-
“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
18. ਯਰੂਸ਼ਲਮ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਇਕ-ਦੂਜੇ ਲਈ ਕੀ ਕੀਤਾ?
18 ਯਰੂਸ਼ਲਮ ਵਿਚ ਨਵੀਂ-ਨਵੀਂ ਬਣੀ ਮੰਡਲੀ ਵਿਚ ਚੇਲਿਆਂ ਦੀ ਗਿਣਤੀ ਵਧ ਕੇ 5,000 ਤੋਂ ਜ਼ਿਆਦਾ ਹੋ ਗਈ।d ਭਾਵੇਂ ਚੇਲੇ ਵੱਖੋ-ਵੱਖਰੇ ਪਿਛੋਕੜਾਂ ਦੇ ਸਨ, ਫਿਰ ਵੀ ਉਹ “ਇਕ ਦਿਲ ਅਤੇ ਇਕ ਜਾਨ ਸਨ” ਯਾਨੀ ਉਨ੍ਹਾਂ ਦੀ ਸੋਚ ਇੱਕੋ ਸੀ। (ਰਸੂ. 4:32; 1 ਕੁਰਿੰ. 1:10) ਚੇਲਿਆਂ ਨੇ ਯਹੋਵਾਹ ਨੂੰ ਸਿਰਫ਼ ਪ੍ਰਾਰਥਨਾ ਹੀ ਨਹੀਂ ਕੀਤੀ ਕਿ ਯਹੋਵਾਹ ਉਨ੍ਹਾਂ ਦੇ ਜਤਨਾਂ ʼਤੇ ਬਰਕਤ ਪਾਵੇ, ਸਗੋਂ ਉਨ੍ਹਾਂ ਨੇ ਇਕ-ਦੂਜੇ ਦੀ ਨਿਹਚਾ ਤਕੜੀ ਕੀਤੀ ਅਤੇ ਹੋਰ ਲੋੜਾਂ ਵੀ ਪੂਰੀਆਂ ਕੀਤੀਆਂ। (1 ਯੂਹੰ. 3:16-18) ਮਿਸਾਲ ਲਈ, ਯੂਸੁਫ਼, ਜਿਸ ਦਾ ਨਾਂ ਰਸੂਲਾਂ ਨੇ ਬਰਨਾਬਾਸ ਰੱਖਿਆ ਸੀ, ਨੇ ਆਪਣੀ ਜ਼ਮੀਨ ਵੇਚ ਕੇ ਸਾਰਾ ਪੈਸਾ ਦਾਨ ਕਰ ਦਿੱਤਾ। ਇਹ ਪੈਸਾ ਉਨ੍ਹਾਂ ਪਰਦੇਸੀਆਂ ਦੀ ਮਦਦ ਲਈ ਵਰਤਿਆ ਗਿਆ ਜਿਹੜੇ ਆਪਣੇ ਨਵੇਂ ਮਸੀਹੀ ਧਰਮ ਬਾਰੇ ਹੋਰ ਸਿੱਖਣ ਲਈ ਕੁਝ ਦਿਨ ਹੋਰ ਯਰੂਸ਼ਲਮ ਵਿਚ ਰੁਕ ਗਏ ਸਨ।
-
-
“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
d 33 ਈਸਵੀ ਵਿਚ ਯਰੂਸ਼ਲਮ ਵਿਚ ਲਗਭਗ 6,000 ਫ਼ਰੀਸੀ ਅਤੇ ਇਸ ਤੋਂ ਵੀ ਘੱਟ ਸਦੂਕੀ ਹੋਣੇ। ਪਰ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਸੀ ਜਿਸ ਕਰਕੇ ਸ਼ਾਇਦ ਫ਼ਰੀਸੀ ਤੇ ਸਦੂਕੀ ਖ਼ਤਰਾ ਮਹਿਸੂਸ ਕਰ ਰਹੇ ਸਨ।
-