-
‘ਪਰਮੇਸ਼ੁਰ ਦੀ ਤਲਾਸ਼ ਕਰੋ ਅਤੇ ਉਸ ਨੂੰ ਲੱਭ ਲਓ’‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
17, 18. ਇਨਸਾਨਾਂ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਅਹਿਸਾਸ ਕਿਉਂ ਹੋਣਾ ਚਾਹੀਦਾ ਹੈ ਅਤੇ ਪੌਲੁਸ ਨੇ ਜਿਸ ਤਰੀਕੇ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
17 ਇਨਸਾਨਾਂ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦਾ ਅਹਿਸਾਸ ਹੋਣਾ ਚਾਹੀਦਾ ਹੈ। ਪੌਲੁਸ ਨੇ ਕਿਹਾ ਕਿ “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” ਕੁਝ ਵਿਦਵਾਨ ਕਹਿੰਦੇ ਹਨ ਕਿ ਪੌਲੁਸ ਛੇਵੀਂ ਸਦੀ ਈਸਵੀ ਪੂਰਵ ਵਿਚ ਕ੍ਰੀਟ ਦੇ ਕਵੀ ਐਪੀਮੈਨੀਡੀਸ ਦੇ ਸ਼ਬਦਾਂ ਦਾ ਹਵਾਲਾ ਦੇ ਰਿਹਾ ਸੀ ਜਿਸ ਦੀ “ਐਥਿਨਜ਼ ਦੇ ਲੋਕਾਂ ਦੀ ਧਾਰਮਿਕ ਪਰੰਪਰਾ ਵਿਚ ਖ਼ਾਸ ਥਾਂ ਸੀ।” ਪੌਲੁਸ ਨੇ ਇਕ ਹੋਰ ਕਾਰਨ ਦੱਸਿਆ ਜਿਸ ਕਰਕੇ ਇਨਸਾਨਾਂ ਨੂੰ ਪਰਮੇਸ਼ੁਰ ਦੇ ਨੇੜੇ ਆਉਣਾ ਚਾਹੀਦਾ ਹੈ: “ਤੁਹਾਡੇ ਵੀ ਕੁਝ ਕਵੀਆਂ ਨੇ ਕਿਹਾ ਹੈ: ‘ਅਸੀਂ ਸਾਰੇ ਉਸ ਦੇ ਬੱਚੇ ਹਾਂ।’” (ਰਸੂ. 17:28) ਪਰਮੇਸ਼ੁਰ ਨੇ ਇਕ ਇਨਸਾਨ ਨੂੰ ਬਣਾਇਆ ਸੀ ਜਿਸ ਤੋਂ ਸਾਰੇ ਇਨਸਾਨ ਆਏ ਹਨ, ਇਸ ਕਰਕੇ ਸਾਰਿਆਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਹੈ। ਲੋਕਾਂ ਦੇ ਦਿਲਾਂ ਨੂੰ ਛੂਹਣ ਲਈ ਪੌਲੁਸ ਨੇ ਸਮਝਦਾਰੀ ਨਾਲ ਯੂਨਾਨੀ ਸਾਹਿੱਤ ਵਿੱਚੋਂ ਹਵਾਲੇ ਦਿੱਤੇ ਜਿਸ ਦਾ ਲੋਕਾਂ ਨੂੰ ਗਿਆਨ ਸੀ।e ਪੌਲੁਸ ਦੀ ਮਿਸਾਲ ਉੱਤੇ ਚੱਲਦਿਆਂ ਅਸੀਂ ਕਦੇ-ਕਦੇ ਇਤਿਹਾਸ, ਐਨਸਾਈਕਲੋਪੀਡੀਆ ਜਾਂ ਹੋਰ ਜਾਣੀਆਂ-ਮਾਣੀਆਂ ਕਿਤਾਬਾਂ ਵਿੱਚੋਂ ਥੋੜ੍ਹੇ-ਬਹੁਤੇ ਹਵਾਲੇ ਦੇ ਸਕਦੇ ਹਾਂ। ਮਿਸਾਲ ਲਈ, ਅਸੀਂ ਕਿਸੇ ਨੂੰ ਯਕੀਨ ਦਿਵਾਉਣ ਲਈ ਕਿਸੇ ਜਾਣੀ-ਮਾਣੀ ਕਿਤਾਬ ਵਿੱਚੋਂ ਢੁਕਵਾਂ ਹਵਾਲਾ ਦੇ ਸਕਦੇ ਹਾਂ ਕਿ ਕਿਸੇ ਝੂਠੀ ਧਾਰਮਿਕ ਸਿੱਖਿਆ ਜਾਂ ਤਿਉਹਾਰ ਦੀ ਸ਼ੁਰੂਆਤ ਕਿਵੇਂ ਹੋਈ ਸੀ।
-
-
‘ਪਰਮੇਸ਼ੁਰ ਦੀ ਤਲਾਸ਼ ਕਰੋ ਅਤੇ ਉਸ ਨੂੰ ਲੱਭ ਲਓ’‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
e ਪੌਲੁਸ ਨੇ ਸਤੋਇਕੀ ਕਵੀ ਅਰਾਟੱਸ ਦੀ ਕਵਿਤਾ ਫੀਨੋਮੀਨਾ ਵਿੱਚੋਂ ਹਵਾਲਾ ਦਿੱਤਾ ਸੀ। ਅਜਿਹੇ ਸ਼ਬਦ ਸਤੋਇਕੀ ਲੇਖਕ ਕਲੀਆਨਤੀਸ ਦੁਆਰਾ ਲਿਖੇ ਜ਼ੂਸ ਦਾ ਭਜਨ (ਅੰਗ੍ਰੇਜ਼ੀ) ਅਤੇ ਹੋਰ ਯੂਨਾਨੀ ਕਿਤਾਬਾਂ ਵਿਚ ਵੀ ਪਾਏ ਜਾਂਦੇ ਹਨ।
-