ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਅਸੀਂ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • ਇਕ ਜੋੜਾ ਇਕ ਆਦਮੀ ਦੇ ਘਰ ਸਾਮ੍ਹਣੇ ਖੜ੍ਹ ਕੇ ਉਸ ਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਦੀ ਮਦਦ ਨਾਲ ਗਵਾਹੀ ਦੇ ਰਿਹਾ ਹੈ।

      ਅਸੀਂ ਵੀ ਰਸੂਲਾਂ ਵਾਂਗ “ਘਰ-ਘਰ” ਪ੍ਰਚਾਰ ਕਰਦੇ ਹਾਂ

      16. ਰਸੂਲਾਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਗਵਾਹੀ ਦੇਣ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਅਸੀਂ ਉਨ੍ਹਾਂ ਵਾਂਗ ਪ੍ਰਚਾਰ ਕਿਵੇਂ ਕਰਦੇ ਹਾਂ?

      16 ਰਸੂਲਾਂ ਨੇ ਸਮਾਂ ਬਰਬਾਦ ਕੀਤੇ ਬਿਨਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਨਿਡਰ ਹੋ ਕੇ “ਰੋਜ਼ ਬਿਨਾਂ ਰੁਕੇ ਮੰਦਰ ਵਿਚ ਤੇ ਘਰ-ਘਰ ਜਾ ਕੇ . . . ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।”d (ਰਸੂ. 5:42) ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਨੇ ਮਨ ਵਿਚ ਪੱਕਾ ਧਾਰਿਆ ਹੋਇਆ ਸੀ ਕਿ ਉਹ ਚੰਗੀ ਤਰ੍ਹਾਂ ਗਵਾਹੀ ਦੇਣਗੇ। ਧਿਆਨ ਦਿਓ ਕਿ ਉਹ ਲੋਕਾਂ ਦੇ ਘਰਾਂ ਵਿਚ ਖ਼ੁਸ਼ ਖ਼ਬਰੀ ਸੁਣਾਉਣ ਜਾਂਦੇ ਸਨ, ਜਿਵੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। (ਮੱਤੀ 10:7, 11-14) ਇਸ ਤਰ੍ਹਾਂ ਉਨ੍ਹਾਂ ਨੇ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ। ਅੱਜ ਯਹੋਵਾਹ ਦੇ ਗਵਾਹ ਵੀ ਉਨ੍ਹਾਂ ਰਸੂਲਾਂ ਵਾਂਗ ਘਰ-ਘਰ ਪ੍ਰਚਾਰ ਕਰਨ ਲਈ ਜਾਣੇ ਜਾਂਦੇ ਹਨ। ਆਪਣੇ ਇਲਾਕੇ ਦੇ ਹਰ ਘਰ ਵਿਚ ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਹਰ ਕਿਸੇ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇਣਾ ਚਾਹੁੰਦੇ ਹਾਂ। ਕੀ ਯਹੋਵਾਹ ਨੇ ਘਰ-ਘਰ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਉੱਤੇ ਬਰਕਤ ਪਾਈ ਹੈ? ਹਾਂ, ਜ਼ਰੂਰ ਪਾਈ ਹੈ। ਇਸ ਅੰਤ ਦੇ ਸਮੇਂ ਵਿਚ ਲੱਖਾਂ ਲੋਕਾਂ ਨੇ ਰਾਜ ਦੇ ਸੰਦੇਸ਼ ਨੂੰ ਕਬੂਲ ਕੀਤਾ ਹੈ ਅਤੇ ਕਈਆਂ ਨੇ ਪਹਿਲੀ ਵਾਰ ਉਦੋਂ ਖ਼ੁਸ਼ ਖ਼ਬਰੀ ਸੁਣੀ ਜਦੋਂ ਯਹੋਵਾਹ ਦੇ ਕਿਸੇ ਗਵਾਹ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ।

      “ਘਰ-ਘਰ” ਪ੍ਰਚਾਰ ਕਰਨਾ

      ਮਹਾਸਭਾ ਵੱਲੋਂ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲਾਉਣ ਦੇ ਬਾਵਜੂਦ ਚੇਲੇ “ਰੋਜ਼ ਬਿਨਾਂ ਰੁਕੇ ਮੰਦਰ ਵਿਚ ਤੇ ਘਰ-ਘਰ ਜਾ ਕੇ” ਪ੍ਰਚਾਰ ਕਰਦੇ ਰਹੇ ਤੇ ਸਿੱਖਿਆ ਦਿੰਦੇ ਰਹੇ। (ਰਸੂ. 5:42) ਇੱਥੇ “ਘਰ-ਘਰ” ਜਾਣ ਦਾ ਕੀ ਮਤਲਬ ਹੈ?

      ਇੱਥੇ ਯੂਨਾਨੀ ਸ਼ਬਦ ਕਾਟੀਕੋਨ ਵਰਤੇ ਗਏ ਹਨ ਜਿਨ੍ਹਾਂ ਦਾ ਮਤਲਬ ਹੈ “ਘਰਾਂ ਮੁਤਾਬਕ।” ਕਈ ਅਨੁਵਾਦਕ ਕਹਿੰਦੇ ਹਨ ਕਿ ਕਾਟਾ ਸ਼ਬਦ ਤੋਂ ਇਹ ਮਤਲਬ ਨਿਕਲਦਾ ਹੈ ਕਿ ਚੇਲੇ ਇਕ ਘਰ ਤੋਂ ਦੂਜੇ ਘਰ ਪ੍ਰਚਾਰ ਕਰਦੇ ਸਨ। ਲੂਕਾ 8:1 ਵਿਚ ਵੀ ਕਾਟਾ ਸ਼ਬਦ ਵਰਤਿਆ ਗਿਆ ਹੈ ਜਿੱਥੇ ਯਿਸੂ ਬਾਰੇ ਕਿਹਾ ਗਿਆ ਹੈ ਕਿ ਉਹ ਪ੍ਰਚਾਰ ਕਰਨ “ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ।”

      ਰਸੂਲਾਂ ਦੇ ਕੰਮ 20:20 ਵਿਚ ਇਸ ਦਾ ਬਹੁਵਚਨ ਕਾਟੀਕੂਸ ਵਰਤਿਆ ਗਿਆ ਹੈ। ਪੌਲੁਸ ਰਸੂਲ ਨੇ ਮਸੀਹੀ ਨਿਗਾਹਬਾਨਾਂ ਨੂੰ ਕਿਹਾ ਸੀ: ‘ਮੈਂ ਤੁਹਾਨੂੰ ਖੁੱਲ੍ਹੇ-ਆਮ ਤੇ ਘਰ-ਘਰ ਜਾ ਕੇ ਸਿਖਾਉਣ ਤੋਂ ਨਹੀਂ ਹਟਿਆ।’ ਪੌਲੁਸ ਇੱਥੇ ਬਜ਼ੁਰਗਾਂ ਦੇ ਘਰਾਂ ਵਿਚ ਸਿੱਖਿਆ ਦੇਣ ਦੀ ਗੱਲ ਨਹੀਂ ਕਰ ਰਿਹਾ ਸੀ, ਜਿਵੇਂ ਕੁਝ ਲੋਕ ਕਹਿੰਦੇ ਹਨ। ਅਗਲੀ ਆਇਤ ਤੋਂ ਇਸ ਦਾ ਸਹੀ ਮਤਲਬ ਪਤਾ ਲੱਗਦਾ ਹੈ: “ਪਰ ਮੈਂ ਯਹੂਦੀਆਂ ਅਤੇ ਯੂਨਾਨੀਆਂ ਨੂੰ ਚੰਗੀ ਤਰ੍ਹਾਂ ਗਵਾਹੀ ਦਿੱਤੀ ਕਿ ਉਹ ਤੋਬਾ ਕਰ ਕੇ ਪਰਮੇਸ਼ੁਰ ਵੱਲ ਮੁੜਨ ਅਤੇ ਸਾਡੇ ਪ੍ਰਭੂ ਯਿਸੂ ਉੱਤੇ ਨਿਹਚਾ ਕਰਨ।” (ਰਸੂ. 20:21) ਮਸੀਹੀ ਬਣ ਚੁੱਕੇ ਲੋਕ ਪਹਿਲਾਂ ਹੀ ਤੋਬਾ ਕਰ ਕੇ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਸਨ। ਇਸ ਲਈ ਉਹ ਇੱਥੇ ਘਰ-ਘਰ ਜਾ ਕੇ ਅਵਿਸ਼ਵਾਸੀ ਲੋਕਾਂ ਨੂੰ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਦੀ ਗੱਲ ਕਰ ਰਿਹਾ ਸੀ।

  • ‘ਅਸੀਂ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ