-
“ਹੌਸਲਾ ਰੱਖ!”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
10. ਪੌਲੁਸ ਉੱਤੇ ਕਿਹੜੇ ਗੰਭੀਰ ਦੋਸ਼ ਲਾਏ ਗਏ ਸਨ?
10 ਕੈਸਰੀਆ ਵਿਚ ਪੌਲੁਸ ਨੂੰ “ਹੇਰੋਦੇਸ ਦੇ ਮਹਿਲ ਵਿਚ ਪਹਿਰੇ ਅਧੀਨ ਰੱਖਿਆ” ਗਿਆ ਜਦ ਤਕ ਉਸ ਉੱਤੇ ਦੋਸ਼ ਲਾਉਣ ਵਾਲੇ ਯਰੂਸ਼ਲਮ ਤੋਂ ਨਹੀਂ ਆ ਗਏ। (ਰਸੂ. 23:35) ਪੰਜ ਦਿਨਾਂ ਬਾਅਦ ਮਹਾਂ ਪੁਜਾਰੀ ਅੰਨਾਸ, ਤਰਤੁੱਲੁਸ ਨਾਂ ਦਾ ਵਕੀਲ ਅਤੇ ਕੁਝ ਬਜ਼ੁਰਗ ਯਰੂਸ਼ਲਮ ਤੋਂ ਆਏ। ਤਰਤੁੱਲੁਸ ਨੇ ਪਹਿਲਾਂ ਫ਼ੇਲਿਕਸ ਦੀ ਤਾਰੀਫ਼ ਕੀਤੀ ਕਿ ਉਹ ਯਹੂਦੀਆਂ ਲਈ ਕਿੰਨਾ ਕੁਝ ਕਰ ਰਿਹਾ ਸੀ। ਅਸਲ ਵਿਚ ਉਹ ਉਸ ਦੀ ਚਾਪਲੂਸੀ ਕਰ ਕੇ ਉਸ ਨੂੰ ਆਪਣੇ ਵੱਲ ਕਰਨਾ ਚਾਹੁੰਦਾ ਸੀ।b ਫਿਰ ਸਿੱਧਾ ਮਾਮਲੇ ਵੱਲ ਆਉਂਦੇ ਹੋਏ ਉਸ ਨੇ ਕਿਹਾ ਕਿ ਪੌਲੁਸ “ਸਾਰੇ ਫ਼ਸਾਦ ਦੀ ਜੜ੍ਹ ਹੈ ਅਤੇ ਇਹ ਸਾਰੀ ਦੁਨੀਆਂ ਵਿਚ ਰਹਿੰਦੇ ਯਹੂਦੀਆਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਂਦਾ ਹੈ ਅਤੇ ਇਹ ਨਾਸਰੀਆਂ ਦੇ ਪੰਥ ਦਾ ਇਕ ਆਗੂ ਹੈ। ਇਸ ਨੇ ਮੰਦਰ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸੇ ਕਰਕੇ ਅਸੀਂ ਇਸ ਨੂੰ ਫੜ ਲਿਆ।” ਦੂਸਰੇ ਯਹੂਦੀ ਵੀ “ਉਸ ਉੱਤੇ ਦੋਸ਼ ਲਾਉਣ ਲੱਗ ਪਏ ਅਤੇ ਜ਼ੋਰ ਦੇ ਕੇ ਕਹਿਣ ਲੱਗੇ ਕਿ ਇਹ ਦੋਸ਼ ਸਹੀ ਹਨ।” (ਰਸੂ. 24:5, 6, 9) ਸਰਕਾਰ ਖ਼ਿਲਾਫ਼ ਬਗਾਵਤ ਭੜਕਾਉਣੀ, ਖ਼ਤਰਨਾਕ ਪੰਥ ਦਾ ਆਗੂ ਹੋਣਾ ਤੇ ਮੰਦਰ ਨੂੰ ਭ੍ਰਿਸ਼ਟ ਕਰਨਾ—ਇਹ ਸਾਰੇ ਬਹੁਤ ਗੰਭੀਰ ਦੋਸ਼ ਸਨ ਜਿਨ੍ਹਾਂ ਕਰਕੇ ਮੌਤ ਦੀ ਸਜ਼ਾ ਮਿਲ ਸਕਦੀ ਸੀ।
-
-
“ਹੌਸਲਾ ਰੱਖ!”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
b ਤਰਤੁੱਲੁਸ ਨੇ ਫ਼ੇਲਿਕਸ ਦਾ ਧੰਨਵਾਦ ਕੀਤਾ ਸੀ ਕਿ ਉਸ ਕਰਕੇ ਯਹੂਦੀ ਕੌਮ ਵਿਚ “ਬਹੁਤ ਹੀ ਅਮਨ-ਚੈਨ” ਸੀ। ਪਰ ਸੱਚ ਤਾਂ ਇਹ ਸੀ ਕਿ ਯਹੂਦਿਯਾ ਵਿਚ ਜਿੰਨੀ ਗੜਬੜੀ ਫ਼ੇਲਿਕਸ ਦੇ ਰਾਜ ਦੌਰਾਨ ਰਹੀ, ਉੱਨੀ ਰੋਮ ਦੇ ਖ਼ਿਲਾਫ਼ ਬਗਾਵਤ ਹੋਣ ਤੋਂ ਪਹਿਲਾਂ ਹੋਰ ਕਿਸੇ ਰਾਜਪਾਲ ਅਧੀਨ ਨਹੀਂ ਹੋਈ। ਨਾਲੇ ਇਹ ਵੀ ਸੱਚ ਨਹੀਂ ਸੀ ਕਿ ਫ਼ੇਲਿਕਸ ਦੁਆਰਾ ਕੀਤੇ ਸੁਧਾਰਾਂ ਲਈ ਯਹੂਦੀ ਉਸ ਦੇ “ਬਹੁਤ ਹੀ ਸ਼ੁਕਰਗੁਜ਼ਾਰ” ਸਨ। ਅਸਲ ਵਿਚ, ਜ਼ਿਆਦਾਤਰ ਯਹੂਦੀ ਫ਼ੇਲਿਕਸ ਨਾਲ ਨਫ਼ਰਤ ਕਰਦੇ ਸਨ ਕਿਉਂਕਿ ਉਸ ਨੇ ਉਨ੍ਹਾਂ ਦਾ ਜੀਉਣਾ ਹਰਾਮ ਕੀਤਾ ਸੀ ਅਤੇ ਉਹ ਬਾਗ਼ੀਆਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦਾ ਸੀ।—ਰਸੂ. 24:2, 3.
-