ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਯਹੋਵਾਹ ਦਾ ਬਚਨ ਫੈਲਦਾ ਗਿਆ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • ਰਸੂਲਾਂ ਦੇ ਕੰਮ 12:1-25 ਵਿੱਚੋਂ

      1-4. ਪਤਰਸ ਉੱਤੇ ਕਿਹੜੀ ਮੁਸ਼ਕਲ ਆਈ ਸੀ ਅਤੇ ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ?

      ਪਤਰਸ ਦੇ ਅੰਦਰ ਜਾਂਦਿਆਂ ਹੀ ਲੋਹੇ ਦਾ ਵੱਡਾ ਦਰਵਾਜ਼ਾ ਜ਼ੋਰ ਦੀ ਬੰਦ ਹੋ ਜਾਂਦਾ ਹੈ। ਦੋ ਰੋਮੀ ਪਹਿਰੇਦਾਰ ਬੇੜੀਆਂ ਨਾਲ ਬੱਝੇ ਪਤਰਸ ਨੂੰ ਜੇਲ੍ਹ ਦੀ ਕਾਲ ਕੋਠੜੀ ਵਿਚ ਲੈ ਜਾਂਦੇ ਹਨ। ਫਿਰ ਉਹ ਕੋਠੜੀ ਵਿਚ ਬੈਠਾ ਉਡੀਕ ਕਰਦਾ ਹੈ ਕਿ ਉਸ ਦਾ ਕੀ ਹਸ਼ਰ ਹੋਵੇਗਾ। ਇਹ ਉਡੀਕ ਕਰਦਿਆਂ ਕਈ ਘੰਟੇ, ਸ਼ਾਇਦ ਕਈ ਦਿਨ ਬੀਤ ਜਾਂਦੇ ਹਨ। ਜੇਲ੍ਹ ਦੀ ਚਾਰ-ਦੀਵਾਰੀ ਅੰਦਰ ਉਸ ਨੂੰ ਸਲਾਖਾਂ, ਬੇੜੀਆਂ ਤੇ ਪਹਿਰੇਦਾਰ ਹੀ ਨਜ਼ਰ ਆਉਂਦੇ ਹਨ।

      2 ਫਿਰ ਇਕ ਦਿਨ ਪਤਰਸ ਨੂੰ ਬੁਰੀ ਖ਼ਬਰ ਮਿਲਦੀ ਹੈ। ਰਾਜਾ ਹੇਰੋਦੇਸ ਅਗ੍ਰਿੱਪਾ ਪਹਿਲੇ ਨੇ ਠਾਣਿਆ ਹੋਇਆ ਹੈ ਕਿ ਪਤਰਸ ਜੇਲ੍ਹ ਵਿੱਚੋਂ ਜੀਉਂਦਾ ਬਚ ਕੇ ਨਹੀਂ ਜਾਵੇਗਾ।a ਦਰਅਸਲ ਉਸ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਸਾਮ੍ਹਣੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਮੌਤ ਲੋਕਾਂ ਲਈ ਇਕ ਸੁਗਾਤ ਹੋਵੇਗੀ ਜੋ ਉਨ੍ਹਾਂ ਦੀ ਖ਼ੁਸ਼ੀ ਦੁਗਣੀ-ਚੌਗੁਣੀ ਕਰ ਦੇਵੇਗੀ। ਇਹ ਕੋਈ ਫੋਕੀ ਧਮਕੀ ਨਹੀਂ ਹੈ ਕਿਉਂਕਿ ਇਸ ਰਾਜੇ ਨੇ ਪਤਰਸ ਦੇ ਸਾਥੀ ਯਾਕੂਬ ਰਸੂਲ ਨੂੰ ਹਾਲ ਹੀ ਵਿਚ ਜਾਨੋਂ ਮਰਵਾਇਆ ਸੀ।

  • “ਯਹੋਵਾਹ ਦਾ ਬਚਨ ਫੈਲਦਾ ਗਿਆ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • 7, 8. ਪਤਰਸ ਨੂੰ ਕੈਦ ਵਿਚ ਸੁੱਟੇ ਜਾਣ ਤੇ ਮੰਡਲੀ ਨੇ ਕੀ ਕੀਤਾ?

      7 ਅਗ੍ਰਿੱਪਾ ਦੀਆਂ ਆਸਾਂ ਮੁਤਾਬਕ ਯਾਕੂਬ ਨੂੰ ਮਾਰੇ ਜਾਣ ਤੇ ਯਹੂਦੀ ਖ਼ੁਸ਼ ਹੋਏ ਸਨ। ਇਸ ਕਰਕੇ ਉਹ ਹੁਣ ਪਤਰਸ ਦੇ ਪਿੱਛੇ ਪੈ ਗਿਆ ਸੀ। ਜਿਵੇਂ ਅਧਿਆਇ ਦੇ ਸ਼ੁਰੂ ਵਿਚ ਦੇਖਿਆ ਸੀ, ਪਤਰਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਅਗ੍ਰਿੱਪਾ ਨੂੰ ਯਾਦ ਹੋਣਾ ਕਿ ਜੇਲ੍ਹਾਂ ਦੀਆਂ ਉੱਚੀਆਂ-ਉੱਚੀਆਂ ਕੰਧਾਂ ਵੀ ਰਸੂਲਾਂ ਨੂੰ ਡੱਕ ਕੇ ਨਹੀਂ ਰੱਖ ਸਕੀਆਂ, ਜਿਵੇਂ ਇਸ ਕਿਤਾਬ ਦੇ 5ਵੇਂ ਅਧਿਆਇ ਵਿਚ ਦੱਸਿਆ ਗਿਆ ਸੀ। ਕੋਈ ਲਾਪਰਵਾਹੀ ਨਾ ਵਰਤਦੇ ਹੋਏ ਅਗ੍ਰਿੱਪਾ ਨੇ ਪਤਰਸ ʼਤੇ ਸਖ਼ਤ ਪਹਿਰਾ ਲਗਵਾ ਦਿੱਤਾ। ਉਸ ਨੂੰ ਦੋ ਪਹਿਰੇਦਾਰਾਂ ਨਾਲ ਬੇੜੀਆਂ ਨਾਲ ਬੰਨ੍ਹ ਦਿੱਤਾ ਗਿਆ ਅਤੇ 16 ਪਹਿਰੇਦਾਰ ਦਿਨ-ਰਾਤ ਵਾਰੀ-ਵਾਰੀ ਉਸ ʼਤੇ ਪਹਿਰਾ ਦਿੰਦੇ ਸਨ ਤਾਂਕਿ ਉਹ ਕਿਸੇ ਤਰ੍ਹਾਂ ਬਚ ਕੇ ਨਿਕਲ ਨਾ ਜਾਵੇ। ਜੇ ਉਹ ਭੱਜ ਜਾਂਦਾ, ਤਾਂ ਉਸ ਦੀ ਸਜ਼ਾ ਪਹਿਰੇਦਾਰਾਂ ਨੂੰ ਮਿਲਣੀ ਸੀ। ਇਸ ਔਖੀ ਘੜੀ ਵਿਚ ਪਤਰਸ ਦੇ ਮਸੀਹੀ ਭੈਣਾਂ-ਭਰਾਵਾਂ ਨੇ ਕੀ ਕੀਤਾ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ