-
ਪਰਮੇਸ਼ੁਰ ਨੂੰ ਕਿਹੋ ਜਿਹੀ ਭਗਤੀ ਮਨਜ਼ੂਰ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
1. ਸਾਡੀ ਭਗਤੀ ਕਿਸ ʼਤੇ ਆਧਾਰਿਤ ਹੋਣੀ ਚਾਹੀਦੀ ਹੈ?
ਯਿਸੂ ਨੇ ਪਰਮੇਸ਼ੁਰ ਨੂੰ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰਨਾ 17:17) ਇਸ ਲਈ ਸਾਡੀ ਭਗਤੀ ਬਾਈਬਲ ʼਤੇ ਆਧਾਰਿਤ ਹੋਣੀ ਚਾਹੀਦੀ ਹੈ। ਪਰ ਕਈ ਧਾਰਮਿਕ ਆਗੂ ਪਰਮੇਸ਼ੁਰ ਦੇ ਬਚਨ ਤੋਂ ਸਿਖਾਉਣ ਦੀ ਬਜਾਇ ਇਨਸਾਨਾਂ ਦੇ ਵਿਚਾਰ ਅਤੇ ਰੀਤੀ-ਰਿਵਾਜ ਸਿਖਾਉਂਦੇ ਹਨ। ਯਹੋਵਾਹ ਅਜਿਹੇ ਲੋਕਾਂ ਤੋਂ ਖ਼ੁਸ਼ ਨਹੀਂ ਹੁੰਦਾ ਜੋ ‘ਉਸ ਦੇ ਹੁਕਮਾਂ ਨੂੰ ਟਾਲ਼ ਦਿੰਦੇ’ ਹਨ ਯਾਨੀ ਜਿਹੜੇ ਉਸ ਦੇ ਹੁਕਮ ਨਹੀਂ ਮੰਨਦੇ। (ਮਰਕੁਸ 7:9 ਪੜ੍ਹੋ।) ਪਰ ਜੇ ਅਸੀਂ ਬਾਈਬਲ ਮੁਤਾਬਕ ਚੱਲੀਏ ਅਤੇ ਯਹੋਵਾਹ ਦਾ ਕਹਿਣਾ ਮੰਨੀਏ, ਤਾਂ ਉਹ ਸਾਡੇ ਤੋਂ ਖ਼ੁਸ਼ ਹੋਵੇਗਾ।
-
-
ਕੀ ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
1. ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਦਾ ਆਧਾਰ ਕੀ ਹੈ?
ਯਿਸੂ ਨੇ ਕਿਹਾ: ‘ਪਰਮੇਸ਼ੁਰ ਦਾ ਬਚਨ ਹੀ ਸੱਚਾਈ ਹੈ।’ (ਯੂਹੰਨਾ 17:17) ਯਿਸੂ ਵਾਂਗ ਯਹੋਵਾਹ ਦੇ ਗਵਾਹ ਜੋ ਵੀ ਮੰਨਦੇ ਹਨ, ਉਹ ਬਾਈਬਲ ʼਤੇ ਆਧਾਰਿਤ ਹੁੰਦਾ ਹੈ। ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ʼਤੇ ਗੌਰ ਕਰੋ। ਉਨ੍ਹਾਂ ਨੂੰ ਪਹਿਲਾਂ ਬਾਈਬਲ ਸਟੂਡੈਂਟ ਕਿਹਾ ਜਾਂਦਾ ਸੀ। ਸੰਨ 1870 ਦੇ ਨੇੜੇ-ਤੇੜੇ ਉਹ ਧਿਆਨ ਨਾਲ ਬਾਈਬਲ ਦੀ ਜਾਂਚ ਕਰਨ ਲੱਗੇ ਅਤੇ ਸਮਝ ਗਏ ਕਿ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ। ਉਦੋਂ ਉਨ੍ਹਾਂ ਨੇ ਠਾਣ ਲਿਆ ਕਿ ਉਹ ਸਿਰਫ਼ ਬਾਈਬਲ ਦੀਆਂ ਸਿੱਖਿਆਵਾਂ ਨੂੰ ਹੀ ਮੰਨਣਗੇ, ਫਿਰ ਚਾਹੇ ਉਹ ਚਰਚ ਦੀਆਂ ਸਿੱਖਿਆਵਾਂ ਤੋਂ ਵੱਖਰੀਆਂ ਹੀ ਕਿਉਂ ਨਾ ਹੋਣ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੋ ਕੁਝ ਸਿੱਖਿਆ, ਉਹ ਉਸ ਬਾਰੇ ਦੂਸਰਿਆਂ ਨੂੰ ਵੀ ਦੱਸਣ ਲੱਗ ਪਏ।a
-