ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਸੁਧਾਰੇ ਜਾਣ ਦਾ ਸਮਾ” ਨੇੜੇ ਹੈ!
    ਪਹਿਰਾਬੁਰਜ—2000 | ਸਤੰਬਰ 1
    • ਹਾਂਲਾਂਕਿ ਇਹ ਕੰਮ ਕੁਝ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਵਿਚ ਖ਼ਤਮ ਹੋਣ ਵਾਲਾ ਨਹੀਂ ਸੀ। ਪਰ, ਚੇਲਿਆਂ ਨੇ ਬੇਝਿਜਕ ਇਹ ਕੰਮ ਸ਼ੁਰੂ ਕਰ ਦਿੱਤਾ ਸੀ। ਪਰ, ਉਹ ਉਸ ਦੇ ਰਾਜ ਦੀ ਬਹਾਲੀ ਬਾਰੇ ਨਹੀਂ ਭੁੱਲੇ। ਪਤਰਸ ਰਸੂਲ ਨੇ ਯਰੂਸ਼ਲਮ ਵਿਚ ਇਕੱਠੀ ਹੋਈ ਭੀੜ ਨੂੰ ਕਿਹਾ: “ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜ਼ੂਰੋਂ ਸੁਖ ਦੇ ਦਿਨ ਆਉਣ। ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਹਾਂ, ਯਿਸੂ ਹੀ ਨੂੰ, ਘੱਲ ਦੇਵੇ। ਜ਼ਰੂਰ ਹੈ ਜੋ ਉਹ ਸੁਰਗ ਵਿੱਚ ਜਾ ਰਹੇ ਜਿੰਨਾ ਚਿਰ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।” (ਟੇਢੇ ਟਾਈਪ ਸਾਡੇ)—ਰਸੂਲਾਂ ਦੇ ਕਰਤੱਬ 3:19-21.

      ‘ਸੁਧਾਰੇ ਜਾਣ ਦੇ ਇਸ ਸਮੇਂ’ ਵਿਚ ਯਹੋਵਾਹ ਵੱਲੋਂ “ਸੁੱਖ ਦੇ ਦਿਨ” ਆਉਣੇ ਸਨ। ਪਹਿਲਾਂ ਦੱਸਿਆ ਗਿਆ ਇਹ ਸੁਧਾਰ ਦਾ ਸਮਾਂ ਦੋ ਪੜਾਵਾਂ ਵਿਚ ਆਉਣਾ ਸੀ। ਪਹਿਲਾ, ਤਾਜ਼ਗੀਦਾਇਕ ਅਧਿਆਤਮਿਕ ਸੁਧਾਰ ਜੋ ਕਿ ਅਜੇ ਵੀ ਚੱਲ ਰਿਹਾ ਹੈ ਜਿਸ ਤੋਂ ਬਾਅਦ ਇਸ ਧਰਤੀ ਉੱਤੇ ਜ਼ਮੀਨੀ ਫਿਰਦੌਸ ਸਥਾਪਿਤ ਕੀਤਾ ਜਾਵੇਗਾ।

  • “ਸੁਧਾਰੇ ਜਾਣ ਦਾ ਸਮਾ” ਨੇੜੇ ਹੈ!
    ਪਹਿਰਾਬੁਰਜ—2000 | ਸਤੰਬਰ 1
    • ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਜਿਹੜੇ ਹੁਕਮ ਦਿੱਤੇ, ਉਨ੍ਹਾਂ ਦੀ ਪਾਲਣਾ ਕਰਨੀ ਸਿਖਾਉਣ ਲਈ ਇਕ ਵੱਡੀ ਮੁਹਿੰਮ ਚਲਾਈ ਗਈ। (ਮੱਤੀ 28:20) ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਕਈ ਜਿਹੜੇ ਪਹਿਲਾਂ ਹੈਵਾਨਾਂ ਵਰਗੇ ਸੁਭਾਅ ਦੇ ਸਨ, ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਹਨ! ਉਨ੍ਹਾਂ ਨੇ “ਕ੍ਰੋਧ,” “ਦੁਰਬਚਨ” ਅਤੇ “ਗੰਦੀਆਂ ਗਾਲਾਂ” ਵਰਗੇ ਘਟੀਆ ਗੁਣਾਂ ਵਾਲੀ ਪੁਰਾਣੀ ਇਨਸਾਨੀਅਤ ਨੂੰ ਲਾਹ ਦਿੱਤਾ ਹੈ ਅਤੇ ਨਵੀਂ ਇਨਸਾਨੀਅਤ ਨੂੰ ਪਾ ਲਿਆ ਹੈ “ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।” ਅਧਿਆਤਮਿਕ ਅਰਥ ਵਿਚ ਯਸਾਯਾਹ ਨਬੀ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਅੱਜ ਹੋ ਰਹੀ ਹੈ: “ਬਘਿਆੜ [ਜਿਹੜਾ ਵਿਅਕਤੀ ਪਹਿਲਾਂ ਬਘਿਆੜ ਵਰਗੇ ਸੁਭਾਅ ਦਾ ਸੀ] ਲੇਲੇ [ਨਿਮਰ ਸੁਭਾਅ ਵਾਲੇ ਇਨਸਾਨ] ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ।”—ਕੁਲੁੱਸੀਆਂ 3:8-10; ਯਸਾਯਾਹ 11:6, 9.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ