-
ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
15. ਜਾਦੂਗਰੀ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਦੇ ਸੰਬੰਧ ਵਿਚ ਅਸੀਂ ਅਫ਼ਸੁਸ ਦੇ ਲੋਕਾਂ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?
15 ਸਕੇਵਾ ਦੇ ਪੁੱਤਰਾਂ ਦੀ ਸ਼ਰਮਨਾਕ ਹਾਲਤ ਦੇਖ ਕੇ ਲੋਕਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ ਜਿਸ ਕਰਕੇ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਜਾਦੂਗਰੀ ਦੇ ਕੰਮ ਛੱਡ ਦਿੱਤੇ। ਅਫ਼ਸੁਸ ਦੇ ਲੋਕਾਂ ਦੀ ਜ਼ਿੰਦਗੀ ਉੱਤੇ ਜਾਦੂਗਰੀ ਦਾ ਬਹੁਤ ਅਸਰ ਸੀ। ਟੂਣੇ ਕਰਨੇ, ਤਵੀਤ ਪਾਉਣੇ ਤੇ ਮੰਤਰ ਪੜ੍ਹਨੇ ਆਮ ਗੱਲ ਸੀ। ਪਰ ਅਫ਼ਸੁਸ ਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਬਾਹਰ ਲਿਆ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ, ਭਾਵੇਂ ਅੱਜ ਦੇ ਹਿਸਾਬ ਨਾਲ ਉਨ੍ਹਾਂ ਦੀ ਕੀਮਤ ਲੱਖਾਂ ਡਾਲਰ ਸੀ।d ਲੂਕਾ ਦੱਸਦਾ ਹੈ: “ਇਸ ਤਰ੍ਹਾਂ ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।” (ਰਸੂ. 19:17-20) ਝੂਠ ਅਤੇ ਜਾਦੂਗਰੀ ਉੱਤੇ ਸੱਚਾਈ ਦੀ ਕਿੰਨੀ ਵੱਡੀ ਜਿੱਤ! ਉਨ੍ਹਾਂ ਨਿਹਚਾਵਾਨ ਲੋਕਾਂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਅੱਜ ਵੀ ਦੁਨੀਆਂ ਜਾਦੂਗਰੀ ਦੇ ਕੰਮਾਂ ਨਾਲ ਭਰੀ ਹੋਈ ਹੈ। ਜੇ ਸਾਡੇ ਕੋਲ ਅਜਿਹੀ ਕੋਈ ਚੀਜ਼ ਹੈ ਜਿਸ ਦਾ ਸੰਬੰਧ ਜਾਦੂਗਰੀ ਨਾਲ ਹੈ, ਤਾਂ ਅਫ਼ਸੁਸ ਦੇ ਲੋਕਾਂ ਵਾਂਗ ਸਾਨੂੰ ਵੀ ਫ਼ੌਰਨ ਉਸ ਚੀਜ਼ ਨੂੰ ਸੁੱਟ ਦੇਣਾ ਚਾਹੀਦਾ ਹੈ। ਆਓ ਆਪਾਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਹੀਏ, ਭਾਵੇਂ ਇਨ੍ਹਾਂ ਦੀ ਕੀਮਤ ਜੋ ਮਰਜ਼ੀ ਹੋਵੇ!
-
-
ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
d ਲੂਕਾ ਨੇ ਦੱਸਿਆ ਕਿ ਉਨ੍ਹਾਂ ਕਿਤਾਬਾਂ ਦੀ ਕੀਮਤ ਚਾਂਦੀ ਦੇ 50,000 ਸਿੱਕੇ ਸਨ। ਜੇ ਇਹ ਸਿੱਕੇ ਦੀਨਾਰ ਸਨ, ਤਾਂ ਉਸ ਸਮੇਂ ਇਕ ਮਜ਼ਦੂਰ ਨੂੰ ਇੰਨੇ ਪੈਸੇ ਕਮਾਉਣ ਲਈ 50,000 ਦਿਨ ਯਾਨੀ ਲਗਭਗ 137 ਸਾਲ ਲੱਗਣੇ ਸਨ। ਇਸ ਵਾਸਤੇ ਉਸ ਨੂੰ ਹਫ਼ਤੇ ਦੇ ਸੱਤੇ ਦਿਨ ਕੰਮ ਕਰਨਾ ਪੈਣਾ ਸੀ।
-