-
1 | ਪੱਖਪਾਤ ਨਾ ਕਰੋਪਹਿਰਾਬੁਰਜ (ਪਬਲਿਕ)—2022 | ਨੰ. 1
-
-
ਬਾਈਬਲ ਦੀ ਸਿੱਖਿਆ:
“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.
ਇਸ ਸਿੱਖਿਆ ਦਾ ਕੀ ਮਤਲਬ ਹੈ?
ਯਹੋਵਾਹa ਪਰਮੇਸ਼ੁਰ ਇਹ ਨਹੀਂ ਦੇਖਦਾ ਕਿ ਅਸੀਂ ਕਿਸ ਨਸਲ, ਜਾਤ ਜਾਂ ਦੇਸ਼ ਦੇ ਹਾਂ, ਸਾਡਾ ਰੰਗ-ਰੂਪ ਕੀ ਹੈ ਜਾਂ ਸਾਡਾ ਸਭਿਆਚਾਰ ਕੀ ਹੈ। ਇਸ ਦੀ ਬਜਾਇ, ਉਹ ਇਸ ਗੱਲ ʼਤੇ ਧਿਆਨ ਲਾਉਂਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਬਾਈਬਲ ਇਹ ਵੀ ਦੱਸਦੀ ਹੈ ਕਿ “ਇਨਸਾਨ ਸਿਰਫ਼ ਬਾਹਰਲਾ ਰੂਪ ਦੇਖਦਾ ਹੈ, ਪਰ ਯਹੋਵਾਹ ਦਿਲ ਦੇਖਦਾ ਹੈ।”—1 ਸਮੂਏਲ 16:7.
-