ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਸੂ ਕੌਣ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 1. ਯਿਸੂ ਕੌਣ ਹੈ?

      ਯਿਸੂ ਇਕ ਤਾਕਤਵਰ ਦੂਤ ਹੈ ਜੋ ਸਵਰਗ ਵਿਚ ਰਹਿੰਦਾ ਹੈ। ਯਹੋਵਾਹ ਨੇ ਸਭ ਤੋਂ ਪਹਿਲਾਂ ਯਿਸੂ ਨੂੰ ਬਣਾਇਆ ਸੀ ਜਿਸ ਕਰਕੇ ਬਾਈਬਲ ਵਿਚ ਉਸ ਨੂੰ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਕਿਹਾ ਗਿਆ ਹੈ। (ਕੁਲੁੱਸੀਆਂ 1:15) ਉਸ ਨੂੰ ਪਰਮੇਸ਼ੁਰ ਦਾ “ਇਕਲੌਤਾ ਪੁੱਤਰ” ਵੀ ਕਿਹਾ ਗਿਆ ਹੈ ਕਿਉਂਕਿ ਯਹੋਵਾਹ ਨੇ ਸਿਰਫ਼ ਯਿਸੂ ਨੂੰ ਆਪਣੇ ਹੱਥੀਂ ਬਣਾਇਆ ਸੀ। (ਯੂਹੰਨਾ 3:16) ਯਿਸੂ ਨੇ ਆਪਣੇ ਪਿਤਾ ਨਾਲ ਮਿਲ ਕੇ ਕੰਮ ਕੀਤਾ ਅਤੇ ਸਾਰੀਆਂ ਚੀਜ਼ਾਂ ਬਣਾਉਣ ਵਿਚ ਉਸ ਦੀ ਮਦਦ ਕੀਤੀ। (ਕਹਾਉਤਾਂ 8:30 ਪੜ੍ਹੋ।) ਇਸ ਲਈ ਯਹੋਵਾਹ ਅਤੇ ਯਿਸੂ ਦਾ ਰਿਸ਼ਤਾ ਹਮੇਸ਼ਾ ਤੋਂ ਬਹੁਤ ਖ਼ਾਸ ਰਿਹਾ ਹੈ। ਉਹ ਵਫ਼ਾਦਾਰੀ ਨਾਲ ਯਹੋਵਾਹ ਦੇ ਸੰਦੇਸ਼ ਅਤੇ ਹਿਦਾਇਤਾਂ ਦੂਜਿਆਂ ਤਕ ਪਹੁੰਚਾਉਂਦਾ ਹੈ, ਇਸ ਲਈ ਉਸ ਨੂੰ “ਸ਼ਬਦ” ਵੀ ਕਿਹਾ ਗਿਆ ਹੈ।​—ਯੂਹੰਨਾ 1:14.

  • ਯਿਸੂ ਨੇ ਆਪਣੀ ਜਾਨ ਦੇ ਕੇ ਸਾਨੂੰ ਕਿਵੇਂ ਬਚਾਇਆ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਾਠ 27. ਯਿਸੂ ਦੀ ਲਾਸ਼ ਨੂੰ ਸੂਲ਼ੀ ਤੋਂ ਲਾਹਿਆ ਜਾ ਰਿਹਾ ਹੈ।

      ਪਾਠ 27

      ਯਿਸੂ ਨੇ ਆਪਣੀ ਜਾਨ ਦੇ ਕੇ ਸਾਨੂੰ ਕਿਵੇਂ ਬਚਾਇਆ?

      ਜਿਵੇਂ ਅਸੀਂ ਪਿਛਲੇ ਪਾਠ ਵਿਚ ਦੇਖਿਆ ਸੀ, ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਦੁਨੀਆਂ ਵਿਚ ਪਾਪ, ਦੁੱਖ ਅਤੇ ਮੌਤ ਆਈ।a ਤਾਂ ਫਿਰ, ਕੀ ਸਾਡੇ ਲਈ ਕੋਈ ਉਮੀਦ ਨਹੀਂ? ਇੱਦਾਂ ਦੀ ਗੱਲ ਨਹੀਂ ਹੈ। ਯਹੋਵਾਹ ਨੇ ਸਾਡੇ ਲਈ ਇਕ ਰਾਹ ਖੋਲ੍ਹਿਆ ਹੈ। ਉਸ ਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਆਪਣੇ ਪੁੱਤਰ ਨੂੰ ਧਰਤੀ ʼਤੇ ਭੇਜਿਆ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਆਪਣੀ ਜਾਨ ਦੇ ਕੇ ਸਾਡੇ ਲਈ ਰਿਹਾਈ ਦੀ ਕੀਮਤ ਦਿੱਤੀ। ਇਹ ਉਹ ਕੀਮਤ ਹੁੰਦੀ ਹੈ ਜੋ ਕਿਸੇ ਨੂੰ ਰਿਹਾ ਕਰਾਉਣ ਜਾਂ ਛੁਡਾਉਣ ਲਈ ਦਿੱਤੀ ਜਾਂਦੀ ਹੈ। ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਰਿਹਾਈ ਦੀ ਕੀਮਤ ਦੇ ਤੌਰ ਤੇ ਦਿੱਤੀ। (ਮੱਤੀ 20:28 ਪੜ੍ਹੋ।) ਮੁਕੰਮਲ ਹੋਣ ਕਰਕੇ ਯਿਸੂ ਕੋਲ ਹਮੇਸ਼ਾ ਲਈ ਧਰਤੀ ʼਤੇ ਜੀਉਣ ਦਾ ਹੱਕ ਸੀ। ਪਰ ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣਾ ਇਹ ਹੱਕ ਤਿਆਗ ਦਿੱਤਾ ਤਾਂਕਿ ਸਾਨੂੰ ਉਹ ਸਾਰਾ ਕੁਝ ਮਿਲ ਸਕੇ ਜੋ ਆਦਮ ਅਤੇ ਹੱਵਾਹ ਨੇ ਗੁਆਇਆ ਸੀ। ਆਪਣੀ ਜਾਨ ਦੇ ਕੇ ਯਿਸੂ ਨੇ ਇਹ ਵੀ ਦਿਖਾਇਆ ਕਿ ਉਹ ਅਤੇ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦੇ ਹਨ। ਇਸ ਪਾਠ ਵਿਚ ਅਸੀਂ ਜੋ ਵੀ ਸਿੱਖਾਂਗੇ, ਉਸ ਤੋਂ ਯਿਸੂ ਦੀ ਕੁਰਬਾਨੀ ਲਈ ਸਾਡੀ ਕਦਰ ਹੋਰ ਵੀ ਵਧ ਜਾਵੇਗੀ।

      1. ਯਿਸੂ ਦੀ ਕੁਰਬਾਨੀ ਤੋਂ ਅੱਜ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

      ਨਾਮੁਕੰਮਲ ਹੋਣ ਕਰਕੇ ਅਸੀਂ ਕਈ ਵਾਰ ਗ਼ਲਤੀਆਂ ਕਰਦੇ ਹਾਂ ਅਤੇ ਯਹੋਵਾਹ ਨੂੰ ਦੁੱਖ ਪਹੁੰਚਾਉਂਦੇ ਹਾਂ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਯਹੋਵਾਹ ਨਾਲ ਰਿਸ਼ਤਾ ਨਹੀਂ ਜੋੜ ਸਕਦੇ? ਬਾਈਬਲ ਵਿਚ ਲਿਖਿਆ ਹੈ: ‘ਇਕ ਧਰਮੀ ਇਨਸਾਨ ਯਾਨੀ ਮਸੀਹ ਕੁਧਰਮੀਆਂ ਨੂੰ ਪਾਪਾਂ ਤੋਂ ਛੁਟਕਾਰਾ ਦੇਣ ਲਈ ਇੱਕੋ ਵਾਰ ਮਰਿਆ ਤਾਂਕਿ ਉਹ ਤੁਹਾਨੂੰ ਪਰਮੇਸ਼ੁਰ ਕੋਲ ਲੈ ਜਾਵੇ।’ (1 ਪਤਰਸ 3:18) ਜੇ ਅਸੀਂ ਯਹੋਵਾਹ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਗ਼ਲਤੀਆਂ ਦਾ ਦਿਲੋਂ ਪਛਤਾਵਾ ਹੋਣਾ ਚਾਹੀਦਾ ਹੈ, ਯਿਸੂ ਮਸੀਹ ਦੇ ਨਾਂ ʼਤੇ ਯਹੋਵਾਹ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਇਹ ਠਾਣ ਲੈਣਾ ਚਾਹੀਦਾ ਹੈ ਕਿ ਅਸੀਂ ਦੁਬਾਰਾ ਉਹ ਗ਼ਲਤੀਆਂ ਨਹੀਂ ਕਰਾਂਗੇ।—1 ਯੂਹੰਨਾ 2:1.

      2. ਯਿਸੂ ਦੀ ਕੁਰਬਾਨੀ ਤੋਂ ਸਾਨੂੰ ਭਵਿੱਖ ਵਿਚ ਕੀ ਫ਼ਾਇਦਾ ਹੋਵੇਗਾ?

      ਯਹੋਵਾਹ ਨੇ ਯਿਸੂ ਨੂੰ ਆਪਣਾ ਮੁਕੰਮਲ ਜੀਵਨ ਕੁਰਬਾਨ ਕਰਨ ਲਈ ਧਰਤੀ ʼਤੇ ਭੇਜਿਆ ‘ਤਾਂਕਿ ਜਿਹੜਾ ਵੀ ਯਿਸੂ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।’ (ਯੂਹੰਨਾ 3:16) ਯਿਸੂ ਦੀ ਕੁਰਬਾਨੀ ਸਦਕਾ ਯਹੋਵਾਹ ਉਨ੍ਹਾਂ ਸਾਰੀਆਂ ਬੁਰੀਆਂ ਚੀਜ਼ਾਂ ਨੂੰ ਖ਼ਤਮ ਕਰੇਗਾ ਜੋ ਆਦਮ ਦੀ ਅਣਆਗਿਆਕਾਰੀ ਕਰਕੇ ਸ਼ੁਰੂ ਹੋਈਆਂ। ਜੇ ਅਸੀਂ ਯਿਸੂ ਦੀ ਕੁਰਬਾਨੀ ʼਤੇ ਨਿਹਚਾ ਕਰਾਂਗੇ, ਤਾਂ ਅਸੀਂ ਭਵਿੱਖ ਵਿਚ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀ ਸਕਾਂਗੇ।—ਯਸਾਯਾਹ 65:21-23.

      ਹੋਰ ਸਿੱਖੋ

      ਆਓ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝੀਏ ਕਿ ਯਿਸੂ ਨੇ ਆਪਣੀ ਜਾਨ ਕਿਉਂ ਕੁਰਬਾਨ ਕੀਤੀ ਅਤੇ ਸਾਨੂੰ ਇਸ ਤੋਂ ਕੀ ਫ਼ਾਇਦਾ ਹੁੰਦਾ ਹੈ।

      3. ਯਿਸੂ ਨੇ ਆਪਣੀ ਜਾਨ ਦੇ ਕੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਇਆ

      ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਯਿਸੂ ਕਿਉਂ ਮਰਿਆ?—ਭਾਗ 1  (2:01)

      • ਯਹੋਵਾਹ ਦਾ ਕਹਿਣਾ ਨਾ ਮੰਨ ਕੇ ਆਦਮ ਨੇ ਕਿਹੜਾ ਮੌਕਾ ਗੁਆ ਦਿੱਤਾ?

      ਰੋਮੀਆਂ 5:12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਆਦਮ ਦੇ ਪਾਪ ਦਾ ਤੁਹਾਡੇ ʼਤੇ ਕੀ ਅਸਰ ਹੋਇਆ ਹੈ?

      ਯੂਹੰਨਾ 3:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ʼਤੇ ਕਿਉਂ ਭੇਜਿਆ?

      1. ਤਸਵੀਰਾਂ: 1. ਪਰਮੇਸ਼ੁਰ ਦਾ ਹੁਕਮ ਨਾ ਮੰਨਣ ਤੋਂ ਬਾਅਦ ਆਦਮ। 2. ਕੁਝ ਲੋਕ ਤਾਬੂਤ ਨੂੰ ਲੈ ਕੇ ਜਾ ਰਹੇ ਹਨ। ਤਸਵੀਰਾਂ: 1. ਪਰਮੇਸ਼ੁਰ ਦਾ ਹੁਕਮ ਨਾ ਮੰਨਣ ਤੋਂ ਬਾਅਦ ਆਦਮ। 2. ਯਿਸੂ ਮਸੀਹ। 2. ਤਸਵੀਰਾਂ: 1. ਯਿਸੂ ਮਸੀਹ। 2. ਵੱਖੋ-ਵੱਖਰੀ ਉਮਰ, ਨਸਲ, ਸਭਿਆਚਾਰ ਅਤੇ ਪਿਛੋਕੜ ਦੇ ਲੋਕ।
      1. ਆਦਮ ਇਕ ਮੁਕੰਮਲ ਇਨਸਾਨ ਸੀ। ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਸਾਰੇ ਇਨਸਾਨਾਂ ਵਿਚ ਪਾਪ ਅਤੇ ਮੌਤ ਫੈਲ ਗਈ

      2. ਯਿਸੂ ਇਕ ਮੁਕੰਮਲ ਇਨਸਾਨ ਸੀ। ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ ਜਿਸ ਕਰਕੇ ਸਾਰੇ ਇਨਸਾਨਾਂ ਨੂੰ ਮੁਕੰਮਲ ਹੋਣ ਅਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲਿਆ ਹੈ

      4. ਯਿਸੂ ਦੀ ਕੁਰਬਾਨੀ ਤੋਂ ਸਾਰਿਆਂ ਨੂੰ ਫ਼ਾਇਦਾ ਹੋ ਸਕਦਾ ਹੈ

      ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਯਿਸੂ ਕਿਉਂ ਮਰਿਆ?—ਭਾਗ 2  (2:00)

      • ਇਕ ਆਦਮੀ ਦੀ ਮੌਤ ਨਾਲ ਸਾਰੇ ਲੋਕਾਂ ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

      1 ਤਿਮੋਥਿਉਸ 2:5, 6 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਆਦਮ ਇਕ ਮੁਕੰਮਲ ਇਨਸਾਨ ਸੀ। ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਸਾਰੇ ਇਨਸਾਨਾਂ ਵਿਚ ਪਾਪ ਅਤੇ ਮੌਤ ਫੈਲ ਗਈ। ਯਿਸੂ ਵੀ ਇਕ ਮੁਕੰਮਲ ਇਨਸਾਨ ਸੀ। ਉਸ ਨੇ “ਰਿਹਾਈ ਦੀ ਬਰਾਬਰ ਕੀਮਤ” ਕਿਵੇਂ ਚੁਕਾਈ ਅਤੇ ਇਸ ਨਾਲ ਕੀ ਮੁਮਕਿਨ ਹੋਇਆ?

      5. ਰਿਹਾਈ ਦੀ ਕੀਮਤ ਤੁਹਾਡੇ ਲਈ ਯਹੋਵਾਹ ਦੇ ਪਿਆਰ ਦਾ ਸਬੂਤ

      ਯਹੋਵਾਹ ਨੂੰ ਪਿਆਰ ਕਰਨ ਵਾਲਾ ਹਰੇਕ ਵਿਅਕਤੀ ਰਿਹਾਈ ਦੀ ਕੀਮਤ ਬਾਰੇ ਇਹ ਸੋਚਦਾ ਹੈ: ‘ਯਹੋਵਾਹ ਨੇ ਇਹ ਤੋਹਫ਼ਾ ਮੈਨੂੰ ਦਿੱਤਾ ਹੈ।’ ਮਿਸਾਲ ਲਈ, ਦੇਖੋ ਕਿ ਪੌਲੁਸ ਰਸੂਲ ਨੇ ਇਸ ਬਾਰੇ ਕੀ ਕਿਹਾ। ਗਲਾਤੀਆਂ 2:20 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਅਸੀਂ ਕਿਉਂ ਕਹਿ ਸਕਦੇ ਕਿ ਪੌਲੁਸ ਇਹ ਮੰਨਦਾ ਸੀ ਕਿ ਰਿਹਾਈ ਦੀ ਕੀਮਤ ਖ਼ਾਸ ਕਰਕੇ ਉਸ ਲਈ ਦਿੱਤੀ ਗਈ ਹੈ?

      ਆਦਮ ਨੇ ਪਾਪ ਕੀਤਾ, ਇਸ ਲਈ ਉਹ ਮਰ ਗਿਆ। ਉਸ ਦੀ ਔਲਾਦ ਹੋਣ ਕਰਕੇ ਅਸੀਂ ਵੀ ਮਰਦੇ ਹਾਂ। ਪਰ ਯਹੋਵਾਹ ਨੇ ਆਪਣਾ ਪੁੱਤਰ ਇਸ ਲਈ ਕੁਰਬਾਨ ਕਰ ਦਿੱਤਾ ਤਾਂਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ।

      ਅੱਗੇ ਦਿੱਤੀਆਂ ਆਇਤਾਂ ਪੜ੍ਹਦੇ ਵੇਲੇ ਕਲਪਨਾ ਕਰੋ ਕਿ ਆਪਣੇ ਪੁੱਤਰ ਨੂੰ ਤੜਫਦਾ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਾ ਹੋਣਾ। ਯੂਹੰਨਾ 19:1-7, 16-18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਹੋਵਾਹ ਅਤੇ ਯਿਸੂ ਨੇ ਤੁਹਾਡੇ ਲਈ ਜੋ ਕੀਤਾ, ਉਸ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?

      ਸ਼ਾਇਦ ਕੋਈ ਪੁੱਛੇ: “ਇਕ ਆਦਮੀ ਦੇ ਮਰਨ ਨਾਲ ਸਾਰੇ ਲੋਕਾਂ ਦੀਆਂ ਜਾਨਾਂ ਕਿਵੇਂ ਬਚ ਸਕਦੀਆਂ ਹਨ?”

      • ਤੁਸੀਂ ਕੀ ਜਵਾਬ ਦਿਓਗੇ?

      ਹੁਣ ਤਕ ਅਸੀਂ ਸਿੱਖਿਆ

      ਯਿਸੂ ਦੀ ਕੁਰਬਾਨੀ ਕਰਕੇ ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ। ਨਾਲੇ ਇਸ ਕੁਰਬਾਨੀ ਕਰਕੇ ਸਾਨੂੰ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲਿਆ ਹੈ।

      ਤੁਸੀਂ ਕੀ ਕਹੋਗੇ?

      • ਯਿਸੂ ਨੇ ਆਪਣੀ ਜਾਨ ਕਿਉਂ ਕੁਰਬਾਨ ਕੀਤੀ?

      • ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਰਿਹਾਈ ਦੀ ਬਰਾਬਰ ਕੀਮਤ ਚੁਕਾਈ ਅਤੇ ਇਸ ਨਾਲ ਕੀ ਮੁਮਕਿਨ ਹੋਇਆ?

      • ਯਿਸੂ ਦੀ ਕੁਰਬਾਨੀ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

      ਟੀਚਾ

      ਇਹ ਵੀ ਦੇਖੋ

      ਜਾਣੋ ਕਿ ਯਿਸੂ ਦੀ ਮੁਕੰਮਲ ਜ਼ਿੰਦਗੀ ਨੂੰ ਰਿਹਾਈ ਦੀ ਕੀਮਤ ਕਿਉਂ ਕਿਹਾ ਗਿਆ ਹੈ।

      “ਯਿਸੂ ਦੀ ਕੁਰਬਾਨੀ ਕਿਵੇਂ ‘ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ’ ਹੈ?” (jw.org ʼਤੇ ਲੇਖ)

      ਜਾਣੋ ਕਿ ਪਾਪ ਅਤੇ ਮੌਤ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।

      “ਯਿਸੂ ਸਾਨੂੰ ਕਿਵੇਂ ਬਚਾਉਂਦਾ ਹੈ?” (jw.org ʼਤੇ ਲੇਖ)

      ਕੀ ਯਹੋਵਾਹ ਸਾਡੇ ਗੰਭੀਰ ਪਾਪ ਵੀ ਮਾਫ਼ ਕਰ ਸਕਦਾ ਹੈ?

      “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” (ਪਹਿਰਾਬੁਰਜ, ਜੁਲਾਈ-ਅਗਸਤ 2013)

      ਦੇਖੋ ਕਿ ਮਸੀਹ ਦੀ ਕੁਰਬਾਨੀ ਬਾਰੇ ਜਾਣ ਕੇ ਇਕ ਆਦਮੀ ਦੀ ਜ਼ਿੰਦਗੀ ਕਿਵੇਂ ਬਦਲ ਗਈ।

      “ਮੈਂ ਮਾਰ-ਕੁੱਟ ਕਰਨੀ ਛੱਡ ਦਿੱਤੀ” (jw.org ʼਤੇ ਲੇਖ)

      a ਪਾਪ ਦਾ ਮਤਲਬ ਸਿਰਫ਼ ਕੋਈ ਬੁਰਾ ਕੰਮ ਕਰਨਾ ਨਹੀਂ ਹੈ। ਸਾਡੇ ਅੰਦਰ ਬੁਰੇ ਕੰਮ ਕਰਨ ਦਾ ਜੋ ਝੁਕਾਅ ਹੈ, ਉਸ ਨੂੰ ਵੀ ਪਾਪ ਕਹਿੰਦੇ ਹਨ। ਇਹ ਝੁਕਾਅ ਸਾਡੇ ਵਿਚ ਜਨਮ ਤੋਂ ਹੁੰਦਾ ਹੈ ਕਿਉਂਕਿ ਇਹ ਸਾਨੂੰ ਆਦਮ ਅਤੇ ਹੱਵਾਹ ਤੋਂ ਮਿਲਿਆ ਹੈ।

  • ਯਹੋਵਾਹ ਅਤੇ ਯਿਸੂ ਦੇ ਪਿਆਰ ਲਈ ਅਹਿਸਾਨਮੰਦ ਹੋਵੋ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 1. ਯਹੋਵਾਹ ਅਤੇ ਯਿਸੂ ਲਈ ਅਹਿਸਾਨਮੰਦੀ ਜ਼ਾਹਰ ਕਰਨ ਦਾ ਇਕ ਤਰੀਕਾ ਕੀ ਹੈ?

      ਬਾਈਬਲ ਵਿਚ ਇਹ ਵਾਅਦਾ ਕੀਤਾ ਗਿਆ ਹੈ ਕਿ ‘ਜਿਹੜਾ ਵੀ ਯਿਸੂ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ,’ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰਨਾ 3:16) ਨਿਹਚਾ ਦਾ ਸਬੂਤ  ਦੇਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਅਸੀਂ ਯਿਸੂ ʼਤੇ ਵਿਸ਼ਵਾਸ ਕਰਦੇ ਹਾਂ, ਸਗੋਂ ਸਾਡੀਆਂ ਗੱਲਾਂ, ਕੰਮਾਂ ਅਤੇ ਫ਼ੈਸਲਿਆਂ ਤੋਂ ਸਾਡੀ ਨਿਹਚਾ ਜ਼ਾਹਰ ਹੋਣੀ ਚਾਹੀਦੀ ਹੈ। (ਯਾਕੂਬ 2:17) ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਯਿਸੂ ਅਤੇ ਉਸ ਦੇ ਪਿਤਾ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ।—ਯੂਹੰਨਾ 14:21 ਪੜ੍ਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ