-
“ਮੈਂ ਪ੍ਰਭੂ ਨੂੰ ਦੇਖਿਆ ਹੈ!”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
ਮਰੀਅਮ ਸ਼ਾਇਦ ਦੂਜੀਆਂ ਔਰਤਾਂ ਨਾਲੋਂ ਸਭ ਤੋਂ ਪਹਿਲਾਂ ਕਬਰ ʼਤੇ ਪਹੁੰਚੀ ਸੀ। ਪਰ ਉੱਥੇ ਪਹੁੰਚ ਕੇ ਉਹ ਹੱਕੀ-ਬੱਕੀ ਰਹਿ ਗਈ। ਕਬਰ ਦਾ ਪੱਥਰ ਪਹਿਲਾਂ ਹੀ ਹਟਾਇਆ ਜਾ ਚੁੱਕਾ ਸੀ ਅਤੇ ਕਬਰ ਖਾਲੀ ਸੀ! ਉਸ ਨੇ ਜੋ ਕੁਝ ਦੇਖਿਆ, ਉਹ ਉਸੇ ਹੀ ਪਲ ਸਭ ਕੁਝ ਦੱਸਣ ਲਈ ਪਤਰਸ ਅਤੇ ਯੂਹੰਨਾ ਕੋਲ ਭੱਜੀ ਗਈ। ਜ਼ਰਾ ਸੋਚੋ ਕਿ ਉਹ ਸਾਹੋ-ਸਾਹੀ ਹੋਈ ਬੜੀ ਹੈਰਾਨੀ ਨਾਲ ਉਨ੍ਹਾਂ ਨੂੰ ਦੱਸਦੀ ਹੈ: “ਉਹ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਹਨ ਅਤੇ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।” ਪਤਰਸ ਤੇ ਯੂਹੰਨਾ ਭੱਜੇ-ਭੱਜੇ ਕਬਰ ਵੱਲ ਗਏ ਅਤੇ ਖ਼ੁਦ ਦੇਖਿਆ ਕਿ ਕਬਰ ਖਾਲੀ ਸੀ ਅਤੇ ਫਿਰ ਉਹ ਆਪਣੇ ਘਰੋ-ਘਰੀ ਚਲੇ ਗਏ।a—ਯੂਹੰਨਾ 20:1-10.
-
-
“ਮੈਂ ਪ੍ਰਭੂ ਨੂੰ ਦੇਖਿਆ ਹੈ!”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
a ਜ਼ਾਹਰ ਹੈ ਕਿ ਮਰੀਅਮ ਉਸ ਵੇਲੇ ਕਬਰ ʼਤੇ ਨਹੀਂ ਸੀ ਜਦੋਂ ਉਸ ਦੇ ਨਾਲ ਦੀਆਂ ਦੂਜੀਆਂ ਔਰਤਾਂ ਨੂੰ ਇਕ ਦੂਤ ਮਿਲਿਆ। ਇਸ ਦੂਤ ਨੇ ਉਨ੍ਹਾਂ ਨੂੰ ਦੱਸਿਆ ਕਿ ਮਸੀਹ ਦੁਬਾਰਾ ਜੀਉਂਦਾ ਹੋ ਚੁੱਕਾ ਸੀ। ਜੇ ਮਰੀਅਮ ਉੱਥੇ ਹੁੰਦੀ, ਤਾਂ ਉਸ ਨੇ ਜ਼ਰੂਰ ਪਤਰਸ ਅਤੇ ਯੂਹੰਨਾ ਨੂੰ ਦੱਸਿਆ ਹੋਣਾ ਸੀ ਕਿ ਉਸ ਨੇ ਇਕ ਦੂਤ ਨੂੰ ਦੇਖਿਆ ਸੀ ਜਿਸ ਨੇ ਸਮਝਾਇਆ ਕਿ ਯਿਸੂ ਦੀ ਲਾਸ਼ ਉੱਥੋਂ ਕਿਉਂ ਗਾਇਬ ਸੀ।—ਮੱਤੀ 28:2-4; ਮਰਕੁਸ 16:1-8.
-