-
ਆਪਣੀ ਨਿਹਚਾ ਦੀ ਰੱਖਿਆ ਕਰਨਾਪਹਿਰਾਬੁਰਜ—1998 | ਦਸੰਬਰ 1
-
-
12. ਕਿਹੜੇ ਹਾਲਾਤਾਂ ਨੇ ਪੌਲੁਸ ਤੇ ਬਰਨਬਾਸ ਨੂੰ ਇਕੋਨਿਯੁਮ ਵਿਚ ਬੇਧੜਕ ਉਪਦੇਸ਼ ਕਰਨ ਲਈ ਪ੍ਰੇਰਿਤ ਕੀਤਾ?
12 ਪੌਲੁਸ ਤੇ ਬਰਨਬਾਸ ਦੀ ਉਦਾਹਰਣ ਉੱਤੇ ਵੀ ਗੌਰ ਕਰੋ। ਰਸੂਲਾਂ ਦੇ ਕਰਤੱਬ 14:1, 2 ਕਹਿੰਦਾ ਹੈ: “ਇਕੋਨਿਯੁਮ ਵਿੱਚ ਇਉਂ ਹੋਇਆ ਕਿ ਓਹ ਯਹੂਦੀਆਂ ਦੀ ਸਮਾਜ ਵਿੱਚ ਗਏ ਅਰ ਅਜਿਹਾ ਬਚਨ ਕੀਤਾ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਾਹਲੇ ਲੋਕਾਂ ਨੇ ਨਿਹਚਾ ਕੀਤੀ। ਪਰ ਉਨ੍ਹਾਂ ਯਹੂਦੀਆਂ ਨੇ ਜਿਨ੍ਹਾਂ ਨਾ ਮੰਨਿਆ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨਾਂ ਨੂੰ ਉਭਾਰ ਕੇ ਭਾਈਆਂ ਦੀ ਵੱਲੋਂ ਬੁਰਾ ਕਰ ਦਿੱਤਾ।” ਦ ਨਿਊ ਇੰਗਲਿਸ਼ ਬਾਈਬਲ ਇਸ ਤਰ੍ਹਾਂ ਕਹਿੰਦੀ ਹੈ: “ਪਰ ਜਿਹੜੇ ਯਹੂਦੀ ਨਹੀਂ ਬਦਲੇ ਸਨ ਉਨ੍ਹਾਂ ਨੇ ਗ਼ੈਰ-ਯਹੂਦੀਆਂ ਨੂੰ ਭੜਕਾ ਦਿੱਤਾ ਅਤੇ ਮਸੀਹੀਆਂ ਦੇ ਖ਼ਿਲਾਫ਼ ਉਨ੍ਹਾਂ ਦੇ ਮਨਾਂ ਵਿਚ ਜ਼ਹਿਰ ਭਰ ਦਿੱਤਾ।” ਇਨ੍ਹਾਂ ਯਹੂਦੀ ਵਿਰੋਧੀਆਂ ਨੇ ਖ਼ੁਦ ਤਾਂ ਸੰਦੇਸ਼ ਨੂੰ ਰੱਦ ਕੀਤਾ ਹੀ, ਪਰ ਉਨ੍ਹਾਂ ਨੇ ਇਲਜ਼ਾਮਤਰਾਸ਼ੀ ਕਰ ਕੇ ਗ਼ੈਰ-ਯਹੂਦੀ ਲੋਕਾਂ ਨੂੰ ਮਸੀਹੀਆਂ ਦੇ ਖ਼ਿਲਾਫ਼ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ।a ਉਨ੍ਹਾਂ ਨੂੰ ਮਸੀਹੀਅਤ ਨਾਲ ਕਿੰਨਾ ਵੈਰ ਸੀ! (ਰਸੂਲਾਂ ਦੇ ਕਰਤੱਬ 10:28 ਦੀ ਤੁਲਨਾ ਕਰੋ।) ਪੌਲੁਸ ਅਤੇ ਬਰਨਬਾਸ ਨੇ ਅਹਿਸਾਸ ਕੀਤਾ ਕਿ ਇਹ “ਬੋਲਣ ਦਾ ਵੇਲਾ” ਸੀ, ਨਹੀਂ ਤਾਂ ਲੋਕਾਂ ਦੇ ਇਲਜ਼ਾਮਾਂ ਕਰਕੇ ਨਵੇਂ ਚੇਲੇ ਹੌਸਲਾ ਹਾਰ ਦਿੰਦੇ। “ਸੋ ਓਹ [ਪੌਲੁਸ ਅਤੇ ਬਰਨਬਾਸ] ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼ ਕਰਦੇ ਰਹੇ,” ਅਤੇ ਯਹੋਵਾਹ ਨੇ ਉਨ੍ਹਾਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਦੇ ਕੇ ਆਪਣੀ ਪ੍ਰਵਾਨਗੀ ਦਿੱਤੀ। ਇਸ ਦੇ ਸਿੱਟੇ ਵਜੋਂ, “ਕਈ ਯਹੂਦੀਆਂ ਦੀ ਵੱਲ ਅਤੇ ਕਈ ਰਸੂਲਾਂ ਦੀ ਵੱਲ ਹੋ ਗਏ।”—ਰਸੂਲਾਂ ਦੇ ਕਰਤੱਬ 14:3, 4.
-
-
ਆਪਣੀ ਨਿਹਚਾ ਦੀ ਰੱਖਿਆ ਕਰਨਾਪਹਿਰਾਬੁਰਜ—1998 | ਦਸੰਬਰ 1
-
-
a ਮੈਥਿਯੂ ਹੈਨਰੀਸ ਕੌਮੈਂਟਰੀ ਔਨ ਦ ਹੋਲ ਬਾਈਬਲ ਵਿਆਖਿਆ ਕਰਦੀ ਹੈ ਕਿ ਯਹੂਦੀ ਵਿਰੋਧੀ “ਜਾਣ-ਬੁੱਝ ਕੇ ਉਨ੍ਹਾਂ [ਗ਼ੈਰ-ਮਸੀਹੀਆਂ] ਕੋਲ ਗਏ ਜਿਨ੍ਹਾਂ ਨਾਲ ਉਨ੍ਹਾਂ ਦੀ ਥੋੜ੍ਹੀ-ਬਹੁਤੀ ਵੀ ਜਾਣ-ਪਛਾਣ ਸੀ, ਅਤੇ ਜੋ ਵੀ ਉਹ ਬੁਰਾ-ਭਲਾ ਕਹਿ ਸਕਦੇ ਸਨ ਉਨ੍ਹਾਂ ਨੇ ਕਿਹਾ, ਅਤੇ ਉਨ੍ਹਾਂ ਦੇ ਮਨਾਂ ਵਿਚ ਮਸੀਹੀਅਤ ਦੇ ਬਾਰੇ ਸਿਰਫ਼ ਭੈੜੇ ਵਿਚਾਰ ਹੀ ਨਹੀਂ, ਸਗੋਂ ਹਿੰਸਕ ਵਿਚਾਰ ਵੀ ਪਾਏ।”
-