ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਸੀਹ ਆਪਣੀ ਕਲੀਸਿਯਾ ਦੀ ਅਗਵਾਈ ਕਰਦਾ ਹੈ
    ਪਹਿਰਾਬੁਰਜ—2002 | ਮਾਰਚ 15
    • 7. (ੳ) ਯਿਸੂ ਪ੍ਰਬੰਧਕ ਸਭਾ ਦੇ ਜ਼ਰੀਏ ਸੰਸਾਰ ਭਰ ਦੀਆਂ ਕਲੀਸਿਯਾਵਾਂ ਦੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਸੀਹੀ ਨਿਗਾਹਬਾਨ ਪਵਿੱਤਰ ਆਤਮਾ ਦੁਆਰਾ ਥਾਪੇ ਗਏ ਹਨ?

      7 ਪਹਿਲੀ ਸਦੀ ਵਾਂਗ ਅੱਜ ਵੀ ਮਸਹ ਕੀਤੇ ਹੋਏ ਨਿਗਾਹਬਾਨਾਂ ਦਾ ਛੋਟਾ ਜਿਹਾ ਸਮੂਹ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਰਿਹਾ ਹੈ। ਇਹ ਸਮੂਹ ਪੂਰੇ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਦਰਸਾਉਂਦਾ ਹੈ। ਸਾਡਾ ਆਗੂ ਇਸ ਪ੍ਰਬੰਧਕ ਸਭਾ ਦੇ ਜ਼ਰੀਏ ਕਾਬਲ ਆਦਮੀਆਂ ਨੂੰ ਕਲੀਸਿਯਾਵਾਂ ਵਿਚ ਬਜ਼ੁਰਗਾਂ ਵਜੋਂ ਥਾਪਦਾ ਹੈ ਭਾਵੇਂ ਉਹ ਮਸਹ ਕੀਤੇ ਹੋਣ ਜਾਂ ਨਾ। ਯਿਸੂ ਯਹੋਵਾਹ ਤੋਂ ਮਿਲੀ ਪਵਿੱਤਰ ਆਤਮਾ ਵਰਤ ਕੇ ਇਹ ਜ਼ਰੂਰੀ ਕੰਮ ਕਰਦਾ ਹੈ। (ਰਸੂਲਾਂ ਦੇ ਕਰਤੱਬ 2:32, 33) ਸਭ ਤੋਂ ਪਹਿਲਾਂ ਇਨ੍ਹਾਂ ਨਿਗਾਹਬਾਨਾਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਗਈਆਂ ਮੰਗਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਜੋ ਪਵਿੱਤਰ ਆਤਮਾ ਦੁਆਰਾ ਲਿਖਵਾਇਆ ਗਿਆ ਸੀ। (1 ਤਿਮੋਥਿਉਸ 3:1-7; ਤੀਤੁਸ 1:5-9; 2 ਪਤਰਸ 1:20, 21) ਪ੍ਰਾਰਥਨਾ ਅਤੇ ਪਵਿੱਤਰ ਆਤਮਾ ਦੀ ਅਗਵਾਈ ਨਾਲ ਸਿਫਾਰਸ਼ਾਂ ਅਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਥਾਪੇ ਗਏ ਭਰਾ ਆਤਮਾ ਦੇ ਫਲ ਵੀ ਜ਼ਾਹਰ ਕਰ ਰਹੇ ਹੁੰਦੇ ਹਨ। (ਗਲਾਤੀਆਂ 5:22, 23) ਸਾਰੇ ਬਜ਼ੁਰਗਾਂ ਉੱਤੇ ਪੌਲੁਸ ਦੀ ਅਗਲੀ ਸਲਾਹ ਲਾਗੂ ਹੁੰਦੀ ਹੈ ਭਾਵੇਂ ਉਹ ਮਸਹ ਕੀਤੇ ਹੋਏ ਹੋਣ ਜਾਂ ਨਾ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ।” (ਰਸੂਲਾਂ ਦੇ ਕਰਤੱਬ 20:28) ਇਹ ਥਾਪੇ ਗਏ ਆਦਮੀ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਕਲੀਸਿਯਾਵਾਂ ਦੀ ਦੇਖ-ਭਾਲ ਖਿੜੇ-ਮੱਥੇ ਕਰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਸੀਹ ਹੁਣ ਸਾਡੇ ਨਾਲ ਹੈ ਅਤੇ ਕਲੀਸਿਯਾ ਦੀ ਅਗਵਾਈ ਕਰਦਾ ਹੈ।

  • ਮਸੀਹ ਆਪਣੀ ਕਲੀਸਿਯਾ ਦੀ ਅਗਵਾਈ ਕਰਦਾ ਹੈ
    ਪਹਿਰਾਬੁਰਜ—2002 | ਮਾਰਚ 15
    • 11. ਨਿਗਰਾਨੀ ਦੇ ਇੰਤਜ਼ਾਮ ਦੇ ਨਾਲ-ਨਾਲ ਕੰਮ ਕਰ ਕੇ ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਬਪਤਿਸਮੇ ਮੁਤਾਬਕ ਜੀਉਂਦੇ ਹਾਂ?

      11 ਸਾਡਾ ਆਗੂ ਸੰਪੂਰਣ ਹੈ। ਪਰ ਜੋ ਆਦਮੀ ਉਸ ਨੇ ਦਾਨ ਵਜੋਂ ਦਿੱਤੇ ਹਨ ਉਹ ਸੰਪੂਰਣ ਨਹੀਂ ਹਨ। ਇਸ ਕਰਕੇ ਕਦੇ-ਕਦੇ ਉਹ ਗ਼ਲਤੀਆਂ ਕਰ ਸਕਦੇ ਹਨ। ਇਸ ਦੇ ਬਾਵਜੂਦ ਸਾਡੇ ਲਈ ਮਸੀਹ ਦੇ ਇੰਤਜ਼ਾਮ ਪ੍ਰਤੀ ਵਫ਼ਾਦਾਰ ਰਹਿਣਾ ਜ਼ਰੂਰੀ ਹੈ। ਦਰਅਸਲ ਸਾਡੇ ਸਮਰਪਣ ਅਤੇ ਬਪਤਿਸਮੇ ਮੁਤਾਬਕ ਜੀਉਣ ਦਾ ਮਤਲਬ ਹੈ ਕਿ ਅਸੀਂ ਕਲੀਸਿਯਾ ਵਿਚ ਪਵਿੱਤਰ ਆਤਮਾ ਦੁਆਰਾ ਥਾਪੇ ਗਏ ਭਰਾਵਾਂ ਦੇ ਇਖ਼ਤਿਆਰ ਨੂੰ ਕਬੂਲ ਕਰੀਏ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੇ ਅਧੀਨ ਰਹੀਏ। “ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ” ਲੈ ਕੇ ਅਸੀਂ ਸਾਰਿਆਂ ਦੇ ਸਾਮ੍ਹਣੇ ਕਬੂਲ ਕੀਤਾ ਸੀ ਕਿ ਅਸੀਂ ਸਮਝਦੇ ਹਾਂ ਕਿ ਪਵਿੱਤਰ ਆਤਮਾ ਕੀ ਹੈ ਅਤੇ ਉਸ ਦਾ ਯਹੋਵਾਹ ਦੇ ਮਕਸਦਾਂ ਨਾਲ ਕੀ ਸੰਬੰਧ ਹੈ। (ਮੱਤੀ 28:19) ਅਜਿਹੇ ਬਪਤਿਸਮੇ ਦਾ ਮਤਲਬ ਹੈ ਕਿ ਅਸੀਂ ਆਤਮਾ ਦਾ ਸਾਥ ਦੇਈਏ ਅਤੇ ਮਸੀਹ ਦੇ ਚੇਲਿਆਂ ਵਿਚ ਉਸ ਨੂੰ ਆਪਣਾ ਕੰਮ ਪੂਰਾ ਕਰਨ ਦੇਈਏ। ਅਸੀਂ ਜਾਣਦੇ ਹਾਂ ਕਿ ਬਜ਼ੁਰਗਾਂ ਦੀ ਸਿਫਾਰਸ਼ ਅਤੇ ਨਿਯੁਕਤੀ ਵਿਚ ਪਵਿੱਤਰ ਆਤਮਾ ਦਾ ਹੱਥ ਹੈ, ਤਾਂ ਫਿਰ ਅਸੀਂ ਆਪਣੇ ਸਮਰਪਣ ਪ੍ਰਤੀ ਵਫ਼ਾਦਾਰ ਕਿੱਦਾਂ ਹੋ ਸਕਦੇ ਹਾਂ ਜੇ ਅਸੀਂ ਕਲੀਸਿਯਾ ਵਿਚ ਨਿਗਰਾਨੀ ਦੇ ਇੰਤਜ਼ਾਮ ਦੇ ਨਾਲ-ਨਾਲ ਕੰਮ ਨਾ ਕਰੀਏ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ