-
“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ”ਪਹਿਰਾਬੁਰਜ—2002 | ਸਤੰਬਰ 1
-
-
6. ਇਸ ਦੀ ਇਕ ਉਦਾਹਰਣ ਦਿਓ ਕਿ ਯਿਸੂ ਨੇ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਸਨ।
6 ਯਿਸੂ ਅਕਸਰ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੰਦਾ ਸੀ। ਯਿਸੂ ਦੇ ਜ਼ਮਾਨੇ ਵਿਚ ਪੁਸਤਕਾਂ ਨਹੀਂ ਛਾਪੀਆਂ ਜਾਂਦੀਆਂ ਸਨ, ਫਿਰ ਵੀ ਉਸ ਨੇ ਆਪਣਾ ਸੰਦੇਸ਼ ਆਪਣੇ ਸੁਣਨ ਵਾਲਿਆਂ ਦੇ ਦਿਲਾਂ-ਦਿਮਾਗ਼ਾਂ ਉੱਤੇ ਛਾਪ ਦਿੱਤਾ। ਕੁਝ ਉਦਾਹਰਣਾਂ ਵੱਲ ਧਿਆਨ ਦਿਓ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ . . . ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।” “ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ।” “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”c (ਮੱਤੀ 6:24; 7:1, 20; 9:12; 26:52; ਮਰਕੁਸ 12:17; ਰਸੂਲਾਂ ਦੇ ਕਰਤੱਬ 20:35) ਭਾਵੇਂ ਕਿ ਯਿਸੂ ਨੇ ਇਹ ਵਧੀਆ ਗੱਲਾਂ ਲਗਭਗ 2,000 ਸਾਲ ਪਹਿਲਾਂ ਕਹੀਆਂ ਸਨ, ਪਰ ਇਹ ਸਾਨੂੰ ਅੱਜ ਵੀ ਯਾਦ ਹਨ।
-
-
“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ”ਪਹਿਰਾਬੁਰਜ—2002 | ਸਤੰਬਰ 1
-
-
c ਸਿਰਫ਼ ਪੌਲੁਸ ਰਸੂਲ ਨੇ ਹੀ ਇਸ ਆਖ਼ਰੀ ਆਇਤ ਦਾ ਹਵਾਲਾ ਦਿੱਤਾ ਸੀ ਜੋ ਰਸੂਲਾਂ ਦੇ ਕਰਤੱਬ 20:35 ਵਿਚ ਲਿਖਿਆ ਹੋਇਆ ਹੈ। ਪਰ ਇਨ੍ਹਾਂ ਸ਼ਬਦਾਂ ਦਾ ਅਰਥ ਇੰਜੀਲਾਂ ਵਿਚ ਵੀ ਮਿਲਦਾ ਹੈ। ਪੌਲੁਸ ਨੂੰ ਇਹ ਬਿਆਨ ਸ਼ਾਇਦ ਯਿਸੂ ਦੇ ਕਿਸੇ ਚੇਲੇ ਨੇ ਮੂੰਹ-ਜ਼ਬਾਨੀ ਦੱਸਿਆ ਹੋਵੇ ਜਾਂ ਹੋ ਸਕਦਾ ਹੈ ਕਿ ਇਹ ਉਸ ਨੂੰ ਦਰਸ਼ਣ ਵਿਚ ਦੱਸਿਆ ਗਿਆ ਹੋਵੇ।—ਰਸੂਲਾਂ ਦੇ ਕਰਤੱਬ 22:6-15; 1 ਕੁਰਿੰਥੀਆਂ 15:6, 8.
-