ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਉਸ ਨੇ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • ਪੌਲੁਸ ਅਤੇ ਸੀਲਾਸ ਗੁੱਸੇ ਨਾਲ ਪਾਗਲ ਭੀੜ ਤੋਂ ਬਚਣ ਲਈ ਇਕ ਘਰ ਵਿਚ ਲੁਕਣ ਦੀ ਥਾਂ ਲੱਭ ਰਹੇ ਹਨ। ਘਰ ਦੇ ਦਰਵਾਜ਼ੇ ਪਿੱਛੇ ਖੜ੍ਹਾ ਇਕ ਆਦਮੀ ਭੀੜ ਨਾਲ ਗੱਲ ਕਰ ਰਿਹਾ ਹੈ।

      “ਉਹ ਪੌਲੁਸ ਅਤੇ ਸੀਲਾਸ ਦੀ ਤਲਾਸ਼ ਵਿਚ ਸਨ ਤਾਂਕਿ ਉਨ੍ਹਾਂ ਨੂੰ ਫੜ ਕੇ ਭੀੜ ਦੇ ਹਵਾਲੇ ਕਰ ਦੇਣ।”​—ਰਸੂਲਾਂ ਦੇ ਕੰਮ 17:5

      10 ਲੂਕਾ ਦੱਸਦਾ ਹੈ ਕਿ ਅੱਗੇ ਕੀ ਹੋਇਆ: “ਇਹ ਦੇਖ ਕੇ ਯਹੂਦੀ ਸੜ-ਬਲ਼ ਗਏ ਅਤੇ ਉਨ੍ਹਾਂ ਨੇ ਬਾਜ਼ਾਰ ਵਿਚ ਆਵਾਰਾ ਘੁੰਮਣ ਵਾਲੇ ਦੁਸ਼ਟ ਬੰਦਿਆਂ ਦੀ ਭੀੜ ਇਕੱਠੀ ਕਰ ਲਈ ਅਤੇ ਉਨ੍ਹਾਂ ਨੇ ਰਲ਼ ਕੇ ਸ਼ਹਿਰ ਵਿਚ ਹਲਚਲ ਮਚਾ ਦਿੱਤੀ। ਉਹ ਪੌਲੁਸ ਅਤੇ ਸੀਲਾਸ ਦੀ ਤਲਾਸ਼ ਵਿਚ ਸਨ ਤਾਂਕਿ ਉਨ੍ਹਾਂ ਨੂੰ ਫੜ ਕੇ ਭੀੜ ਦੇ ਹਵਾਲੇ ਕਰ ਦੇਣ। ਇਸ ਲਈ ਉਨ੍ਹਾਂ ਨੇ ਯਸੋਨ ਦੇ ਘਰ ʼਤੇ ਹਮਲਾ ਕਰ ਦਿੱਤਾ। ਜਦੋਂ [ਪੌਲੁਸ ਅਤੇ ਸੀਲਾਸ] ਨਾ ਲੱਭੇ, ਤਾਂ ਉਹ ਯਸੋਨ ਤੇ ਕੁਝ ਹੋਰ ਭਰਾਵਾਂ ਨੂੰ ਘਸੀਟ ਕੇ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: ‘ਜਿਨ੍ਹਾਂ ਆਦਮੀਆਂ ਨੇ ਸਾਰੀ ਦੁਨੀਆਂ ਵਿਚ ਉਥਲ-ਪੁਥਲ ਮਚਾਈ ਹੋਈ ਹੈ, ਉਹ ਇੱਥੇ ਵੀ ਆ ਗਏ ਹਨ। ਯਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਮਹਿਮਾਨਾਂ ਵਜੋਂ ਠਹਿਰਾਇਆ ਹੋਇਆ ਹੈ। ਇਹ ਸਾਰੇ ਆਦਮੀ ਸਮਰਾਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਹਿ ਰਹੇ ਹਨ ਕਿ ਇਕ ਹੋਰ ਰਾਜਾ ਹੈ ਜਿਸ ਦਾ ਨਾਂ ਯਿਸੂ ਹੈ।’” (ਰਸੂ. 17:5-7) ਭੀੜ ਦੇ ਇਸ ਹਮਲੇ ਦਾ ਪੌਲੁਸ ਅਤੇ ਉਸ ਦੇ ਸਾਥੀਆਂ ਉੱਤੇ ਕੀ ਅਸਰ ਪਵੇਗਾ?

      11. ਪੌਲੁਸ ਅਤੇ ਉਸ ਦੇ ਸਾਥੀਆਂ ਉੱਤੇ ਕਿਹੜੇ ਇਲਜ਼ਾਮ ਲਾਏ ਗਏ ਸਨ ਅਤੇ ਇਲਜ਼ਾਮ ਲਾਉਣ ਵਾਲੇ ਲੋਕ ਕਿਹੜੇ ਹੁਕਮ ਦੀ ਗੱਲ ਕਰ ਰਹੇ ਸਨ? (ਫੁਟਨੋਟ ਦੇਖੋ।)

      11 ਬੁਰੇ ਇਰਾਦੇ ਨਾਲ ਇਕੱਠੀ ਹੋਈ ਲੋਕਾਂ ਦੀ ਭੀੜ ਖ਼ਤਰਨਾਕ ਹੁੰਦੀ ਹੈ ਅਤੇ ਹਿੰਸਾ ਕਰਨ ਤੇ ਉਤਾਰੂ ਹੁੰਦੀ ਹੈ। ਇਹ ਨਦੀ ਦੇ ਤੇਜ਼ ਵਹਾਅ ਵਾਂਗ ਅੱਗੇ ਵਧਦੀ ਜਾਂਦੀ ਹੈ ਜਿਸ ਨੂੰ ਰੋਕਣਾ ਬੜਾ ਔਖਾ ਹੁੰਦਾ ਹੈ। ਯਹੂਦੀਆਂ ਨੇ ਪੌਲੁਸ ਅਤੇ ਸੀਲਾਸ ਨੂੰ ਖ਼ਤਮ ਕਰਨ ਲਈ ਇਹੀ ਹੱਥਕੰਡਾ ਵਰਤਿਆ ਸੀ। ਫਿਰ ਉਨ੍ਹਾਂ ਨੇ ਸ਼ਹਿਰ ਵਿਚ ‘ਹਲਚਲ ਮਚਾਉਣ’ ਤੋਂ ਬਾਅਦ ਅਧਿਕਾਰੀਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਲਾਏ ਇਲਜ਼ਾਮ ਗੰਭੀਰ ਸਨ। ਪਹਿਲਾ ਇਲਜ਼ਾਮ ਇਹ ਸੀ ਕਿ ਪੌਲੁਸ ਅਤੇ ਉਸ ਦੇ ਨਾਲ ਦੇ ਪ੍ਰਚਾਰਕਾਂ ਨੇ “ਸਾਰੀ ਦੁਨੀਆਂ ਵਿਚ ਉਥਲ-ਪੁਥਲ ਮਚਾਈ ਹੋਈ” ਸੀ, ਜਦ ਕਿ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਥੱਸਲੁਨੀਕਾ ਵਿਚ ਕੋਈ ਹਲਚਲ ਨਹੀਂ ਮਚਾਈ ਸੀ। ਦੂਸਰਾ ਇਲਜ਼ਾਮ ਇਸ ਤੋਂ ਵੀ ਜ਼ਿਆਦਾ ਗੰਭੀਰ ਸੀ। ਉਹ ਯਹੂਦੀ ਕਹਿੰਦੇ ਸਨ ਕਿ ਇਹ ਬੰਦੇ ਇਕ ਹੋਰ ਰਾਜੇ ਯਿਸੂ ਦਾ ਪ੍ਰਚਾਰ ਕਰ ਕੇ ਸਮਰਾਟ ਦੇ ਹੁਕਮ ਦੀ ਉਲੰਘਣਾ ਕਰ ਰਹੇ ਸਨ।a

      12. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਥੱਸਲੁਨੀਕਾ ਵਿਚ ਮਸੀਹੀਆਂ ਉੱਤੇ ਲਾਏ ਇਲਜ਼ਾਮਾਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਸਨ?

      12 ਯਾਦ ਕਰੋ, ਧਾਰਮਿਕ ਆਗੂਆਂ ਨੇ ਯਿਸੂ ਉੱਤੇ ਇਸੇ ਤਰ੍ਹਾਂ ਦਾ ਇਲਜ਼ਾਮ ਲਾਇਆ ਸੀ। ਉਨ੍ਹਾਂ ਨੇ ਪਿਲਾਤੁਸ ਨੂੰ ਕਿਹਾ ਸੀ: “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, . . . ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ। ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।” (ਲੂਕਾ 23:2) ਪਿਲਾਤੁਸ ਨੂੰ ਡਰ ਸੀ ਕਿ ਜੇ ਉਹ ਯਿਸੂ ਨੂੰ ਛੱਡ ਦੇਵੇ, ਤਾਂ ਸ਼ਾਇਦ ਸਮਰਾਟ ਨੂੰ ਲੱਗੇ ਕਿ ਪਿਲਾਤੁਸ ਨੇ ਇਸ ਬਗਾਵਤ ਨੂੰ ਨਜ਼ਰਅੰਦਾਜ਼ ਕੀਤਾ ਸੀ। ਇਸ ਲਈ ਉਸ ਨੇ ਯਿਸੂ ਨੂੰ ਸੂਲ਼ੀ ʼਤੇ ਟੰਗਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਥੱਸਲੁਨੀਕਾ ਵਿਚ ਮਸੀਹੀਆਂ ਉੱਤੇ ਲਾਏ ਇਲਜ਼ਾਮਾਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਸਨ। ਇਕ ਕਿਤਾਬ ਦੱਸਦੀ ਹੈ: “ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਉਹ ਮਸੀਹੀ ਕਿੰਨੇ ਵੱਡੇ ਖ਼ਤਰੇ ਵਿਚ ਸਨ ਕਿਉਂਕਿ ‘ਕਿਸੇ ਉੱਤੇ ਸਮਰਾਟ ਖ਼ਿਲਾਫ਼ ਬਗਾਵਤ ਕਰਨ ਦਾ ਦੋਸ਼ ਲੱਗਣਾ ਹੀ ਅਕਸਰ ਜਾਨਲੇਵਾ ਸਾਬਤ ਹੁੰਦਾ ਸੀ।’” ਕੀ ਉਨ੍ਹਾਂ ਯਹੂਦੀਆਂ ਦਾ ਇਹ ਹਮਲਾ ਕਾਮਯਾਬ ਹੋਵੇਗਾ?

  • ‘ਉਸ ਨੇ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • a ਇਕ ਵਿਦਵਾਨ ਮੁਤਾਬਕ ਉਸ ਸਮੇਂ ਸਮਰਾਟ ਦਾ ਹੁਕਮ ਸੀ ਕਿ “ਕਿਸੇ ਨਵੇਂ ਰਾਜੇ ਜਾਂ ਰਾਜ ਦੇ ਆਉਣ” ਦੀ ਭਵਿੱਖਬਾਣੀ ਨਾ ਕੀਤੀ ਜਾਵੇ, “ਖ਼ਾਸਕਰ ਉਸ ਰਾਜੇ ਬਾਰੇ ਜੋ ਮੌਜੂਦਾ ਸਮਰਾਟ ਦੀ ਜਗ੍ਹਾ ਲੈ ਸਕਦਾ ਹੈ ਜਾਂ ਉਸ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਦੇ ਸਕਦਾ ਹੈ।” ਪੌਲੁਸ ਦੇ ਦੁਸ਼ਮਣਾਂ ਨੇ ਉਸ ਦੇ ਸੰਦੇਸ਼ ਨੂੰ ਤੋੜ-ਮਰੋੜ ਕੇ ਦੱਸਿਆ ਹੋਣਾ ਤਾਂਕਿ ਇਹ ਸੰਦੇਸ਼ ਇਸ ਹੁਕਮ ਦੀ ਉਲੰਘਣਾ ਲੱਗੇ। “ਰਸੂਲਾਂ ਦੇ ਕੰਮ ਦੀ ਕਿਤਾਬ ਵਿਚਲੇ ਸਮਰਾਟ” ਨਾਂ ਦੀ ਡੱਬੀ ਦੇਖੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ