-
“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
‘ਇਨਸਾਨੀਅਤ ਦੇ ਨਾਤੇ ਸਾਡੇ ਉੱਤੇ ਬੜੀ ਦਇਆ ਕੀਤੀ’ (ਰਸੂ. 28:1-10)
18-20. ਮਾਲਟਾ ਦੇ ਲੋਕਾਂ ਨੇ ‘ਇਨਸਾਨੀਅਤ ਦੇ ਨਾਤੇ ਬੜੀ ਦਇਆ’ ਕਿਵੇਂ ਕੀਤੀ ਅਤੇ ਪਰਮੇਸ਼ੁਰ ਨੇ ਪੌਲੁਸ ਦੇ ਜ਼ਰੀਏ ਕਿਹੜਾ ਚਮਤਕਾਰ ਕੀਤਾ ਸੀ?
18 ਉਹ ਸਿਸਲੀ ਦੇ ਦੱਖਣ ਵੱਲ ਮਾਲਟਾ ਟਾਪੂ ʼਤੇ ਪਹੁੰਚ ਗਏ ਸਨ। (“ਮਾਲਟਾ—ਕਿੱਥੇ?” ਨਾਂ ਦੀ ਡੱਬੀ ਦੇਖੋ।) ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢ ਸੀ ਜਿਸ ਕਰਕੇ ਉਹ ਪੂਰੀ ਤਰ੍ਹਾਂ ਭਿੱਜੇ ਹੋਏ ਸਨ ਅਤੇ ਠੰਢ ਨਾਲ ਕੰਬ ਰਹੇ ਸਨ। ਇਸ ਲਈ ਟਾਪੂ ਦੇ ਲੋਕਾਂ ਨੇ ‘ਇਨਸਾਨੀਅਤ ਦੇ ਨਾਤੇ ਉਨ੍ਹਾਂ ਉੱਤੇ ਬੜੀ ਦਇਆ’ ਕਰਦੇ ਹੋਏ ਉਨ੍ਹਾਂ ਅਜਨਬੀਆਂ ਲਈ ਅੱਗ ਬਾਲ਼ੀ। (ਰਸੂ. 28:2) ਅੱਗ ਸੇਕਣ ਨਾਲ ਉਨ੍ਹਾਂ ਨੂੰ ਨਿੱਘ ਮਿਲਿਆ। ਨਾਲੇ ਉਦੋਂ ਇਕ ਚਮਤਕਾਰ ਵੀ ਹੋਇਆ!
-