੈ ਅਤੇ ਨਾ ਹੀ ਉਸ ਨੇ ਆਪਣੇ ਦਿਲ ʼਤੇ ਹੱਥ ਰੱਖਿਆ ਹੈ।

      ਪਾਠ 45

      ਮਸੀਹੀਆਂ ਨੂੰ ਨਿਰਪੱਖ ਕਿਉਂ ਰਹਿਣਾ ਚਾਹੀਦਾ ਹੈ?

      ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ “ਦੁਨੀਆਂ ਦੇ ਨਹੀਂ” ਹੋਣਾ ਚਾਹੀਦਾ। (ਯੂਹੰਨਾ 15:19) ਇਸ ਦਾ ਮਤਲਬ ਹੈ ਨਿਰਪੱਖ ਰਹਿਣਾ ਯਾਨੀ ਦੁਨੀਆਂ ਦੀ ਰਾਜਨੀਤੀ ਅਤੇ ਯੁੱਧਾਂ ਵਿਚ ਕਿਸੇ ਦਾ ਵੀ ਪੱਖ ਨਾ ਲੈਣਾ। ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਹੋ ਸਕਦਾ ਹੈ ਕਿ ਲੋਕ ਸਾਨੂੰ ਬੁਰਾ-ਭਲਾ ਕਹਿਣ। ਫਿਰ ਵੀ ਅਸੀਂ ਕਿਵੇਂ ਨਿਰਪੱਖ ਰਹਿ ਕੇ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ? ਆਓ ਜਾਣੀਏ।

      1. ਇਨਸਾਨੀ ਸਰਕਾਰਾਂ ਬਾਰੇ ਸੱਚੇ ਮਸੀਹੀਆਂ ਦਾ ਕੀ ਨਜ਼ਰੀਆ ਹੈ?

      ਮਸੀਹੀ ਇਨਸਾਨੀ ਸਰਕਾਰਾਂ ਦਾ ਆਦਰ ਕਰਦੇ ਹਨ। ਅਸੀਂ ਯਿਸੂ ਦੀ ਇਹ ਗੱਲ ਮੰਨਦੇ ਹਾਂ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ।” (ਮਰਕੁਸ 12:17) ਇਸ ਦਾ ਮਤਲਬ ਹੈ ਕਿ ਅਸੀਂ ਦੇਸ਼ ਦੇ ਕਾਨੂੰਨ ਮੰਨਦੇ ਹਾਂ, ਜਿਵੇਂ ਕਿ ਟੈਕਸ ਭਰਨਾ। ਬਾਈਬਲ ਦੱਸਦੀ ਹੈ ਕਿ ਇਨਸਾਨੀ ਸਰਕਾਰਾਂ ਸਿਰਫ਼ ਇਸ ਲਈ ਰਾਜ ਕਰ ਰਹੀਆਂ ਹਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਹੈ। (ਰੋਮੀਆਂ 13:1) ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰਾਂ ਕੋਲ ਪਰਮੇਸ਼ੁਰ ਨਾਲੋਂ ਘੱਟ ਅਧਿਕਾਰ ਹੈ। ਇਸ ਲਈ ਸਾਨੂੰ ਭਰੋਸਾ ਹੈ ਕਿ ਸਿਰਫ਼ ਯਹੋਵਾਹ ਅਤੇ ਉਸ ਦਾ ਰਾਜ ਹੀ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਖ਼ਤਮ ਕਰ ਸਕਦਾ ਹੈ।

      2. ਅਸੀਂ ਨਿਰਪੱਖ ਕਿੱਦਾਂ ਰਹਿ ਸਕਦੇ ਹਾਂ?

      ਅਸੀਂ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ, ਠੀਕ ਜਿਵੇਂ ਯਿਸੂ ਨੇ ਵੀ ਨਹੀਂ ਲਿਆ ਸੀ। ਇਕ ਵਾਰ ਯਿਸੂ ਦਾ ਚਮਤਕਾਰ ਦੇਖ ਕੇ ਲੋਕ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਪਰ ਉਹ ਉੱਥੋਂ ਚਲਾ ਗਿਆ। (ਯੂਹੰਨਾ 6:15) ਕਿਉਂ? ਕਿਉਂਕਿ ਬਾਅਦ ਵਿਚ ਉਸ ਨੇ ਕਿਹਾ ਸੀ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰਨਾ 18:36) ਯਿਸੂ ਦੇ ਚੇਲੇ ਹੋਣ ਕਰਕੇ ਅਸੀਂ ਵੀ ਕਈ ਤਰੀਕਿਆਂ ਨਾਲ ਨਿਰਪੱਖ ਰਹਿੰਦੇ ਹਾਂ, ਜਿਵੇਂ ਕਿ ਅਸੀਂ ਯੁੱਧ ਵਿਚ ਲੜਨ ਨਹੀਂ ਜਾਂਦੇ। (ਮੀਕਾਹ 4:3 ਪੜ੍ਹੋ।) ਅਸੀਂ ਝੰਡੇ ਅਤੇ ਹੋਰ ਰਾਸ਼ਟਰੀ ਚਿੰਨ੍ਹਾਂ ਦਾ ਆਦਰ ਕਰਦੇ ਹਾਂ, ਪਰ ਉਨ੍ਹਾਂ ਦੀ ਭਗਤੀ ਨਹੀਂ ਕਰਦੇ। (1 ਯੂਹੰਨਾ 5:21) ਅਸੀਂ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਦਾ ਪੱਖ ਲੈਂਦੇ ਹਾਂ ਅਤੇ ਨਾ ਹੀ ਉਸ ਦੇ ਖ਼ਿਲਾਫ਼ ਬੋਲਦੇ ਹਾਂ। ਅਸੀਂ ਇਨ੍ਹਾਂ ਅਤੇ ਹੋਰ ਗੱਲਾਂ ਵਿਚ ਨਿਰਪੱਖ ਰਹਿ ਕੇ ਦਿਖਾਉਂਦੇ ਹਾਂ ਕਿ ਅਸੀਂ ਸਿਰਫ਼ ਪਰਮੇਸ਼ੁਰ ਦੀ ਸਰਕਾਰ ਦਾ ਸਮਰਥਨ ਕਰਦੇ ਹਾਂ।

      ਹੋਰ ਸਿੱਖੋ

      ਕਿਨ੍ਹਾਂ ਹਾਲਾਤਾਂ ਵਿਚ ਨਿਰਪੱਖ ਰਹਿਣਾ ਔਖਾ ਹੁੰਦਾ ਹੈ ਅਤੇ ਉਨ੍ਹਾਂ ਹਾਲਾਤਾਂ ਵਿਚ ਅਸੀਂ ਕਿਵੇਂ ਸਹੀ ਫ਼ੈਸਲਾ ਕਰ ਸਕਦੇ ਹਾਂ ਤਾਂਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰ ਸਕੀਏ? ਆਓ ਜਾਣੀਏ।

      ਇਕ ਆਦਮੀ ਦੇ ਸੱਜੇ-ਖੱਬੇ ਪਾਸੇ ਦੋ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਨ। ਉਹ ਲੋਕਾਂ ਦੇ ਸਾਮ੍ਹਣੇ ਭਾਸ਼ਣ ਦੇ ਰਹੇ ਹਨ। ਪਰ ਉਹ ਆਦਮੀ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਨਾ ਹੀ ਕਿਸੇ ਦਾ ਪੱਖ ਲੈ ਰਿਹਾ ਹੈ।

      3. ਸੱਚੇ ਮਸੀਹੀ ਨਿਰਪੱਖ ਰਹਿੰਦੇ ਹਨ

      ਨਿਰਪੱਖ ਰਹਿਣ ਬਾਰੇ ਅਸੀਂ ਯਿਸੂ ਅਤੇ ਉਸ ਦੇ ਚੇਲਿਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਰੋਮੀਆਂ 13:1, 5-7 ਅਤੇ 1 ਪਤਰਸ 2:13, 14 ਪੜ੍ਹੋ। ਫਿਰ ਵੀਡੀਓ ਦੇਖੋ ਅਤੇ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

      ਵੀਡੀਓ: ਸੱਚੇ ਮਸੀਹੀ ਨਿਰਪੱਖ ਰਹਿੰਦੇ ਹਨ—ਭਾਗ 1  (4:28)

      • ਸਾਨੂੰ ਸਰਕਾਰਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?

      • ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਸਰਕਾਰਾਂ ਦੇ ਅਧੀਨ ਰਹਿੰਦੇ ਹਾਂ?

      ਜਦੋਂ ਦੋ ਦੇਸ਼ਾਂ ਵਿਚ ਯੁੱਧ ਚੱਲ ਰਿਹਾ ਹੁੰਦਾ ਹੈ, ਤਾਂ ਦੂਸਰੇ ਦੇਸ਼ ਸ਼ਾਇਦ ਦਾਅਵਾ ਕਰਨ ਕਿ ਉਹ ਕਿਸੇ ਦਾ ਪੱਖ ਨਹੀਂ ਲੈਂਦੇ। ਪਰ ਉਹ ਕਿਸੇ-ਨਾ-ਕਿਸੇ ਤਰੀਕੇ ਨਾਲ ਦੋਹਾਂ ਦੇਸ਼ਾਂ ਦਾ ਸਾਥ ਦਿੰਦੇ ਹਨ। ਤਾਂ ਫਿਰ ਸਹੀ ਮਾਅਨੇ ਵਿਚ ਨਿਰਪੱਖ ਰਹਿਣ ਦਾ ਕੀ ਮਤਲਬ ਹੈ? ਯੂਹੰਨਾ 17:16 ਪੜ੍ਹੋ। ਫਿਰ ਵੀਡੀਓ ਦੇਖੋ ਅਤੇ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਸੱਚੇ ਮਸੀਹੀ ਨਿਰਪੱਖ ਰਹਿੰਦੇ ਹਨ—ਭਾਗ 2  (3:11)

      • ਨਿਰਪੱਖ ਰਹਿਣ ਦਾ ਕੀ ਮਤਲਬ ਹੈ ਅਤੇ ਕੀ ਨਹੀਂ?

      ਜਦੋਂ ਸਰਕਾਰੀ ਅਧਿਕਾਰੀ ਸਾਨੂੰ ਕੁਝ ਕਰਨ ਲਈ ਕਹਿੰਦੇ ਹਨ ਜੋ ਪਰਮੇਸ਼ੁਰ ਦੇ ਕਾਨੂੰਨਾਂ ਖ਼ਿਲਾਫ਼ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਰਸੂਲਾਂ ਦੇ ਕੰਮ 5:28, 29 ਪੜ੍ਹੋ। ਫਿਰ ਵੀਡੀਓ ਦੇਖੋ ਅਤੇ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

      ਵੀਡੀਓ: ਸੱਚੇ ਮਸੀਹੀ ਨਿਰਪੱਖ ਰਹਿੰਦੇ ਹਨ—ਭਾਗ 3  (1:18)

      • ਜੇ ਇਨਸਾਨਾਂ ਦਾ ਕੋਈ ਕਾਨੂੰਨ ਪਰਮੇਸ਼ੁਰ ਦੇ ਕਾਨੂੰਨ ਦੇ ਖ਼ਿਲਾਫ਼ ਹੈ, ਤਾਂ ਅਸੀਂ ਕਿਸ ਦਾ ਕਾਨੂੰਨ ਮੰਨਾਂਗੇ?

      • ਕੀ ਤੁਸੀਂ ਕੋਈ ਹਾਲਾਤ ਦੱਸ ਸਕਦੇ ਹੋ ਜਿਸ ਵਿਚ ਇਕ ਮਸੀਹੀ ਸਰਕਾਰ ਦੇ ਨਿਯਮ ਨਹੀਂ ਮੰਨੇਗਾ?

      4. ਆਪਣੀ ਸੋਚ ਅਤੇ ਕੰਮਾਂ ਵਿਚ ਨਿਰਪੱਖ ਰਹੋ

      1 ਯੂਹੰਨਾ 5:21 ਪੜ੍ਹੋ। ਫਿਰ ਵੀਡੀਓ ਦੇਖੋ ਅਤੇ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

      ਵੀਡੀਓ: ਸੱਚੇ ਮਸੀਹੀਆਂ ਨੂੰ ਦਲੇਰੀ ਦੀ ਲੋੜ ਹੈ—ਨਿਰਪੱਖ ਰਹਿਣ ਲਈ  (2:49)

      • ਭਰਾ ਆਈਂਗੇ ਨੇ ਰਾਜਨੀਤਿਕ ਪਾਰਟੀ ਦਾ ਮੈਂਬਰ ਬਣਨ, ਝੰਡੇ ਨੂੰ ਸਲਾਮੀ ਦੇਣ ਅਤੇ ਦੇਸ਼-ਭਗਤੀ ਦੇ ਹੋਰ ਕੰਮਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਿਉਂ ਕਰ ਦਿੱਤਾ?

      • ਕੀ ਤੁਹਾਨੂੰ ਲੱਗਦਾ ਹੈ ਕਿ ਉਸ ਨੇ ਵਧੀਆ ਫ਼ੈਸਲਾ ਕੀਤਾ?

      ਹੋਰ ਕਿਹੜੇ ਹਾਲਾਤਾਂ ਵਿਚ ਸਾਡੇ ਲਈ ਨਿਰਪੱਖ ਰਹਿਣਾ ਔਖਾ ਹੋ ਸਕਦਾ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

      ਵੀਡੀਓ: ਪਹਿਰਾਬੁਰਜ ਤੋਂ ਸਬਕ—ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ  (5:16)

      • ਜਦੋਂ ਦੋ ਦੇਸ਼ਾਂ ਵਿਚ ਮੈਚ ਚੱਲ ਰਿਹਾ ਹੁੰਦਾ ਹੈ, ਤਾਂ ਅਸੀਂ ਨਿਰਪੱਖ ਕਿੱਦਾਂ ਰਹਿ ਸਕਦੇ ਹਾਂ?

      • ਭਾਵੇਂ ਨੇਤਾਵਾਂ ਦੇ ਫ਼ੈਸਲਿਆਂ ਜਾਂ ਨੀਤੀਆਂ ਦਾ ਸਾਡੀ ਜ਼ਿੰਦਗੀ ʼਤੇ ਅਸਰ ਪੈਂਦਾ ਹੈ, ਫਿਰ ਵੀ ਅਸੀਂ ਨਿਰਪੱਖ ਕਿੱਦਾਂ ਰਹਿ ਸਕਦੇ ਹਾਂ?

      • ਅਸੀਂ ਜੋ ਖ਼ਬਰਾਂ ਸੁਣਦੇ ਹਾਂ ਜਾਂ ਜਿਨ੍ਹਾਂ ਲੋਕਾਂ ਨਾਲ ਸੰਗਤ ਕਰਦੇ ਹਾਂ, ਉਨ੍ਹਾਂ ਕਰਕੇ ਨਿਰਪੱਖ ਰਹਿਣ ਬਾਰੇ ਸਾਡੀ ਸੋਚ ਕਿਵੇਂ ਬਦਲ ਸਕਦੀ ਹੈ?

      ਤਸਵੀਰਾ: 1. ਲੋਕ ਗੁੱਸੇ ਵਿਚ ਹਨ ਅਤੇ ਹੱਥਾਂ ਵਿਚ ਪੋਸਟਰ ਫੜੀ ਧਰਨਾ ਦੇ ਰਹੇ ਹਨ। 2. ਇਕ ਆਦਮੀ ਮੈਚ ਦੌਰਾਨ ਝੰਡਾ ਲਹਿਰਾ ਕੇ ਆਪਣੀ ਟੀਮ ਨੂੰ ਹੱਲਾਸ਼ੇਰੀ ਦੇ ਰਿਹਾ ਹੈ। 3. ਇਕ ਵਿਦਿਆਰਥੀ ਰਾਸ਼ਟਰੀ ਗੀਤ ਗਾ ਰਿਹਾ ਹੈ। 4. ਇਕ ਫ਼ੌਜੀ ਨੇ ਮਸ਼ੀਨ-ਗੰਨ ਫੜੀ ਹੈ। 5. ਦੋ ਰਾਜਨੀਤਿਕ ਉਮੀਦਵਾਰ ਬਹਿਸ ਕਰ ਰਹੇ ਹਨ। 6. ਇਕ ਔਰਤ ਮਤਦਾਨ ਪੇਟੀ ਵਿਚ ਵੋਟ ਪਾ ਰਹੀ ਹੈ।

      ਕਿਨ੍ਹਾਂ ਮਾਮਲਿਆਂ ਬਾਰੇ ਇਕ ਮਸੀਹੀ ਨੂੰ ਆਪਣੀ ਸੋਚ ਅਤੇ ਕੰਮਾਂ ਵਿਚ ਨਿਰਪੱਖ ਰਹਿਣਾ ਚਾਹੀਦਾ ਹੈ?

      ਸ਼ਾਇਦ ਕੋਈ ਪੁੱਛੇ: “ਤੁਸੀਂ ਝੰਡੇ ਨੂੰ ਸਲਾਮੀ ਕਿਉਂ ਨਹੀਂ ਦਿੰਦੇ ਜਾਂ ਰਾਸ਼ਟਰੀ ਗੀਤ ਕਿਉਂ ਨਹੀਂ ਗਾਉਂਦੇ?”

      • ਤੁਸੀਂ ਕੀ ਜਵਾਬ ਦਿਓਗੇ?

      ਹੁਣ ਤਕ ਅਸੀਂ ਸਿੱਖਿਆ

      ਮਸੀਹੀ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਨ। ਉਹ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹ ਆਪਣੀ ਸੋਚ ਵਿਚ ਜਾਂ ਗੱਲਾਂ ਤੇ ਕੰਮਾਂ ਰਾਹੀਂ ਕਿਸੇ ਦਾ ਪੱਖ ਨਾ ਲੈਣ।

      ਤੁਸੀਂ ਕੀ ਕਹੋਗੇ?

      • ਸਾਨੂੰ ਸਰਕਾਰਾਂ ਦਾ ਕਿਹੜਾ ਹੱਕ ਪੂਰਾ ਕਰਨਾ ਚਾਹੀਦਾ ਹੈ?

      • ਅਸੀਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਕਿਉਂ ਰਹਿੰਦੇ ਹਾਂ?

      • ਕਿਨ੍ਹਾਂ ਹਾਲਾਤਾਂ ਵਿਚ ਨਿਰਪੱਖ ਰਹਿਣਾ ਔਖਾ ਹੋ ਸਕਦਾ ਹੈ?

      ਟੀਚਾ

      ਇਹ ਵੀ ਦੇਖੋ

      ਨਿਰਪੱਖ ਰਹਿਣ ਲਈ ਸਾਨੂੰ ਕਿਹੜੀਆਂ ਕੁਰਬਾਨੀਆਂ ਕਰਨੀਆਂ ਪੈ ਸਕਦੀਆਂ ਹਨ?

      ਯਹੋਵਾਹ ਨੇ ਕਦੇ ਵੀ ਸਾਡਾ ਸਾਥ ਨਹੀਂ ਛੱਡਿਆ  (3:14)

      ਨਿਰਪੱਖ ਰਹਿਣ ਲਈ ਪਰਿਵਾਰ ਦੇ ਮੈਂਬਰ ਪਹਿਲਾਂ ਤੋਂ ਹੀ ਕੀ ਤਿਆਰੀ ਕਰ ਸਕਦੇ ਹਨ?

      ਜਨਤਕ ਪ੍ਰੋਗ੍ਰਾਮਾਂ  ʼਤੇ ਨਿਰਪੱਖ ਰਹੋ  (4:25)

      ਇਕ ਬਹੁਤ ਵੱਡੇ ਅਫ਼ਸਰ ਉੱਤੇ ਆਪਣੇ ਦੇਸ਼ ਦੀ ਸੁਰੱਖਿਆ ਦਾ ਜ਼ਿੰਮਾ ਸੀ। ਪਰ ਉਸ ਨੂੰ ਇਸ ਤੋਂ ਵੀ ਵੱਡਾ ਸਨਮਾਨ ਮਿਲਿਆ। ਆਓ ਉਸ ਬਾਰੇ ਹੋਰ ਜਾਣੀਏ।

      “ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ”  (5:19)

      ਸੱਚੇ ਮਸੀਹੀ ਇਸ ਦੁਨੀਆਂ ਦੇ ਨਹੀਂ ਹਨ। ਕੀ ਇਹ ਗੱਲ ਨੌਕਰੀ ਦੇ ਮਾਮਲੇ ਵਿਚ ਵੀ ਸੱਚ ਹੈ? ਆਓ ਜਾਣੀਏ।

      “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ” (ਪਹਿਰਾਬੁਰਜ, 15 ਮਾਰਚ 2006)

  • ਤੁਸੀਂ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹਿ ਸਕਦੇ ਹੋ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਅੱਜ ਨਹੀਂ ਤਾਂ ਕੱਲ੍ਹ ਸਾਰੇ ਮਸੀਹੀਆਂ ਦਾ ਵਿਰੋਧ ਹੋਵੇਗਾ ਅਤੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਜਾਣਗੇ। ਕੀ ਇਸ ਗੱਲ ਕਰਕੇ ਸਾਨੂੰ ਡਰ ਜਾਣਾ ਚਾਹੀਦਾ? ਆਓ ਜਾਣੀਏ।

      1. ਜਦੋਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ, ਤਾਂ ਸਾਨੂੰ ਹੈਰਾਨੀ ਕਿਉਂ ਨਹੀਂ ਹੁੰਦੀ?

      ਬਾਈਬਲ ਸਾਫ਼ ਦੱਸਦੀ ਹੈ: “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।” (2 ਤਿਮੋਥਿਉਸ 3:12) ਯਿਸੂ ʼਤੇ ਅਤਿਆਚਾਰ ਕੀਤੇ ਗਏ ਕਿਉਂਕਿ ਉਹ ਸ਼ੈਤਾਨ ਦੀ ਦੁਨੀਆਂ ਦਾ ਨਹੀਂ ਸੀ। ਅਸੀਂ ਵੀ ਇਸ ਦੁਨੀਆਂ ਦੇ ਨਹੀਂ ਹਾਂ। ਇਸ ਲਈ ਜਦੋਂ ਸਰਕਾਰਾਂ ਅਤੇ ਧਾਰਮਿਕ ਸੰਗਠਨ ਸਾਡੇ ʼਤੇ ਅਤਿਆਚਾਰ ਕਰਦੇ ਹਨ, ਤਾਂ ਸਾਨੂੰ ਹੈਰਾਨੀ ਨਹੀਂ ਹੁੰਦੀ।—ਯੂਹੰਨਾ 15:18, 19.

      2. ਅਤਿਆਚਾਰ ਸਹਿਣ ਲਈ ਅਸੀਂ ਹੁਣ ਤੋਂ ਹੀ ਕੀ ਕਰ ਸਕਦੇ ਹਾਂ?

      ਸਾਨੂੰ ਹੁਣ ਤੋਂ ਹੀ ਯਹੋਵਾਹ ʼਤੇ ਆਪਣਾ ਭਰੋਸਾ ਵਧਾਉਣ ਦੀ ਲੋੜ ਹੈ। ਸਾਨੂੰ ਹਰ ਰੋਜ਼ ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਲਈ ਸਮਾਂ ਕੱਢਣਾ ਚਾਹੀਦਾ ਹੈ। ਨਾਲੇ ਸਾਨੂੰ ਲਗਾਤਾਰ ਸਭਾਵਾਂ ʼਤੇ ਜਾਣਾ ਚਾਹੀਦਾ ਹੈ। ਇਹ ਸਾਰਾ ਕੁਝ ਕਰਨ ਨਾਲ ਅਸੀਂ ਕਿਸੇ ਵੀ ਅਤਿਆਚਾਰ ਨੂੰ ਦਲੇਰੀ ਨਾਲ ਸਹਿ ਸਕਾਂਗੇ, ਫਿਰ ਚਾਹੇ ਅਤਿਆਚਾਰ ਕਰਨ ਵਾਲੇ ਸਾਡੇ ਘਰਦੇ ਹੀ ਕਿਉਂ ਨਾ ਹੋਣ। ਪੌਲੁਸ ਰਸੂਲ ʼਤੇ ਵੀ ਕਈ ਵਾਰ ਅਤਿਆਚਾਰ ਕੀਤੇ ਗਏ ਸਨ। ਪਰ ਉਸ ਨੇ ਲਿਖਿਆ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।”—ਇਬਰਾਨੀਆਂ 13:6.

      ਬਾਕਾਇਦਾ ਪ੍ਰਚਾਰ ਕਰਨ ਨਾਲ ਵੀ ਸਾਡੀ ਹਿੰਮਤ ਵਧੇਗੀ। ਪ੍ਰਚਾਰ ਕਰਨ ਨਾਲ ਅਸੀਂ ਯਹੋਵਾਹ ʼਤੇ ਭਰੋਸਾ ਕਰਨਾ ਸਿੱਖਦੇ ਹਾਂ ਅਤੇ ਸਾਡੇ ਮਨ ਵਿੱਚੋਂ ਇਨਸਾਨਾਂ ਦਾ ਡਰ ਨਿਕਲ ਜਾਂਦਾ ਹੈ। (ਕਹਾਉਤਾਂ 29:25) ਜੇ ਅਸੀਂ ਅੱਜ ਹਿੰਮਤ ਕਰ ਕੇ ਪ੍ਰਚਾਰ ਕਰਾਂਗੇ, ਤਾਂ ਅਸੀਂ ਉਦੋਂ ਵੀ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਜਦੋਂ ਸਰਕਾਰ ਸਾਡੇ ਕੰਮ ʼਤੇ ਪਾਬੰਦੀ ਲਾ ਦੇਵੇਗੀ।—1 ਥੱਸਲੁਨੀਕੀਆਂ 2:2.

      3. ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹਿਣ ਦੇ ਕੀ ਫ਼ਾਇਦੇ ਹੁੰਦੇ ਹਨ?

      ਅਸੀਂ ਨਹੀਂ ਚਾਹੁੰਦੇ ਕਿ ਸਾਡੇ ʼਤੇ ਅਤਿਆਚਾਰ ਹੋਣ। ਪਰ ਜਦੋਂ ਅਸੀਂ ਅਤਿਆਚਾਰ ਸਹਿ ਕੇ ਵੀ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ। ਅਤਿਆਚਾਰ ਸਹਿੰਦੇ ਸਮੇਂ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਹੁਣ ਹੋਰ ਨਹੀਂ ਸਹਿ ਸਕਾਂਗੇ, ਉਦੋਂ ਯਹੋਵਾਹ ਸਾਨੂੰ ਸੰਭਾਲਦਾ ਹੈ। ਇਸ ਕਰਕੇ ਅਸੀਂ ਯਹੋਵਾਹ ਦੇ ਹੋਰ ਨੇੜੇ ਜਾਂਦੇ ਹਾਂ। (ਯਾਕੂਬ 1:2-4 ਪੜ੍ਹੋ।) ਸਾਨੂੰ ਦੁਖੀ ਦੇਖ ਕੇ ਯਹੋਵਾਹ ਵੀ ਦੁਖੀ ਹੁੰਦਾ ਹੈ। ਪਰ ਦੁੱਖਾਂ ਦੇ ਬਾਵਜੂਦ ਜਦੋਂ ਅਸੀਂ ਵਫ਼ਾਦਾਰ ਰਹਿੰਦੇ ਹਾਂ, ਤਾਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਬਾਈਬਲ ਵਿਚ ਲਿਖਿਆ ਹੈ: “ਜੇ ਤੁਸੀਂ ਚੰਗੇ ਕੰਮ ਕਰਨ ਕਰਕੇ ਦੁੱਖ ਝੱਲਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਰੀਫ਼ ਦੇ ਲਾਇਕ ਹੋ।” (1 ਪਤਰਸ 2:20) ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਉਦੋਂ ਅਸੀਂ ਬਿਨਾਂ ਰੋਕ-ਟੋਕ ਦੇ ਉਸ ਦੀ ਭਗਤੀ ਕਰ ਸਕਾਂਗੇ।—ਮੱਤੀ 24:13.

      ਹੋਰ ਸਿੱਖੋ

      ਜਦੋਂ ਸਾਡਾ ਵਿਰੋਧ ਕੀਤਾ ਜਾਂਦਾ ਹੈ ਜਾਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ, ਉਦੋਂ ਵੀ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ ਅਤੇ ਉਹ ਸਾਨੂੰ ਇਸ ਦਾ ਇਨਾਮ ਵੀ ਦੇਵੇਗਾ। ਆਓ ਜਾਣੀਏ ਕਿਵੇਂ।

      ਮਾਤਾ-ਪਿਤਾ ਦੇ ਰੋਕਣ ਦੇ ਬਾਵਜੂਦ ਇਕ ਕੁੜੀ ਸਟੱਡੀ ਲਈ ਜਾ ਰਹੀ ਹੈ।

      4. ਤੁਸੀਂ ਪਰਿਵਾਰ ਦਾ ਵਿਰੋਧ ਸਹਿ ਸਕਦੇ ਹੋ

      ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਡਾ ਪਰਿਵਾਰ ਸ਼ਾਇਦ ਸਾਡੇ ਇਸ ਫ਼ੈਸਲੇ ਤੋਂ ਖ਼ੁਸ਼ ਨਾ ਹੋਵੇ। ਯਿਸੂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੱਤੀ 10:34-36 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਜਦੋਂ ਇਕ ਵਿਅਕਤੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਸ਼ਾਇਦ ਉਸ ਦਾ ਪਰਿਵਾਰ ਕੀ ਕਰੇ?

      ਇਸ ਗੱਲ ਨੂੰ ਸਮਝਣ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਯਹੋਵਾਹ ਨੇ ਸਾਨੂੰ ਸੰਭਾਲਿਆ  (5:13)

      • ਜੇ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕੇ, ਤਾਂ ਤੁਸੀਂ ਕੀ ਕਰੋਗੇ?

      ਜ਼ਬੂਰ 27:10 ਅਤੇ ਮਰਕੁਸ 10:29, 30 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:

      • ਜਦੋਂ ਤੁਹਾਡਾ ਪਰਿਵਾਰ ਜਾਂ ਦੋਸਤ ਤੁਹਾਡਾ ਵਿਰੋਧ ਕਰਨ, ਤਾਂ ਇਹ ਵਾਅਦਾ ਤੁਹਾਡੀ ਕਿੱਦਾਂ ਮਦਦ ਕਰ ਸਕਦਾ ਹੈ?

      5. ਅਤਿਆਚਾਰਾਂ ਦੇ ਬਾਵਜੂਦ ਯਹੋਵਾਹ ਦੀ ਭਗਤੀ ਕਰਦੇ ਰਹੋ

      ਜਦੋਂ ਲੋਕ ਸਾਡਾ ਵਿਰੋਧ ਕਰਦੇ ਹਨ, ਉਦੋਂ ਯਹੋਵਾਹ ਦੀ ਭਗਤੀ ਕਰਦੇ ਰਹਿਣ ਲਈ ਸਾਨੂੰ ਹਿੰਮਤ ਦੀ ਲੋੜ ਹੁੰਦੀ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਅਜ਼ਮਾਇਸ਼ਾਂ ਦੇ ਬਾਵਜੂਦ ਦਲੇਰੀ ਦਿਖਾਈ  (6:27)

      • ਇਨ੍ਹਾਂ ਤਜਰਬਿਆਂ ਵਿਚ ਦੱਸੀਆਂ ਕਿਨ੍ਹਾਂ ਗੱਲਾਂ ਤੋਂ ਤੁਹਾਨੂੰ ਹਿੰਮਤ ਮਿਲੀ?

      ਰਸੂਲਾਂ ਦੇ ਕੰਮ 5:27-29 ਅਤੇ ਇਬਰਾਨੀਆਂ 10:24, 25 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:

      • ਜਦੋਂ ਸਾਡੇ ਪ੍ਰਚਾਰ ਦੇ ਕੰਮ ਜਾਂ ਸਭਾਵਾਂ ʼਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਉਦੋਂ ਵੀ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਕਿਉਂ ਜ਼ਰੂਰੀ ਹੈ?

      6. ਯਹੋਵਾਹ ਤੁਹਾਨੂੰ ਸਹਿਣ ਦੀ ਤਾਕਤ ਦੇਵੇਗਾ

      ਦੁਨੀਆਂ ਭਰ ਵਿਚ ਅਲੱਗ-ਅਲੱਗ ਉਮਰ ਅਤੇ ਪਿਛੋਕੜ ਦੇ ਭੈਣ-ਭਰਾ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ। ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਯਹੋਵਾਹ ਪਰਮੇਸ਼ੁਰ ਮੈਨੂੰ ਤਾਕਤ ਦੇਵੇਗਾ  (3:40)

      • ਵੀਡੀਓ ਵਿਚ ਦਿਖਾਏ ਭੈਣ-ਭਰਾ ਅਤਿਆਚਾਰ ਕਿੱਦਾਂ ਸਹਿ ਸਕੇ?

      ਰੋਮੀਆਂ 8:35, 37-39 ਅਤੇ ਫ਼ਿਲਿੱਪੀਆਂ 4:13 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:

      • ਇਹ ਆਇਤ ਪੜ੍ਹ ਕੇ ਤੁਹਾਡਾ ਭਰੋਸਾ ਕਿੱਦਾਂ ਵਧਦਾ ਹੈ ਕਿ ਤੁਸੀਂ ਕਿਸੇ ਵੀ ਅਜ਼ਮਾਇਸ਼ ਨੂੰ ਝੱਲ ਸਕਦੇ ਹੋ?

      ਮੱਤੀ 5:10-12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਤੁਸੀਂ ਅਤਿਆਚਾਰਾਂ ਦੇ ਬਾਵਜੂਦ ਖ਼ੁਸ਼ ਕਿਉਂ ਰਹਿ ਸਕਦੇ ਹੋ?

      ਯਹੋਵਾਹ ਦੇ ਗਵਾਹ ਜਿਨ੍ਹਾਂ ਨੇ ਆਪਣੀ ਨਿਹਚਾ ਕਰਕੇ ਅਤਿਆਚਾਰ ਸਹੇ ਅਤੇ ਜੇਲ੍ਹ ਕੱਟੀ।

      ਯਹੋਵਾਹ ਦੇ ਲੱਖਾਂ ਹੀ ਸੇਵਕ ਵਿਰੋਧ ਅਤੇ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹੇ ਹਨ। ਤੁਸੀਂ ਵੀ ਵਫ਼ਾਦਾਰ ਰਹਿ ਸਕਦੇ ਹੋ!

      ਕੁਝ ਲੋਕਾਂ ਦਾ ਕਹਿਣਾ ਹੈ: “ਮੈਨੂੰ ਨਹੀਂ ਲੱਗਦਾ ਕਿ ਮੈਂ ਅਤਿਆਚਾਰ ਸਹਿ ਸਕਾਂਗਾ।”

      • ਤੁਸੀਂ ਕਿਹੜੀਆਂ ਆਇਤਾਂ ਦਿਖਾ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹੋ?

      ਹੁਣ ਤਕ ਅਸੀਂ ਸਿੱਖਿਆ

      ਯਹੋਵਾਹ ਇਸ ਗੱਲ ਦੀ ਬਹੁਤ ਕਦਰ ਕਰਦਾ ਹੈ ਕਿ ਅਸੀਂ ਅਤਿਆਚਾਰਾਂ ਦੇ ਬਾਵਜੂਦ ਉਸ ਦੇ ਵਫ਼ਾਦਾਰ ਰਹਿੰਦੇ ਹਾਂ। ਉਸ ਦੀ ਮਦਦ ਨਾਲ ਅਸੀਂ ਅਤਿਆਚਾਰ ਸਹਿ ਸਕਦੇ ਹਾਂ!

      ਤੁਸੀਂ ਕੀ ਕਹੋਗੇ?

      • ਅਤਿਆਚਾਰ ਹੋਣ ਤੇ ਮਸੀਹੀਆਂ ਨੂੰ ਹੈਰਾਨੀ ਕਿਉਂ ਨਹੀਂ ਹੁੰਦੀ?

      • ਅਤਿਆਚਾਰ ਸਹਿਣ ਲਈ ਤੁਸੀਂ ਹੁਣ ਤੋਂ ਹੀ ਕੀ ਕਰ ਸਕਦੇ ਹੋ?

      • ਤੁਹਾਨੂੰ ਕਿਉਂ ਯਕੀਨ ਹੈ ਕਿ ਤੁਸੀਂ ਕਿਸੇ ਵੀ ਅਜ਼ਮਾਇਸ਼ ਵਿਚ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹੋ?

      ਟੀਚਾ

      ਇਹ ਵੀ ਦੇਖੋ

      ਇਕ ਜਵਾਨ ਭਰਾ ਨੂੰ ਨਿਰਪੱਖ ਰਹਿਣ ਕਰਕੇ ਜੇਲ੍ਹ ਦੀ ਸਜ਼ਾ ਹੋਈ। ਵੀਡੀਓ ਵਿਚ ਦੇਖੋ ਕਿ ਇਸ ਔਖੀ ਘੜੀ ਵਿਚ ਯਹੋਵਾਹ ਨੇ ਉਸ ਦੀ ਕਿੱਦਾਂ ਮਦਦ ਕੀਤੀ।

      ਸਤਾਹਟਾਂ ਦੇ ਬਾਵਜੂਦ ਧੀਰਜ ਰੱਖੋ  (2:34)

      ਦੇਖੋ ਕਿ ਕਈ ਸਾਲਾਂ ਤਕ ਵਿਰੋਧ ਦੇ ਬਾਵਜੂਦ ਪਤੀ-ਪਤਨੀ ਯਹੋਵਾਹ ਦੀ ਸੇਵਾ ਕਿੱਦਾਂ ਕਰਦੇ ਰਹਿ ਸਕੇ।

      ਬਦਲਦੇ ਹਾਲਾਤਾਂ ਵਿਚ ਯਹੋਵਾਹ ਦੀ ਸੇਵਾ ਕੀਤੀ  (7:11)

      ਜਾਣੋ ਕਿ ਅਸੀਂ ਦਲੇਰੀ ਨਾਲ ਅਤਿਆਚਾਰ ਕਿਵੇਂ ਸਹਿ ਸਕਦੇ ਹਾਂ।

      “ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ” (ਪਹਿਰਾਬੁਰਜ, ਜੁਲਾਈ 2019)

      ਜਦੋਂ ਸਾਡਾ ਪਰਿਵਾਰ ਵਿਰੋਧ ਕਰਦਾ ਹੈ, ਤਾਂ ਸਾਡੇ ਲਈ ਕਿਹੜੀ ਗੱਲ ਸਮਝਣੀ ਜ਼ਰੂਰੀ ਹੈ? ਇਨ੍ਹਾਂ ਹਾਲਾਤਾਂ ਵਿਚ ਅਸੀਂ ਕੀ ਕਰ ਸਕਦੇ ਹਾਂ?

      “ਸੱਚਾਈ ਕਰਕੇ ਘਰ ਵਿਚ ‘ਤਲਵਾਰ’ ਚੱਲੇਗੀ” (ਪਹਿਰਾਬੁਰਜ, ਅਕਤੂਬਰ 2017)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ