-
ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
13, 14. (ੳ) ਯਹੋਵਾਹ ਨੇ ਪੌਲੁਸ ਤੋਂ ਕੀ ਕਰਵਾਇਆ ਸੀ? (ਅ) ਸਕੇਵਾ ਦੇ ਪੁੱਤਰਾਂ ਨੇ ਕਿਹੜੀ ਗ਼ਲਤੀ ਕੀਤੀ ਸੀ ਅਤੇ ਅੱਜ ਈਸਾਈ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਕਿਹੜੀ ਗ਼ਲਤੀ ਕਰਦੇ ਹਨ?
13 ਲੂਕਾ ਸਾਨੂੰ ਦੱਸਦਾ ਹੈ ਕਿ ਯਹੋਵਾਹ ਨੇ ਪੌਲੁਸ ਤੋਂ “ਵੱਡੀਆਂ-ਵੱਡੀਆਂ ਕਰਾਮਾਤਾਂ” ਕਰਵਾਈਆਂ। ਪੌਲੁਸ ਦੇ ਰੁਮਾਲ ਤੇ ਕੱਪੜੇ ਬੀਮਾਰ ਲੋਕਾਂ ਕੋਲ ਲਿਜਾਏ ਜਾਂਦੇ ਸਨ ਤੇ ਉਹ ਠੀਕ ਹੋ ਜਾਂਦੇ ਸਨ। ਇਨ੍ਹਾਂ ਰਾਹੀਂ ਦੁਸ਼ਟ ਦੂਤਾਂ ਨੂੰ ਵੀ ਕੱਢਿਆ ਗਿਆ।c (ਰਸੂ. 19:11, 12) ਇਸ ਤਰ੍ਹਾਂ ਸ਼ੈਤਾਨ ਦੇ ਦੁਸ਼ਟ ਦੂਤਾਂ ਉੱਤੇ ਜਿੱਤ ਪ੍ਰਾਪਤ ਕੀਤੀ ਗਈ। ਇਸ ਗੱਲ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ ਤੇ ਕਈਆਂ ਨੇ ਇਸ ਦਾ ਗ਼ਲਤ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ।
-
-
ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
c ਪੌਲੁਸ ਆਪਣੇ ਮੱਥੇ ʼਤੇ ਰੁਮਾਲ ਬੰਨ੍ਹਦਾ ਹੋਣਾ ਤਾਂਕਿ ਪਸੀਨਾ ਉਸ ਦੀਆਂ ਅੱਖਾਂ ਵਿਚ ਨਾ ਪਵੇ। ਇੱਥੇ ਜਿਨ੍ਹਾਂ ਕੱਪੜਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸ਼ਾਇਦ ਐਪਰਨ ਹੋਣੇ ਜਿਨ੍ਹਾਂ ਨੂੰ ਪੌਲੁਸ ਸ਼ਾਇਦ ਸਵੇਰੇ-ਸਵੇਰੇ ਆਪਣਾ ਤੰਬੂ ਬਣਾਉਣ ਦਾ ਕੰਮ ਕਰਦਿਆਂ ਪਾਉਂਦਾ ਹੋਣਾ।—ਰਸੂ. 20:34, 35.
-