-
ਤੁਸੀਂ ਕਿਸ ਦਾ ਹੁਕਮ ਮੰਨੋਗੇ—ਪਰਮੇਸ਼ੁਰ ਦਾ ਜਾਂ ਮਨੁੱਖਾਂ ਦਾ?ਪਹਿਰਾਬੁਰਜ—2005 | ਦਸੰਬਰ 15
-
-
7. ਪ੍ਰਚਾਰ ਦੇ ਕੰਮ ਕਾਰਨ ਪ੍ਰਧਾਨ ਜਾਜਕਾਂ ਦਾ ਗੁੱਸਾ ਕਿਉਂ ਭੜਕ ਉੱਠਿਆ ਸੀ?
7 ਰਸੂਲਾਂ ਨੇ ਪ੍ਰਚਾਰ ਕਰਦੇ ਰਹਿਣ ਦਾ ਮਜ਼ਬੂਤ ਇਰਾਦਾ ਕੀਤਾ ਹੋਇਆ ਸੀ। ਇਸ ਕਰਕੇ ਪ੍ਰਧਾਨ ਜਾਜਕਾਂ ਦਾ ਗੁੱਸਾ ਭੜਕ ਉੱਠਿਆ ਸੀ। ਕਿਯਾਫਾ ਤੇ ਹੋਰ ਕੁਝ ਜਾਜਕ ਸਦੂਕੀ ਸਨ। ਉਹ ਇਹ ਨਹੀਂ ਮੰਨਦੇ ਸਨ ਕਿ ਮਰੇ ਹੋਏ ਲੋਕ ਮੁੜ ਜੀ ਉੱਠਣਗੇ। (ਰਸੂਲਾਂ ਦੇ ਕਰਤੱਬ 4:1, 2; 5:17) ਪਰ ਰਸੂਲ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਯਿਸੂ ਜ਼ਿੰਦਾ ਹੋ ਗਿਆ ਸੀ। ਇਸ ਤੋਂ ਇਲਾਵਾ, ਕੁਝ ਪ੍ਰਧਾਨ ਜਾਜਕ ਰੋਮੀ ਅਧਿਕਾਰੀਆਂ ਨੂੰ ਖ਼ੁਸ਼ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਸਨ। ਜਦੋਂ ਯਿਸੂ ਤੇ ਮੁਕੱਦਮਾ ਚੱਲ ਰਿਹਾ ਸੀ, ਤਾਂ ਪ੍ਰਧਾਨ ਜਾਜਕਾਂ ਨੂੰ ਮੌਕਾ ਦਿੱਤਾ ਗਿਆ ਸੀ ਕਿ ਉਹ ਯਿਸੂ ਨੂੰ ਆਪਣਾ ਰਾਜਾ ਮੰਨ ਲੈਣ। ਪਰ ਉਹ ਉੱਚੀ ਆਵਾਜ਼ ਵਿਚ ਬੋਲੇ: “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।” (ਯੂਹੰਨਾ 19:15)a ਪਰ ਰਸੂਲ ਦਾਅਵੇ ਨਾਲ ਨਾ ਸਿਰਫ਼ ਇਹ ਕਹਿ ਰਹੇ ਸਨ ਕਿ ਯਿਸੂ ਜ਼ਿੰਦਾ ਹੋ ਗਿਆ ਸੀ, ਬਲਕਿ ਇਹ ਵੀ ਸਿਖਾ ਰਹੇ ਸਨ ਕਿ ਯਿਸੂ ਦੇ ਨਾਂ ਤੋਂ ਬਿਨਾਂ “ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।” (ਰਸੂਲਾਂ ਦੇ ਕਰਤੱਬ 2:36; 4:12) ਜਾਜਕਾਂ ਨੂੰ ਡਰ ਸੀ ਕਿ ਜੇ ਲੋਕਾਂ ਨੇ ਜੀ ਉੱਠੇ ਯਿਸੂ ਨੂੰ ਆਪਣਾ ਆਗੂ ਮੰਨ ਲਿਆ, ਤਾਂ ਰੋਮੀਆਂ ਨੇ ਆ ਕੇ ਯਹੂਦੀ ਆਗੂਆਂ ਦੀ ‘ਜਗ੍ਹਾ ਅਰ ਕੌਮ ਲੈ ਲੈਣੀ’ ਸੀ।—ਯੂਹੰਨਾ 11:48.
-
-
ਤੁਸੀਂ ਕਿਸ ਦਾ ਹੁਕਮ ਮੰਨੋਗੇ—ਪਰਮੇਸ਼ੁਰ ਦਾ ਜਾਂ ਮਨੁੱਖਾਂ ਦਾ?ਪਹਿਰਾਬੁਰਜ—2005 | ਦਸੰਬਰ 15
-
-
a ਉਸ ਮੌਕੇ ਤੇ ਪ੍ਰਧਾਨ ਜਾਜਕਾਂ ਨੇ ਖੁੱਲ੍ਹੇ-ਆਮ ਜਿਸ “ਕੈਸਰ” ਨੂੰ ਆਪਣਾ ਰਾਜਾ ਮੰਨਿਆ ਸੀ, ਉਹ ਰੋਮੀ ਸਮਰਾਟ ਟਾਈਬੀਰੀਅਸ ਸੀ। ਉਹ ਪਖੰਡੀ ਅਤੇ ਖ਼ੂਨੀ ਹੋਣ ਦੇ ਨਾਲ-ਨਾਲ ਆਪਣੇ ਬਦਚਲਣ ਕੰਮਾਂ ਕਰਕੇ ਵੀ ਬਦਨਾਮ ਸੀ।—ਦਾਨੀਏਲ 11:15, 21.
-